ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸਕਿੱਲ ਵਿਕਾਸ ਪਹਿਲਾਂ ਵਿੱਚ ਸਹਿਯੋਗ ਦੇ ਲਈ ਐੱਨਐੱਚਆਈਡੀਸੀਐੱਲ ਅਤੇ ਐੱਨਐੱਸਡੀਸੀ ਦੇ ਦਰਮਿਆਨ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ ਗਏ
Posted On:
11 AUG 2022 3:26PM by PIB Chandigarh
ਐੱਮਡੀ, ਐੱਨਐੱਚਆਈਡੀਸੀਐੱਲ (ਨੈਸ਼ਨਲ ਹਾਈਵੇਅ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ) ਅਤੇ ਸੀਓਓ ਅਤੇ ਕਾਰਜਕਾਰੀ ਸੀਈਓ, ਐੱਨਐੱਸਡੀਸੀ (ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ) ਦੇ ਵਿਚਕਾਰ 08.08.2022 ਨੂੰ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ ਗਏ ਸਨ। ਇਸ ਸਹਿਮਤੀ ਪੱਤਰ ਵਿੱਚ ਐੱਨਐੱਚਆਈਡੀਸੀਐੱਲ ਅਤੇ ਐੱਨਐੱਸਡੀਸੀ ਦੇ ਦਰਮਿਆਨ ਰਸਮੀ ਅਧਾਰ 'ਤੇ ਸੰਵਾਦ ਨੂੰ ਯਕੀਨੀ ਬਣਾਇਆ ਗਿਆ ਹੈ, ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਪ੍ਰੋਗਰਾਮ ਦੇ ਟੀਚਿਆਂ ਅਤੇ ਉਦੇਸ਼ਾਂ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਇਸ ਸਹਿਮਤੀ ਪੱਤਰ ਦਾ ਉਦੇਸ਼ ਭਾਰਤ ਨੂੰ 'ਪੂਰੀ ਦੁਨੀਆ ਦੀ ਸਕਿੱਲ ਕੈਪੀਟਲ' ਬਣਾਉਣ ਦੀ ਦਿਸ਼ਾ ਵਿੱਚ ਯੋਗਦਾਨ ਦੇਣ ਵਾਲੀਆਂ ਅਣਗਿਣਤ ਪਹਿਲਾਂ ਕਰਨ ਦੇ ਲਈ ਐੱਨਐੱਚਆਈਡੀਸੀਐੱਲ ਅਤੇ ਐੱਨਐੱਸਡੀਸੀ ਦੇ ਦਰਮਿਆਨ ਸਹਿਯੋਗ ਦਾ ਠੋਸ ਅਧਾਰ ਸਥਾਪਿਤ ਕਰਨਾ ਹੈ।
ਐੱਨਐੱਚਆਈਡੀਸੀਐੱਲ ਅਤੇ ਐੱਨਐੱਸਡੀਸੀ ਦੋਨੋਂ ਆਪਣੇ-ਆਪਣੇ ਖੇਤਰਾਂ ਵਿੱਚ ਪ੍ਰਮੁੱਖ ਰਾਸ਼ਟਰੀ ਸੰਗਠਨ ਹਨ ਅਤੇ ਇੱਕ ਦੂਜੇ ਦੀ ਮਦਦ ਕਰਨ ਦੇ ਇਰਾਦੇ ਨਾਲ ਆਪਣੀਆਂ ਸਮਰੱਥਾਵਾਂ ਅਤੇ ਅਧਿਕਤਮ ਆਪਸੀ ਸਹਿਯੋਗ ਦੇ ਨਾਲ ਵਿਭਿੰਨ ਰਾਸ਼ਟਰੀ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਇੱਕ ਟੀਮ ਦੇ ਰੂਪ ਵਿੱਚ ਮਿਲ ਕੇ ਕੰਮ ਕਰਨ ਦੇ ਇਛੁੱਕ ਹਨ।
*****
ਐੱਮਜੇਪੀਐੱਸ
(Release ID: 1851225)
Visitor Counter : 142