ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਈਪੀਐੱਫਓ (EPFO) ਪੇਰੋਲ ਡੇਟਾ: ਈਪੀਐੱਫਓ ​​ਨੇ ਜੂਨ, 2022 ਦੇ ਮਹੀਨੇ ਵਿੱਚ 18.36 ਲੱਖ ਨੈੱਟ ਮੈਂਬਰ ਸ਼ਾਮਲ ਕੀਤੇ

Posted On: 20 AUG 2022 5:14PM by PIB Chandigarh

20 ਅਗਸਤ, 2022 ਨੂੰ ਜਾਰੀ ਕੀਤੇ ਗਏ ਈਪੀਐੱਫਓ ​​ਦੇ ਅਸਥਾਈ ਪੇਰੋਲ ਡੇਟਾ ਵਿੱਚ ਉਜਾਗਰ ਕੀਤਾ ਗਿਆ ਹੈ ਕਿ ਈਪੀਐੱਫਓ ​​ਨੇ ਜੂਨ, 2022 ਦੇ ਮਹੀਨੇ ਵਿੱਚ 18.36 ਲੱਖ ਨੈੱਟ ਮੈਂਬਰਾਂ ਨੂੰ ਜੋੜਿਆ ਹੈ। ਜੂਨ, 2022 ਦੇ ਮਹੀਨੇ ਲਈ ਕੁੱਲ ਮੈਂਬਰ ਜੋੜਨ ਵਿੱਚ ਪਿਛਲੇ ਮਈ, 2022 ਦੇ ਮਹੀਨੇ ਦੇ ਮੁਕਾਬਲੇ 9.21% ਦਾ ਵਾਧਾ ਹੋਇਆ ਹੈ। ਪੇਰੋਲ ਡੇਟਾ ਦੀ ਸਾਲ-ਦਰ-ਸਾਲ ਤੁਲਨਾ ਦਰਸਾਉਂਦੀ ਹੈ ਕਿ ਜੂਨ, 2022 ਵਿੱਚ 2021 ਵਿੱਚ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ਵਿੱਚ ਕੁੱਲ ਮੈਂਬਰ ਜੋੜਨ ਦੇ ਮਾਮਲੇ ਵਿੱਚ 5.53 ਲੱਖ ਦਾ ਵਾਧਾ ਦਰਜ ਕੀਤਾ ਗਿਆ ਹੈ।

 

 ਇਸ ਮਹੀਨੇ ਦੌਰਾਨ ਸ਼ਾਮਲ ਕੀਤੇ ਗਏ ਕੁੱਲ 18.36 ਲੱਖ ਮੈਂਬਰਾਂ ਵਿੱਚੋਂ, ਤਕਰੀਬਨ 10.54 ਲੱਖ ਨਵੇਂ ਮੈਂਬਰਾਂ ਨੂੰ ਪਹਿਲੀ ਵਾਰ ਈਪੀਐੱਫ ਅਤੇ ਐੱਮਪੀ ਐਕਟ, 1952 ਦੇ ਅਧੀਨ ਕਵਰ ਕੀਤਾ ਗਿਆ ਹੈ। ਅਪ੍ਰੈਲ, 2022 ਤੋਂ ਨਵੇਂ ਮੈਂਬਰਾਂ ਵਿੱਚ ਸ਼ਾਮਲ ਹੋਣ ਦਾ ਰੁਝਾਨ ਵਧ ਰਿਹਾ ਹੈ। ਕਰੀਬ 7.82 ਲੱਖ ਨੈੱਟ ਮੈਂਬਰ ਬਾਹਰ ਹੋ ਗਏ ਪਰ ਈਪੀਐੱਫਓ ਦੁਆਰਾ ਕਵਰ ਕੀਤੇ ਗਏ ਅਦਾਰਿਆਂ ਵਿੱਚ ਆਪਣੀਆਂ ਨੌਕਰੀਆਂ ਬਦਲ ਕੇ ਈਪੀਐੱਫਓ ਵਿੱਚ ਮੁੜ ਸ਼ਾਮਲ ਹੋ ਗਏ ਅਤੇ ਅੰਤਮ ਪੀਐੱਫ ਨਿਕਾਸੀ ਲਈ ਅਰਜ਼ੀ ਦੇਣ ਦੀ ਬਜਾਏ ਆਪਣੇ ਫੰਡ ਪਿਛਲੇ ਪੀਐੱਫ ਖਾਤੇ ਤੋਂ ਚਾਲੂ ਖਾਤੇ ਵਿੱਚ ਟ੍ਰਾਂਸਫਰ ਕਰਨ ਦਾ ਬਦਲ ਚੁਣਿਆ। ਮਹੀਨੇ ਦੌਰਾਨ ਨਵਾਂ ਦਾਖਲਾ ਪਿਛਲੇ ਵਿੱਤੀ ਸਾਲ ਦੌਰਾਨ ਦਰਜ ਕੀਤੀ ਗਈ ਮਾਸਿਕ ਔਸਤ ਨਾਲੋਂ ਵੱਧ ਹੈ।

 

 ਪੇਰੋਲ ਡੇਟਾ ਦੀ ਉਮਰ ਮੁਤਾਬਿਕ ਤੁਲਨਾ ਦਰਸਾਉਂਦੀ ਹੈ ਕਿ 22-25 ਸਾਲ ਦੇ ਉਮਰ ਸਮੂਹ ਨੇ ਜੂਨ, 2022 ਦੌਰਾਨ 4.72 ਲੱਖ ਦੇ ਵਾਧੇ ਦੇ ਨਾਲ ਸਭ ਤੋਂ ਵੱਧ ਸ਼ੁੱਧ ਇਨਰੋਲਮੈਂਟ ਦਰਜ ਕੀਤੀ ਹੈ। ਇਹ ਦਰਸਾਉਂਦਾ ਹੈ ਕਿ ਬਹੁਤ ਸਾਰੇ ਪਹਿਲੀ ਵਾਰ ਨੌਕਰੀ ਲੱਭਣ ਵਾਲੇ ਵੱਡੀ ਗਿਣਤੀ ਵਿੱਚ ਸੰਗਠਿਤ ਖੇਤਰ ਦੇ ਕਰਮਚਾਰੀਆਂ ਵਿੱਚ ਸ਼ਾਮਲ ਹੋ ਰਹੇ ਹਨ।

 

 ਪੇਰੋਲ ਡੇਟਾ ਦੀ ਰਾਜ-ਵਾਰ ਤੁਲਨਾ ਇਹ ਦਰਸਾਉਂਦੀ ਹੈ ਕਿ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਹਰਿਆਣਾ, ਗੁਜਰਾਤ ਅਤੇ ਦਿੱਲੀ ਰਾਜਾਂ ਵਿੱਚ ਕਵਰ ਕੀਤੇ ਅਦਾਰੇ ਮਹੀਨੇ ਦੌਰਾਨ ਲਗਭਗ 12.61 ਲੱਖ ਕੁੱਲ ਮੈਂਬਰਾਂ ਨੂੰ ਜੋੜ ਕੇ ਮੋਹਰੀ ਬਣੇ ਰਹੇ ਹਨ, ਜੋ ਕਿ ਸਾਰੇ ਉਮਰ ਸਮੂਹਾਂ ਵਿੱਚ ਕੁੱਲ ਪੇਰੋਲ ਵਾਧੇ ਦਾ 68.66% ਹੈ।  

 

 ਲਿੰਗ-ਅਧਾਰਿਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਮੌਜੂਦਾ ਮਹੀਨੇ ਵਿੱਚ ਕੁੱਲ ਮਹਿਲਾ ਮੈਂਬਰਾਂ ਦੀ ਭਰਤੀ ਪਿਛਲੇ ਮਹੀਨੇ ਦੇ 3.43 ਲੱਖ ਤੋਂ ਵੱਧ ਕੇ 4.06 ਲੱਖ ਹੋ ਗਈ ਹੈ, ਜਿਸ ਵਿੱਚ 18.37% ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਵੀ ਦੇਖਿਆ ਗਿਆ ਹੈ ਕਿ ਸੰਗਠਿਤ ਖੇਤਰ ਵਿੱਚ ਮਹਿਲਾ ਕਰਮਚਾਰੀਆਂ ਦੀ ਭਾਗੀਦਾਰੀ ਪਿਛਲੇ 12 ਮਹੀਨਿਆਂ ਵਿੱਚ ਸਭ ਤੋਂ ਵੱਧ ਰਹੀ ਹੈ। ਇਸ ਮੁਤਾਬਿਕ ਕੁੱਲ ਮਹਿਲਾ ਮੈਂਬਰ ਜੋੜਨ ਦਾ ਪ੍ਰਤੀਸ਼ਤ ਹਿੱਸਾ ਮਈ 2022 ਵਿੱਚ 20.37% ਤੋਂ ਜੂਨ 2022 ਦੇ ਮਹੀਨੇ ਵਿੱਚ 22.09% ਹੋ ਗਿਆ ਹੈ।

 

 ਉਦਯੋਗ ਮੁਤਾਬਿਕ ਪੇਰੋਲ ਡੇਟਾ ਦਾ ਵਰਗੀਕਰਣ ਦਰਸਾਉਂਦਾ ਹੈ ਕਿ ਮੁੱਖ ਤੌਰ 'ਤੇ ਦੋ ਸ਼੍ਰੇਣੀਆਂ ਜਿਵੇਂ ਕਿ 'ਮਾਹਿਰ ਸੇਵਾਵਾਂ' (ਮਾਨਵ ਸ਼ਕਤੀ ਏਜੰਸੀਆਂ, ਪ੍ਰਾਈਵੇਟ ਸੁਰੱਖਿਆ ਏਜੰਸੀਆਂ ਅਤੇ ਛੋਟੇ ਠੇਕੇਦਾਰ ਆਦਿ) ਅਤੇ 'ਟ੍ਰੇਡਿੰਗ-ਕਮਰਸ਼ੀਅਲ ਅਦਾਰੇ' ਮਹੀਨੇ ਦੌਰਾਨ ਕੁੱਲ ਮੈਂਬਰਾਂ ਦੇ ਵਾਧੇ ਦਾ 47.63% ਬਣਦੇ ਹਨ। ਪਿਛਲੇ ਮਹੀਨੇ ਦੇ ਉਦਯੋਗ-ਵਾਰ ਅੰਕੜਿਆਂ ਦੀ ਤੁਲਨਾ ਕਰਦੇ ਹੋਏ, ਉਦਯੋਗਾਂ ਜਿਵੇਂ ਕਿ 'ਸਕੂਲ', 'ਗਾਰਮੈਂਟਸ ਮੇਕਿੰਗ', 'ਮਾਹਰ ਸੇਵਾਵਾਂ' ਅਤੇ 'ਕਪੜਾ' ਆਦਿ ਵਿੱਚ ਵਧੇਰੇ ਇਨਰੋਲਮੈਂਟਸ ਦੇਖੇ ਗਏ ਹਨ।

 

 ਪੇਰੋਲ ਡੇਟਾ ਆਰਜ਼ੀ ਹੈ ਕਿਉਂਕਿ ਡੇਟਾ ਬਣਾਉਣਾ ਇੱਕ ਨਿਰੰਤਰ ਮਸ਼ਕ ਹੈ, ਕਿਉਂਕਿ ਕਰਮਚਾਰੀਆਂ ਦੇ ਰਿਕਾਰਡਾਂ ਨੂੰ ਅਪਡੇਟ ਕਰਨਾ ਇੱਕ ਨਿਰੰਤਰ ਪ੍ਰਕਿਰਿਆ ਹੈ। ਇਸ ਲਈ ਪਿਛਲਾ ਡੇਟਾ ਹਰ ਮਹੀਨੇ ਅਪਡੇਟ ਕੀਤਾ ਜਾਂਦਾ ਹੈ। ਅਪ੍ਰੈਲ-2018 ਦੇ ਮਹੀਨੇ ਤੋਂ, ਈਪੀਐੱਫਓ ​​ਸਤੰਬਰ, 2017 ਦੇ ਸਮੇਂ ਨੂੰ ਕਵਰ ਕਰਦੇ ਹੋਏ ਪੇਰੋਲ ਡੇਟਾ ਜਾਰੀ ਕਰ ਰਿਹਾ ਹੈ।

 

 ਈਪੀਐੱਫਓ ਦਾ ਪੇਰੋਲ ਉਨ੍ਹਾਂ ਅਦਾਰਿਆਂ ਲਈ ਸੰਗਠਿਤ ਖੇਤਰ ਦੇ ਕਰਮਚਾਰੀਆਂ ਦਾ ਇੱਕ ਹਿੱਸਾ ਹੈ ਜੋ ਕਰਮਚਾਰੀ ਭਵਿੱਖ ਨਿਧੀ ਅਤੇ ਫੁਟਕਲ ਉਪਬੰਧ ਐਕਟ, 1952 (Employees’ Provident Funds & Miscellaneous Provisions Act, 1952) ਦੇ ਉਪਬੰਧਾਂ ਦੇ ਅਧੀਨ ਆਉਂਦੇ ਹਨ। ਇਹ ਇੱਕ ਸਮਾਜਿਕ ਸੁਰੱਖਿਆ ਸੰਸਥਾ ਹੈ ਜੋ ਮੈਂਬਰਾਂ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਪ੍ਰਾਵੀਡੈਂਟ ਫੰਡ, ਪੈਨਸ਼ਨ ਲਾਭ ਅਤੇ ਮੈਂਬਰ ਦੀ ਬੇਵਕਤੀ ਮੌਤ ਦੀ ਸਥਿਤੀ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਪਰਿਵਾਰਕ ਪੈਨਸ਼ਨ ਅਤੇ ਬੀਮਾ ਲਾਭ ਪ੍ਰਦਾਨ ਕਰਦੀ ਹੈ।

 

 ***********

 

 ਐੱਚਐੱਸ


(Release ID: 1853623) Visitor Counter : 143