ਪ੍ਰਧਾਨ ਮੰਤਰੀ ਦਫਤਰ

ਬਰਮਿੰਘਮ ਕਾਮਨਵੈਲਥ ਗੇਮਸ 2022 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 13 AUG 2022 2:30PM by PIB Chandigarh

ਚਲੋ, ਵੈਸੇ ਤਾਂ ਸਭ ਨਾਲ ਬਾਤ ਕਰਨਾ ਮੇਰੇ ਲਈ ਬਹੁਤ ਹੀ ਪ੍ਰੇਰਕ ਰਹਿੰਦਾ ਹੈ, ਲੇਕਿਨ ਸਭ ਨਾਲ ਸ਼ਾਇਦ ਬਾਤ ਕਰਨਾ ਸੰਭਵ ਨਹੀਂ ਹੁੰਦਾ ਹੈ। ਲੇਕਿਨ ਅਲੱਗ-ਅਲੱਗ ਸਮੇਂ ਵਿੱਚ ਤੁਹਾਡੇ ਵਿੱਚੋਂ ਕਈਆਂ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਮੈਨੂੰ ਸੰਪਰਕ ਵਿੱਚ ਰਹਿਣ ਦਾ ਅਵਸਰ ਮਿਲਿਆ ਹੈ, ਬਾਤਚੀਤ ਕਰਨ ਦਾ ਅਵਸਰ ਮਿਲਿਆ ਹੈ, ਲੇਕਿਨ ਮੇਰੇ ਲਈ ਖੁਸ਼ੀ ਹੈ ਕਿ ਤੁਸੀਂ ਸਮਾਂ ਕੱਢ ਕੇ ਮੇਰੇ ਨਿਵਾਸ ਸਥਾਨ ’ਤੇ ਆਏ ਅਤੇ ਪਰਿਵਾਰ ਦੇ ਇੱਕ ਮੈਂਬਰ ਦੇ ਰੂਪ ਵਿੱਚ ਆਏ ਹੋ। ਤਾਂ ਤੁਹਾਡੀ ਸਿੱਧੀ ਦਾ ਯਸ਼ ਤੁਹਾਡੇ ਨਾਲ ਜੁੜ ਕੇ ਜਿਵੇਂ ਹਰ ਹਿੰਦੁਸਤਾਨੀ ਗਰਵ (ਮਾਣ) ਕਰਦਾ ਹੈ, ਮੈਂ ਵੀ ਗਰਵ (ਮਾਣ) ਕਰ ਰਿਹਾ ਹਾਂ। ਤੁਹਾਡਾ ਸਭ ਦਾ ਮੇਰੇ ਇੱਥੇ ਬਹੁਤ-ਬਹੁਤ ਸੁਆਗਤ ਹੈ।

ਦੇਖੋ ਦੋ ਦਿਨ ਬਾਅਦ ਦੇਸ਼ ਆਜ਼ਾਦੀ ਦੇ 75 ਵਰ੍ਹੇ ਪੂਰਾ ਕਰਨ ਵਾਲਾ ਹੈ। ਇਹ ਗਰਵ (ਮਾਣ) ਦੀ ਬਾਤ ਹੈ ਦੇਸ਼ ਆਪ ਸਾਰਿਆਂ ਦੀ ਮਿਹਨਤ ਨਾਲ ਇੱਕ ਪ੍ਰੇਰਣਾਦਾਇਕ ਉਪਲਬਧੀ ਦੇ ਨਾਲ ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ।

ਸਾਥੀਓ,

ਬੀਤੇ ਕੁਝ ਹਫ਼ਤਿਆਂ ਵਿੱਚ ਦੇਸ਼ ਨੇ ਖੇਡਾਂ ਦੇ ਮੈਦਾਨ ਵਿੱਚ 2 ਬੜੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਕਾਮਨਵੈਲਥ ਗੇਮਸ ਵਿੱਚ ਇਤਿਹਾਸਿਕ ਪ੍ਰਦਰਸ਼ਨ ਦੇ ਨਾਲ-ਨਾਲ ਦੇਸ਼ ਨੇ ਪਹਿਲੀ ਵਾਰ Chess Olympiad ਦਾ ਆਯੋਜਨ ਕੀਤਾ ਹੈ। ਨਾ ਸਿਰਫ਼ ਸਫ਼ਲ ਆਯੋਜਨ ਕੀਤਾ ਹੈ, ਬਲਕਿ Chess ਵਿੱਚ ਆਪਣੀ ਸਮ੍ਰਿੱਧ ਪਰੰਪਰਾ ਨੂੰ ਜਾਰੀ ਰੱਖਦੇ ਹੋਏ, ਸ੍ਰੇਸ਼ਠ ਪ੍ਰਦਰਸ਼ਨ ਵੀ ਕੀਤਾ ਹੈ। ਮੈਂ Chess Olympiad ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਅਤੇ ਸਾਰੇ ਮੈਡਲ ਵਿਜੇਤਾਵਾਂ ਨੂੰ ਵੀ ਅੱਜ ਇਸ ਅਵਸਰ 'ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਕਾਮਨਵੈਲਥ ਗੇਮਸ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਆਪ ਸਾਰਿਆਂ ਨੂੰ ਕਿਹਾ ਸੀ, ਇੱਕ ਪ੍ਰਕਾਰ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਤੁਸੀਂ ਪਰਤੋਗੇ ਤਾਂ ਅਸੀਂ ਮਿਲ ਕੇ ਵਿਜਯੋਤਸਵ(ਵਿਜੈ-ਉਤਸਵ) ਮਨਾਵਾਂਗੇ। ਮੇਰਾ ਇਹ ਕੌਨਫੀਡੈਂਸ ਸੀ ਕਿ ਆਪ ਵਿਜਈ (ਜੇਤੂ) ਹੋ ਕੇ ਆਉਣ ਵਾਲੇ ਹੋ ਅਤੇ ਮੈਂ ਮੇਰਾ ਇਹ ਮੈਨੇਜਮੈਂਟ ਵੀ ਸੀ ਕਿ ਮੈਂ ਜ਼ਰੂਰ ਕਿਤਨੀ ਹੀ ਵਿਅਸਤਤਾ ਹੋਵੇਗੀ, ਆਪ  ਲੋਕਾਂ ਦੇ ਦਰਮਿਆਨ ਸਮਾਂ ਕੱਢਾਂਗਾ ਅਤੇ ਵਿਜਯੋਤਸਵ(ਵਿਜੈ-ਉਤਸਵ) ਮਨਾਵਾਂਗਾ। ਅੱਜ ਇਹ ਵਿਜੈ ਦੇ ਉਤਸਵ ਦਾ ਹੀ ਅਵਸਰ ਹੈ। ਹੁਣ ਜਦੋਂ ਤੁਹਾਡੇ ਨਾਲ ਮੈਂ ਬਾਤ ਕਰ ਰਿਹਾ ਸਾਂ ਤਾਂ ਮੈਂ ਉਹ ਆਤਮਵਿਸ਼ਵਾਸ, ਉਹ ਹੌਸਲਾ ਦੇਖ ਰਿਹਾ ਸਾਂ ਅਤੇ ਉਹੀ ਤੁਹਾਡੀ ਪਹਿਚਾਣ ਹੈ, ਉਹੀ ਤੁਹਾਡੀ ਪਹਿਚਾਣ ਨਾਲ ਜੁੜ ਚੁੱਕਿਆ ਹੈ। ਜਿਸ ਨੇ ਮੈਡਲ ਜਿੱਤਿਆ ਉਹ ਵੀ ਅਤੇ ਜੋ ਅੱਗੇ ਮੈਡਲ ਜਿੱਤਣ ਵਾਲੇ ਹਨ, ਉਹ ਵੀ ਅੱਜ ਪ੍ਰਸ਼ੰਸਾ ਦੇ ਪਾਤਰ ਹਨ।

ਸਾਥੀਓ,

ਵੈਸੇ ਮੈਂ ਤੁਹਾਨੂੰ ਇੱਕ ਬਾਤ ਹੋਰ ਦੱਸਣਾ ਚਾਹੁੰਦਾ ਹਾਂ। ਤੁਸੀਂ ਸਾਰੇ ਤਾਂ ਉੱਥੇ ਮੁਕਾਬਲਾ ਕਰ ਰਹੇ ਸੀ, ਲੇਕਿਨ ਹਿੰਦੁਸ‍ਤਾਨ ਵਿੱਚ ਕਿਉਂਕਿ time difference ਰਹਿੰਦਾ ਹੈ, ਇੱਥੇ ਕਰੋੜਾਂ ਭਾਰਤੀ ਰਤਜਗਾ ਕਰ ਰਹੇ ਸਨ। ਦੇਰ ਰਾਤ ਤੱਕ ਤੁਹਾਡੇ ਹਰ ਐਕਸ਼ਨ, ਹਰ ਮੂਵ ’ਤੇ ਦੇਸ਼ਵਾਸੀਆਂ ਦੀ ਨਜ਼ਰ ਸੀ। ਬਹੁਤ ਸਾਰੇ ਲੋਕ ਅਲਾਰਮ ਲਗਾ ਕੇ ਸੌਂਦੇ ਸਨ ਕਿ ਤੁਹਾਡੇ ਪ੍ਰਦਰਸ਼ਨ ਦਾ ਅੱਪਡੇਟ ਲੈਣਗੇ। ਕਿਤਨੇ ਹੀ ਲੋਕ ਵਾਰ-ਵਾਰ ਜਾ ਕੇ ਚੈੱਕ ਕਰਦੇ ਸਨ ਕਿ ਸਕੋਰ ਕੀ ਹੋਇਆ ਹੈ, ਕਿਤਨੇ ਗੋਲ, ਕਿਤਨੇ ਪੁਆਇੰਟ ਹੋਏ ਹਨ। ਖੇਡਾਂ ਦੇ ਪ੍ਰਤੀ ਇਸ ਦਿਲਚਸਪੀ ਨੂੰ ਵਧਾਉਣ ਵਿੱਚ, ਇਹ ਆਕਰਸ਼ਣ ਵਧਾਉਣ ਵਿੱਚ ਆਪ ਸਭ ਦੀ ਬਹੁਤ ਬੜੀ ਭੂਮਿਕਾ ਹੈ ਅਤੇ ਇਸ ਦੇ ਲਈ ਆਪ ਸਾਰੇ ਵਧਾਈ ਦੇ ਪਾਤਰ ਹੋ।

ਸਾਥੀਓ,

ਇਸ ਵਾਰ ਦਾ ਜੋ ਸਾਡਾ ਪ੍ਰਦਰਸ਼ਨ ਰਿਹਾ ਹੈ, ਉਸ ਦਾ ਇਮਾਨਦਾਰ ਆਕਲਨ ਸਿਰਫ਼ ਮੈਡਲਾਂ ਦੀ ਸੰਖਿਆ ਤੋਂ ਸੰਭਵ ਨਹੀਂ ਹੈ। ਸਾਡੇ ਕਿਤਨੇ ਖਿਡਾਰੀ ਇਸ ਵਾਰ neck to neck ਕੰਪੀਟ ਕਰਦੇ ਨਜ਼ਰ ਆਏ ਹਨ। ਇਹ ਵੀ ਆਪਣੇ ਆਪ ਵਿੱਚ ਕਿਸੇ ਮੈਡਲ ਤੋਂ ਘੱਟ ਨਹੀਂ ਹੈ। ਠੀਕ ਹੈ ਕਿ ਪੁਆਇੰਟ ਵੰਨ ਸੈਕੰਡ, ਪੁਆਇੰਟ ਵੰਨ ਸੈਂਟੀਮੀਟਰ ਦਾ ਫ਼ਾਸਲਾ ਰਹਿ ਗਿਆ ਹੋਵੇਗਾ, ਲੇਕਿਨ ਉਸ ਨੂੰ ਵੀ ਅਸੀਂ ਕਵਰ ਕਰ ਲਵਾਂਗੇ। ਇਹ ਮੇਰਾ ਤੁਹਾਡੇ ਪ੍ਰਤੀ ਪੂਰਾ ਵਿਸ਼ਵਾਸ ਹੈ। ਮੈਂ ਇਸ ਲਈ ਵੀ ਉਤਸ਼ਾਹਿਤ ਹਾਂ ਕਿ ਜੋ ਖੇਡਾਂ ਸਾਡੀ ਤਾਕਤ ਰਹੀਆਂ ਹਨ, ਉਨ੍ਹਾਂ ਨੂੰ ਤਾਂ ਅਸੀਂ ਮਜ਼ਬੂਤ ਕਰ ਹੀ ਰਹੇ ਹਾਂ, ਅਸੀਂ ਨਵੀਆਂ ਖੇਡਾਂ ਵਿੱਚ ਵੀ ਆਪਣੀ ਛਾਪ ਛੱਡ ਰਹੇ ਹਾਂ। ਹਾਕੀ ਵਿੱਚ ਜਿਸ ਪ੍ਰਕਾਰ ਅਸੀਂ ਆਪਣੀ ਲੈਗੇਸੀ ਨੂੰ ਫਿਰ ਹਾਸਲ ਕਰ ਰਹੇ ਹਾਂ, ਉਸ ਦੇ ਲਈ ਮੈਂ ਦੋਨੋਂ ਟੀਮਾਂ ਦੇ ਪ੍ਰਯਾਸ, ਉਨ੍ਹਾਂ ਦੀ ਮਿਹਨਤ, ਉਨ੍ਹਾਂ ਦੇ ਮਿਜ਼ਾਜ, ਉਸ ਦੀ ਬਹੁਤ-ਬਹੁਤ ਸਰਾਹਨਾ (ਸ਼ਲਾਘਾ) ਕਰਦਾ ਹਾਂ, ਪੂਰੀ-ਪੂਰੀ ਪ੍ਰਸ਼ੰਸਾ ਕਰਦਾ ਹਾਂ। ਪਿਛਲੀ ਵਾਰ ਦੀ ਤੁਲਨਾ ਵਿੱਚ ਇਸ ਵਾਰ ਅਸੀਂ 4 ਨਵੀਆਂ ਖੇਡਾਂ ਵਿੱਚ ਜਿੱਤ ਦਾ ਨਵਾਂ ਰਸਤਾ ਬਣਾਇਆ ਹੈ। ਲਾਅਨ ਬਾਉਲਸ ਤੋਂ ਲੈ ਕੇ ਐਥਲੈਟਿਕਸ ਤੱਕ, ਅਭੂਤਪੂਰਵ ਪ੍ਰਦਰਸ਼ਨ ਰਿਹਾ ਹੈ। ਇਸ ਪ੍ਰਦਰਸ਼ਨ ਨਾਲ ਦੇਸ਼ ਵਿੱਚ ਨਵੀਆਂ ਖੇਡਾਂ ਦੇ ਪ੍ਰਤੀ ਨੌਜਵਾਨਾਂ ਦਾ ਰੁਝਾਨ ਬਹੁਤ ਵਧਣ ਵਾਲਾ ਹੈ। ਨਵੀਆਂ ਖੇਡਾਂ ਵਿੱਚ ਸਾਨੂੰ ਇਸੇ ਤਰ੍ਹਾਂ ਆਪਣਾ ਪ੍ਰਦਰਸ਼ਨ ਹੋਰ ਸੁਧਾਰਦੇ ਚਲਣਾ ਹੈ। ਮੈਂ ਦੇਖ ਰਿਹਾ ਹਾਂ, ਪੁਰਾਣੇ ਸਾਰੇ ਚਿਹਰੇ ਮੇਰੇ ਸਾਹਮਣੇ ਹਨ, ਸ਼ਰਤ ਹੋਣ, ਕਿਦਾਂਬੀ ਹੋਣ, ਸਿੰਧੂ ਹੋਣ, ਸੌਰਭ ਹੋਣ, ਮੀਰਾਬਾਈ ਹੋਣ, ਬਜਰੰਗ ਹੋਣ, ਵਿਨੇਸ਼, ਸਾਕਸ਼ੀ, ਆਪ ਸਾਰੇ ਸੀਨੀਅਰ ਐਥਲੈਟਿਕਸ ਨੇ ਉਮੀਦ ਦੇ ਮੁਤਾਬਕ ਲੀਡ ਕੀਤਾ ਹੈ। ਹਰ ਇੱਕ ਦਾ ਹੌਸਲਾ ਬੁਲੰਦ ਕੀਤਾ ਹੈ। ਅਤੇ ਉੱਥੇ ਹੀ ਸਾਡੇ ਯੁਵਾ ਐਥਲੀਟਸ ਨੇ ਤਾਂ ਕਮਾਲ ਹੀ ਕਰ ਦਿੱਤਾ ਹੈ। ਗੇਮਸ ਦੀ ਸ਼ੁਰੂਆਤ ਤੋਂ ਪਹਿਲਾਂ ਮੇਰੀ ਜਿਨ੍ਹਾਂ ਯੁਵਾ ਸਾਥੀਆਂ ਨਾਲ ਬਾਤ ਹੋਈ ਸੀ, ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਨਿਭਾਇਆ ਹੈ। ਜਿਨ੍ਹਾਂ ਨੇ ਡੈਬਿਊ ਕੀਤਾ ਹੈ, ਉਨ੍ਹਾਂ ਵਿੱਚੋਂ 31 ਸਾਥੀਆਂ ਨੇ ਮੈਡਲ ਜਿੱਤੇ ਹਨ। ਇਹ ਦਿਖਾਉਂਦਾ ਹੈ ਕਿ ਅੱਜ ਸਾਡੇ ਨੌਜਵਾਨਾਂ ਦਾ ਕਾਨਫੀਡੈਂਸ ਕਿਤਨਾ ਵਧ ਰਿਹਾ ਹੈ। ਜਦੋਂ ਅਨੁਭਵੀ ਸ਼ਰਤ dominate ਕਰਦੇ ਹਨ ਅਤੇ ਅਵਿਨਾਸ਼, ਪ੍ਰਿਯੰਕਾ ਅਤੇ ਸੰਦੀਪ, ਪਹਿਲੀ ਵਾਰ ਦੁਨੀਆ ਦੇ ਸ੍ਰੇਸ਼ਠ ਐਥਲੀਟਸ ਨੂੰ ਟੱਕਰ ਦਿੰਦੇ ਹਨ, ਤਾਂ ਨਵੇਂ ਭਾਰਤ ਦੀ ਸਪਿਰਿਟ ਦਿਖਦੀ ਹੈ। ਸਪਿਰਿਟ ਇਹ ਕਿ- ਅਸੀਂ ਹਰ ਰੇਸ ਵਿੱਚ, ਹਰ ਕੰਪੀਟਿਸ਼ਨ ਵਿੱਚ, ਅੜੇ ਹਾਂ, ਤਿਆਰ ਖੜ੍ਹੇ ਹਾਂ। ਐਥਲੈਟਿਕਸ ਦੇ ਪੋਡੀਅਮ 'ਤੇ ਇਕੱਠਿਆਂ, ਦੋ-ਦੋ ਸਥਾਨ 'ਤੇ ਤਿਰੰਗੇ ਨੂੰ ਸਲਾਮੀ ਦਿੰਦੇ ਭਾਰਤੀ ਖਿਡਾਰੀਆਂ ਨੂੰ ਅਸੀਂ ਕਿਤਨੀ ਵਾਰ ਦੇਖਿਆ ਹੈ। ਅਤੇ ਸਾਥੀਓ, ਆਪਣੀਆਂ ਬੇਟੀਆਂ ਦੇ ਪ੍ਰਦਰਸ਼ਨ ਤੋਂ ਤਾਂ ਪੂਰਾ ਦੇਸ਼ ਹੀ ਗਦਗਦ ਹੈ। ਹੁਣੇ ਜਦੋਂ ਮੈਂ ਪੂਜਾ ਨਾਲ ਗੱਲ ਕਰ ਰਿਹਾ ਸਾਂ ਤਾਂ ਮੈਂ ਜ਼ਿਕਰ ਵੀ ਕੀਤਾ, ਪੂਜਾ ਦਾ ਉਹ ਭਾਵੁਕ ਵੀਡੀਓ ਦੇਖ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਕਿਹਾ ਵੀ ਸੀ ਕਿ ਤੁਹਾਨੂੰ ਮਾਫ਼ੀ ਮੰਗਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਦੇਸ਼ ਦੇ ਲਈ ਵਿਜੇਤਾ ਹੋ, ਬਸ ਆਪਣੀ ਇਮਾਨਦਾਰੀ ਅਤੇ ਪਰਿਸ਼੍ਰਮ (ਮਿਹਨਤ) ਵਿੱਚ ਕਦੇ ਕਮੀ ਨਹੀਂ ਛੱਡਣੀ ਹੈ। ਓਲੰਪਿਕਸ ਦੇ ਬਾਅਦ ਵਿਨੇਸ਼ ਨੂੰ ਵੀ ਮੈਂ ਇਹੀ ਕਿਹਾ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਨਿਰਾਸ਼ਾ ਨੂੰ ਪਿੱਛੇ ਛੱਡਦੇ ਹੋਏ ਸ੍ਰੇਸ਼ਠ ਪ੍ਰਦਰਸ਼ਨ ਕੀਤਾ। ਬੌਕਸਿੰਗ ਹੋਵੇ, ਜੂਡੋ ਹੋਵੇ, ਕੁਸ਼ਤੀ ਹੋਵੇ, ਜਿਸ ਪ੍ਰਕਾਰ ਬੇਟੀਆਂ ਨੇ ਡੌਮੀਨੇਟ ਕੀਤਾ, ਉਹ ਅਦਭੁਤ ਹੈ। ਨੀਤੂ ਨੇ ਤਾਂ ਪ੍ਰਤੀਦਵੰਦੀਆਂ(ਵਿਰੋਧੀਆਂ) ਨੂੰ ਮੈਦਾਨ ਛੱਡਣ ’ਤੇ ਹੀ ਮਜਬੂਰ ਕਰ ਦਿੱਤਾ। ਹਰਮਨਪ੍ਰੀਤ ਦੀ ਅਗਵਾਈ ਵਿੱਚ ਪਹਿਲੀ ਵਾਰ ਵਿੱਚ ਹੀ ਕ੍ਰਿਕਟ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਸਾਰੇ ਖਿਡਾਰੀਆਂ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ, ਲੇਕਿਨ ਰੇਣੁਕਾ ਦੀ ਸਵਿੰਗ ਦਾ ਤੋੜ ਕਿਸੇ ਦੇ ਪਾਸ ਅਜੇ ਵੀ ਨਹੀਂ ਹੈ। ਦਿੱਗਜਾਂ ਦੇ ਦਰਮਿਆਨ ਟੌਪ ਵਿਕੇਟ ਟੇਕਰ ਰਹਿਣਾ, ਕੋਈ ਘੱਟ ਉਪਲਬਧੀ ਨਹੀਂ ਹੈ। ਇਨ੍ਹਾਂ ਦੇ ਚਿਹਰੇ ’ਤੇ ਭਲੇ ਹੀ ਸ਼ਿਮਲਾ ਦੀ ਸ਼ਾਂਤੀ ਰਹਿੰਦੀ ਹੋਵੇ, ਪਹਾੜਾਂ ਦੀ ਮਾਸੂਮ ਮੁਸਕਾਨ ਰਹਿੰਦੀ ਹੋਵੇ, ਲੇਕਿਨ ਉਨ੍ਹਾਂ ਦਾ ਅਗ੍ਰੈਸ਼ਨ ਬੜੇ-ਬੜੇ ਬੈਟਰਸ ਕੇ ਹੌਸਲੇ ਪਸਤ ਕਰ ਦਿੰਦਾ ਹੈ। ਇਹ ਪ੍ਰਦਰਸ਼ਨ ਨਿਸ਼ਚਿਤ  ਤੌਰ  ‘ਤੇ ਦੂਰ-ਸੁਦੂਰ ਦੇ ਖੇਤਰਾਂ ਵਿੱਚ ਵੀ ਬੇਟੀਆਂ ਨੂੰ ਪ੍ਰੇਰਿਤ ਕਰੇਗਾ, ਪ੍ਰੋਤਸਾਹਿਤ ਕਰੇਗਾ।

ਸਾਥੀਓ,

ਤੁਸੀਂ ਸਾਰੇ ਦੇਸ਼ ਨੂੰ ਇੱਕ ਮੈਡਲ ਨਹੀਂ, ਸਿਰਫ਼ ਸੈਲੀਬ੍ਰੇਟ ਕਰਨ ਦਾ, ਗਰਵ (ਮਾਣ) ਕਰਨ ਦਾ ਅਵਸਰ ਹੀ ਦਿੰਦੇ ਹੋ, ਐਸਾ ਨਹੀਂ ਹੈ। ਬਲਕਿ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਤੁਸੀਂ ਹੋਰ ਸਸ਼ਕਤ ਕਰਦੇ ਹੋ। ਤੁਸੀਂ ਖੇਡਾਂ ਵਿੱਚ ਵੀ ਨਹੀਂ, ਬਾਕੀ ਸੈਕਟਰ ਵਿੱਚ ਵੀ ਦੇਸ਼ ਦੇ ਨੌਜਵਾਨਾਂ ਨੂੰ ਬਿਹਤਰ ਕਰਨ ਦੇ ਲਈ ਪ੍ਰੇਰਿਤ ਕਰਦੇ ਹੋ। ਆਪ ਸਭ ਦੇਸ਼ ਨੂੰ ਇੱਕ ਸੰਕਲਪ, ਇੱਕ ਲਕਸ਼ ਦੇ ਨਾਲ ਜੋੜਦੇ ਹੋ, ਜੋ ਸਾਡੀ ਆਜ਼ਾਦੀ ਦੀ ਲੜਾਈ ਦੀ ਵੀ ਬਹੁਤ ਬੜੀ ਤਾਕਤ ਸੀ। ਮਹਾਤਮਾ ਗਾਂਧੀ, ਨੇਤਾਜੀ ਸੁਭਾਸ਼ ਚੰਦਰ ਬੋਸ, ਮੰਗਲ ਪਾਂਡੇ, ਤਾਤਿਆ ਟੋਪੇ, ਲੋਕਮਾਨਯ ਤਿਲਕ, ਸਰਦਾਰ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਅਸ਼ਫ਼ਾਕ ਉੱਲ੍ਹਾ ਖਾਂ ਅਤੇ ਰਾਮਪ੍ਰਸਾਦ ਬਿਸਮਿਲ, ਅਣਗਿਣਤ ਸੈਨਾਨੀ, ਅਣਗਿਣਤ ਕ੍ਰਾਂਤੀਵੀਰ ਜਿਨ੍ਹਾਂ ਦੀ ਧਾਰਾ ਅਲੱਗ ਸੀ, ਲੇਕਿਨ ਲਕਸ਼ ਇੱਕ ਸੀ। ਰਾਣੀ ਲਕਸ਼ਮੀਬਾਈ, ਝਲਕਾਰੀ ਬਾਈ, ਦੁਰਗਾ ਭਾਬੀ, ਰਾਣੀ ਚੇਨੰਮਾ, ਰਾਣੀ ਗਾਇਦਿਨਲਿਊ ਅਤੇ ਵੇਲੁ ਨਚਿਯਾਰ ਜਿਹੀਆਂ ਅਣਗਿਣਤ ਵੀਰਾਂਗਣਾਵਾਂ ਨੇ ਹਰ ਰੂੜ੍ਹੀ ਨੂੰ ਤੋੜਦੇ ਹੋਏ ਆਜ਼ਾਦੀ ਦੀ ਲੜਾਈ ਲੜੀ। ਬਿਰਸਾ ਮੁੰਡਾ ਹੋਵੇ ਅਤੇ ਅੱਲੂਰੀ ਸੀਤਾਰਾਮ ਰਾਜੂ ਹੋਵੇ, ਗੋਵਿੰਦ ਗੁਰੂ ਹੋਵੇ, ਜਿਹੇ ਅਨੇਕ ਮਹਾਨ ਆਦਿਵਾਸੀ ਸੈਨਾਨੀਆਂ ਨੇ ਸਿਰਫ਼ ਅਤੇ ਸਿਰਫ਼ ਆਪਣੇ ਹੌਸਲੇ, ਆਪਣੇ ਜਜ਼ਬੇ ਤੋਂ ਇਤਨੀ ਤਾਕਤਵਰ ਸੈਨਾ ਨਾਲ ਟੱਕਰ ਲਈ। ਡਾਕਟਰ ਰਾਜੇਂਦਰ ਪ੍ਰਸਾਦ, ਪੰਡਿਤ ਨਹਿਰੂ, ਸਰਦਾਰ ਪਟੇਲ, ਬਾਬਾ ਸਾਹਬ ਅੰਬੇਡਕਰ, ਆਚਾਰੀਆ ਵਿਨੋਬਾ ਭਾਵੇ, ਨਾਨਾ ਜੀ ਦੇਸ਼ਮੁਖ, ਲਾਲ ਬਹਾਦੁਰ ਸ਼ਾਸਤਰੀ, ਸ਼ਿਆਮਾ ਪ੍ਰਸਾਦ ਮੁਖਰਜੀ ਜਿਹੀਆਂ ਅਨੇਕ ਵਿਭੂਤੀਆਂ ਨੇ ਆਜ਼ਾਦ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ  ਲਈ ਜੀਵਨ ਖਪਾ ਦਿੱਤਾ। ਆਜ਼ਾਦੀ ਦੀ ਲੜਾਈ ਤੋਂ ਲੈ ਕੇ ਆਜ਼ਾਦ ਭਾਰਤ ਦੇ ਨਵਨਿਰਮਾਣ ਵਿੱਚ ਜਿਸ ਤਰ੍ਹਾਂ ਨਾਲ ਪੂਰੇ ਭਾਰਤ ਨੇ ਇਕਜੁੱਟ ਹੋ ਕੇ ਪ੍ਰਯਾਸ ਕੀਤਾ, ਉਸੇ ਭਾਵਨਾ ਨਾਲ ਆਪ  ਵੀ ਮੈਦਾਨ ਵਿੱਚ ਉਤਰਦੇ ਹੋ। ਆਪ ਸਭ ਦਾ ਰਾਜ, ਜ਼ਿਲ੍ਹਾ, ਪਿੰਡ, ਭਾਸ਼ਾ ਭਲੇ ਵੀ ਕੋਈ ਵੀ ਹੋਵੇ, ਲੇਕਿਨ ਤੁਸੀਂ ਭਾਰਤ ਦੇ ਮਾਨ, ਅਭਿਮਾਨ ਦੇ ਲਈ, ਦੇਸ਼ ਦੀ ਪ੍ਰਤਿਸ਼ਠਾ ਦੇ ਲਈ ਆਪਣਾ ਸਰਬਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋ। ਤੁਹਾਡੀ ਵੀ ਪ੍ਰੇਰਣਾ ਸ਼ਕਤੀ ਤਿਰੰਗਾ ਹੈ ਅਤੇ ਤਿਰੰਗੇ ਦੀ ਤਾਕਤ ਕੀ ਹੁੰਦੀ ਹੈ, ਇਹ ਅਸੀਂ ਕੁਝ ਸਮਾਂ ਪਹਿਲਾਂ ਹੀ ਯੂਕ੍ਰੇਨ ਵਿੱਚ ਦੇਖਿਆ ਹੈ। ਤਿਰੰਗਾ ਯੁੱਧ ਖੇਤਰ ਤੋਂ ਬਾਹਰ ਨਿਕਲਣ ਵਿੱਚ ਭਾਰਤੀਆਂ ਦਾ ਹੀ ਨਹੀਂ, ਬਲਕਿ ਦੂਸਰੇ ਦੇਸ਼ਾਂ ਦੇ ਲੋਕਾਂ ਦੇ ਲਈ ਵੀ ਸੁਰੱਖਿਆ ਕਵਚ ਬਣ ਗਿਆ ਸੀ।

ਸਾਥੀਓ,

ਬੀਤੇ ਸਮੇਂ ਵਿੱਚ ਅਸੀਂ ਦੂਸਰੇ ਟੂਰਨਾਂਮੈਂਟਸ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸਾਡਾ ਹੁਣ ਤੱਕ ਦਾ ਸਭ ਤੋਂ ਸਫ਼ਲਤਮ ਪ੍ਰਦਰਸ਼ਨ ਰਿਹਾ ਹੈ। ਵਰਲਡ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ ਬਹੁਤ ਪ੍ਰਸ਼ੰਸਾਯੋਗ ਪ੍ਰਦਰਸ਼ਨ ਰਿਹਾ ਹੈ। ਇਸੇ ਪ੍ਰਕਾਰ ਵਰਲਡ ਕੈਡਿਟ ਰੈਸਲਿੰਗ ਚੈਂਪੀਅਨਸ਼ਿਪ ਅਤੇ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਟੂਰਨਾਮੈਂਟਸ ਇਸ ਵਿੱਚ ਵੀ ਕਈ ਨਵੇਂ ਰਿਕਾਰਡ ਬਣਾਏ ਗਏ ਹਨ। ਇਹ ਭਾਰਤੀ ਖੇਡਾਂ ਦੇ ਲਈ ਨਿਸ਼ਚਿਤ ਤੌਰ ‘ਤੇ ਉਤਸ਼ਾਹ ਅਤੇ ਉਮੰਗ ਦਾ ਸਮਾਂ ਹੈ। ਇੱਥੇ ਅਨੇਕ ਕੋਚ ਵੀ ਹਨ, ਕੋਚਿੰਗ ਸਟਾਫ਼ ਦੇ ਮੈਂਬਰਸ ਵੀ ਹਨ ਅਤੇ ਦੇਸ਼ ਵਿੱਚ ਖੇਡ ਪ੍ਰਸ਼ਾਸਨ ਨਾਲ ਜੁੜੇ ਸਾਥੀ ਵੀ ਹਨ। ਇਨ੍ਹਾਂ ਸਫ਼ਲਤਾਵਾਂ ਵਿੱਚ ਤੁਹਾਡੀ ਭੂਮਿਕਾ ਵੀ ਬਿਹਤਰੀਨ ਰਹੀ ਹੈ। ਤੁਹਾਡੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਲੇਕਿਨ ਇਹ ਵੀ ਤਾਂ ਮੇਰੇ ਹਿਸਾਬ ਨਾਲ ਸ਼ੁਰੂਆਤ ਹੈ, ਅਸੀਂ ਸੰਤੋਸ਼ ਮੰਨ ਕੇ  ਚੁੱਪ ਬੈਠਣ ਵਾਲੇ ਨਹੀਂ ਹਾਂ। ਭਾਰਤ ਦੀਆਂ ਖੇਡਾਂ ਦਾ ਸਵਰਣਿਮ (ਸੁਨਹਿਰੀ) ਕਾਲ ਦਸਤਕ ਦੇ ਰਿਹਾ ਹੈ ਦੋਸਤੋ। ਮੈਨੂੰ ਖੁਸ਼ੀ ਹੈ ਕਿ ਖੇਲੋ ਇੰਡੀਆ ਦੇ ਮੰਚ ਤੋਂ ਨਿਕਲੇ ਅਨੇਕ ਖਿਡਾਰੀਆਂ ਨੇ ਇਸ ਵਾਰ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। TOPS ਦਾ ਵੀ ਪਾਜ਼ਿਟਿਵ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਨਵੇਂ ਟੈਲੰਟ ਦੀ ਖੋਜ ਅਤੇ ਉਨ੍ਹਾਂ ਨੂੰ ਪੋਡੀਅਮ ਤੱਕ ਪਹੁੰਚਾਉਣ ਦੇ ਸਾਡੇ ਪ੍ਰਯਾਸਾਂ ਨੂੰ ਅਸੀਂ ਹੋਰ ਤੇਜ਼ ਕਰਨਾ ਹੈ। ਸਾਡੇ ਉੱਪਰ ਇੱਕ ਅਜਿਹੇ ਸਪੋਰਟਿੰਗ ਈਕੋਸਿਸਟਮ ਦੇ ਨਿਰਮਾਣ ਦੀ ਜ਼ਿੰਮੇਦਾਰੀ ਹੈ ਜੋ ਵਿਸ਼ਵ ਵਿੱਚ ਸ੍ਰੇਸ਼ਠ ਹੋਵੇ, ਇਨਕਲੂਸਿਵ ਹੋਵੇ, ਡਾਇਵਰਸ ਹੋਵੇ, ਡਾਇਨਾਮਿਕ ਹੋਵੇ। ਕੋਈ ਵੀ ਟੈਲੰਟ ਛੁਟਣਾ ਨਹੀਂ ਚਾਹੀਦਾ, ਕਿਉਂਕਿ ਉਹ ਦੇਸ਼ ਦੀ ਸੰਪਦਾ ਹੈ, ਦੇਸ਼ ਦੀ ਅਮਾਨਤ ਹੈ। ਮੈਂ ਸਾਰੇ ਐਥਲੀਟਸ ਨੂੰ ਬੇਨਤੀ-ਪੂਰਵਕ ਕਹਾਂਗਾ ਕਿ ਤੁਹਾਡੇ ਸਾਹਮਣੇ ਹੁਣ ਏਸ਼ੀਅਨ ਗੇਮਸ ਹਨ, ਓਲੰਪਿਕਸ ਹੈ। ਤੁਸੀਂ ਜਮ ਕੇ ਤਿਆਰੀ ਕਰੋ। ਆਜ਼ਾਦੀ ਦੇ 75 ਵਰ੍ਹੇ 'ਤੇ ਮੇਰੀ ਤੁਹਾਨੂੰ ਇੱਕ ਹੋਰ ਤਾਕੀਦ ਹੈ। ਪਿਛਲੀ ਵਾਰ ਮੈਂ ਤੁਹਾਨੂੰ ਦੇਸ਼ ਦੇ 75 ਸਕੂਲਾਂ, ਸਿੱਖਿਆ ਸੰਸਥਾਨਾਂ ਵਿੱਚ ਜਾ ਕੇ ਬੱਚਿਆਂ ਨੂੰ ਪ੍ਰੋਤਸਾਹਿਤ ਕਰਨ ਦੀ ਤਾਕੀਦ ਕੀਤੀ ਸੀ। ਮੀਟ ਦ ਚੈਂਪੀਅਨ ਅਭਿਯਾਨ ਦੇ ਤਹਿਤ ਅਨੇਕ ਸਾਥੀਆਂ ਨੇ ਵਿਅਸਤਤਾਵਾਂ (ਰੁਝੇਵਿਆਂ) ਦੇ ਦਰਮਿਆਨ ਇਹ ਕੰਮ ਕੀਤਾ ਵੀ ਹੈ। ਇਸ ਅਭਿਯਾਨ ਨੂੰ ਜਾਰੀ ਰੱਖੋ। ਜੋ ਸਾਥੀ ਹੁਣ ਨਹੀਂ ਜਾ ਪਾਏ ਹਨ, ਉਨ੍ਹਾਂ ਨੂੰ ਵੀ ਮੇਰੀ ਤਾਕੀਦ ਹੈ ਕਿ ਤੁਸੀਂ ਜ਼ਰੂਰ ਜਾਓ, ਤੁਹਾਨੂੰ ਦੇਸ਼ ਦਾ ਯੁਵਾ ਹੁਣ ਰੋਲ ਮਾਡਲ ਦੇ ਰੂਪ ਵਿੱਚ ਦੇਖਦਾ ਹੈ ਅਤੇ ਇਸ ਲਈ ਤੁਹਾਡੀਆਂ ਗੱਲਾਂ(ਬਾਤਾਂ) ਨੂੰ ਉਹ ਧਿਆਨ ਨਾਲ ਸੁਣਦਾ ਹੈ। ਤੁਹਾਡੀ ਸਲਾਹ ਨੂੰ ਉਹ ਜੀਵਨ ਵਿੱਚ ਉਤਾਰਨ ਦੇ ਲਈ ਉਹ ਉਤਾਵਲਾ ਹੈ। ਅਤੇ ਇਸ ਲਈ ਤੁਹਾਡੇ ਪਾਸ ਇਹ ਜੋ ਸਮਰੱਥਾ ਪੈਦਾ ਹੋਈ ਹੈ, ਜੋ ਸਵੀਕ੍ਰਿਤੀ ਬਣੀ ਹੈ, ਜੋ ਸਨਮਾਨ ਵਧਿਆ ਹੈ ਉਹ ਦੇਸ਼ ਦੀ ਯੁਵਾ ਪੀੜ੍ਹੀ ਦੇ ਲਈ ਵੀ ਕੰਮ ਆਉਣਾ ਚਾਹੀਦਾ ਹੈ। ਮੈਂ ਫਿਰ ਇੱਕ ਵਾਰ ਤੁਹਾਡੀ ਸਭ ਦੀ ਇਸ ਵਿਜੈ ਯਾਤਰਾ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ! ਬਹੁਤ-ਬਹੁਤ ਵਧਾਈ ਦਿੰਦਾ ਹਾਂ! ਧੰਨਵਾਦ!

 

 

**********

ਡੀਐੱਸ/ਐੱਸਟੀ/ਏਵੀ



(Release ID: 1851796) Visitor Counter : 125