ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਭਾਰਤ ਨੇ ਕਾਮਨਵੈਲਥ ਗੇਮਜ਼ 2022 ਦੇ 6ਵੇਂ ਦਿਨ 01 ਚਾਂਦੀ ਤੇ 04 ਕਾਂਸੀ ਦੇ ਤਮਗੇ ਜਿੱਤੇ ਹਨ

Posted On: 04 AUG 2022 11:53AM by PIB Chandigarh

 
ਮੁੱਖ ਬਿੰਦੂ :
* ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਵਪ੍ਰੀਤ ਨੂੰ ਬਾਕਮਾਲ ਪ੍ਰਦਰਸ਼ਨ ਲਈ ਵਧਾਈ ਦਿੱਤੀ ਹੈ।
* ਮੁਬਾਰਕਾਂ ਤੇਜਸਵਨੀ ਸ਼ੰਕਰ ਇਤਿਹਾਸ ਰਚਣ ਲਈ ਅਤੇ ਕਾਮਨਵੈਲਥ ਗੇਮਜ਼ ਵਿੱਚ ਆਪਣਾ ਪਹਿਲਾ ਤਮਗਾ ਜਿੱਤਣ ਲਈ ਵੀ , ਇਹ ਕਾਂਸੀ ਦਾ ਤਮਗਾ ਸੋਨੇ ਨਾਲੋਂ ਵੀ ਖ਼ਾਸ ਹੈ।
ਭਾਰਤ ਨੇ ਕਾਮਨਵੈਲਥ ਗੇਮਜ਼ 2022 ਦੇ 6ਵੇਂ ਦਿਨ 01 ਚਾਂਦੀ ਤੇ 04 ਕਾਂਸੀ ਦੇ ਤਮਗੇ ਜਿੱਤੇ ਹਨ । ਲਵਪ੍ਰੀਤ ਦੇ ਕਾਂਸੀ ਦੇ ਤਮਗੇ ਮਗਰੋਂ ਯੂਡੋਕਾ ਤੁਲਿਕਾ ਮਾਨ ਨੇ 78+ ਕਿਲੋਗ੍ਰਾਮ ਵਿੱਚ ਚਾਂਦੀ ਦਾ ਤਮਗਾ , ਵੇਟਲਿਫਟਰ ਗੁਰਦੀਪ ਸਿੰਘ ਨੇ ਪੁਰਸ਼ਾਂ ਦੇ 109+ ਕਿਲੋਗ੍ਰਾਮ ਵਿੱਚ ਕਾਂਸੀ ਦਾ ਤਮਗਾ , ਸੌਰਵ ਗੋਸ਼ਾਲ ਨੇ ਕਾਂਸੀ ਅਤੇ ਤੇਜਸਵਿਨ ਸ਼ੰਕਰ ਨੇ ਉੱਚੀ ਛਾਲ ਵਿੱਚ ਆਪਣਾ ਪਹਿਲਾ ਕਾਂਸੀ ਤਮਗਾ ਜਿੱਤ ਕੇ ਐਥਲੈਟਿਕਸ ਵਿੱਚ ਇਤਿਹਾਸ ਰਚਿਆ ਹੈ । ਭਾਰਤ ਨੇ ਹੁਣ ਤੱਕ 05 ਸੋਨ , 04 ਚਾਂਦੀ ਅਤੇ 07 ਕਾਂਸੀ ਤਮਗਿਆਂ ਸਮੇਤ ਕੁੱਲ 18 ਤਮਗੇ ਜਿੱਤੇ ਨੇ । ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ , ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ , ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਦੇਸ਼ ਭਰ ਦੇ ਸਾਰੇ ਕੋਨਿਆਂ ਤੋਂ ਇਹਨਾਂ ਪ੍ਰਾਪਤੀਆਂ ਲਈ ਤਮਗੇ ਜੇਤੂਆਂ ਨੂੰ ਵਧਾਈ ਦਿੱਤੀ ਹੈ ।
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਤੇਜਸਵਿਨ ਸ਼ੰਕਰ ਨੂੰ ਵਧਾਈ ਦਿੱਤੀ ਹੈ । ਰਾਸ਼ਟਰਪਤੀ ਨੇ ਇੱਕ ਟਵੀਟ ਵਿੱਚ ਕਿਹਾ ਹੈ, "ਤੇਜਸਵਿਨ ਸ਼ੰਕਰ ਵੱਲੋਂ ਕਾਂਸੀ ਮੈਡਲ ਜਿੱਤਣ ਲਈ ਬਾਕਮਾਲ ਪ੍ਰਦਰਸ਼ਨ ! ਕਾਮਨਵੈਲਥ ਗੇਮਜ਼ ਵਿੱਚ ਉੱਚੀ ਛਾਲ ਲਈ ਮੈਡਲ ਜਿੱਤਣ ਵਾਲੇ ਪਹਿਲਾ ਭਾਰਤੀ ਬਣਨ ਲਈ ਮੁਬਾਰਕਾਂ । ਤੁਸੀਂ ਰਾਸ਼ਟਰ ਨੂੰ ਸ਼ਾਨ ਦਿਵਾਉਣ ਲਈ ਬੇਮਿਸਾਲ ਸੰਕਲਪ ਪ੍ਰਦਰਸਿ਼ਤ ਕੀਤਾ ਹੈ। ਹੋਰ ਪ੍ਰੇਰਨਾਦਾਇਕ ਕਾਰਨਾਮਿਆਂ ਲਈ ਮੇਰੀਆਂ ਸ਼ੁਭਕਾਮਨਾਵਾਂ।"
ਤੁਲਿਕਾ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਰਾਸ਼ਟਰਪਤੀ ਨੇ ਟਵੀਟ ਵਿੱਚ ਕਿਹਾ ਹੈ, "ਕਿ ਕਾਮਨਵੈਲਥ ਗੇਮਜ਼ ਵਿੱਚ ਜੁਡੋ ਵਿੱਚ ਚਾਂਦੀ ਦਾ ਤਮਗਾ ਜਿੱਤਣ ਅਤੇ ਆਪਣੀ ਪੂਰੀ ਵਾਹ ਲਾਉਣ ਲਈ ਮੁਬਾਰਕਾਂ। ਤੁਸੀਂ ਛੋਟੀ ਉਮਰ ਵਿੱਚ ਹੀ ਸਫ਼ਲਤਾ ਹਾਸਲ ਕਰਨ ਲਈ ਕਮਾਲ ਦੀ ਹਿੰਮਤ ਅਤੇ ਜਨੂਨ ਪ੍ਰਦਰਸਿ਼ਤ ਕੀਤਾ ਹੈ। ਤੁਹਾਡੀ ਤਾਕਤ ਦਿਨ ਬ ਦਿਨ ਵਧੇ ਅਤੇ ਭਵਿੱਖ ਵਿੱਚ ਹੋਰਨਾਂ ਈਵੇਂਟਸ ਵਿੱਚ ਹੋਰ ਪ੍ਰਾਪਤੀਆਂ ਕਰੋ"।
ਇੱਕ ਟਵੀਟ ਵਿੱਚ ਰਾਸ਼ਟਰਪਤੀ ਨੇ ਕਿਹਾ ਹੈ, "ਕਾਮਨਵੈਲਥ ਗੇਮਜ਼ ਵਿੱਚ ਵੇਟਲਿਫਟਿੰਗ ਵਿੱਚ ਕਾਂਸੀ ਤਮਗਾ ਜਿੱਤਣ ਅਤੇ ਬੇਹਤਰੀਨ ਪ੍ਰਦਰਸ਼ਨ ਲਈ ਗੁਰਦੀਪ ਸਿੰਘ ਨੂੰ ਮੁਬਾਰਕਾਂ। ਤੁਸੀਂ ਆਪਣਾ ਪੋਡੀਅਮ ਫਿਨਿਸ਼ ਅਤੇ ਉਤਸ਼ਾਹ ਭਰੀ ਲਿਫਟਿੰਗ ਨਾਲ ਭਾਰਤ ਦਾ ਮਾਣ ਵਧਾਇਆ ਹੈ। ਤੁਸੀਂ ਆਉਣ ਵਾਲੇ ਸਮੇਂ ਵਿੱਚ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਨੂੰ ਸਰ ਕਰਦੇ ਰਹੋ।"
ਰਾਸ਼ਟਰਪਤੀ ਨੇ ਸੌਰਵ ਨੂੰ ਕਾਂਸੀ ਦਾ ਤਮਗਾ ਜਿੱਤਣ ਲਈ ਵਧਾਈ ਦਿੱਤੀ ਹੈ । ਰਾਸ਼ਟਰਪਤੀ ਨੇ ਟਵੀਟ ਕੀਤਾ ਹੈ ਕਿ "ਰਾਸ਼ਟਰਮੰਡਲ ਖੇਡਾਂ ਵਿੱਚ ਸਕੂਐਸ਼ ਪੁਰਸ਼ ਸਿੰਗਲ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਸੌਰਵ ਘੋਸ਼ਾਲ ਨੂੰ ਵਧਾਈ । ਭਾਰਤ ਨੂੰ ਤੁਹਾਡੇ ਤੇ ਮਾਣ ਹੈ ਕਿਉਂਕਿ ਤੁਸੀਂ ਪੁਰਸ਼ ਸਿੰਗਲ ਸਕੂਐਸ਼ ਵਿੱਚ ਭਾਰਤ ਲਈ ਆਪਣਾ ਪਹਿਲਾ ਤਮਗਾ ਜਿੱਤ ਕੇ ਨਵਾਂ ਅਧਾਰ ਬਣਾਇਆ ਹੈ।"
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਕੂਐਸ਼ ਖਿਡਾਰੀ ਸੌਰਵ ਘੋਸ਼ਾਲ , ਜੁਡੋ ਖਿਡਾਰੀ ਤੁਲਿਕਾ ਮਾਨ , ਵੇਟਲਿਫਟਰ ਗੁਰਦੀਪ ਸਿੰਘ ਅਤੇ ਤੇਜਸਵਿਨ ਸ਼ੰਕਰ ਨੂੰ ਰਾਸ਼ਟਰਮੰਡਲ ਖੇਡਾਂ 2022 ਵਿੱਚ ਤਮਗੇ ਜਿੱਤਣ ਲਈ ਵਧਾਈ ਦਿੱਤੀ ਹੈ । ਪ੍ਰਧਾਨ ਮੰਤਰੀ ਨੇ ਤੇਜਸਵਿਨ ਸ਼ੰਕਰ ਨੂੰ ਭਾਰਤ ਦਾ ਪਹਿਲਾ ਉੱਚੀ ਛਾਲ ਮੈਡਲ ਜਿੱਤਣ ਲਈ ਵਧਾਈ ਦਿੱਤੀ ਹੈ । ਤੇਜਸਵਿਨ ਸ਼ੰਕਰ ਦਾ ਉੱਚੀ ਛਾਲ ਦਾ ਕਾਂਸੀ ਦਾ ਤਮਗਾ ਵੀ ਰਾਸ਼ਟਰਮੰਡਲ ਖੇਡਾਂ 2022 ਵਿੱਚ ਟਰੈਕ ਐਂਡ ਫੀਲਡ ਵਿੱਚ ਭਾਰਤ ਦਾ ਪਹਿਲਾ ਤਮਗਾ ਹੈ । ਪ੍ਰਧਾਨ ਮੰਤਰੀ ਨੇ ਟਵੀਟ ਵਿੱਚ ਕਿਹਾ, "ਤੇਜਸਵਿਨ ਸ਼ੰਕਰ ਨੇ ਇਤਿਹਾਸ ਰਚ ਦਿੱਤਾ ਹੈ । ਉਸ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਉੱਚੀ ਛਾਲ ਵਿੱਚ ਆਪਣਾ ਪਹਿਲਾ ਮੈਡਲ ਜਿੱਤਿਆ ਹੈ । ਕਾਂਸੀ ਦਾ ਮੈਡਲ ਜਿੱਤਣ ਲਈ ਉਸ ਨੂੰ ਮੁਬਾਰਕਾਂ । ਉਸ ਦੀਆਂ ਕੋਸਿ਼ਸ਼ਾਂ ਤੇ ਮਾਣ ਕਰਦੇ ਹਾਂ । ਉਸ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ । ਉਹ ਇਸੇ ਤਰ੍ਹਾਂ ਹੀ ਸਫ਼ਲਤਾ ਪ੍ਰਾਪਤ ਕਰਦਾ ਰਹੇ ।"
ਗੁਰਦੀਪ ਸਿੰਘ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ, "ਮੇਹਨਤ ਤੇ ਸਮਰਪਣ ਨੇ ਬੇਹਦ ਸਫ਼ਲ ਨਤੀਜੇ ਦਿਖਾਏ ਨੇ ।.... ਇਹੀ ਹੈ ਜੋ ਗੁਰਦੀਪ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਦਿਖਾਇਆ ਹੈ । ਉਸ ਨੇ ਸਾਡੇ ਨਾਗਰਿਕਾਂ ਦੀ ਖੁਸ਼ੀ ਦੀ ਭਾਵਨਾ ਨੂੰ ਹੋਰ ਵਧਾਇਆ ਹੈ । ਉਸ ਨੂੰ ਮੁਬਾਰਕਾਂ ਤੇ ਸ਼ੁਭਕਾਮਨਾਵਾਂ ।"
ਪ੍ਰਧਾਨ ਮੰਤਰੀ ਨੇ ਇੱਕ ਹੋਰ ਟਵੀਟ ਵਿੱਚ ਜੁਡੋ ਖਿਡਾਰਨ ਤੁਲਿਕਾ ਮਾਨ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ, "ਤੁਲਿਕਾ ਮਾਨ ਬਰਮਿੰਘਮ ਖੇਡਾਂ ਵਿੱਚ ਚਮਕ ਰਹੀ ਹੈ । ਜੁਡੋ ਵਿੱਚ ਚਾਂਦੀ ਦਾ ਤਮਗਾ ਜਿੱਤਣ ਲਈ ਉਸ ਨੂੰ ਮੁਬਾਰਕਾਂ । ਇਹ ਤਮਗਾ ਉਸ ਦੇ ਸ਼ਾਨਦਾਰ ਖੇਡ ਕੈਰੀਅਰ ਵਿੱਚ ਇੱਕ ਹੋਰ ਪ੍ਰਸ਼ੰਸਾ ਭਰੀ ਪ੍ਰਾਪਤੀ ਹੈ । ਆਉਣ ਵਾਲੇ ਯਤਨਾਂ ਲਈ ਉਸ ਲਈ ਬਹੁਤ ਸ਼ੁਭਇਛਾਵਾਂ ਦਿੰਦਾ ਹਾਂ ।"
ਸੌਰਵ ਘੋਸ਼ਾਲ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਟਵੀਟ ਕੀਤਾ ਹੈ, "ਸੌਰਵ ਘੋਸ਼ਾਲ ਨੂੰ ਸਫਲਤਾ ਦੀਆਂ ਨਵੀਆਂ ਉੋਚਾਈਆਂ ਨੂੰ ਸਰ ਕਰਦਿਆਂ ਦੇਖਣਾ ਬਹੁਤ ਖੁਸ਼ੀ ਦੀ ਗੱਲ ਹੈ । ਬਰਮਿੰਘਮ ਵਿੱਚ ਉਸ ਨੇ ਜੋ ਕਾਂਸੀ ਦਾ ਤਮਗਾ ਜਿੱਤਿਆ ਹੈ । ਉਹ ਇੱਕ ਵਿਸ਼ੇਸ਼ ਤਮਗਾ ਹੈ । ਉਸ ਨੂੰ ਮੁਬਾਰਕਾਂ । ਉਸ ਦੀਆਂ ਪ੍ਰਾਪਤੀਆਂ ਭਾਰਤ ਦੇ ਨੌਜਵਾਨਾਂ ਵਿਚਾਲੇ ਸਕੂਐਸ਼ ਨੂੰ ਹਰਮਨ ਪਿਆਰਾ ਬਣਾਉਣ ਲਈ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਸਕਦਾ ਹੈ।"
ਸ਼੍ਰੀ ਅਨੁਰਾਗ ਠਾਕੁਰ ਨੇ ਵੀ ਤੇਜਸਵਨੀ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਟਵੀਟ ਵਿੱਚ ਕਿਹਾ ਹੈ "ਭਾਰਤ ਲਈ ਉੱਚੀ ਛਾਲ ਵਿੱਚ ਪਹਿਲਾ ਮੈਡਲ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਐਥਲੀਟ ਹੈ । ਇਤਿਹਾਸ ਰਚਣ ਲਈ ਤੇਜਸਵਨੀ ਸ਼ੰਕਰ ਨੂੰ ਮੁਬਾਰਕਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲਾ ਤਮਗਾ ਜਿੱਤਣ ਲਈ ਵੀ ਮੁਬਾਰਕ । ਇਹ ਕਾਂਸੀ ਤਮਗਾ ਸੋਨੇ ਨਾਲੋਂ ਵੀ ਵਧੇਰੇ ਵਿਸ਼ੇਸ਼ ਹੈ ।"
ਖੇਡ ਮੰਤਰੀ ਨੇ ਗੁਰਦੀਪ ਨੂੰ ਵਧਾਈ ਦਿੰਦਿਆਂ ਟਵੀਟ ਕੀਤਾ ਹੈ, "ਰਾਸ਼ਟਰਮੰਡਲ ਖੇਡਾਂ 2022 ਵਿੱਚ 10ਵਾਂ ਤਮਗਾ ਘਰ ਲਿਆਉਣ ਲਈ ਵਧਾਈਆਂ । ਸਮੁੱਚੀ ਟੁਕੜੀ ਸ਼ਾਨਦਾਰ ਰਹੀ ਹੈ । ਇੱਕ ਹੋਰ ਤਮਗਾ ਜੇਤੂ ਓਸ ਐੱਨ ਐੱਸ ਐੱਨ ਆਈ ਐੱਸ ਪਟਿਆਲਾ ਤੋਂ ਜੋ ਦਹਾਕਿਆਂ ਤੋਂ ਚੈਂਪੀਅਨਾਂ ਦਾ ਪੰਘੂੜਾ ਰਿਹਾ ਹੈ ਅਤੇ ਰਾਸ਼ਟਰਮੰਡਲ ਖੇਡਾਂ ਦੇ ਇਸ ਸੰਸਕਰਣ ਵਿੱਚ ਭਾਰਤ ਨੂੰ 10 ਤਮਗੇ ਜਿੱਤੇ ਹਨ ।"
ਇੱਕ ਹੋਰ ਟਵੀਟ ਵਿੱਚ ਸ਼੍ਰੀ ਠਾਕੁਰ ਨੇ ਕਿਹਾ ਹੈ, "ਰਾਸ਼ਟਰਮੰਡਲ ਖੇਡਾਂ 2022 ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਸੌਰਵ ਘੋਸ਼ਾਲ ਨੂੰ ਮੁਬਾਰਕਾਂ ਤੁਹਾਡਾ ਇਹ ਤਮਗਾ ਸਕੂਐਸ਼ ਵਿੱਚ ਆਉਣ ਲਈ ਕਈ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ । ਇਹ ਇੱਕ ਅਜਿਹਾ ਅਨੁਸ਼ਾਸਨ ਹੈ , ਜਿਸ ਵਿੱਚ ਅਸੀਂ ਹੋਰ ਚੈਂਪੀਅਨਜ਼ ਬਣਾ ਸਕਦੇ ਹਾਂ । ਖੇਡ ਵਿਭਾਗ ਇਸ ਖੇਡ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਹੀ ਬੁਨਿਆਦੀ ਢਾਂਚਾ ਮੁਹੱਈਆ ਕਰਨ ਲਈ ਵਚਨਬੱਧ ਹੈ ।"

******************


ਐੱਨ ਬੀ / ਓ ਏ


(Release ID: 1848593) Visitor Counter : 116