ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ਪ੍ਰੋਜੈਕਟ ’ਤੇ ਸਫ਼ਲਤਾ ਹਾਸਲ ਕੀਤੀ ਗਈ
प्रविष्टि तिथि:
17 AUG 2022 2:51PM by PIB Chandigarh
ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ਪ੍ਰੋਜੈਕਟ ’ਤੇ ਸਫ਼ਲਤਾ ਹਾਸਲ ਕੀਤੀ ਗਈ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਟਵੀਟਾਂ ਦੀ ਇੱਕ ਲੜੀ ਰਾਹੀਂ ਜਾਣਕਾਰੀ ਦਿੱਤੀ ਕਿ ਆਖਰੀ 20 ਕਿਲੋਮੀਟਰ ਦਾ ਹਿੱਸਾ ਰਾਜਾ ਜੀ ਨੈਸ਼ਨਲ ਪਾਰਕ ਦੇ ਵਾਤਾਵਰਣ-ਸੰਵੇਦਨਸ਼ੀਲ ਜ਼ੋਨ ਵਿੱਚੋਂ ਲੰਘਦਾ ਹੈ ਜਿੱਥੇ ਏਸ਼ੀਆ ਦਾ ਸਭ ਤੋਂ ਲੰਬਾ ਉੱਚਾ ਜੰਗਲੀ ਜੀਵ ਕੌਰੀਡੋਰ (12 ਕਿਲੋਮੀਟਰ) ਬਣਾਇਆ ਜਾ ਰਿਹਾ ਹੈ ਜਿਸ ਵਿੱਚ 340 ਮੀਟਰ ਦਾਤ ਕਾਲੀ ਸੁਰੰਗ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਦਾ ਉਦੇਸ਼ ਟਿਕਾਊ ਵਿਕਾਸ ਹੈ।


ਮੰਤਰੀ ਨੇ ਕਿਹਾ ਕਿ ਸੁਰੰਗ ਆਲੇ-ਦੁਆਲੇ ਦੇ ਜੰਗਲੀ ਜੀਵਾਂ ਦੀ ਰੱਖਿਆ ਕਰੇਗੀ। ਇੱਕ ਵਾਰ ਐਕਸਪ੍ਰੈੱਸਵੇਅ ਦੇ ਮੁਕੰਮਲ ਹੋ ਜਾਣ ਤੋਂ ਬਾਅਦ, ਦੇਹਰਾਦੂਨ-ਦਿੱਲੀ ਵਿਚਕਾਰ ਸਫ਼ਰ ਦਾ ਸਮਾਂ 6 ਘੰਟੇ ਤੋਂ ਘਟ ਕੇ 2.30 ਘੰਟੇ ਅਤੇ ਦਿੱਲੀ-ਹਰਿਦੁਆਰ ਵਿਚਕਾਰ 5 ਘੰਟੇ ਤੋਂ ਘਟ ਕੇ 2 ਘੰਟੇ ਰਹਿ ਜਾਵੇਗਾ।

*************
ਐੱਮਜੇਪੀਐੱਸ
(रिलीज़ आईडी: 1852726)
आगंतुक पटल : 189