ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਏਕੀਕ੍ਰਿਤ ਸਹਿਯੋਗ ਵਿੱਚ ਸਟਾਰਟ ਅਪ, ਉਦਯੋਗ, ਸਿੱਖਿਆ ਅਤੇ ਖੋਜ ਸੰਸਥਾਵਾਂ ਨੂੰ ਸ਼ਾਮਿਲ ਕਰਨ ਵਾਲੀ ਜੈਵ- ਟੈਕਨੋਲੋਜੀ (ਬਾਇਓਟੈਕ ਪਹਿਲ ਦੇ ਲਈ 75 “ਅਮ੍ਰਿੰਤ” ਗ੍ਰਾਂਟ ਦੀ ਘੋਸ਼ਣਾ ਕੀਤੀ)
ਜੈਵ ਟੈਕਨੋਲੋਜੀ ਵਿਭਾਗ- ਜੈਵ ਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਪਰਿਸ਼ਦ (ਡੀਬੀਟੀ-ਬੀਆਈਆਰਏਸੀ-ਬਾਈਰੈਕ) 75 ਅਮ੍ਰਿੰਤ ਟੀਮ ਗ੍ਰਾਂਟ ਪਹਿਲ ‘ਜੈ ਅਨੁਸੰਧਾਨ’ ਦੇ ਲਈ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਹੁਲਾਰਾ ਦੇਵੇਗੀ
ਮੰਤਰੀ ਮਹੋਦਯ ਦੇ ਅਨੁਸਾਰ ਜਨਤਕ-ਨਿਜੀ ਭਾਗੀਦਾਰੀ ਪ੍ਰਾਰੂਪ (ਪੀਪੀਪੀ ਮੋਡ) ਵਿੱਚ ਬਾਇਓਟੈਕ ਖੇਤਰ ਦੇ ਸਾਰੇ ਡੋਮੇਨ ਵਿਸ਼ੇਸ਼ ਖੇਤਰਾਂ ਵਿੱਚ ਉੱਚ ਜੋਖਿਮ, ਮਹੱਤਵਅਕਾਂਖੀ ਖੋਜ ਵਿਚਾਰਾਂ, ਨਵੇਂ ਰਿਕਾਰਡ, ਬਹੁ-ਸੰਸਥਾਗਤ ਗ੍ਰਾਂਟ ਦਾ ਸਮਰਥਨ ਕੀਤਾ ਜਾਵੇਗਾ
ਟੀਮ ਵਿਗਿਆਨ ਗ੍ਰਾਂਟ (ਸਾਇੰਸ ਗ੍ਰਾਂਟ) ਲਈ ਚੁਣੇ ਗਏ ਵਿਸ਼ਾ-ਵਸਤੂ ਖੇਤਰਾਂ ਵਿੱਚ ਵਿਆਪਕ ਰੂਪ ਤੋਂ ਸਿਹਤ , ਖੇਤੀਬਾੜੀ ਬਾਇਓਟੈਕ, ਜਲਵਾਯੂ ਪਰਿਵਰਤਨ, ਸਿੰਥੇਟਿਕ ਜੀਵ ਵਿਗਿਆਨ ਅਤੇ ਟਿਕਾਊ ਜੈਵ ਸੰਸਾਧਨ ਪ੍ਰਬੰਧਨ ਸ਼ਾਮਲ ਹਨ: ਡਾ. ਜਿਤੇਂਦਰ ਸਿੰਘ
Posted On:
22 AUG 2022 5:35PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਏਕੀਕ੍ਰਿਤ ਸਹਿਯੋਗ ਵਿੱਚ ਸਟਾਰਟਅਪ, ਉਦਯੋਗ, ਸਿੱਖਿਆ ਅਤੇ ਖੋਜ ਸੰਸਥਾ ਨਾਲ ਜੁੜੀ ਜੈਵ ਟੈਕਨੋਲੋਜੀ (ਬਾਇਓਟੈਕ) ਪਹਿਲਾਂ ਲਈ 75 “ਅਮ੍ਰਿੰਤ” ਗ੍ਰਾਂਟ ਦੀ ਘੋਸ਼ਣਾ ਕੀਤੀ।
ਮੰਤਰੀ ਮਹੋਦਯ ਨੇ ਕਿਹਾ ਜੈਵ ਟੈਕਨੋਲੋਜੀ ਵਿਭਾਗ- ਜੈਵ ਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਪਰਿਸ਼ਦ (ਡੀਬੀਟੀ-ਬੀਆਈਆਰਏਸੀ-ਬਾਈਰੈਕ) ਦੀ ਇਹ 75 ਅਮ੍ਰਿੰਤ ਟੀਮ ਗ੍ਰਾਂਟ ਪਹਿਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ “ਜੈ ਅਨੁਸੰਧਾਨ” ਦੇ ਸੱਦਾ ਨੂੰ ਹੁਲਾਰਾ ਦੇਵੇਗੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੈਵ ਟੈਕਨੋਲੋਜੀ(ਬਾਇਓਟੈਕ) ਖੇਤਰ ਦੇ ਸਾਰੇ ਡੋਮੇਨ ਖਾਸ ਖੇਤਰਾਂ ਵਿੱਚ ਉੱਚ ਜੋਖਿਮ, ਮਹੱਤਵਆਕਾਂਖੀ ਖੋਜ ਵਿਚਾਰਾਂ, ਰਿਕਾਰਡ ਸੰਚਾਲਿਤ ਸਹਿਯੋਗੀ ਖੋਜ ਲਈ 75 ਅੰਤਰ-ਅਨੁਸ਼ਾਸਨਤਮਕ, ਬਹੁ-ਸੰਸਥਾਗਤ ਗ੍ਰਾਂਟ ਦਾ ਸਮਰਥਨ ਕੀਤਾ ਜਾਵੇਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਟਾਰਟਅਪ, ਉਦਯੋਗ, ਅਕਾਦਮਿਕ ਅਤੇ ਖੋਜ ਸੰਸਥਾ ਜਨਤਕ-ਨਿਜੀ ਭਾਗੀਦਾਰੀ ਪ੍ਰਾਰੂਪ (ਪੀਪੀਪੀ ਮੋਡ ਵਿੱਚ) ਆਪਣੀ ਟੀਮ ਸਾਇੰਸ ਗ੍ਰਾਂਟ ਬਣਾ ਸਕਦੇ ਹਨ ਜਿਸ ਨਾਲ ਕੀ ਅੰਤਰ-ਅਨੁਸ਼ਾਸਨਾਤਮਕ, ਉੱਚ ਗੁਣਵੱਤਾ ਵਾਲੇ ਖੋਜ ਲਈ ਦੋ ਤੋਂ ਤਿੰਨ ਸਾਲ ਦੀ ਮਿਆਦ ਵਿੱਚ 10-15 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਕੀਤਾ ਜਾ ਸਕੇ।
ਮੰਤਰੀ ਮਹੋਦਯ ਨੇ ਕਿਹਾ ਕਿ ਭਾਰਤ ਨੂੰ ਜੈਵ ਟੈਕਨੋਲੋਜੀ ਦੇ ਖੇਤਰ ਵਿੱਚ ਇੱਕ ਵਿਸ਼ਵ ਅਗਵਾਈ ਦੇ ਰੂਪ ਵਿੱਚ ਅੱਗੇ ਵਧਣ ਦੇ ਉਦੇਸ਼ ਨਾਲ ਰਾਸ਼ਟਰੀ ਪ੍ਰਾਥਮਿਕਤਾਵਾਂ ਦਾ ਸਮਾਧਾਨ ਕਰਨ ਲਈ ਅਜਿਹਾ ਗ੍ਰਾਂਟ ਵਿਆਪਕ ਰੂਪ ਤੋਂ ਸਿਹਤ, ਕ੍ਰਿਸ਼ੀ ਬਾਇਓਟੈਕ, ਜਲਵਾਯੂ ਪਰਿਵਤਰਨ, ਸੰਸ਼ਲੇਸ਼ਿਤ (ਸਿੰਥੇਟਿਕ) ਜੀਵ ਵਿਗਿਆਨ ਅਤੇ ਟਿਕਾਊ ਜੈਵ ਸੰਸਾਧਨ ਪ੍ਰਬੰਧਨ ਦੇ ਖੇਤਰਾਂ ਵਿੱਚ ਪ੍ਰਦਾਨ ਕੀਤਾ ਜਾਵੇਗਾ।
ਮੰਤਰੀ ਮਹੋਦਯ ਨੇ ਕਿਹਾ ਕਿ ਇਸ ਪਹਿਲ ਦੇ ਰਾਹੀਂ ਸਮਾਜਿਕ ਜ਼ਰੂਰਤਾਂ ਲਈ ਗਿਆਨ ਅਧਾਰਿਤ ਖੋਜ ਸਮਾਧਾਨ, ਵਿਗਿਆਨਿਕ ਮੁੱਲ ਅਤੇ ਪ੍ਰਭਾਵ ਦੀ ਪਰਿਵਤਰਨਕਾਰੀ ਪ੍ਰਗਤੀ ਸਮੁੱਚੇ ਤੌਰ 'ਤੇ ਟੀਚਾ ਪ੍ਰਾਪਤ ਕੀਤਾ ਜਾਵੇਗਾ ਨਾਲ ਹੀ ਇਹ ਇੱਕ ਸਮਾਨ ਗਲੋਬਲ ਭਾਗੀਦਾਰੀ ਦੇ ਰੂਪ ਵਿੱਚ ਭਾਰਤ ਦੇ ਉਭਰਣ ਵਿੱਚ ਵੀ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿਪਨ ਆਉਟ ਅਤੇ ਉੱਦਮ ਨਿਰਮਾਣ ਇਸ ਪਹਿਲ ਦਾ ਇੱਕ ਪ੍ਰਮੁੱਖ ਹਿੱਸਾ ਹੋਵੇਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਪਹਿਲ ਨਵੇਂ ਅਤੇ ਅਭਿਨਵ ਖੋਜ ਪ੍ਰੋਗਰਾਮਾਂ ਦਾ ਸਮਰਥਨ ਕਰਨ ਲਈ ਸਾਂਝੇਦਾਰੀ ਦੀ ਉਸ ਗਹਿਰੀ ਨੀਂਹ ਤੇ ਅਧਾਰਿਤ ਹੈ ਜਿਸ ਦਾ ਉਦੇਸ਼ ਭਾਰਤ ਨੂੰ ਗਲੋਬਲ ਅਗਵਾਈ ਦੀ ਸਥਿਤੀ ਵਿੱਚ ਲੈ ਜਾਣਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਦੇ ਰਾਹੀਂ ਮਹੱਤਵਅਕਾਂਖੀ ਖੋਜ ਵਿਚਾਰਾਂ, ਉੱਚ ਜੋਖਿਮ, ਗਿਆਨ ਅਧਾਰਿਤ ਖੋਜਾਂ ਲਈ ਰਿਕਾਰਡ ਸੰਚਾਲਿਤ ਸਹਿਯੋਗਾਤਮਕ ਖੋਜ, ਸਿੱਖਿਆ ਅਤੇ ਉਦਯੋਗ ਦੋਨਾਂ ਦੇ ਹੀ ਵਿਆਪਕ ਕਾਰਜ ਨਿਸ਼ਪਾਦਨ ਦੇ ਨਾਲ ਸਮਰਥਨ ਲਈ ਵਿਚਾਰ ਕੀਤਾ ਜਾਵੇਗਾ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਦੇ ਆਜ਼ਾਦੀ ਦਿਵਸ ਦੇ ਸੰਬੋਧਨ ਵਿੱਚ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੋਜ ਦੇ ਮਹੱਤਵ ਨੂੰ ਜਦ ਰੇਖਾਂਕਿਤ ਕੀਤਾ ਜਦ ਉਨ੍ਹਾਂ ਨੇ ਇਹ ਕਿਹਾ ਸੀ ਕਿ ਅੱਜ ਤੱਕ ਅਸੀਂ ਆਪਣੇ ਸਤਿਕਾਰਯੋਗ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਉਨ੍ਹਾਂ ਨੇ ਪ੍ਰੇਰਕ ਸੱਦਾ ਜੈ ਜਵਾਨ ਜੈ ਕਿਸਾਨ ਲਈ ਹਮੇਸ਼ਾ ਯਾਦ ਕਰਦੇ ਹਨ
ਜਿਸ ਦਾ ਸ਼ਾਬਦਿਕ ਅਰਥ ਹੈ “ਸੈਨਿਕ ਦੀ ਜੈ ਹੋ ਕਿਸਾਨ ਦੀ ਜੈ ਹੋਵੇ। ਬਾਅਦ ਵਿੱਚ ਅਟਲ ਬਿਹਾਰੀ ਵਾਜਪੇਈ ਜੀ ਨੇ ਇਸ ਵਿੱਚ ਜੈ ਵਿਗਿਆਨ ਦੀ ਇੱਕ ਨਵੀਂ ਕੜੀ ਜੋੜੀ ਜਿਸ ਦਾ ਅਰਥ ਸੀ ਵਿਗਿਆਨ ਦੀ ਜੈ ਹੋਵੇ ਅਤੇ ਅਸੀਂ ਇਸ ਨੂੰ ਅਤਿਅਧਿਕ ਮਹੱਤਵ ਦਿੱਤਾ। ਲੇਕਿਨ ਹੁਣ ਇਸ ਅਮ੍ਰਿੰਤਕਾਲ ਦੇ ਨਵੇਂ ਚਰਣ ਵਿੱਚ ਜੈ ਅਨੁਸੰਧਾਨ ਨੂੰ ਜੋੜਣਾ ਲਾਜ਼ਮੀ ਹੈ ਜੋ ਕਿ ਇਨੋਵੇਸ਼ਨ ਦੀ ਜੈ ਹੈ।
ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ਜੈ ਅਨੁਸੰਧਾਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਜੈਵ ਅਰਥਵਿਵਸਥਾ 2025 ਤੱਕ 70 ਅਰਬ ਡਾਲਰ ਨਾਲ ਵਧਕੇ 150 ਅਰਬ ਡਾਲਰ ਹੋ ਜਾਵੇਗੀ ਅਤੇ ਇਸ ਨੂੰ ਜੈਵ ਟੈਕਨੋਲੋਜੀ ਖੇਤਰ ਵਿੱਚ ਸਾਰੇ ਹਿਤਧਾਰਕਾਂ ਦੀ ਸਰਗਰਮ ਭਾਗੀਦਾਰੀ ਨਾਲ ਹੀ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੈਵ ਟੈਕਨੋਲੋਜੀ ਖੇਤਰ ਨੂੰ ਤੇਜੀ ਨਾਲ ਵਧਣ ਵਾਲੇ ਪ੍ਰਮੁੱਖ ਚਾਲਕਾਂ ਵਿੱਚੋਂ ਇੱਕ ਦੇ ਰੂਪ ਵਿੱਚ ਪਹਿਚਾਣਿਆ ਗਿਆ ਹੈ ਅਤੇ ਇਹ ਅਗਲੇ 25 ਸਾਲਾਂ ਦੀ ਅਮ੍ਰਿੰਤ ਕਾਲ ਮਿਆਦ ਵਿੱਚ ਭਾਰਤ ਦੀ ਵਿਕਸਿਤ ਅਰਥਿਕ ਸਥਿਤੀ ਦਾ ਮੁੱਖ ਧਵਜ ਵਾਹਕ ਹੋਵੇਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੈਵ ਟੈਕਨੋਲੋਜੀ ਵਿਭਾਗ (ਡੀਬੀਟੀ) ਦੀ ਆਪਣੇ ਜਨਤਕ ਖੇਤਰ ਦੇ ਲੋਕ ਉਪਕ੍ਰਮ (ਪੀਐੱਸਯੂ), ਜੈਵ ਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਪਰਿਸ਼ਦ (ਡੀਬੀਟੀ-ਬੀਆਈਆਰਏਸੀ- ਬਾਈਰੈਕ) ਦੇ ਨਾਲ ਜੈਵ- ਟੈਕਨੋਲੋਜੀ (ਬਾਇਓਟੈਕ) ਖੇਤਰ ਵਿੱਚ ਇੱਕ ਅਜਿਹਾ ਖਾਸ ਫੁਟਪ੍ਰਿੰਟ ਹੈ
ਜਿਸ ਨੇ ਦੇਸ਼ ਭਰ ਦੇ ਸੰਸਥਾਨਾਂ, ਯੂਨੀਵਰਸਿਟੀਆਂ ਅਤੇ ਉਦਯੋਗਾਂ ਵਿੱਚ ਬੜੇ ਪੈਮਾਨੇ ਤੇ ਅਤੇ ਵਿਵਿਧ ਖੇਤਰਾਂ ਵਿੱਚ ਖੋਜ ਯਤਨਾਂ ਦਾ ਸਮਰਥਨ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਜੋੜਿਆ ਕਿ ਅਮ੍ਰਿੰਤ ਕਾਲ ਵਿੱਚ ਸਾਡੇ ਦੇਸ਼ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਕਨੀਕੀ ਵਿਕਾਸ ਤੇ ਅਧਿਕ ਜੋਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਾਡੇ ਦੇਸ਼ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਮਾਰਗ ਨੂੰ ਅਸਾਨ ਬਣਾਉਣ ਲਈ ਵੀ ਕਾਰਜ ਹੋਣਾ ਚਾਹੀਦਾ ਹੈ।
ਮੰਤਰੀ ਮਹੋਦਯ ਨੇ ਕਿਹਾ ਕਿ ਮਾਤ੍ਰ ਸਿਹਤ ਅਤੇ ਸਮੇਂ ਤੋਂ ਪਹਿਲੇ ਸ਼ਿਸ਼ੂ ਜਨਮ, ਜੈਵ-ਊਰਜਾ (ਬਾਇਓ-ਐਨਰਜੀ) ਤੇ ਇਨੀਅਨ ਸੋਰਸ (ਐੱਸਏਆਰਐੱਸ) ਸੀਓਵੀ-2 ਜੀਨੋਮਿਕਸ ਕੰਸੋਰਟੀਅਮ (ਆਈਐੱਨਐੱਸਏਸੀਓਜੀ) ਤੇ ਕੁਝ ਸਹਿ-ਰਚਨਾਤਮਕ ਪ੍ਰੋਗਰਾਮ ਹਨ ਅਤੇ ਇਹ ਸਾਰੇ ਜੈਵ-ਟੈਕਨੋਲੋਜੀ ਵਿਭਾਗ (ਡੀਬੀਟੀ) ਦੁਆਰਾ ਸਮਰਥਿਤ ਕਈ ਪਾਰ- ਖੋਜ (ਕ੍ਰਾਸ-ਡਿਸੀਪਿਲਨਰੀ) ਬਹੁ-ਸੰਸਥਾਗਤ ਪਹਿਲਾਂ ਵਿੱਚੋ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਵਿਡ ਮਹਾਮਾਰੀ ਨੇ ਭਾਰਤ ਵਿੱਚ ਨਿਰਮਿਤ ਅਨੋਖੇ ਟੀਕਿਆਂ (ਵੈਕਸੀਨਸ), ਨੈਦਾਨਿਕੀ(ਡਾਇਗਨੌਸਟਿਕਸ), ਸਿਹਤ ਦੇਖਰੇਖ ਸੇਵਾਵਾਂ ਦੀ ਉਪਲਬਧਤਾ (ਹੈਲਥਕੇਅਰ ਡਿਲੀਵਰੀ) ਅਤੇ ਉਨ੍ਹਾਂ ਪ੍ਰਬੰਧਨ ਸਮਾਧਾਨਾਂ ਦੇ ਮਹੱਤਵਪੂਰਨ ਪ੍ਰਭਾਵ ਨੂੰ ਦੇਖਿਆ ਜੋ ਆਤਮਨਿਰਭਰ ਭਾਰਤ ਦੀ ਵਧਦੀ ਤਾਕਤ ਦਾ ਸਮਰਥਨ ਕਰਦੇ ਹਨ।
ਡਾ. ਜਿਤੇਂਦਰ ਸਿੰਘ ਨੇ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਮਨਾਉਣ ਲਈ ਡੀਬੀਟੀ ਅਤੇ ਬੀਆਈਆਰਏਸੀ ਦੀ ਟੀਮ ਨੂੰ ਆਪਣੀ 75 ਜੈਵ ਟੈਕਨੋਲੋਜੀ ਵਿਭਾਗ-ਜੈਵ ਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਪਰਿਸ਼ਦ (ਡੀਬੀਟੀ-ਬੀਆਈਆਰਏਸੀ- ਬਾਈਰੈਕ) ਅਮ੍ਰਿੰਤ ਟੀਮ ਗ੍ਰਾਂਟ ਦੀ ਇਸ ਅਨੋਖੀ ਪਹਿਲ ਦੇ ਨਾਲ ਆਉਣ ਲਈ ਵਧਾਈ ਦਿੱਤੀ।
*****
ਐੱਸਐੱਨਸੀ/ਆਰਆਰ
(Release ID: 1853857)
Visitor Counter : 162