ਸਿੱਖਿਆ ਮੰਤਰਾਲਾ
ਭਾਰਤ ਵਿੱਚ ਅਪਾਰ ਅਵਸਰ ਪੈਦਾ ਕਰਨ ਲਈ ਸੁਧਾਰ, ਇਨੋਵੇਸ਼ਨ ਅਤੇ ਉੱਦਮਤਾ ਇਕੱਠੇ ਮਿਲ ਕੇ ਕੰਮ ਕਰ ਰਹੇ ਹਨ: ਸ਼੍ਰੀ ਧਰਮੇਂਦਰ ਪ੍ਰਧਾਨ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਮੇਲਬਰਨ ਵਿੱਚ ਭਵਿੱਖ ਲਈ ਕੌਸ਼ਲ ਵਿਕਸਿਤ ਕਰਨ ਤੇ ਨੀਤੀ ਵਰਤਾ ਵਿੱਚ ਹਿੱਸਾ ਲਿਆ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਸਟ੍ਰੇਲੀਆ ਦੇ ਕੌਸ਼ਲ ਅਤੇ ਟ੍ਰੇਨਿੰਗ ਮੰਤਰੀ ਦੇ ਨਾਲ ਦੁਵੱਲੀ ਚਰਚਾ ਕੀਤੀ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦੋਨਾਂ ਦੇਸ਼ਾਂ ਨੂੰ ਗਿਆਨ ਅਧਾਰਿਤ ਅਰਥਵਿਵਸਥਾ ਵਿੱਚ ਤਬਦੀਲ ਕਰਨ ਲਈ ਇੱਕ-ਦੂਜੇ ਦੀ ਸਭ ਤੋਂ ਉੱਤਮ ਪ੍ਰਥਾਵਾਂ ਨੂੰ ਸਿੱਖਣ ਦਾ ਸੱਦਾ ਦਿੱਤਾ
Posted On:
23 AUG 2022 4:14PM by PIB Chandigarh
ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਨੇ ਅੱਜ ਮੇਲਬਰਨ ਦੇ ਡਾਕਲੈਂਡ੍ਸ ਵਿੱਚ ਕੰਗਨ ਇੰਸਟੀਟਿਊਟ ਵਿੱਚ ਵੇਟ: ਭਵਿੱਖ ਲਈ ਕੌਸ਼ਲ ਵਿਕਸਿਤ ਕਰਨ ਲਈ ਨੀਤੀ ਵਰਤਾ ਵਿੱਚ ਵਿਕਟੋਰੀਅਨ ਸਿਕਲਸ ਅਥਾਰਿਟੀ ਦੇ ਸੀਈਓ ਸ਼੍ਰੀ ਕ੍ਰੇਗ ਰਾਬਰਟਸਨ, ਬੈਂਡਿਗੋ ਕੰਗਨ ਇੰਸਟੀਟਿਊਟ ਦੀ ਸੀਈਓ ਸੁਸ਼੍ਰੀ ਸੈਲੀ ਕਰਟਨ ਅਤੇ ਆਸਟ੍ਰੇਲੀਆਈ ਕੌਸ਼ਲ ਈਕੋਸਿਸਟਮ ਦੇ ਲੀਡਰਸ ਦੇ ਨਾਲ ਹਿੱਸਾ ਲਿਆ।
ਇਸ ਦੌਰਾਨ ਚਰਚਾਵਾਂ ਯੁਵਾਵਾਂ ਨੂੰ ਭਵਿੱਖ ਦੇ ਕੌਸ਼ਲ ਨਾਲ ਲੈਸ ਕਰਨ ਉਨ੍ਹਾਂ ਨੇ ਰੋਜ਼ਗਾਰ ਨਾਲ ਜੋੜਣ ਤੇ ਕੌਸ਼ਲ ਪਰਿਣਾਮਾਂ ਵਿੱਚ ਸੁਧਾਰ ਕਰਨ, ਉਦਯੋਗ ਅਤੇ ਅਕਾਦਮਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਕੌਸ਼ਲ ਸੰਬੰਧੀ ਜ਼ਰੂਰਤਾਂ ਲਈ ਇੱਕ ਚੁਸਤ ਪ੍ਰਤਿਕਿਰਿਆ ਪ੍ਰਦਾਨ ਕਰਨ ਲਈ ਭਾਰਤ ਵਿੱਚ ਆਸਟ੍ਰੇਲੀਆਈ ਕੌਸ਼ਲ ਮਾਨਕਾਂ ਅਤੇ ਪ੍ਰਮਾਣਨ ਢਾਂਚੇ ਨੂੰ ਇਸਤੇਮਾਲ ਕਰਨ ਦੀ ਸਮਰੱਥਾ ਦੇ ਇਰਦ ਗਿਰਦ ਕੇਂਦ੍ਰਿਤ ਰਹੀ।


ਸ਼੍ਰੀ ਪ੍ਰਧਾਨ ਨੇ ਭਾਰਤ ਨੂੰ ਕੌਸ਼ਲ ਯੁਕਤ ਅਤੇ ਅਤਿਅਧਿਕ ਉਤਪਾਦਕ ਕਾਰਜ ਸ਼ਕਤੀ ਦੇ ਗਲੋਬਲ ਕੇਂਦਰ ਵਿੱਚ ਤਬਦੀਲ ਕਰਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਅਤੇ ਯਤਨਾਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 21ਵੀਂ ਸਦੀ ਵਿੱਚ ਭਾਰਤ ਦੀ ਯੁਵਾ ਜਨਸੰਖਿਆ ਉਸ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਕਿਹਾ ਕਿ ਕੌਸ਼ਲ ਯੁਕਤ ਭਾਰਤ, ਭਾਰਤੀ ਅਤ ਗਲੋਬਲ ਅਰਥਵਿਵਸਥਾ ਵਿੱਚ ਯੋਗਦਾਨ ਦੇਵੇਗਾ।
ਸ਼੍ਰੀ ਪ੍ਰਧਾਨ ਨੇ ਆਸਟ੍ਰੇਲੀਆ ਦੇ ਕੌਸ਼ਲ ਸੰਸਥਾਨਾਂ ਦੇ ਨਾਲ ਗਠਜੋੜ ਕਰਨ ਵਿੱਚ ਭਾਰਤ ਦੀ ਰਚੀ ਵਿਅਕਤ ਕੀਤੀ। ਉਨ੍ਹਾਂ ਨੇ ਕੌਸ਼ਲ ਵਿਕਾਸ ਵਿੱਚ ਆਪਸੀ ਪ੍ਰਾਥਮਿਕਤਾਵਾਂ ਨੂੰ ਅੱਗੇ ਵਧਾਉਣ ਅਤੇ ਆਸਟ੍ਰੇਲੀਆ ਵਿੱਚ ਕਈ ਅਵਸਰਾਂ ਲਈ ਭਾਰਤ ਦੇ ਯੁਵਾਵਾਂ ਨੂੰ ਕੌਸ਼ਲ ਯੁਕਤ ਕਰਨ ਦੀ ਦਿਸ਼ਾ ਵਿੱਚ, ਭਾਰਤ ਦੇ ਨਾਲ ਸਾਂਝੇਦਾਰੀ ਕਰਨ ਦੀ ਆਸਟ੍ਰੇਲੀਆ ਦੀ ਉਤਸੁਕਤਾ ਦੀ ਸਰਾਹਨਾ ਵੀ ਕੀਤੀ।
ਭਾਰਤ ਅਤੇ ਆਸਟ੍ਰੇਲੀਆ ਦੇ ਕੋਲ ਕੌਸ਼ਲ ਮੁਲਾਂਕਣ, ਯੋਗਤਾ ਅਤੇ ਕੌਸ਼ਲ ਮਾਨਤਾ, ਕੋਰਸ ਵਿਕਾਸ, ਕਾਰਜ ਸ਼ਕਤੀ ਵਿਕਾਸ ਦੇ ਖੇਤਰਾਂ ਵਿੱਚ ਇਕੱਠੇ ਕੰਮ ਕਰਨ ਲਈ ਕਈ ਅਵਸਰ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਦੋਨਾਂ ਦੇਸ਼ਾਂ ਵਿੱਚ ਭਵਿੱਖ ਲਈ ਤਿਆਰ ਕਾਰਜ ਸ਼ਕਤੀ, ਗਲੋਬਲ ਅਵਸਰਾਂ ਦੇ ਤਾਲੇ ਖੋਲ੍ਹਣ ਲਈ ਅਸੀਂ ਬਿਹਤਰ ਤਰੀਕੇ ਨਾਲ ਤਿਆਰ ਕਰੇਗੀ।
ਸ਼੍ਰੀ ਪ੍ਰਧਾਨ ਬੇਂਡਿਗੋ ਕੰਗਨ ਇੰਸਟੀਟਿਊਟ ਵਿੱਚ ਆਟੋਮੋਟਿਵ ਸੈਂਟਰ ਆਵ੍ ਐਕਸੀਲੈਂਸ ਦਾ ਵੀ ਦੌਰਾ ਕੀਤਾ। ਆਟੋਮੋਟਿਵ ਟ੍ਰੇਨਿੰਗ, ਖੋਜ ਅਤੇ ਵਿਕਾਸ ਨੂੰ ਅਨੁਕੂਲਿਤ, ਵਿਵਹਾਰਿਕ ਰੂਪ ਤੋਂ ਇਕੱਠੇ ਲਿਆ ਕੇ ਉਦਯੋਗ ਉੱਦਮਾਂ ਦੇ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਲਈ ਆਟੋਮੋਟਿਵ ਸੈਂਟਰ ਆਵ੍ ਐਕਸੀਲੈਂਸ (ਏਸੀਈ) ਦੀ ਸਥਾਪਨਾ ਕੀਤੀ ਗਈ ਸੀ।
ਡਾਕਲੈਂਡ੍ਸ ਵਿੱਚ ਸਥਾਪਿਤ ਏਸੀਈ ਨੂੰ ਅਜਿਹੇ ਡਿਜਾਈਨ ਕੀਤਾ ਗਿਆ ਸੀ ਕਿ ਉਹ ਵਿਕਟੋਰੀਆ ਦੇ ਖੁਦਰਾ, ਸੇਵਾ, ਮੁਰੰਮਤ ਅਤੇ ਨਿਰਮਾਣ ਉਦਯੋਗਾਂ ਲਈ ਕੇਂਦਰੀ ਅਤੇ ਸੁਲਭ ਹੋ ਸਕੇ। ਕੰਗਨ ਇਸਟੀਟਿਊਟ ਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਟੇਫ ਯੋਗਤਾਵਾਂ, ਲਘੂ ਕੋਰਸਾਂ ਅਤੇ ਖਾਸ ਟ੍ਰੇਨਿੰਗ ਯੋਜਨਾਵਾਂ ਦੀ ਇੱਕ ਸੀਰੀਜ ਪ੍ਰਦਾਨ ਕਰਦਾ ਹੈ ਜਿਸ ਵਿੱਚ ਔਨ-ਸਾਈਟ ਟ੍ਰੇਨਿੰਗ ਸਹਿਤ ਸਿਖਣ ਦੇ ਲਚੀਲੇ ਵਿਕਲਪ ਸ਼ਾਮਲ ਹਨ।

ਸ਼੍ਰੀ ਪ੍ਰਧਾਨ ਨੇ ਮੇਲਬਰਨ ਦੀ ਡੀਕਿਨ ਯੂਨੀਵਰਸਿਟੀ ਦਾ ਵੀ ਦੌਰਾ ਕੀਤਾ ਅਤੇ ਇਸ ਯੂਨੀਵਰਸਿਟੀ ਦਾ ਵਿਸਤ੍ਰਿਤ ਅਵਲੋਕਨ ਵੀ ਕੀਤਾ, ਖਾਸ ਤੌਰ ਤੇ ਉਦਯੋਗ ਦੁਆਰਾ ਡਿਜਾਇਨ ਕੀਤੇ ਗਏ ਕੋਰਸਾਂ, ਖੋਜ ਡਿਗ੍ਰਿਆ ਅਤੇ ਪ੍ਰਵੇਸ਼ ਦੀਆਂ ਪ੍ਰਕਿਰਿਆ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਐੱਨਈਪੀ 2020 ਦੀ ਸ਼ੁਰੂਆਤ ਕਈ ਖੇਤਰਾਂ ਵਿੱਚ ਅਭੂਤਪੂਰਵ ਸੁਧਾਰ ਅਤੇ ਫਲਦੇ-ਫੁਲਦੇ ਇਨੋਵੇਸ਼ਨ ਅਤੇ ਸਟਾਰਟ-ਅਪ ਦੇ ਮਾਹੌਲ ਨਾਲ ਇਹ ਸੁਨਿਸ਼ਚਿਤ ਹੋਇਆ ਹੈ।
ਕਿ ਭਾਰਤ ਵਿੱਚ ਅੱਜ ਅਵਸਰਾਂ ਦੀ ਭਰਮਾਰ ਹੈ। ਸ਼੍ਰੀ ਪ੍ਰਧਾਨ ਨੇ ਡੀਕਿਨ ਯੂਨੀਵਰਸਿਟੀ ਅਤੇ ਆਸਟ੍ਰੇਲੀਆ ਦੇ ਸਾਰੇ ਯੂਨੀਵਰਸਿਟੀਆਂ ਤੇ ਕੌਸ਼ਲ ਸੰਸਥਾਨਾਂ ਨੂੰ, ਭਾਰਤ ਵਿੱਚ ਅਵਸਰਾਂ ਨੂੰ ਤਲਾਸ਼ਣ ਦੋਨਾਂ ਦੇਸ਼ਾਂ ਨੂੰ ਗਿਆਨ ਅਰਥਵਿਵਸਥਾ ਵਿੱਚ ਤਬਦੀਲ ਕਰਨ ਅਤੇ ਦੋਨਾਂ ਦੇਸ਼ਾਂ ਵਿੱਚ ਲੋਕਾਂ ਦੀ ਖੁਸ਼ਹਾਲ ਇੱਕ ਦੂਜੇ ਦੀ ਸਰਵਉੱਤਮ ਪ੍ਰਥਾਵਾਂ ਨੂੰ ਸਿਖਣ ਲਈ ਤੰਤਰ ਬਣਾਉਣ ਲਈ ਸੱਦਾ ਦਿੱਤਾ।

ਸ਼੍ਰੀ ਪ੍ਰਧਾਨ ਨੇ ਆਸਟ੍ਰੇਲੀਆ ਦੇ ਕੌਸ਼ਲ ਅਤੇ ਟ੍ਰੇਨਿੰਗ ਮੰਤਰੀ ਬ੍ਰੇਡਨ ਓ’ ਕਾਨਰ ਦੇ ਨਾਲ ਦੱਵੁਲੀ ਚਰਚਾ ਕੀਤੀ। ਉਨ੍ਹਾਂ ਨੇ ਕੌਸ਼ਲ ਵਿਕਾਸ ਖੇਤਰ ਵਿੱਚ ਪ੍ਰਗਾੜ ਸਹਿਯੋਗ ਸਥਾਪਿਤ ਕਰਨ ਅਤੇ ਅਤਿਅਧਿਕ ਉਤਪਾਦਕ ਅਤੇ ਭਵਿੱਖ ਲਈ ਤਿਆਰ ਕਾਰਜ ਸ਼ਕਤੀ ਨਿਰਮਾਤ ਕਰਨ ਲਈ ਮਿਲਕੇ ਨਾਲ ਕੰਮ ਕਰਨ ਨੂੰ ਲੈ ਕੇ ਉਪਯੋਗੀ ਚਰਚਾ ਕੀਤੀ।
ਸ਼੍ਰੀ ਪ੍ਰਧਾਨ ਨੇ ਕੌਸ਼ਲ ਵਿਕਾਸ ਵਿੱਚ ਸਹਿਯੋਗ ਨੂੰ ਮਜਬੂਤ ਕਰਨ ਦੇ ਅਵਸਰ ਤਲਾਸ਼ਨ ਦੇ ਲਈ ਆਸਟ੍ਰੇਲੀਆ ਦੇ ਮੰਤਰੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਅਤ ਆਸਟ੍ਰੇਲੀਆ ਦਰਮਿਆਨ ਯੋਗਤਾ ਮਾਨਕਾਂ ਦੇ ਤਾਲਮੇਲ ਅਤੇ ਭਾਰਤ ਵਿੱਚ ਟੇਫ ਸੰਸਥਾਨਾਂ ਦੇ ਸਥਾਨਿਕ ਸੰਸਕਰਣਾਂ ਨਾਲ ਕੁਸ਼ਲ ਕਾਰਜ ਸ਼ਕਤੀ ਦੀ ਗਤੀਸ਼ੀਲਤਾ ਵਿੱਚ ਤੇਜ਼ੀ ਆਵੇਗੀ।
ਬਾਅਦ ਵਿੱਚ ਸ਼ਾਮ ਨੂੰ ਮੰਤਰੀ ਮਹੋਦਯ ਨੇ ਮੇਲਬਰਨ ਵਿੱਚ ਪ੍ਰਵਾਸੀ ਭਾਰਤੀ ਸਮੁਦਾਏ ਨਾਲ ਵੀ ਗੱਲਬਾਤ ਕੀਤੀ।
*****
(Release ID: 1854582)
Visitor Counter : 142