ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਹਾਈਡ੍ਰੋਜਨ ਸੈਂਸਿੰਗ ਅਤੇ ਵਿਸ਼ਲੇਸ਼ਣ ਟੈਕਨੋਲੋਜੀ ਦੇ ਸਵਦੇਸ਼ ਵਿੱਚ ਵਿਕਾਸ ਦੇ ਲਈ ਮਹਾਰਾਸ਼ਟਰ ਤੋਂ ਇੱਕ ਹਾਈਡ੍ਰੋਜਨ ਸਟਾਰਟਅੱਪ ਨੂੰ 3.29 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ


ਡਾ. ਜਿਤੇਂਦਰ ਸਿੰਘ ਵਿਗਿਆਨ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਤਹਿਤ ਟੈਕਨੋਲੋਜੀ ਵਿਕਾਸ ਬੋਰਡ ਅਤੇ ਮੈਸਰਜ਼ ਮਲਟੀ ਨੈਨੋ ਸੈਂਸ ਟੈਨੋਲੋਜੀਜ਼ ਪ੍ਰਾਇਵੇਟ ਲਿਮਿਟਿਡ-ਮਹਾਰਾਸ਼ਟਰ ਦੇ ਦਰਮਿਆਨ ਸਵਦੇਸ਼ੀ ਰੂਪ ਨਾਲ ਹਾਈਡ੍ਰੋਜਨ ਸੈਂਸਰ ਦੇ ਨਿਰਮਾਣ ਦਾ ਸਮਰਥਨ ਕਰਨ ਦੇ ਲਈ ਇੱਕ ਸਹਿਮਤੀ ਪੱਤਰ ’ਤੇ ਦਸਤਖਤ ਕਰਨ ਦੀ ਪ੍ਰਧਾਨਗੀ ਕੀਤੀ

ਹਾਈਡ੍ਰੋਜਨ ਸਟਾਰਟਐੱਪ ਨੂੰ ਵਿੱਤੀ ਸਹਾਇਤਾ ਦੇਣਾ ਭਾਰਤ ਨੂੰ ਹਰਿਤ ਹਾਈਡ੍ਰੋਜਨ ਹਬ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਦੀ ਕਲਪਨਾ ਦੇ ਅਨੁਰੂਪ ਹੈ: ਡਾ. ਜਿਤੇਂਦਰ ਸਿੰਘ

ਭਾਰਤ ਹਾਈਡ੍ਰੋਜਨ ਰਿਸਾਅ ਦਾ ਪਤਾ ਲਗਾਉਣ ਵਾਲੇ ਸੈਂਸਰ ਦੇ ਆਯਾਤ ’ਤੇ ਹੁਣ ਆਪਣੀ ਅਧਿਕ ਨਿਰਭਰਤਾ ਨੂੰ ਘੱਟ ਕਰੇਗਾ ਕਿਉਂਕਿ ਟੈਕਨੋਲੋਜੀ ਵਿਕਾਸ ਬੋਰਡ-ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਟੀਡੀਬੀ-ਡੀਐੱਸਟੀ) ਸਵਦੇਸ਼ੀ ਰੂਪ ਨਾਲ ਵਿਕਸਿਤ ਸੈਂਸਰ ਦਾ ਸਮਰਥਨ ਕਰਦਾ ਹੈ: ਡਾ. ਜਿਤੇਂਦਰ ਸਿੰਘ

Posted On: 19 AUG 2022 4:06PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਹਾਈਡ੍ਰੋਜਨ ਸੈਂਸਿੰਗ ਅਤੇ ਵਿਸ਼ਲੇਸ਼ਣ ਟੈਕਨੋਲੋਜੀ ਦੇ ਸਵਦੇਸ਼ ਵਿੱਚ ਵਿਕਾਸ ਦੇ ਲਈ ਮਹਾਰਾਸ਼ਟਰ ਤੋਂ ਇੱਕ ਹਾਈਡ੍ਰੋਜਨ ਸਟਾਰਟਅੱਪ ਨੂੰ 3.29 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।

https://static.pib.gov.in/WriteReadData/userfiles/image/image00163U0.jpg

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹਾਈਡ੍ਰੋਜਨ ਸਟਾਰਟਅੱਪ ਦੇ ਲਈ ਵਿੱਤੀ ਸਹਾਇਤਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ (ਐੱਨਐੱਚਐੱਮ) ਦੀ ਉਸ ਕਲਪਨਾ ਦੇ ਅਨੁਰੂਪ ਹੈ ਜਿਸ ਦੀ ਪਿਛਲੇ ਸਾਲ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ’ਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਐਲਾਨ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ (ਐੱਨਐੱਚਐੱਮ) ਦਾ ਟੀਚਾ ਆਪਣੇ ਜਲਵਾਯੂ ਟੀਚਿਆਂ ਨੂੰ ਪੂਰਾ ਕਰਨ ਅਤੇ ਭਾਰਤ ਨੂੰ ਹਰਿਤ ਹਾਈਡ੍ਰੋਜਨ ਹਬ ਬਣਾਉਣ ਵਿੱਚ ਸਰਕਾਰ ਦੀ ਸਹਾਇਤਾ ਕਰਨਾ ਹੈ। ਮੰਤਰੀ ਮਹੋਦਯ ਨੇ ਕਿਹਾ ਕਿ ਇਸ ਨਾਲ 2003 ਤੱਕ 50 ਲੱਖ ਟਨ ਹਰਿਤ ਹਾਈਡ੍ਰੋਜਨ ਦੇ ਉਤਪਾਦਨ ਦੇ ਟੀਚੇ ਨੂੰ ਪੂਰਾ ਕਰਨ ਅਤੇ ਨਵਿਆਉਣਯੋਗ ਊਰਜਾ ਨਾਲ ਸਬੰਧਿਤ ਵਿਕਾਸ ਵਿੱਚ ਸਹਾਇਤਾ ਮਿਲੇਗੀ।

ਡਾ. ਜਿਤੇਂਦਰ ਸਿੰਘ ਨੇ ਸਵਦੇਸ਼ੀ ਰੂਪ ਨਾਲ ਹਾਈਡ੍ਰੋਜਨ ਸੰਵੇਦਕ (ਸੈਂਸਰ) ਦੇ ਨਿਰਮਾਣ ਦਾ ਸਮਰਥਨ ਕਰਨ ਦੇ ਲਈ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਤਹਿਤ ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਅਤੇ ਮੈਸਰਜ਼ ਮਲਟੀ ਨੈਨੋ ਸੈਂਸ ਟੈਕਨੋਲੋਜੀਜ਼ ਪ੍ਰਾਇਵੇਟ, ਲਿਮਿਟਿਡ, ਮਹਾਰਾਸ਼ਟਰ ਦੇ ਦਰਮਿਆਨ ਇੱਕ ਸਹਿਮਤੀ ਪੱਤਰ ’ਤੇ ਦਸਤਖਤ ਕਰਨ ਦੇ ਸਮਾਗਮ ਦੀ ਪ੍ਰਧਾਨਗੀ ਕੀਤੀ।

https://static.pib.gov.in/WriteReadData/userfiles/image/image0024LCR.jpg

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਕੰਪਨੀ ਨਵੇਂ ਯੁੱਗ ਦੇ ਅਨੁਪ੍ਰਯੋਗਾਂ ਦੇ ਲਈ ਇੱਕ ਸਵਦੇਸ਼ੀ ਅਤਿਅਧੁਨਿਕ ਹਾਈਡ੍ਰੋਜਨ ਵਿਸ਼ਲੇਸ਼ਣ ਸੈਂਸਰ ਵਿਕਸਿਤ ਕਰ ਰਹੀ ਹੈ। ਇਹ ਵਿਕਾਸ ਕਿਸੇ ਵੀ ਪ੍ਰਕਾਰ ਨਾਲ ਰਿਸਾਅ ਦਾ ਪਤਾ ਲਗਾਉਣ/ ਅਤੇ ਹਾਈਡ੍ਰੋਜਨ ਦੇ ਵਿਸ਼ਲੇਣ ਦੇ ਲਈ ਸਰਵਵਿਆਪਕ ਮਿਨੀਏਚੁਰਾਈਜ਼ਡ ਕੋਰ ਸੈਂਸਰ ਅਤੇ ਵਿਸ਼ਲੇਸ਼ਕ ਇੱਕ ਅਜਿਹੇ ਕੋਰ ਸੈਂਸਰ ’ਤੇ ਅਧਾਰਿਤ ਹੈ; ਜਿਸ ਨੂੰ ਪੂਰੀ ਤਰ੍ਹਾਂ ਨਾਲ ਭਾਰਤ ਦੇ ਆਸ਼ੇ ਮੁਤਬਿਕ, ਨਿਰਮਿਤ ਅਤੇ ਪ੍ਰਯੋਗ ਕੀਤਾ ਗਿਆ ਹੈ। ਮੰਤਰੀ ਨੇ ਦੱਸਿਆ ਕਿ ਵਰਤਮਾਨ ਵਿੱਚ ਇਸ ਸੈਂਸਰ ਦੇ ਲਈ ਆਯਾਤ ਕਰਨ ’ਤੇ ਬਹੁਤ ਅਧਿਕ ਨਿਰਭਰਤਾ ਹੈ ਕਿਉਂਕਿ ਅਜਿਹੇ ਸਭ ਕੋਰ ਸੈਂਸਰ ਦੇ ਸੰਘਟਕ ਤੱਤ ਚੀਨ, ਅਮਰੀਕਾ, ਇੰਗਲੈਂਡ, ਜਾਪਾਨ ਅਤੇ ਜਰਮਨੀ ਤੋਂ ਆਯਾਤ ਕੀਤੇ ਜਾਂਦੇ ਹਨ।

ਇਨ੍ਹਾਂ ਸੈਂਸਰਾਂ ਦੀ ਪ੍ਰਮੁੱਖ ਗੁਣਵੱਤਾ ਇਹ ਹੈ ਕਿ ਇਹ ਹੋਰ ਜਲਣਸ਼ੀਣ ਜਾਂ ਹੋਰ ਜਿਹੀਆਂ ਗੈਸਾਂ ਤੋਂ ਕਿਸੇ ਵੀ ਸਿੱਧੇ ਦਖਲ ਦਾ ਸਾਹਮਣਾ ਨਹੀਂ ਕਰਦੇ ਹਨ ਅਤੇ  ਮੌਜੂਦ ਹਵਾ  ਦੇ ਨਾਲ-ਨਾਲ ਇਨਰਟ/ਵੈਕਿਊਮ ਬੈਕਗਰਾਊਂਡ ਵਿੱਚ ਵੀ ਕੰਮ ਕਰ ਸਕਦੇ ਹਨ ਅਤੇ 1ਪੀਪੀਐੱਮ ਤੋਂ 100% ਸ਼ੁੱਧ ਹਾਈਡ੍ਰੋਜਨ ਤੱਕ ਵਿਸ਼ਲੇਸ਼ਣ ਕਰ ਸਕਦੇ ਹਨ। ਇਸ ਟੈਕਨੋਲੋਜੀ ਦੇ ਨਾਲ, ਭਾਰਤ ਆਪਣੇ ਸਵਦੇਸ਼ ਨਿਰਮਿਤ ਉਤਪਾਦਾਂ ਰਾਹੀਂ ਘਰੇਲੂ ਮੰਗ ਨੂੰ ਪੂਰਾ ਕਰਨ ਦੇ ਲਈ ਆਲਾਮੀ ਬਜ਼ਾਰ ਵਿੱਚ ਅਸਾਨੀ ਨਾਲ ਦਾਖਲ ਹੋ ਸਕਦਾ ਹੈ। ਇਸ ਸੈਂਸਰ ਨੇ ਨਿਊਨਤਮ ਪਹਿਚਾਣ: ਪਾਰਟਸ ਪ੍ਰਤੀ ਮਿਲੀਅਨ (ਪੀਪੀਐੱਮ) ਦੀ ਪ੍ਰਸਾਰ ਸੀਮਾ: ਅਧਿਕਤਮ ਪਹਿਚਾਣ : 100% ਸ਼ੁੱਧ ਹਾਈਡ੍ਰੋਜਨ; 3 ਸੈਕਿੰਡ ਦੇ ਅੰਦਰ ਤੁਰੰਤ ਪ੍ਰਤੀਕਿਰਿਆ; ਕੋਰ ਸੈਂਸਰ ਅਪਰੇਸ਼ਨ ਦੇ ਲਈ ਘੱਟ ਬਿਜਲੀ ਦੀ ਖਪਤ ਵਰਗੀਆਂ ਕਈਆਂ ਅਨੋਖੀਆਂ ਅਤੇ ਮਾਰਗਦਰਸ਼ਕ ਵਿਸ਼ੇਸ਼ਤਾਵਾਂ ਹਨ। ਪੋਰਟਬਲ ਡਿਟੈਕਟਰ ਇੱਕ ਵਾਰ ਚਾਰਜ ਕਰਨ ’ਤੇ ਲਗਾਤਾਰ 36 ਘੰਟਿਆਂ ਤੱਕ ਕੰਮ ਕਰ ਸਕਦੇ ਹਨ ਅਤੇ ਨੌਨ-ਕਰੋਸਿਵ ਹੋਣ ਦੇ ਨਾਲ-ਨਾਲ ਇਨ੍ਹਾਂ ਦੀ  5 ਸਾਲ ਦੀ ਲੰਬੀ ਜੀਵਨ ਮਿਆਦ ਵੀ ਹੁੰਦੀ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਊਰਜਾ ਦੀ ਮੰਗ ਵਧ ਰਹੀ ਹੈ ਅਤੇ ਮੌਜੂਦਾ ਸੰਸਾਧਨਾਂ ਦੀ ਸੀਮਾ ਨੂੰ ਦੇਖਦੇ ਹੋਏ ਵਿਕਲਪਿਕ ਈਂਧਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹ ਕਿ ਹਾਈਡ੍ਰੋਜਨ ਵਰਤਮਾਨ ਜੈਵਿਕ ਬਾਲਣ (ਊਰਜਾ) ਦੇ ਸਥਾਨ ’ਤੇ ਭਵਿੱਖ ਦਾ ਈਂਧਣ ਹੋਣ ਦੀ ਕਲਪਨਾ ਕਰਦਾ ਹੈ ਅਤੇ ਇਸ ਲਈ ਨਵਿਆਉਣਯੋਗ ਊਰਜਾ ਨਾਲ ਬਿਜਲੀ ਉਪਯੋਗ ਕਰਕੇ ਅਜਿਹੇ ਹਾਈਡ੍ਰੋਜਨ ਈਂਧਣ ਦਾ  ਉਤਪਾਦਨ ਕਰਨਾ, ਜਿਸ ਨੂੰ ਹਰਿਤ ਹਾਈਡ੍ਰੋਜਨ ਕਿਹਾ ਜਾਂਦਾ ਹੈ, ਹੁਣ ਰਾਸ਼ਟਰ ਦੀਆਂ ਵਾਤਾਵਰਣ  ਰੂਪ ਨਾਲ ਟਿਕਾਊ ਊਰਜਾ ਸੁਰੱਖਿਆ ਲਈ ਮੁੱਖ ਜ਼ਰੂਰਤਾਂ ਵਿੱਚੋਂ ਇੱਕ ਹੈ। ਮੰਤਰੀ ਨੇ ਕਿਹਾ ਕਿ ਨੀਤੀ ਆਯੋਗ ਦੀ ਇੱਕ ਰਿਪੋਰਟ ਹਾਰਨੇਸਿੰਗ ਗ੍ਰੀਨ ਹਾਈਡ੍ਰੋਜਨ :  ਅਪਾਰਚੁਨਿਟੀਜ਼ ਫਾਰ ਡੀਪ ਡੀਕਾਰਬੋਨਾਈਜ਼ੇਸ਼ਨ ਇਨ ਇੰਡੀਆ’ ਦੇ ਟਾਈਟਲ ਦੇ ਅਨੁਸਾਰ ਹਾਈਡ੍ਰੋਜਨ ਇੱਕ ਹਰਿਤ ਹਾਈਡ੍ਰੋਜਨ ਅਰਥਵਿਵਸਥਾ ਦੇ ਉਭਾਰ ਵਿੱਚ ਤੇਜ਼ੀ ਲਿਆਉਣ ਦੇ ਲਈ ਇੱਕ ਮਾਰਗਦਰਸ਼ਨ ਕਰੇਗਾ, ਜੋ ਸਾਲ 2070 ਤੱਕ ਭਾਰਤ ਦੇ ਲਈ ਆਪਣੀ ਸ਼ੁੱਧ-ਜ਼ੀਰੋ ਅਕਾਖਿਆਵਾਂ ਨੂੰ ਪ੍ਰਾਪਤ ਕਰਨ ਦੇ ਲਈ ਮਹੱਤਵਪੂਰਨ ਹੈ।

https://static.pib.gov.in/WriteReadData/userfiles/image/image003VAC4.jpg

 

ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਦੇ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਪਾਠਕ ਆਈਪੀ ਐਂਡ ਟੀਏਐੱਫਐੱਸ ਨੇ ਕਿਹਾ "ਜਿਵੇਂ ਕਿ ਸੀਓਪੀ26 ਸਮਿਟ, ਗਲਾਸਗੋ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 2070 ਤੱਕ ਸ਼ੁੱਧ ਜ਼ੀਰੋ ਨਿਕਾਸੀ (ਜ਼ੀਰੋ-ਨੈੱਟ ਇਮੀਸ਼ਨਸ) ਦੀ ਟੀਚੇ ਨੂੰ ਵਿਕਲਪਿਕ ਊਰਜਾ ਸੰਸਾਧਨਾਂ ਨੂੰ ਹੁਲਾਰਾ ਦੇ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਹਾਈਡ੍ਰੋਜਨ ਇੱਕ ਅਜਿਹਾ ਸੰਸਾਧਨ ਹੈ ਜਿਸ ਦੇ ਉਪਯੋਗ ਦੇ ਦੌਰਾਨ ਸੁਰੱਖਿਆ ਅਤੇ ਸੁਰੱਖਿਆ ਸਮੇਤ ਸਵਦੇਸ਼ੀ ਈਕੋਸਿਸਟਮ ਦੇ ਵਿਕਾਸ ਦੀ ਜ਼ਰੂਰਤ ਹੁੰਦੀ ਹੈ। ਇਸ ਦਸ਼ਾ ਵਿੱਚ ਇੱਕ ਅਰੰਭਿਕ ਕਦਮ ਦੇ ਰੂਪ ਵਿੱਚ ਟੈਕਨੋਲੋਜੀ ਵਿਕਾਸ ਬੋਰਡ ਹਾਈਡ੍ਰੋਜਨ ਰਿਸਾਅ ਦਾ ਪਤਾ ਲਗਾਉਣ ਅਤੇ ਪ੍ਰਣਾਲੀ ਦੀ ਸੁਰੱਖਿਆ ਅਤੇ ਪ੍ਰਤੀਰੱਖਿਆ ਵਧਾਉਣ ਦੇ ਲਈ ਅਤਿਅਧਿਕ ਐਡਵਾਂਸ ਲੀਕੇਜ਼ ਡਿਟੈਕਸ਼ਨ ਸੈਂਸਰ ਦੇ ਵਿਕਾਸ ਅਤੇ ਉਸ ਦੇ ਨਿਰਮਾਣ ਦੇ ਲਈ ਸਟਾਰਟਅੱਪ ‘ਮੈਸਰਜ਼ ਮਲਟੀ ਨੈਨੋ ਸੈਂਸ’ ਦਾ ਸਮਰਥਨ ਕਰ ਰਿਹਾ ਹੈ।

*****

ਐੱਸਐੱਨਸੀ/ਆਰਆਰ(Release ID: 1853374) Visitor Counter : 136