ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸ਼੍ਰੀ ਨਾਇਡੂ ਨੇ ਰਾਜ ਸਭਾ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ


ਉਪ ਰਾਸ਼ਟਰਪਤੀ ਨੇ ਰਾਜ ਸਭਾ ਕਰਮਚਾਰੀਆਂ ਨੂੰ ਕਿਹਾ- 'ਤੁਸੀਂ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੋਗੇ'

ਰਾਜ ਸਭਾ ਦੇ ਅਧਿਕਾਰੀਆਂ ਨੇ ਭਾਵੁਕ ਹੋ ਕੇ ਸ਼੍ਰੀ ਨਾਇਡੂ ਨਾਲ ਬਿਤਾਏ ਦਿਨਾਂ ਨੂੰ ਯਾਦ ਕੀਤਾ

ਉਪ ਰਾਸ਼ਟਰਪਤੀ ਨੇ ਸੰਸਦ ਭਵਨ ਦੇ ਬਗੀਚੇ ਵਿੱਚ ਸੀਤਾ-ਅਸ਼ੋਕ ਦਾ ਪੌਦਾ ਲਾਇਆ

Posted On: 10 AUG 2022 3:02PM by PIB Chandigarh

ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸੰਸਦ ਭਵਨ ਵਿਖੇ ਰਾਜ ਸਭਾ ਸਕੱਤਰੇਤ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਪਿਛਲੇ ਪੰਜ ਸਾਲਾਂ ਵਿੱਚ ਆਪਣੇ ਪ੍ਰਤੀ ਦਿਖਾਏ ਗਏ ਪਿਆਰ ਅਤੇ ਸਮਰਥਨ ਲਈ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ। ਅਧਿਕਾਰੀਆਂ ਦੇ ਸਮਰਪਣ ਅਤੇ ਫਰਜ਼ ਦੀ ਭਾਵਨਾ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਪ ਰਾਸ਼ਟਰਪਤੀ ਨੇ ਰਾਜ ਸਭਾ ਦੇ ਕਰਮਚਾਰੀਆਂ ਨੂੰ ਕਿਹਾ, "ਤੁਸੀਂ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੋਗੇ'।

ਮਾਹੌਲ ਉਸ ਸਮੇਂ ਬਹੁਤ ਭਾਵੁਕ ਹੋ ਗਿਆ ਜਦੋਂ ਰਾਜ ਸਭਾ ਦੇ ਸੀਨੀਅਰ ਅਧਿਕਾਰੀਆਂ ਨੇ ਸ਼੍ਰੀ ਨਾਇਡੂ ਨਾਲ ਆਪਣੇ ਦਿਨਾਂ ਨੂੰ ਯਾਦ ਕੀਤਾ ਅਤੇ ਬੀਤੇ ਸਾਲਾਂ ਦੌਰਾਨ ਉਪ ਰਾਸ਼ਟਰਪਤੀ ਦੁਆਰਾ ਪ੍ਰਦਾਨ ਕੀਤੇ ਮਾਰਗਦਰਸ਼ਨ ਅਤੇ ਅਗਵਾਈ ਲਈ ਧੰਨਵਾਦ ਪ੍ਰਗਟ ਕੀਤਾ। ਅਧਿਕਾਰੀਆਂ ਨੇ ਅਹੁਦਾ ਛੱਡ ਰਹੇ ਸਭਾਪਤੀ ਦੇ ਖੁਸ਼ਹਾਲ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ।

ਇਸ ਤੋਂ ਪਹਿਲਾਂ ਉਪ ਰਾਸ਼ਟਰਪਤੀ ਨੇ ਸੰਸਦ ਭਵਨ ਦੇ ਬਗੀਚੇ ਵਿੱਚ ਸੀਤਾ-ਅਸ਼ੋਕ ਦਾ ਬੂਟਾ ਲਾਇਆ ਅਤੇ ਕੁਦਰਤੀ ਵਾਤਾਵਰਨ ਦੀ ਸੁਰੱਖਿਆ ਅਤੇ ਸੰਭਾਲ ਦੀ ਲੋੜ ’ਤੇ ਜ਼ੋਰ ਦਿੱਤਾ। ਭਾਰਤੀ ਪਰੰਪਰਾ ਵਿੱਚ ਰੁੱਖ ਨੂੰ ਕਈ ਪੁੱਤਰਾਂ ਦੇ ਬਰਾਬਰ ਮੰਨਣ ਦੀ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੇ ਦੇਸ਼ ਭਰ ਵਿੱਚ ਰੁੱਖ ਲਗਾਉਣ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ।

*****

ਐੱਮਐੱਸ/ਆਰਕੇ/ਡੀਪੀ 


(Release ID: 1850715) Visitor Counter : 127