ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਆਧੁਨਿਕ ਮਲਟੀ ਮਾਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ) ਦੇ ਤੇਜ਼ੀ ਨਾਲ ਵਿਕਾਸ ਦੇ ਲਈ ਤ੍ਰਿਪੱਖੀ ਸਹਿਮਤੀ ਪੱਤਰ ‘ਤੇ ਦਸਤਖਤ
ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਅਤੇ ਸ਼੍ਰੀ ਸਰਬਾਨੰਦ ਸੋਨੋਵਾਲ ਐੱਨਐੱਚਐੱਲਐੱਮਐੱਲ, ਆਈਡਬਲਿਊਏਆਈ ਅਤੇ ਆਰਵੀਐੱਨਐੱਲ ਦਰਮਿਆਨ ਦਸਤਖਤ ਸਮਾਰੋਹ ਦੇ ਗਵਾਹ ਹਨ
ਐੱਮਐੱਮਐੱਲਪੀ ਦੇ ਸੜਕ ਮਾਰਗਾਂ, ਰੇਲਵੇ ਅਤੇ ਇਨਲੈਂਡ ਜਲਮਾਰਗਾਂ ਤੱਕ ਪਹੁੰਚ ਦੇ ਨਾਲ ਕਾਰਗੋ ਦੀ ਆਵਾਜਾਈ ਦੇ ਲਈ ਵਿਸ਼ਵਪੱਧਰੀ ਸਟੇਸ਼ਨਾਂ ਦੇ ਰੂਪ ਵਿੱਚ ਕਾਰਜ ਕਰਨ ਦੀ ਪਰਿਕਲਪਨਾ
Posted On:
24 AUG 2022 3:21PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ, ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਅਤੇ ਆਯੁਸ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ, ਅਤੇ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ, ਜਨਰਲ (ਰਿਟਾਇਰਡ) ਵੀ. ਕੇ. ਸਿੰਘ ਦੇਸ਼ ਭਰ ਵਿੱਚ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਆਧੁਨਿਕ ਮਲਟੀ ਮਾਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ) ਦੇ ਤੇਜ਼ੀ ਨਾਲ ਵਿਕਾਸ ਦੇ ਲਈ ਤ੍ਰਿਪੱਖੀ ਸਹਿਮਤੀ ਪੱਤਰ ‘ਤੇ ਦਸਤਖਤ ਦੇ ਗਵਾਹ ਬਣੇ। ਇਸ ਦਾ ਉਦੇਸ਼ ਮਾਲ ਢੁਆਈ ਨੂੰ ਕੇਂਦ੍ਰੀਕ੍ਰਿਤ ਕਰਨ ਅਤੇ ਅੰਤਰਰਾਸ਼ਟਰੀ ਮਾਨਕਾਂ ਦੇ ਅਨੁਰੂਪ ਲੌਜਿਸਟਿਕਸ ਦੀ ਲਾਗਤ ਸਕਲ ਘਰੇਲੂ ਉਤਪਾਦ ਨੂੰ 14 ਪ੍ਰਤੀਸ਼ਤ ਤੋਂ ਘੱਟ ਕਰਕੇ 10 ਪ੍ਰਤੀਸ਼ਤ ‘ਤੇ ਲਿਆਉਣਾ ਹੈ। ਤ੍ਰਿਪੱਖੀ ਸਹਿਮਤੀ ਪੱਤਰ ‘ਤੇ ਰਾਸ਼ਟਰੀ ਰਾਜਮਾਰਗ ਰਸਦ ਪ੍ਰਬੰਧਨ ਲਿਮਿਟਿਡ (ਐੱਨਐੱਚਐੱਲਐੱਮਐੱਲ), ਭਾਰਤੀ ਇਨਲੈਂਡ ਜਲਮਾਰਗ ਅਥਾਰਿਟੀ (ਆਈਡਬਲਿਊਏਆਈ) ਅਤੇ ਰੇਲ ਵਿਕਾਸ ਨਿਗਮ ਲਿਮਿਟਿਡ (ਆਰਵੀਐੱਨਐੱਲ) ਦੁਆਰਾ ਦਸਤਖਤ ਕੀਤੇ ਗਏ।
ਇਸ ਅਵਸਰ ‘ਤੇ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਹ ਸਹਿਮਤੀ ਪੱਤਰ ‘ਤੇ ਦਸਤਖਤ ਕਰਨ ਦੇ ਲਈ ਉਤਸਾਹਿਤ ਸਨ ਕਿਉਂਕਿ ਇਹ ਬਿਨਾ ਰੁਕੇ ਮਾਡਲ ਸ਼ਿਫਟ ਪ੍ਰਦਾਨ ਕਰੇਗਾ, ਐੱਮਐੱਮਐੱਲਪੀ ਇਹ ਸੁਨਿਸ਼ਚਿਤ ਕਰੇਗਾ ਕਿ ਕਾਰਗੋ ਨੂੰ ਜਲਮਾਰਗ, ਸਮਰਪਿਤ ਫ੍ਰੇਟ ਕੌਰੀਡੋਰ ਅਤੇ ਸੜਕ ਟ੍ਰਾਂਸਪੋਰਟ ਤੋਂ ਸਵੈਪ/ਸ਼ਿਫਟ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਗਤੀ ਸ਼ਕਤੀ ਦੇ ਮਾਧਿਅਮ ਨਾਲ ਰਾਸ਼ਟਰ ਦਾ ਨਿਰਮਾਣ ਕਰ ਰਿਹਾ ਹੈ।
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਅੱਜ ਇੱਕ ਇਤਿਹਾਸਿਕ ਅਵਸਰ ਹੈ ਜਦੋਂ ਅਸੀਂ ਦੇਸ਼ ਭਰ ਵਿੱਚ ਤੇਜ਼, ਕੁਸ਼ਲ, ਕਿਫਾਇਤੀ ਅਤੇ ਵਾਤਾਵਰਣ ਦੇ ਅਨੁਕੂਲ ਰਸਦ ਅੰਦੋਲਨ ਦੇ ਲਈ ਭਾਰਤਮਾਲਾ ਪ੍ਰੋਜੈਕਟ ਦੀ ਭਾਵਨਾ ਨੂੰ ਲਾਗੂ ਕਰਨ ਦਾ ਪ੍ਰਸਤਾਵ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀ ਪ੍ਰਧਾਨ ਮੰਤਰੀ ਗਤੀ ਸ਼ਕਤੀ ਦੇ ਮਾਧਿਅਮ ਨਾਲ ਲਾਗਤ ਵਿੱਚ ਅਨੁਪਾਤੀ ਬਚਤ ਦੀਆਂ ਅਰਥਵਿਵਸਥਾਵਾਂ ਨੂੰ ਮਜ਼ਬੂਤ ਅਤੇ ਸਕ੍ਰਿਯ ਕਰਨਾ ਹੈ। ਇਹ ਸਹਿਮਤੀ ਪੱਤਰ ਇਸ ਉਦੇਸ਼ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਇੱਕ ਗੰਭੀਰ ਪ੍ਰਯਤਨ ਹੈ। ਮੰਤਰੀ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਅਜਿਹੇ ਸਟੇਸ਼ਨਾਂ ਨਾਲ ਦੇਸ਼ ਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਐੱਮਐੱਮਐੱਲਪੀ ਨੂੰ ਲੌਜਿਸਟਿਕਸ ਮੂਵਮੈਂਟ ਦੇ ਜਾਲ ਨੂੰ ਖੋਲ੍ਹਣ ਅਤੇ ਅਰਥਵਿਵਸਥਾ ਨੂੰ ਵਿਕਾਸ ਦੇ ਤੇਜ਼ ਪਥ ‘ਤੇ ਲੈ ਜਾਣ ਦੇ ਲਈ ਲੌਜਿਸਟਿਕਸ ਖੇਤਰ ਨੂੰ ਜੀਵਿਤ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ।
ਐੱਮਐੱਮਐੱਲਪੀ ਰੇਲ ਅਤੇ ਸੜਕ ਮਾਰਗ ਤੋਂ ਪਹੁੰਚ ਦੇ ਨਾਲ ਇੱਕ ਮਾਲ ਢੁਆਈ ਸੁਵਿਧਾ ਹੋਵੇਗੀ, ਜਿਸ ਵਿੱਚ ਹੋਰ ਸੰਬੰਧਿਤ ਸੁਵਿਧਾਵਾਂ ਦੇ ਨਾਲ ਕੰਟੇਨਰ ਟਰਮਿਨਲ, ਕਾਰਗੋ ਟਰਮਿਨਲ (ਥੋਕ, ਬ੍ਰੇਕ ਬਲਕ), ਗੋਦਾਮਾਂ, ਕੋਲਡ ਸਟੋਰੇਜ, ਮਸ਼ੀਨੀਕ੍ਰਿਤ ਸਮੱਗਰੀ ਹੈਂਡਲਿੰਗ ਦੇ ਲਈ ਸੁਵਿਧਾਵਾਂ ਅਤੇ ਬਾਂਡੇਡ ਸਟੋਰੇਜ ਯਾਰਡ ਦੇ ਨਾਲ, ਕਸਟਮ ਕਲੀਅਰੈਂਸ ਕੁਆਰੰਟਾਈਨ ਜ਼ੋਨ, ਟੈਸਟਿੰਗ ਫੈਸੀਲਿਟੀਜ਼ ਅਤੇ ਵੇਅਰਹਾਊਸਿੰਗ ਪ੍ਰਬੰਧਨ ਸੇਵਾਵਾਂ ਆਦਿ ਜਿਹੀਆਂ ਵੈਲਿਊ ਐਡਿਡ ਸੇਵਾਵਾਂ ਸ਼ਾਮਲ ਹਨ। ‘ਹਬ ਐਂਡ ਸਪੋਕ ਮਾਡਲ’ ਦੇ ਤਹਿਤ ਵਿਕਸਿਤ, ਐੱਮਐੱਮਐੱਲਪੀ ਰਾਜਮਾਰਗਾਂ, ਰੇਲਵੇ ਅਤੇ ਇਨਲੈਂਡ ਜਲਮਾਰਗਾਂ ਦੇ ਮਾਧਿਅਮ ਨਾਲ ਮਾਲ ਟ੍ਰਾਂਸਪੋਰਟ ਦੇ ਕਈ ਤਰੀਕਿਆਂ ਨੂੰ ਏਕੀਕ੍ਰਿਤ ਕਰੇਗਾ। ਸਹਿਮਤੀ ਪੱਤਰ ਦੇ ਅੰਦਰ ਲੌਜਿਸਟਿਕਸ ਦੀ ਆਵਾਜਾਈ ਵਿੱਚ ਕੁਸ਼ਲਤਾ ਹਾਸਲ ਕਰਨ ਦੇ ਲਈ ਤਿੰਨ ਨਿਕਾਵਾਂ ਦਰਮਿਆਨ ਸਹਿਯੋਗ ਅਤੇ ਸਹਿਯੋਗ ਮਾਡਲ ਨੂੰ ਰੇਖਾਂਕਿਤ ਕਰਦਾ ਹੈ।
ਐੱਮਐੱਮਐੱਲਪੀ ਪ੍ਰੋਜੈਕਟ ਵਿਭਿੰਨ ਪ੍ਰਕਾਰ ਦੀਆਂ ਵਸਤੂਆਂ ਦੇ ਲਈ ਵੱਡੇ ਪੈਮਾਨੇ ‘ਤੇ ਅਤਿਆਧੁਨਿਕ ਵੇਅਰਹਾਊਸਿੰਗ ਸੁਵਿਧਾ ਵਿਕਸਿਤ ਕਰਨ ਦੇ ਲਈ ਤਿਆਰ ਹੈ, ਜੋ ਕਾਰਗੋ ਆਵਾਜਾਈ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਜਿਹੇ ਵੇਅਰਹਾਊਸਿੰਗ, ਕਸਟਮ ਕਲੀਅਰੈਂਸ, ਪਾਰਕਿੰਗ, ਟ੍ਰੱਕਾਂ ਦੇ ਰੱਖ-ਰਖਾਵ ਆਦਿ ਦੇ ਲਈ ਵਨ ਸਟਾਪ ਸੌਲਿਊਸ਼ਨ ਬਣਨ ਦੇ ਲਈ ਤਿਆਰ ਹੈ। ਐੱਮਐੱਮਐੱਲਪੀ ਇੱਕ ਅਤਿਆਧੁਨਿਕ ਮਾਲ ਢੁਆਈ ਪ੍ਰਬੰਧਨ ਪ੍ਰਣਾਲੀ ਦੇ ਲਈ ਟੈਕਨੋਲੋਜੀ ਸੰਚਾਲਿਤ ਲਾਗੂਕਰਨ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਪੈਕੇਜਿੰਗ, ਰੀਪੈਕੇਜਿੰਗ ਅਤੇ ਲੇਬਲਿੰਗ ਜਿਹੀ ਕਈ ਵੈਲਿਊ ਐਡਿਡ ਸੇਵਾਵਾਂ ਉਪਲਬਧ ਹੋਣਗੀਆਂ।
ਐੱਨਐੱਚਐੱਲਐੱਮਐੱਲ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਆਈ) ਦਾ ਇੱਕ ਸਪੈਸ਼ਲ ਪਰਪਸ ਵ੍ਹੀਕਲ (ਐੱਸਪੀਵੀ) ਹੈ, ਜਦਕਿ ਆਈਡਬਲਿਊਏਆਈ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੇ ਤਹਿਤ ਇੱਕ ਵੈਧਾਨਿਕ ਅਥਾਰਿਟੀ ਹੈ। ਆਰਵੀਐੱਨਐੱਲ ਰੇਲ ਮੰਤਰਾਲੇ ਦੇ ਤਹਿਤ ਇੱਕ ਪੂਰਣ ਸਵਾਮਿਤਵ ਵਾਲਾ ਜਨਤਕ ਖੇਤਰ ਦਾ ਉੱਦਮ ਹੈ। ਸਹਿਮਤੀ ਪੱਤਰ ‘ਤੇ ਐੱਨਐੱਚਐੱਲਐੱਮਐੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਪ੍ਰਕਾਸ਼ ਗੌੜ, ਆਈਡਬਲਿਊਏਆਈ ਦੇ ਚੀਫ ਇੰਜੀਨੀਅਰ ਅਤੇ ਪ੍ਰੋਜੈਕਟ ਮੈਨੇਜਰ ਰਵੀ ਕਾਂਤ ਅਤੇ ਆਰਵੀਐੱਨਐੱਲ ਦੇ ਕਾਰਜਕਾਰੀ ਡਾਇਰੈਕਟਰ (ਯੋਜਨਾ) ਵਿਕਾਸ ਅਵਸਥੀ ਨੇ ਦਸਤਖਤ ਕੀਤੇ।
****
ਐੱਮਜੇਪੀਐੱਸ
(Release ID: 1854334)
Visitor Counter : 173