ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਡਾਕ ਵਿਭਾਗ ਨੇ 1.5 ਲੱਖ ਡਾਕਘਰਾਂ ਦੇ ਆਪਣੇ ਸਰਵ ਵਿਆਪਕ ਨੈੱਟਵਰਕ ਦੇ ਨਾਲ ਦੇਸ਼ ਦੇ ਹਰੇਕ ਨਾਗਰਿਕ ਤੱਕ "ਹਰ ਘਰ ਤਿਰੰਗਾ" ਪ੍ਰੋਗਰਾਮ ਪਹੁੰਚਾਇਆ


10 ਦਿਨਾਂ ਦੇ ਥੋੜ੍ਹੇ ਸਮੇਂ ਵਿੱਚ 1 ਕਰੋੜ ਤੋਂ ਵੱਧ ਰਾਸ਼ਟਰੀ ਝੰਡੇ ਵੇਚੇ

4.2 ਲੱਖ ਡਾਕ ਕਰਮਚਾਰੀ ਨੇ ਦੇਸ਼ ਦੇ ਕੋਨੇ-ਕੋਨੇ ਵਿੱਚ "ਹਰ ਘਰ ਤਿਰੰਗਾ" ਦੇ ਸੰਦੇਸ਼ ਦਾ ਉਤਸ਼ਾਹ ਨਾਲ ਪ੍ਰਚਾਰ ਕੀਤਾ

Posted On: 11 AUG 2022 3:35PM by PIB Chandigarh

 ਡਾਕ ਵਿਭਾਗ ਨੇ 1.5 ਲੱਖ ਡਾਕਘਰਾਂ ਦੇ ਆਪਣੇ ਸਰਵ ਵਿਆਪਕ ਨੈੱਟਵਰਕ ਦੇ ਨਾਲ, "ਹਰ ਘਰ ਤਿਰੰਗਾ" ਪ੍ਰੋਗਰਾਮ ਦੇਸ਼ ਦੇ ਹਰ ਨਾਗਰਿਕ ਤੱਕ ਪਹੁੰਚਾਇਆ ਹੈ।  10 ਦਿਨਾਂ ਦੇ ਥੋੜ੍ਹੇ ਸਮੇਂ ਵਿੱਚ, ਇੰਡੀਆ ਪੋਸਟ ਨੇ ਨਾਗਰਿਕਾਂ ਨੂੰ ਡਾਕਘਰਾਂ ਦੇ ਨਾਲ-ਨਾਲ ਔਨਲਾਈਨ ਮਾਧਿਅਮ ਜ਼ਰੀਏ 1 ਕਰੋੜ ਤੋਂ ਵੱਧ ਰਾਸ਼ਟਰੀ ਝੰਡੇ ਵੇਚੇ ਹਨ। ਵਿਭਾਗ ਦੁਆਰਾ ਇਹ ਝੰਡੇ 25/- ਰੁਪਏ ਦੀ ਕਿਫ਼ਾਇਤੀ ਕੀਮਤ 'ਤੇ ਵੇਚੇ ਗਏ ਹਨ। ਔਨਲਾਈਨ ਵਿਕਰੀ ਲਈ, ਵਿਭਾਗ ਨੇ ਦੇਸ਼ ਭਰ ਵਿੱਚ ਕਿਸੇ ਵੀ ਪਤੇ 'ਤੇ ਮੁਫ਼ਤ ਡੋਰਸਟੈਪ ਡਿਲੀਵਰੀ ਪ੍ਰਦਾਨ ਕੀਤੀ ਹੈ;  ਈਪੋਸਟ ਆਫਿਸ ਸੁਵਿਧਾ ਰਾਹੀਂ ਨਾਗਰਿਕਾਂ ਦੁਆਰਾ 1.75 ਲੱਖ ਤੋਂ ਵੱਧ ਝੰਡੇ ਔਨਲਾਈਨ ਖਰੀਦੇ ਗਏ ਹਨ।

 

 ਦੇਸ਼ ਭਰ ਦੇ 4.2 ਲੱਖ ​​ਡਾਕ ਕਰਮਚਾਰੀਆਂ ਨੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ, ਸਰਹੱਦੀ ਖੇਤਰਾਂ, ਐੱਲਡਬਲਿਊਈ ਜ਼ਿਲ੍ਹਿਆਂ ਅਤੇ ਪਹਾੜੀ ਅਤੇ ਕਬਾਇਲੀ ਖੇਤਰਾਂ ਵਿੱਚ "ਹਰ ਘਰ ਤਿਰੰਗਾ" ਦੇ ਸੰਦੇਸ਼ ਦਾ ਉਤਸ਼ਾਹ ਨਾਲ ਪ੍ਰਚਾਰ ਕੀਤਾ ਹੈ।  ਪ੍ਰਭਾਤ ਫੇਰੀਆਂ, ਬਾਈਕ ਰੈਲੀਆਂ ਅਤੇ ਚੌਪਾਲ ਸਭਾਵਾਂ ਰਾਹੀਂ, ਇੰਡੀਆ ਪੋਸਟ ਨੇ "ਹਰ ਘਰ ਤਿਰੰਗਾ" ਦਾ ਸੰਦੇਸ਼ ਸਮਾਜ ਦੇ ਹਰ ਵਰਗ ਤੱਕ ਪਹੁੰਚਾਇਆ ਹੈ। ਟਵਿੱਟਰ ਅਤੇ ਫੇਸਬੁੱਕ ਜਿਹੇ ਸੋਸ਼ਲ ਮੀਡੀਆ ਸਾਧਨਾਂ ਨੂੰ ਵੀ ਡਿਜੀਟਲੀ ਤੌਰ 'ਤੇ ਜੁੜੇ ਨਾਗਰਿਕਾਂ ਦਰਮਿਆਨ ਪ੍ਰੋਗਰਾਮ ਦੇ ਸੰਦੇਸ਼ ਨੂੰ ਫੈਲਾਉਣ ਲਈ ਵਿਆਪਕ ਤੌਰ 'ਤੇ ਵਰਤਿਆ ਗਿਆ ਹੈ। 

 

 ਡਾਕਘਰਾਂ ਰਾਹੀਂ ਰਾਸ਼ਟਰੀ ਝੰਡੇ ਦੀ ਵਿਕਰੀ 15 ਅਗਸਤ 2022 ਤੱਕ ਖੁੱਲ੍ਹੀ ਹੈ। ਨਾਗਰਿਕ ਨਜ਼ਦੀਕੀ ਡਾਕਘਰਾਂ ਵਿੱਚ ਜਾ ਸਕਦੇ ਹਨ ਜਾਂ ਈਪੋਸਟ ਆਫਿਸ (epostoffice.gov.in) 'ਤੇ ਜਾ ਸਕਦੇ ਹਨ ਅਤੇ ਆਪਣਾ ਰਾਸ਼ਟਰੀ ਝੰਡਾ ਪ੍ਰਾਪਤ ਕਰ ਸਕਦੇ ਹਨ ਅਤੇ "ਹਰ ਘਰ ਤਿਰੰਗਾ” ਮੁਹਿੰਮ ਦਾ ਹਿੱਸਾ ਬਣ ਸਕਦੇ ਹਨ। ਨਾਗਰਿਕ ਝੰਡੇ ਦੇ ਨਾਲ ਸੈਲਫੀ ਵੀ ਲੈ ਸਕਦੇ ਹਨ ਅਤੇ ਇਸਨੂੰ www.harghartiranga.com 'ਤੇ ਅੱਪਲੋਡ ਕਰ ਸਕਦੇ ਹਨ ਅਤੇ ਨਿਊ ਇੰਡੀਆ ਦੇ ਸਭ ਤੋਂ ਵੱਡੇ ਜਸ਼ਨ ਵਿੱਚ ਆਪਣੀ ਭਾਗੀਦਾਰੀ ਰਜਿਸਟਰ ਕਰ ਸਕਦੇ ਹਨ। 

 

************

 

 ਆਰਕੇਜੇ/ਐੱਮ


(Release ID: 1851098) Visitor Counter : 153