ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਰਾਸ਼ਟਰਮੰਡਲ ਖੇਡਾਂ 2022 ਦੇ ਸੱਤਵੇਂ ਦਿਨ ਭਾਰਤ ਦੇ ਸੁਧੀਰ ਨੇ ਪੈਰਾ ਪਾਵਰਲਿਫਟਿੰਗ ਵਿੱਚ ਇਤਿਹਾਸਕ ਗੋਲਡ ਅਤੇ ਸ੍ਰੀਸ਼ੰਕਰ ਨੇ ਪੁਰਸ਼ਾਂ ਦੀ ਲੰਬੀ ਛਾਲ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ।
Posted On:
05 AUG 2022 12:13PM by PIB Chandigarh
ਰਾਸ਼ਟਰਮੰਡਲ ਖੇਡਾਂ 2022 ਦੇ ਸੱਤਵੇਂ ਦਿਨ ਭਾਰਤ ਨੇ ਪੁਰਸ਼ਾਂ ਦੇ ਹੈਵੀਵੇਟ ਈਵੈਂਟ ਵਿੱਚ ਸੋਨ ਤਮਗ਼ਾ ਜਿੱਤ ਕੇ ਇੱਕ ਇਤਿਹਾਸ ਰਚਿਆ ਹੈ । 27 ਸਾਲਾ ਸੁਧੀਰ ਪੌਲੀਕੌਮਗ੍ਰੈਟੂਰ ਦੇ ਪ੍ਰਭਾਵ ਕਾਰਨ ਕਮਜ਼ੋਰ ਹੈ , ਦੀ ਜਿੱਤ ਨੇ ਭਾਰਤ ਦਾ ਪੈਰਾ ਖੇਡ ਤਮਗ਼ਾ ਖਾਤਾ ਖੋਲਿ੍ਹਆ ਹੈ । ਮੁਰਲੀ ਸ੍ਰੀਸ਼ੰਕਰ ਨੇ ਪੁਰਸ਼ਾਂ ਦੀ ਲੰਮੀ ਛਾਲ ਵਿੱਚ ਇੱਕ ਚਾਂਦੀ ਦਾ ਤਮਗ਼ਾ ਜਿੱਤ ਕੇ ਅਥਲੈਟਿਕਸ ਸ਼੍ਰੇਣੀ ਵਿੱਚ ਇੱਕ ਦੂਜਾ ਤਮਗ਼ਾ ਜੋੜਿਆ ਹੈ । ਭਾਰਤ ਦੇ ਤਮਗਿ਼ਆਂ ਦੀ ਗਿਣਤੀ 20 ਹੋ ਗਈ ਹੈ , ਜਿਸ ਵਿੱਚ 4 ਸੋਨੇ ਦੇ ਤਮਗ਼ੇ , 7 ਚਾਂਦੀ ਦੇ ਅਤੇ 7 ਕਾਂਸੀ ਦੇ ਤਮਗ਼ੇ ਸ਼ਾਮਲ ਨੇ । ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ , ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ , ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਦੇਸ਼ ਦੇ ਵੱਖ—ਵੱਖ ਕੋਨਿਆਂ ਤੋਂ ਭਾਰਤੀਆਂ ਨੇ ਤਮਗ਼ਾ ਜੇਤੂਆਂ ਦੀਆਂ ਪ੍ਰਾਪਤੀਆਂ ਤੇ ਵਧਾਈ ਦਿੱਤੀ ਹੈ ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਪਾਵਰ ਲਿਫਟਿੰਗ ਵਿੱਚ ਸੁਧੀਰ ਵੱਲੋਂ ਸੋਨੇ ਦਾ ਤਮਗ਼ਾ ਜਿੱਤਣ ਲਈ ਵਧਾਈ ਦਿੱਤੀ ਹੈ । ਰਾਸ਼ਟਰਪਤੀ ਨੇ ਟਵੀਟ ਕੀਤਾ ਹੈ , @ਸੁਧੀਰ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਪਾਵਰ ਲਿਫਟਿੰਗ ਵਿੱਚ ਸੋਨ ਤਮਗ਼ਾ ਜਿੱਤਣ ਦੇ ਇਤਿਹਾਸਕ ਕਾਰਨਾਮੇ ਲਈ ਵਧਾਈ । ਤੁਹਾਡੀ ਭਾਵਨਾਤਮਕ ਕਾਰਗੁਜ਼ਾਰੀ ਅਤੇ ਸਮਰਪਣ ਨੇ ਤੁਹਾਨੂੰ ਭਾਰਤ ਲਈ ਮੈਡਲ ਅਤੇ ਸ਼ਾਨ ਦੁਆਈ ਹੈ । ਤੁਸੀਂ ਆਪਣੇ ਭਵਿੱਖ ਦੇ ਯਤਨਾਂ ਵਿੱਚ ਚਮਕਦੇ ਰਹੋ ।@
ਅਥਲੀਟ ਸ੍ਰੀਸ਼ੰਕਰ ਨੂੰ ਵਧਾਈ ਦਿੰਦਿਆਂ ਰਾਸ਼ਟਰਪਤੀ ਨੇ ਟਵੀਟ ਕੀਤਾ ਹੈ , @ਰਾਸ਼ਟਰਮੰਡਲ ਖੇਡਾਂ ਵਿੱਚ ਲੰਮੀ ਛਾਲ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਲਈ ਸ੍ਰੀਸ਼ੰਕਰ ਨੂੰ ਮੁਬਾਰਕਾਂ । ਤੁਹਾਡੀ ਲੰਮੀ ਛਾਲ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਇਸ ਈਵੈਂਟ ਲਈ ਭਾਰਤ ਲਈ ਪਹਿਲਾ ਤਮਗ਼ਾ ਜਿੱਤਿਆ ਹੈ । ਇਹ ਰਿਕਾਰਡਤੋੜ ਪ੍ਰਾਪਤੀ ਅਣਗਿਣਤ ਭਾਰਤੀਆਂ ਨੂੰ ਖ਼ਾਸ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ ।@
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 2022 ਦੀ ਪੈਰਾ ਪਾਵਰਲਿਫਟਿੰਗ ਪੁਰਸ਼ਾਂ ਦੀ ਹੈਵੀਵੇਟ ਈਵੈਂਟ ਵਿੱਚ ਸੋਨੇ ਦਾ ਤਮਗ਼ਾ ਜਿੱਤਣ ਲਈ ਸੁਧੀਰ ਨੂੰ ਵਧਾਈ ਦਿੱਤੀ ਹੈ । ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ , @ਸੁਧੀਰ ਵੱਲੋਂ ਰਾਸ਼ਟਰਮੰਡਲ ਖੇਡਾਂ 2022 ਪੈਰਾ ਖੇਡਾਂ ਮੈਡਲ ਦੀ ਗਿਣਤੀ ਦੀ ਇੱਕ ਸ਼ਾਨਦਾਰ ਸ਼ੁਰੂਆਤ । ਉਨ੍ਹਾਂ ਨੇ ਇੱਕ ਵੱਕਾਰੀ ਸੋਨ ਤਮਗ਼ਾ ਜਿੱਤਿਆ ਹੈ ਤੇ ਫਿਰ ਤੋਂ ਆਪਣਾ ਸਮਰਪਣ ਤੇ ਦ੍ਰਿੜਤਾ ਦਿਖਾਈ ਹੈ । ਉਹ ਮੈਦਾਨ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕਰਦੇ ਆ ਰਹੇ ਹਨ । ਮੁਬਾਰਕਾਂ ਅਤੇ ਆਉਣ ਵਾਲੇ ਸਾਰੇ ਯਤਨਾਂ ਲਈ ਸ਼ੁੱਭਕਾਮਨਾਵਾਂ । @
ਪ੍ਰਧਾਨ ਮੰਤਰੀ ਨੇ ਐੱਮ ਸ੍ਰੀਸ਼ੰਕਰ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਟਵੀਟ ਕੀਤਾ ਹੈ , @ਐੱਮ ਸ੍ਰੀਸ਼ੰਕਰ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਇੱਕ ਖ਼ਾਸ ਹੈ । ਇਹ ਕਈ ਦਹਾਕਿਆਂ ਬਾਅਦ ਹੋਇਆ ਹੈ ਕਿ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ਾਂ ਦੀ ਲੰਮੀ ਛਾਲ ਵਿੱਚ ਇੱਕ ਤਮਗ਼ਾ ਜਿੱਤਿਆ ਹੈ । ਉਨ੍ਹਾਂ ਦਾ ਪ੍ਰਦਰਸ਼ਨ ਭਾਰਤ ਦੇ ਭਵਿੱਖ ਲਈ ਚੰਗਾ ਸੰਕੇਤ ਦਿੰਦਾ ਹੈ ।@ ਉਨ੍ਹਾਂ ਨੂੰ ਮੁਬਾਰਕਾਂ ।ਉਹ ਆਉਣ ਵਾਲੇ ਸਮੇਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਰਹਿਣ ।
ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਸੁਧੀਰ ਨੂੰ ਵਧਾਈ ਦਿੱਤੀ ਹੈ ਅਤੇ ਟਵੀਟ ਕੀਤਾ ਹੈ , @ਸੁਧੀਰ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਲਈ ਤਮਗ਼ਾ ਸੂਚੀ ਦਾ ਖਾਤਾ ਖੋਲਿ੍ਹਆ ਹੈ । ਰਾਸ਼ਟਰਮੰਡਲ ਖੇਡਾਂ ਵਿੱਚ ਤੁਹਾਡੇ ਪਹਿਲੇ ਤਮਗ਼ੇ ਲਈ ਮੁਬਾਰਕਾਂ । ਹਰਿਆਣਾ ਦੇ ਇੱਕ ਹੋਰ ਅਥਲੀਟ ਨੇ ਵਿਸ਼ਵ ਮੰਚ ਤੇ ਪਛਾਣ ਬਣਾਈ ਹੈ । ਅੱਜ ਮੈਟ ਤੇ ਹੁਨਰ ਭਾਵਨਾ ਦੇ ਪ੍ਰਦਰਸ਼ਨ ਨਾਲ ਤੁਸੀਂ ਵਿਸ਼ਵ ਨੂੰ ਦਿਖਾਇਆ ਹੈ ਕਿ ਚੈਂਪੀਅਨਸ ਕਿਸ ਚੀਜ਼ ਦੇ ਬਣੇ ਹੁੰਦੇ ਹਨ ।@
ਐੱਮ ਸ੍ਰੀਸ਼ੰਕਰ ਨੂੰ ਵਧਾਈ ਦਿੰਦਿਆਂ ਸ਼੍ਰੀ ਠਾਕੁਰ ਨੇ ਟਵੀਟ ਕੀਤਾ ਹੈ , @ਰਾਸ਼ਟਰਮੰਡਲ ਖੇਡਾਂ 2022 ਵਿੱਚ ਜਿੱਤ ਲਈ ਮੁਬਾਰਕਾਂ । ਚਾਰ ਦਹਾਕਿਆਂ ਬਾਅਦ ਲੰਮੀ ਛਾਲ ਵਿੱਚ ਇੱਕ ਤਮਗ਼ਾ ਆਇਆ ਹੈ । ਭਾਰਤ ਦੀਆਂ ਖੇਡਾਂ ਵਿੱਚ ਅਸਲ ਵਿੱਚ ਇਹ ਇੱਕ ਇਤਿਹਾਸਕ ਦਿਨ ਹੈ ।ਇਸ ਤਮਗ਼ੇ ਨਾਲ ਤੁਸੀਂ ਅਥਲੈਟਿਕਸ ਦੀ ਦੁਨੀਆ ਵਿੱਚ ਭਾਰਤ ਦੀ ਲਗਾਤਾਰ ਚੜ੍ਹਤ ਨੂੰ ਹੋਰ ਮਜ਼ਬੂਤ ਕੀਤਾ ਹੈ । ਮੈਂ ਤੁਹਾਡੇ ਵੱਲੋਂ ਹੋਰ ਬਹੁਤ ਸਾਰੀਆਂ ਜਿੱਤਾਂ ਦੀ ਆਸ ਰੱਖਦਾ ਹਾਂ ।@
*****************
ਐੱਨ ਬੀ / ਓ ਏ
(Release ID: 1848774)
Visitor Counter : 121