ਸੱਭਿਆਚਾਰ ਮੰਤਰਾਲਾ

ਨੈਸ਼ਨਲ ਸਕੂਲ ਆਵ੍ ਡਰਾਮਾ ਮੁੰਬਈ ਵਿੱਚ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ-22ਵਾਂ ਭਾਰਤ ਰੰਗ ਮਹੋਤਸਵ, 2022” ਦਾ ਆਯੋਜਨ ਕਰੇਗਾ


ਮਹੋਤਸਵ ਵਿੱਚ ਮੰਨੇਪ੍ਰਮੰਨੇ ਰੰਗਮੰਚ ਨਿਰਦੇਸ਼ਕਾ ਦੇ ਸੁਤੰਤਰਤਾ ਸੈਨਾਨੀਆਂ ਦੇ ਜੀਵਨ ਅਤੇ ਬਲੀਦਾਨ ਤੇ ਅਧਾਰਿਤ ਨਾਟਕਾਂ ਦਾ ਪ੍ਰਦਸ਼ਨ ਕੀਤਾ ਜਾਵੇਗਾ

Posted On: 07 AUG 2022 2:44PM by PIB Chandigarh

ਨੈਸ਼ਨਲ ਸਕੂਲ ਆਵ੍ ਡਰਾਮਾ  ਸਾਡੇ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ-22ਵਾਂ ਭਾਰਤ ਰੰਗ ਮਹੋਤਸਵ, 2022 (ਆਜ਼ਾਦੀ ਖੰਡ)” ਦਾ ਆਯੋਜਨ ਕਰ ਰਿਹਾ ਹੈ। 22ਵੇਂ ਭਾਰਤ ਰੰਗ ਮਹੋਤਸਵ, 2022 (ਆਜ਼ਾਦੀ ਖੰਡ) ਦੇ ਤਹਿਤ 16 ਜੁਲਾਈ ਤੋਂ 14 ਅਗਸਤ, 2022 ਤੱਕ ਦਿੱਲੀ, ਭੁਵਨੇਸ਼ਵਰ, ਵਾਰਾਣਸੀ, ਅੰਮ੍ਰਿਤਸਰ, ਬੰਗਲੁਰੂ ਅਤੇ ਮੁੰਬਈ ਵਿੱਚ 30 ਨਾਟਕਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

ਮੁੰਬਈ ਵਿੱਚ ਸੰਸਕ੍ਰਿਤੀ ਮੰਤਰਾਲੇ ਅਤੇ ਪੀ ਐੱਲ ਦੇਸ਼ਪਾਂਡੇ ਮਹਾਰਾਸ਼ਟਰ ਕਲਾ ਅਕਾਦਮੀ ਦੁਆਰਾ ਸੰਯੁਕਤ ਰੂਪ ਨਾਲ 9 ਤੋਂ 13 ਅਗਸਤ, 2022 ਤੱਕ ਭਾਰਤ ਮਹੋਤਸਵ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਮਹੋਤਸਵ ਦਾ ਸ਼ੁਭਾਰੰਭ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਯਾਰੀ ਦੀ ਉਪਸਥਿਤੀ ਵਿੱਚ ਰਬਿੰਦਰ ਨਾਟਯ ਮੰਦਿਰ ਵਿੱਚ ਮੰਗਲਵਾਰ, 9 ਅਗਸਤ ਨੂੰ ਕੀਤਾ ਜਾਵੇਗਾ। ਅਨੁਭਵੀ ਅਦਾਕਾਰਾ ਰੋਹਿਣੀ ਹਟੰਗੜੀ, ਨਿਰਮਾਤਾ ਡਾਇਰੈਕਟਰ ਸਤੀਸ਼ ਕੌਸ਼ਿਕ ਅਤੇ ਵਾਣੀ ਤ੍ਰਿਪਾਠੀ ਟਿੱਕੂ ਵੀ ਇਸ ਉਦਘਾਟਨ ਸਮਾਰੋਹ ਦੀ ਸ਼ੋਭਾ ਵਧਾਉਣਗੇ। ਨੈਸ਼ਨਲ ਸਕੂਲ ਆਵ੍ ਡਰਾਮਾ ਦੇ ਡਾਇਰੈਕਟਰ ਪ੍ਰੋਫੈਸਰ ਰਮੇਸ਼ ਚੰਦਰ ਗੌੜ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ।

ਇਹ ਮਹੋਤਸਵ ਜਨਤਾ ਦੇ ਲਈ ਖੁੱਲ੍ਹਿਆ ਹੈ। ਮਹੋਤਸਵ ਵਿੱਚ ਰੰਗਮੰਚ ਦੇ ਮੰਨੇਪ੍ਰਮੰਨੇ ਡਾਇਰੈਕਟਰ ਦੇ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਜੀਵਨ ਅਤੇ ਬਲੀਦਾਨ ਤੇ ਅਧਾਰਿਤ ਨਾਟਕਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਮਹੋਤਸਵ ਦੇ ਪਹਿਲੇ ਦਿਨ ਚੰਦਰਕਾਂਤ ਤਿਵਾਰੀ ਦੁਆਰਾ ਨਿਰਦੇਸ਼ਿਤ ਨਾਟਕ “ਮੈਂ ਸੁਭਾਸ਼ ਹਾਂ” ਦਾ ਮੰਚਨ ਕੀਤਾ ਜਾਵੇਗਾ।

10 ਅਗਸਤ ਨੂੰ ਡਾ. ਮੰਗੇਸ਼ ਬੰਸੋਡ ਦੁਆਰਾ ‘ਗਾਂਧੀ-ਅੰਬੇਡਕਰ’ ਨਾਟਕ ਦਾ ਪ੍ਰਦਰਸ਼ਨ ਕੀਤਾ ਜਾਵੇਗਾ। 11 ਅਗਸਤ ਨੂੰ ਰੁਪੇਸ਼ ਪਵਾਰ ਦੇ ਨਾਟਕ ‘ਅਗਸਤ ਕ੍ਰਾਂਤੀ’ ਅਤੇ 12 ਅਗਸਤ ਨੂੰ ਸੁਨੀਲ ਜੋਸ਼ੀ ਦੁਆਰਾ ਨਿਰਦੇਸ਼ਿਤ ਨਾਟਕ ‘ਤਿਲਕ ਅਤੇ ਅਗਰਕਰ’ ਪੇਸ਼ ਕੀਤਾ ਜਾਵੇਗਾ। 13 ਅਗਸਤ ਨੂੰ ਮੋਹਮੰਦ ਨਜੀਰ ਕੁਰੈਸ਼ੀ ਦੁਆਰਾ ਨਿਰਦੇਸ਼ਿਤ ਨਾਟਕ ‘ਰੰਗ ਦੇ ਬਸੰਤੀ ਚੋਲਾ’ ਦੇ ਨਾਲ ਮਹੋਤਸਵ ਦਾ ਸਮਾਪਨ ਹੋਵੇਗਾ।

 

****************



(Release ID: 1849928) Visitor Counter : 122