ਭਾਰਤ ਚੋਣ ਕਮਿਸ਼ਨ
ਭਾਰਤ ਦੇ 14ਵੇਂ ਉਪ ਰਾਸ਼ਟਰਪਤੀ ਵਜੋਂ ਸ਼੍ਰੀ ਜਗਦੀਪ ਧਨਖੜ ਦੀ ਚੋਣ ਦੇ ਪ੍ਰਮਾਣ ਪੱਤਰ 'ਤੇ ਸ਼੍ਰੀ ਰਾਜੀਵ ਕੁਮਾਰ, ਮੁੱਖ ਚੋਣ ਕਮਿਸ਼ਨਰ (ਸੀਈਸੀ) ਅਤੇ ਸ਼੍ਰੀ ਅਨੂਪ ਚੰਦਰ ਪਾਂਡੇ, ਚੋਣ ਕਮਿਸ਼ਨਰ (ਈਸੀ) ਦੁਆਰਾ ਦਸਤਖਤ ਕੀਤੇ ਗਏ
Posted On:
07 AUG 2022 2:05PM by PIB Chandigarh
ਕਮਿਸ਼ਨ ਨੇ, 29 ਜੂਨ, 2022 ਦੇ ਆਪਣੇ ਪ੍ਰੈੱਸ ਨੋਟ ਰਾਹੀਂ, ਸੋਲ੍ਹਵੀਂ ਉਪ-ਰਾਸ਼ਟਰਪਤੀ ਚੋਣ ਦੇ ਕਾਰਜਕ੍ਰਮ ਦੀ ਘੋਸ਼ਣਾ ਕੀਤੀ ਸੀ, ਜਿਸ ਵਿੱਚ ਹੋਰ ਗੱਲਾਂ ਦੇ ਨਾਲ 6 ਅਗਸਤ, 2022 ਨੂੰ ਪੋਲਿੰਗ ਅਤੇ ਵੋਟਾਂ ਦੀ ਗਿਣਤੀ ਦੀ ਮਿਤੀ ਨਿਰਧਾਰਿਤ ਕੀਤੀ ਗਈ ਸੀ। ਤੈਅ ਕੀਤੇ ਅਨੁਸਾਰ, ਵੋਟਿੰਗ 6 ਅਗਸਤ, 2022 ਨੂੰ ਨਵੀਂ ਦਿੱਲੀ ਵਿੱਚ ਸੰਸਦ ਭਵਨ ਵਿਖੇ ਹੋਈ। ਵੋਟ ਪਾਉਣ ਦੇ ਪਾਤਰ ਕੁੱਲ 780 ਵੋਟਰਾਂ ਵਿੱਚੋਂ 725 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨ੍ਹਾਂ ਵਿੱਚੋਂ 15 ਵੋਟਰਾਂ ਦੀਆਂ ਵੋਟਾਂ ਅਵੈਧ ਕਰਾਰ ਦਿੱਤੀਆਂ ਗਈਆਂ। ਉਕਤ ਚੋਣ ਦੇ ਰਿਟਰਨਿੰਗ ਅਫਸਰ, ਲੋਕ ਸਭਾ ਦੇ ਸਕੱਤਰ ਜਨਰਲ ਨੇ ਵੋਟਾਂ ਦੀ ਗਿਣਤੀ ਖ਼ਤਮ ਹੋਣ ਤੋਂ ਬਾਅਦ, ਸ਼੍ਰੀ ਜਗਦੀਪ ਧਨਖੜ ਨੂੰ 6 ਅਗਸਤ, 2022 ਨੂੰ ਭਾਰਤ ਦੇ ਅਗਲੇ ਉਪ ਰਾਸ਼ਟਰਪਤੀ ਵਜੋਂ ਚੁਣੇ ਜਾਣ ਦਾ ਐਲਾਨ ਕੀਤਾ। 5 ਜੁਲਾਈ, 2022 ਨੂੰ ਗਜ਼ਟ ਵਿੱਚ ਪ੍ਰੋਗਰਾਮ ਨੋਟੀਫਿਕੇਸ਼ਨ ਦੇ ਪ੍ਰਕਾਸ਼ਨ ਨਾਲ ਸ਼ੁਰੂ ਕੀਤੀ ਗਈ ਪ੍ਰਕਿਰਿਆ ਅੱਜ ਸ਼੍ਰੀ ਰਾਜੀਵ ਕੁਮਾਰ, ਭਾਰਤ ਦੇ ਮੁੱਖ ਚੋਣ ਕਮਿਸ਼ਨਰ ਅਤੇ ਸ਼੍ਰੀ ਅਨੁਪ ਚੰਦਰ ਪਾਂਡੇ, ਚੋਣ ਕਮਿਸ਼ਨਰ ਦੁਆਰਾ ਭਾਰਤ ਗਣਰਾਜ ਦੇ ਚੌਦਵੇਂ ਉਪ ਰਾਸ਼ਟਰਪਤੀ ਵਜੋਂ ਸ਼੍ਰੀ ਜਗਦੀਪ ਧਨਖੜ ਦੀ ਚੋਣ ਦੇ ਪ੍ਰਮਾਣ ਪੱਤਰ 'ਤੇ ਹਸਤਾਖਰ ਕਰਨ ਨਾਲ ਸਮਾਪਤ ਹੋ ਗਈ ਹੈ। ਇਸ ਤੋਂ ਬਾਅਦ, ਸ਼੍ਰੀ ਧਰਮੇਂਦਰ ਸ਼ਰਮਾ, ਸੀਨੀਅਰ ਡਿਪਟੀ ਚੋਣ ਕਮਿਸ਼ਨਰ ਅਤੇ ਸ਼੍ਰੀ ਨਰੇਂਦਰ ਐੱਨ ਬੁਟੋਲੀਆ, ਸੀਨੀਅਰ ਪ੍ਰਮੁੱਖ ਸਕੱਤਰ ਦੁਆਰਾ ਇਸ ਦੀ ਇੱਕ ਹਸਤਾਖਰ ਕੀਤੀ ਕਾਪੀ ਕੇਂਦਰੀ ਗ੍ਰਹਿ ਸਕੱਤਰ ਨੂੰ ਸੌਂਪੀ ਗਈ, ਜਿਸ ਨੂੰ 11 ਅਗਸਤ, 2022 ਨੂੰ ਭਾਰਤ ਦੇ ਨਵੇਂ ਉਪ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿੱਚ ਪੜ੍ਹ ਕੇ ਸੁਣਾਇਆ ਜਾਵੇਗਾ।

ਕਮਿਸ਼ਨ ਉਪਰੋਕਤ ਚੋਣ ਦੇ ਸੰਚਾਲਨ ਵਿੱਚ ਸ਼ਾਨਦਾਰ ਸਹਿਯੋਗ ਲਈ ਰਿਟਰਨਿੰਗ ਅਫਸਰ, ਈਸੀਆਈ ਅਬਜ਼ਰਵਰਾਂ, ਦਿੱਲੀ ਪੁਲਿਸ, ਸੀਆਰਪੀਐੱਫ ਦੀ ਸਮੁੱਚੀ ਟੀਮ ਦੀ ਦਿਲੋਂ ਪ੍ਰਸੰਸਾ ਕਰਦਾ ਹੈ।
***********
ਆਰਪੀ
(Release ID: 1849567)
Visitor Counter : 151