ਸੈਰ ਸਪਾਟਾ ਮੰਤਰਾਲਾ
azadi ka amrit mahotsav

ਆਜ਼ਾਦੀ ਦੇ 75 ਵਰ੍ਹੇ ਦੇ ਉਤਸਵ ਦੇ ਹਿੱਸੇ ਦੇ ਰੂਪ ਵਿੱਚ ਡਲ ਝੀਲ ‘ਤੇ 7500 ਸਕੁਅਰ ਫੁੱਟ ਦਾ ਤਿਰੰਗਾ ਪ੍ਰਦਰਸ਼ਿਤ ਕੀਤਾ ਗਿਆ

Posted On: 15 AUG 2022 5:42PM by PIB Chandigarh

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ (ਨੌਰਥ), ਇੰਸਟੀਟਿਊਟ ਆਵ੍ ਹੋਟਲ ਮੈਨੇਜਮੈਂਟ, ਸ੍ਰੀਨਗਰ ਅਤੇ ਹਿਮਾਲੀਅਨ ਮਾਉਂਟੇਨੀਅਰਿੰਗ ਇੰਸਟੀਟਿਊਟ (ਐੱਚਐੱਮਆਈ), ਦਾਰਜੀਲਿੰਗ ਨੇ ਇੱਕ ਸੰਯੁਕਤ ਪ੍ਰਯਤਨ ਦੇ ਤਹਿਤ 7500 ਸਕੁਏਅਰ ਫੁੱਟ ਦਾ ਤਿਰੰਗਾ ਸ੍ਰੀਨਗਰ ਵਿੱਚ ਡਲ ਝੀਲ ਦੇ ਕਿਨਾਰੇ ‘ਤੇ ਪ੍ਰਦਰਸ਼ਿਤ ਕੀਤਾ। ਇਹ ਆਜ਼ਾਦੀ ਦੇ 75 ਸਾਲ ਅਤੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਸੀ।

ਇਸ ਮੌਕੇ ‘ਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿਨ੍ਹਾ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਇਸ ਇਤਿਹਾਸਿਕ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਆਪਣੇ ਭਾਸ਼ਣ ਵਿੱਚ ਉਪ ਰਾਜਪਾਲ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਅਗਲੇ 25 ਵਰ੍ਹਿਆਂ ਦੇ ਲਈ ਵਿਕਾਸ ਯੋਜਨਾ ਬਾਰੇ ਗੱਲ ਕੀਤੀ।

https://static.pib.gov.in/WriteReadData/userfiles/image/image001N5M7.jpg

 

ਸੰਬੰਧਿਤ ਸਾਰੀਆਂ ਚੀਜ਼ਾਂ ਦੇ ਨਾਲ ਇਸ ਝੰਡੇ ਦਾ ਵਜਨ 80-85 ਕਿੱਲੋ ਸੀ। ਖਾਸ ਗੱਲ ਇਹ ਹੈ ਕਿ ਟੀਮ ਐੱਚਐੱਮਆਈ ਨੇ ਪਹਿਲੀ ਵਾਰ ਇਸ ਰਾਸ਼ਟਰੀ ਝੰਡੇ ਨੂੰ ਅਪ੍ਰੈਲ 2021 ਵਿੱਚ ਸਿੱਕਮ ਹਿਮਾਲਯ ਵਿੱਚ ਅਤੇ ਬਾਅਦ ਵਿੱਚ ਕਲਕੱਤਾ ਦੇ ਵਿਕਟੋਰੀਆ ਮੈਮੋਰੀਅਲ ਵਿੱਚ 15 ਅਗਸਤ 2021 ਅਤੇ ਗੁਜਰਾਤ ਵਿੱਚ ਸਟੈਚਿਊ ਆਵ੍ ਯੂਨਿਟੀ ‘ਤੇ 31 ਅਕਤੂਬਰ 2021 ਨੂੰ ਪ੍ਰਦਰਸ਼ਿਤ ਕੀਤਾ ਸੀ।

https://static.pib.gov.in/WriteReadData/userfiles/image/image002WOT2.jpg

 

ਇਸ ਦੇ ਬਾਅਦ, ਅੰਟਾਰਟਿਕਾ ਵਿੱਚ ਝੰਡੇ ਨੂੰ ਪ੍ਰਦਰਸ਼ਿਤ ਕੀਤਾ ਗਿਆ ਜਿਸ ਨੇ ਅੰਟਾਰਟਿਕਾ ਵਿੱਚ ਪਹਿਲੀ ਵਾਰ ਕਿਸੇ ਵੀ ਦੇਸ਼ ਦੇ ਸਭ ਤੋਂ ਵੱਡੇ ਰਾਸ਼ਟਰੀ ਝੰਡੇ ਦਾ ਵਿਸ਼ਵ ਰਿਕਾਰਡ ਬਣਾਇਆ ਸੀ। ਹੁਣ, ਭਾਰਤ ਸਰਕਾਰ ਦੇ ‘ਹਰ ਘਰ ਤਿਰੰਗਾ’ ਅਭਿਯਾਨ ਅਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਦੇ ਰੂਪ ਵਿੱਚ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਸ੍ਰੀਨਗਰ ਵਿੱਚ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।

https://static.pib.gov.in/WriteReadData/userfiles/image/image003SW9B.jpg

 

ਸ੍ਰੀਨਗਰ ਪਹੁੰਚਣ ਤੋਂ ਪਹਿਲਾਂ, ਭਾਰਤ ਛੱਡੋ ਅੰਦੋਲਨ (ਕੁਵਿਟ ਇੰਡੀਆ ਮੂਵਮੈਂਟ) ਦੇ 80 ਵਰ੍ਹੇ ਪੂਰੇ ਹੋਣ ਦੇ ਅਵਸਰ ‘ਤੇ 8 ਅਗਸਤ 2022 ਨੂੰ ਦਾਰਜੀਲਿੰਗ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਕਿਉਂਕਿ, ਝੰਡਾ ਆਕਾਰ ਵਿੱਚ ਬੇਹਦ ਵਿਸ਼ਾਲ ਹੈ, ਇਸ ਲਈ ਇਸ ਨੂੰ ਤਿੰਨ ਪੈਨਲਾਂ ਵਿੱਚ ਬਣਾਇਆ ਗਿਆ ਸੀ। ਇਸ ਦੀ ਸਥਿਰਤਾ ਬਣਾਏ ਰੱਖਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਅਤੇ ਇਸ ਵਿੱਚ ਸੇਫਟੀ ਐਂਕਰਸ ਨੂੰ ਵੀ ਉਚਿਤ ਤੌਰ ‘ਤੇ ਫਿਟ ਕੀਤਾ ਗਿਆ ਹੈ ਤਾਕਿ ਝੰਡਾ ਉੱਚ ਵੇਗ ਵਾਲੀ ਪਹਾੜੀ ਹਵਾਵਾਂ ਤੋਂ ਲੈ ਕੇ ਅੰਟਾਰਟਿਕਾ ਦੇ ਸਬ-ਜੀਰੋ ਤਾਪਮਾਨ ਅਤੇ ਹੋਰ ਬੇਹਟ ਕਠਿਨ ਸਥਿਤੀਆਂ ਦਾ ਵੀ ਸਾਹਮਣਾ ਕਰ ਸਕੇ।

 

ਸ਼੍ਰੀ ਅਨਿਲ ਓਰਾਵ, ਰੀਜਨਲ ਡਾਇਰੈਕਟਰ (ਨੌਰਥ) ਨੇ ਪਾਰੰਪਰਿਕ ਤੌਰ ‘ਤੇ ਉਪ ਰਾਜਪਾਲ ਦਾ ਸੁਆਗਤ ਕੀਤਾ ਅਤੇ ਸ੍ਰੀਨਗਰ ਦੀ ਡਲ ਝੀਲ ‘ਤੇ ਝੰਡੇ ਨੂੰ ਪ੍ਰਦਰਸ਼ਿਤ ਕਰਨ ਦੇ ਮਹੱਤਵ ਬਾਰੇ ਦੱਸਿਆ। ਡਾ. ਅਰੁਣ ਕੁਮਾਰ ਮੇਹਤਾ, ਆਈਏਐੱਸ, ਮੁੱਖ ਸਕੱਤਰ, ਜੰਮੂ- ਕਸ਼ਮੀਰ, ਸ਼੍ਰੀ ਸਰਮਦ ਹਫੀਜ਼, ਆਈਏਐੱਸ ਪ੍ਰਮੁੱਖ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ, ਟ੍ਰੈਵਲ ਟ੍ਰੇਡ ਅਤੇ ਹੌਸਪੀਟੈਲਿਟੀ ਸੈਕਟਰ, ਹੋਟੇਲੀਅਰਸ, ਸਰਕਾਰ ਦੇ ਪ੍ਰਤੀਨਿਧੀਆਂ ਸਮੇਤ ਅਧਿਕਾਰੀਆਂ, ਵਿਦਿਆਰਥੀਆਂ ਅਤੇ ਹੋਰ ਕਈ ਖੇਤਰਾਂ ਦੇ ਲੋਕਾਂ ਨੇ ਵੀ ਹਿੱਸਾ ਲਿਆ।

*******

ਐੱਨਬੀ/ਓਏ


(Release ID: 1852229) Visitor Counter : 164