ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਯੂਆਈਡੀਏਆਈ ਨੇ ਪਿਛਲੇ ਚਾਰ ਮਹੀਨਿਆਂ ਵਿੱਚ ਬਾਲ ਆਧਾਰ ਪਹਿਲ ਦੇ ਤਹਿਤ 79 ਲੱਖ ਤੋਂ ਵੱਧ ਬੱਚਿਆਂ ਦਾ ਨਾਮਾਂਕਨ ਕੀਤਾ ਹੈ
Posted On:
15 AUG 2022 4:47PM by PIB Chandigarh
ਵਿਸ਼ਿਸ਼ਟ ਪਹਿਚਾਣ ਅਥਾਰਿਟੀ ਨੇ ਚਾਲੂ ਵਿੱਤ ਵਰ੍ਹੇ ਦੇ ਪਹਿਲੇ ਚਾਰ ਮਹੀਨਿਆਂ (ਅਪ੍ਰੈਲ-ਜੁਲਾਈ) ਦੇ ਦੌਰਾਨ 0 ਤੋਂ 5 ਉਮਰ ਸਮੂਹ ਦੇ 79 ਲੱਖ ਤੋਂ ਵੱਧ ਬੱਚਿਆਂ ਦਾ ਨਾਮਾਂਕਨ ਕੀਤਾ ਹੈ।
ਇਹ ਬਾਲ ਆਧਾਰ ਪਹਿਲ ਦੇ ਤਹਿਤ 0 ਤੋਂ 5 ਉਮਰ ਸਮੂਹ ਦੇ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚਣ ਤੇ ਮਾਤਾ-ਪਿਤਾ ਅਤੇ ਬੱਚਿਆਂ ਨੂੰ ਵਿਭਿੰਨ ਪ੍ਰਕਾਰ ਦੇ ਫਾਇਦਿਆਂ ਦਾ ਲਾਭ ਉਠਾਉਣ ਵਿੱਚ ਸਹਾਇਤਾ ਕਰਨ ਦੇ ਲਈ ਇੱਕ ਨਵੇਂ ਪ੍ਰਯਤਨ ਦਾ ਹਿੱਸਾ ਹੈ। ਜਿੱਥੇ 31 ਮਾਰਚ, 2022 ਦੇ ਅੰਤ ਤੱਕ 0 ਤੋਂ 5 ਉਮਰ ਸਮੂਹ ਦੇ 2.64 ਕਰੋੜ ਬੱਚਿਆਂ ਨੂੰ ਬਾਲ ਆਧਾਰ ਪ੍ਰਾਪਤ ਹੋ ਚੁੱਕਿਆ ਸੀ, ਜੁਲਾਈ 2022 ਦੇ ਅੰਤ ਤੱਕ ਇਹ ਸੰਖਿਆ ਵਧ ਕੇ 3.43 ਕਰੋੜ ਤੱਕ ਪਹੁੰਚ ਗਈ ਹੈ।
ਦੇਸ਼ ਭਰ ਵਿੱਚ ਵਧੀ ਹੋਈ ਗਤੀ ਦੇ ਨਾਲ ਬਾਲ ਆਧਾਰ ਰਜਿਸਟ੍ਰੇਸ਼ਨ ਬਹੁਤ ਚੰਗੀ ਤਰ੍ਹਾਂ ਨਾਲ ਪ੍ਰਗਤੀ ਕਰ ਰਿਹਾ ਹੈ। ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਜਿਹੇ ਰਾਜਾਂ ਵਿੱਚ 0 ਤੋਂ 5 ਸਾਲ ਉਮਰ ਸਮੂਹ ਦੇ ਬੱਚਿਆਂ ਦਾ ਨਾਮਾਂਕਨ ਪਹਿਲਾਂ ਹੀ ਲਕਸ਼ਿਤ ਉਮਰ ਸਮੂਹ ਦੇ 70 ਪ੍ਰਤੀਸ਼ਤ ਤੋਂ ਵੱਧ ਨੂੰ ਕਵਰ ਕਰ ਚੁੱਕਿਆ ਹੈ। ਬੱਚਿਆਂ ਦੇ ਰਜਿਸਟ੍ਰੇਸ਼ਨ (0 ਤੋਂ 5 ਉਮਰ ਸਮੂਹ) ਨੇ ਜੰਮੂ ਤੇ ਕਸ਼ਮੀਰ, ਮਿਜ਼ੋਰਮ, ਦਿੱਲੀ, ਆਂਧਰਾ ਪ੍ਰਦੇਸ਼ ਅਤੇ ਲਕਸ਼ਦ੍ਵੀਪ ਸਮੇਤ ਕਈ ਹੋਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।
ਕੁੱਲ ਮਿਲਾ ਕੇ, ਵਰਤਮਾਨ ਵਿੱਚ ਆਧਾਰ ਸੈਚੁਰੇਸ਼ਨ ਲਗਭਗ 94 ਪ੍ਰਤੀਸ਼ਤ ਹੈ। ਬਾਲਗਾਂ ਵਿੱਚ ਆਧਾਰ ਸੈਚੁਰੇਸ਼ਨ ਲਗਭਗ 100 ਪ੍ਰਤੀਸ਼ਤ ਹੈ। ਆਧਾਰ ਹੁਣ ਈਜ਼ ਆਵ੍ ਲਿਵਿੰਗ ਅਤੇ ਈਜ਼ ਆਵ੍ ਡੂਇੰਗ ਦੋਵਾਂ ਵਿੱਚ ਹੀ ਉਤਪ੍ਰੇਰਕ ਯਾਨੀ ਸਹਾਇਤਾ ਉਪਲਬਧ ਕਰਵਾਉਣ ਵਾਲਾ ਬਣ ਗਿਆ ਹੈ।
ਯੂਆਈਡੀਏਆਈ ਅਤੇ ਇਸ ਦੇ ਰੀਜਨਲ ਦਫਤਰ ਨਿਰੰਤਰ ਨਿਵਾਸੀਆਂ ਨੂੰ ਅੱਗੇ ਆਉਣ ਅਤੇ ਬਾਲ ਆਧਾਰ ਪਹਿਲ ਦੇ ਤਹਿਤ ਆਪਣੇ ਬੱਚਿਆਂ ਨੂੰ ਰਜਿਸਟਰਡ ਕਰਨ ਦੇ ਲਈ ਪ੍ਰੋਤਸਾਹਿਤ ਕਰ ਰਹੇ ਹਨ। ਬਾਲ ਆਧਾਰ ਕਈ ਪ੍ਰਕਾਰ ਦੇ ਕਲਿਆਣਕਾਰੀ ਲਾਭਾਂ ਦਾ ਫਾਇਦਾ ਉਠਾਉਣ ਵਿੱਚ ਸੁਗਮਕਰਤਾ ਦਾ ਕੰਮ ਕਰਦਾ ਹੈ ਤੇ ਜਨਮ ਤੋਂ ਹੀ ਬੱਚਿਆਂ ਦੇ ਲਈ ਇੱਕ ਡਿਜੀਟਲ ਫੋਟੋ ਪਹਿਚਾਣ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ।
0 ਤੋਂ 5 ਉਮਰ ਸਮੂਹ ਦੇ ਬੱਚਿਆਂ ਦੇ ਬਾਲ ਆਧਾਰ ਜਾਰੀ ਕੀਤਾ ਜਾਂਦਾ ਹੈ। ਆਧਾਰ ਜਾਰੀ ਕਰਨ ਵਿੱਚ ਬਾਇਓਮੈਟ੍ਰਿਕ (ਉਂਗਲੀ ਦਾ ਨਿਸ਼ਾਨ ਤੇ ਅੱਖ ਦੀ ਪੁਤਲੀ) ਦਾ ਸੰਗ੍ਰਿਹ ਇੱਕ ਪ੍ਰਮੁੱਖ ਵਿਸ਼ੇਸ਼ਤਾ ਹੈ ਕਿਉਂਕਿ ਇਨ੍ਹਾਂ ਬਾਇਓਮੈਟ੍ਰਿਕਸ ਦੇ ਡੀ-ਡੁਪਲੀਕੇਸ਼ਨ ਦੇ ਆਧਾਰ ‘ਤੇ ਵਿਸ਼ਿਸ਼ਟਤਾ ਸਥਾਪਿਤ ਕਰਨ ਦੇ ਲਈ ਇਸ ਦੀ ਜ਼ਰੂਰਤ ਹੁੰਦੀ ਹੈ। ਫਿਲਹਾਲ, 0 ਤੋਂ 5 ਉਮਰ ਸਮੂਹ ਦੇ ਬੱਚਿਆਂ ਦੇ ਆਧਾਰ ਨਾਮਾਂਕਨ ਦੇ ਲਈ ਇਨ੍ਹਾਂ ਬਾਇਓਮੈਟ੍ਰਿਕ ਨੂੰ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ।
0 ਤੋਂ 5 ਉਮਰ ਸਮੂਹ ਦੇ ਬੱਚਿਆਂ ਦਾ ਆਧਾਰ ਨਾਮਾਂਕਨ ਬੱਚੇ ਦੀ ਚੇਹਰੇ ਦੀ ਛਵੀ ਅਤੇ ਮਾਤਾ ਪਿਤਾ/ਅਭਿਭਾਵਕ ਦੇ ਬਾਇਓਮੈਟ੍ਰਿਕ ਪ੍ਰਮਾਣੀਕਰਨ (ਵੈਧ ਆਧਾਰ ਹੋਣ) ਦੇ ਆਧਾਰ ‘ਤੇ ਕੀਤਾ ਜਾਂਦਾ ਹੈ। ਬਾਲ ਆਧਾਰ ਦੇ ਲਈ ਨਾਮਾਂਕਨ ਦੇ ਸਮੇਂ ਸੰਬੰਧ ਦਸਤਾਵੇਜ਼ ਦਾ ਪ੍ਰਮਾਣ ਇਕੱਠਾ ਕੀਤਾ ਜਾਂਦਾ ਹੈ।
ਬਾਲ ਆਧਾਰ ਨੂੰ ਸਧਾਰਣ ਆਧਾਰ ਤੋਂ ਅਲੱਗ ਕਰਨ ਦੇ ਲਈ, ਇਸ ਟਿੱਪਣੀ ਦੇ ਨਾਲ ਕਿ ਇਹ ਤਦ ਤੱਕ ਵੈਧ ਹੈ ਜਦ ਤੱਕ ਬੱਚਾ ਪੰਜ ਵਰ੍ਹੇ ਦੀ ਉਮਰ ਪ੍ਰਾਪਤ ਨਹੀਂ ਕਰ ਲੈਂਦਾ, ਇਸ ਨੂੰ ਨੀਲੇ ਰੰਗ ਵਿੱਚ ਜਾਰੀ ਕੀਤਾ ਜਾਂਦਾ ਹੈ। ਪੰਜ ਵਰ੍ਹੇ ਦੀ ਉਮਰ ਪ੍ਰਾਪਤ ਕਰ ਲੈਣ ਦੇ ਬਾਅਦ, ਬੱਚੇ ਨੂੰ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ (ਐੱਮਬੀਯੂ) ਨਾਮਕ ਇੱਕ ਪ੍ਰਕਿਰਿਆ ਨੂੰ ਪੂਰੀ ਕਰਨ ਦੇ ਲਈ ਇੱਕ ਆਧਾਰ ਸੇਵਾ ਕੇਂਦਰ ਵਿੱਚ ਆਪਣਾ ਬਾਇਓਮੈਟ੍ਰਿਕਸ ਪੇਸ਼ ਕਰਨਾ ਜ਼ਰੂਰੀ ਹੈ।
ਐੱਮਬੀਯੂ ਪ੍ਰਕਿਰਿਆ ਇੱਕ ਡੀ-ਡੁਪਲੀਕੇਸ਼ਨ ਪ੍ਰਕਿਰਿਆ ਦੇ ਮਾਧਿਅਮ ਨਾਲ ਪੂਰੀ ਹੁੰਦੀ ਹੈ। ਇਸ ਪ੍ਰਕਿਰਿਆ ਦੇ ਪੂਰੀ ਹੋਣ ਦੇ ਬਾਅਦ, ਬੱਚੇ ਨੂੰ ਆਧਾਰ ਸੰਖਿਆ ਵਿੱਚ ਬਿਨਾ ਕਿਸੇ ਬਦਲਾਵ ਦੇ ਸਧਾਰਣ ਆਧਾਰ ਜਾਰੀ ਕੀਤਾ ਜਾਂਦਾ ਹੈ।
****
ਆਰਕੇਜੇ/ਐੱਮ
(Release ID: 1852233)
Visitor Counter : 164