ਸੱਭਿਆਚਾਰ ਮੰਤਰਾਲਾ

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਸੱਭਿਆਚਾਰ ਮੰਤਰਾਲਾ ਮਹਾਰਿਸ਼ੀ ਔਰਬਿੰਦੋ ਦੀ 150ਵੀਂ ਜਯੰਤੀ ਮਨਾਉਣ ਦੇ ਲਈ ਦੇਸ਼ ਵਿੱਚ ਸਥਿਤ 75 ਜੇਲ੍ਹਾਂ ਵਿੱਚ ਅਧਿਆਤਮਿਕ ਪ੍ਰੋਗਰਾਮ ਆਯੋਜਿਤ ਕਰੇਗਾ

Posted On: 11 AUG 2022 5:56PM by PIB Chandigarh

ਮਹਾਰਿਸ਼ੀ ਔਰਬਿੰਦੋ ਦੀ 15ਵੀਂ ਜਯੰਤੀ ਅਤੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਅਵਸਰ ’ਤੇ ਸੱਭਿਆਚਾਰ ਮੰਤਰਾਲਾ ਦੇਸ਼ਭਰ ਵਿੱਚ ਸਥਿਤ 75 ਜੇਲ੍ਹਾਂ ਵਿੱਚ 12 ਅਗਸਤ ਤੋਂ 15 ਅਗਸਤ, 2022 ਦੇ ਦਰਮਿਆਨ ਅਧਿਆਤਮਿਕ ਪ੍ਰੋਗਰਾਮ ਦਾ ਸੰਚਾਲਨ ਕਰਕੇ ਸ਼੍ਰੀ ਔਰਬਿੰਦੋ ਦੇ ਜੀਵਨ ਅਤੇ ਦਰਸ਼ਨ ਦੀ ਯਾਦ ਦਾ ਆਯੋਜਨ ਕਰ ਰਿਹਾ ਹੈ।

ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਸ਼੍ਰੀ ਔਰਬਿੰਦੋ ਦੇ ਦਰਸ਼ਨ ਨੂੰ ਆਤਮਸਾਤ ਕਰਕੇ ਅਤੇ ਯੋਗ ਤੇ ਧਿਆਨ ਦੇ ਅਭਿਯਾਨ ਨਾਲ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਜੀਵਨ ਨੂੰ ‘ਟ੍ਰਾਂਸਫਾਰਮ’ ਕਰਨਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਜੇਲ੍ਹਾਂ ਵਿੱਚ ਕੈਦੀਆਂ ਦੇ ਜੀਵਨ ਨੂੰ ਆਤਮਚਿੰਤਨ ਅਤੇ ਬੋਧ ਨਾਲ ਟ੍ਰਾਂਸਫਰ ਕਰਨ ਦੀ ਜ਼ਰੂਰਤ ਹੈ ਅਤੇ ਕੈਦੀਆਂ ਨੂੰ ਜੀਵਨ ਦੀ ਇੱਕ ਨਵੀਂ ਯਾਤਰਾ ਸ਼ੁਰੂ ਕਰਨ ਵਿੱਚ ਸਮਰੱਥ ਬਣਾਉਣ ਦੇ ਲਈ ਦੇਸ਼ਭਰ ਵਿੱਚ ਸਥਿਤ ਜੇਲ੍ਹਾਂ ਨੂੰ ਮਹਾਰਿਸ਼ੀ ਔਰਬਿੰਦੋ ਦੇ ਜੀਵਨ ’ਤੇ ਪ੍ਰੋਗਰਾਮ ਆਯੋਜਿਤ ਕਰਨੇ ਚਾਹੀਦੇ ਹਨ।

ਇਸ ਉਦੇਸ਼ ਨਾਲ ਸੱਭਿਆਚਾਰ ਮੰਤਰਾਲੇ ਨੇ ਇਨ੍ਹਾਂ ਪ੍ਰੋਗਰਾਮਾਂ ਨੂੰ ਲਾਗੂਕਰਨ ਕਰਨ ਦੇ ਲਈ ਪ੍ਰਤੀਸ਼ਠਿਤ ਅਧਿਆਤਮਿਕ ਨੇਤਾਵਾਂ ਅਤੇ ਸੰਗਠਨਾਂ ਦੇ ਨਾਲ ਭਾਗੀਦਾਰੀ ਕੀਤੀ ਹੈ। ਸੱਭਿਆਚਾਰ ਮੰਤਰਾਲੇ ਨੇ ਪੂਰੇ ਦੇਸ਼ ਵਿੱਚ 75 ਜੇਲ੍ਹਾਂ (ਮੁੱਖ ਰੂਪ ਨਾਲ ਰਾਸ਼ਟਰੀ ਸੁਤੰਤਰਤਾ ਸੰਗ੍ਰਾਮ ਦੇ ਨਾਲ ਉਨ੍ਹਾਂ ਦੇ ਜੁੜਾਅ ਨੂੰ ਧਿਆਨ ਵਿੱਚ ਰੱਖਦੇ ਹੋਏ) ਦੀ ਪਹਿਚਾਣ ਕੀਤੀ ਹੈ, ਜਿੱਥੇ ਇਹ ਪ੍ਰੋਗਰਾਮ ਆਯੋਜਿਤ ਹੋਣਗੇ।

12 ਤੋਂ 15 ਅਗਸਤ, 2022 ਤੱਕ ਦੇਸ ਦੇ 23 ਰਾਂਜਾਂ ਵਿੱਚ ਕੈਦੀਆਂ ਨੂੰ ਯੋਗ, ਧਿਆਨ ਅਤੇ ਸ਼੍ਰੀ ਔਰਬਿੰਦੋ ਦੀਆਂ ਸਿੱਖਿਆਵਾਂ ਨੂੰ ਪ੍ਰਦਾਨ ਕਰਨ ਨੂੰ ਲੈ ਕੇ ਰਾਮਕ੍ਰਿਸ਼ਣ ਮਿਸ਼ਨ, ਪਤੰਜਲੀ, ਆਰਟ ਆਵ੍ ਲਿਵਿੰਗ, ਈਸ਼ਾ ਫਾਉਂਡੇਸ਼ਨ  ਅਤੇ ਸਤਸੰਗ ਫਾਉਂਡੇਸ਼ਨ ਨੂੰ ਪ੍ਰੋਗਰਾਮ ਆਯੋਜਿਤ ਕਰਨ ਦੇ ਲਈ ਅਨੁਬੰਧਿਤ ਕੀਤਾ ਗਿਆ ਹੈ।

 

******

ਐੱਨਬੀ/ਐੱਸਕੇ



(Release ID: 1851222) Visitor Counter : 108


Read this release in: English , Urdu , Hindi , Odia , Tamil