ਵਿੱਤ ਮੰਤਰਾਲਾ

ਇਨਕਮ ਟੈਕਸ ਵਿਭਾਗ ਨੇ ਰਾਜਸਥਾਨ ਵਿੱਚ ਤਲਾਸ਼ੀ ਅਭਿਆਨ ਚਲਾਇਆ

Posted On: 11 AUG 2022 2:36PM by PIB Chandigarh

ਇਨਕਮ ਟੈਕਸ ਵਿਭਾਗ ਨੇ 3 ਅਗਸਤ 2022 ਨੂੰ ਜੈਪੁਰ ਦੇ ਇੱਕ ਸਮੂਹ ਦੇ ਕੰਪਲੈਕਸਾਂ ’ਤੇ ਤਲਾਸ਼ੀ ਅਭਿਆਨ ਚਲਾਇਆ। ਇਹ ਸਮੂਹ ਰਤਨ ਅਤੇ ਗਹਿਣੇ, ਪ੍ਰਹੁਣਾਚਾਰੀ ਅਤੇ ਰੀਅਲ ਅਸਟੇਟ ਕਾਰੋਬਾਰ ਵਿੱਚ ਸ਼ਾਮਲ ਹੈ। ਇਹ ਤਲਾਸ਼ੀ ਅਭਿਆਨ ਜੈਪੁਰ ਅਤੇ ਕੋਟਾ ਸਥਿਤ ਤਿੰਨ ਦਰਜਨ ਤੋਂ ਜ਼ਿਆਦਾ ਕੰਪਲੈਕਸਾਂ ’ਤੇ ਚਲਾਇਆ ਗਿਆ।

ਤਲਾਸ਼ੀ ਦੇ ਦੌਰਾਨ ਵੱਡੀ ਸੰਖਿਆ ਵਿੱਚ ਇਤਰਾਜ਼ਯੋਗ ਦਸਤਾਵੇਜ਼ ਅਤੇ ਡਿਜੀਟਲ ਸਬੂਤ ਪਾਏ ਗਏ ਅਤੇ ਉਨ੍ਹਾਂ ਨੂੰ ਜ਼ਬਤ ਕੀਤਾ ਗਿਆ।

ਰਿਅਲ ਅਸਟੇਟ ਕਾਰੋਬਾਰ ਦੇ ਜ਼ਬਤ ਸਬੂਤਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਸਮੂਹ ਨੇ ਰਿਹਾਇਸ਼ੀ ਘਰਾਂ ਅਤੇ ਜ਼ਮੀਨ ਦੀ ਵਿੱਕਰੀ ’ਤੇ ਨਕਦ ਸਵੀਕਾਰ ਕਰਕੇ ਵੱਡੇ ਪੈਮਾਨੇ ’ਤੇ ਕਰ ਚੋਰੀ ਕੀਤੀ ਹੈ ਜੋ ਨਿਯਮਤ ਖਾਤਾ ਵਹੀ ਵਿੱਚ ਦਰਜ ਨਹੀਂ ਹੈ। ਇਸ ਦੇ ਇਲਾਵਾ ਤਲਾਸ਼ੀ ਦੇ ਦੌਰਾਨ ਰਤਨਾਂ ਅਤੇ ਗਹਿਣਿਆਂ ਦੀ ਵਿੱਕਰੀ ਨਾਲ ਜੁੜੇ ਸਬੂਤ ਵੀ ਮਿਲੇ।

ਤਲਾਸ਼ੀ ਵਿੱਚ ਇਹ ਵੀ ਪਤਾ ਲੱਗਿਆ ਕਿ ਇਸ ਤਰ੍ਹਾਂ ਹਾਸਲ ਕੀਤੀ ਗਈ ਬਿਨਾਂ ਹਿਸਾਬ-ਕਿਤਾਬ ਦੀ ਆਮਦਨ ਨੂੰ ਭੂਮੀ, ਲਗਜ਼ਰੀ ਹੋਟਲ ਦੇ ਨਿਰਮਾਣ ਵਿੱਚ ਨਿਵੇਸ਼ ਕੀਤਾ ਗਿਆ ਅਤੇ ਇਸ ਦਾ ਉਪਯੋਗ ਨਕਦ ਰਿਣ ਪੇਸ਼ਣ ਵਿੱਚ ਵੀ ਕੀਤਾ ਗਿਆ ਹੈ। ਜ਼ਬਤ ਕੀਤੇ ਗਏ ਸਬੂਤਾਂ ਵਿੱਚ ਇਨ੍ਹਾਂ ਨਕਦ ਰਿਣਾਂ ’ਤੇ ਹਾਸਲ ਵਿਆਜ ਦਾ ਵਿਵਰਣ ਹੁੰਦਾ ਹੈ ਜਿਸ ਨੂੰ ਲੇਖਾ ਪੁਸਤਕਾਂ ਵਿੱਚ ਦਰਜ ਨਹੀਂ ਕੀਤਾ ਗਿਆ।

ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਸਮੂਹ ਨੇ 150 ਕਰੋ ਤੋਂ ਜ਼ਿਆਦਾ ਦੀ ਬੇਹਿਸਾਬੀ ਆਮਦਨ ਹਾਸਲ ਕੀਤੀ ਹੈ। ਤਲਾਸ਼ੀ ਅਭਿਆਨ ਵਿੱਚ ਹੁਣ ਤੱਕ 11 ਕਰੋ ਰੁਪਏ ਤੋਂ ਜ਼ਿਆਦਾ ਦੀ ਬੇਹਿਸਾਬ ਸੰਪਤੀ ਜ਼ਬਤ ਕੀਤੀ ਗਈ ਹੈ। ਅੱਗੇ ਦੀ ਜਾਂਚ ਜਾਰੀ ਹੈ।

****

RM/MV/KMN



(Release ID: 1851093) Visitor Counter : 83


Read this release in: English , Urdu , Hindi , Telugu