ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲ ਨੇ ਜੁਲਾਈ 2022 ਵਿੱਚ 122.14 ਮੀਟ੍ਰਿਕ ਟਨ ਮਾਲ-ਢੁਆਈ ਕਰਕੇ ਜੁਲਾਈ ਮਹੀਨੇ ਦਾ ਹੁਣ ਤੱਕ ਦਾ ਸਰਵਸ਼੍ਰੇਸ਼ਠ ਰਿਕਾਰਡ ਬਣਾਇਆ


ਜੁਲਾਈ ਮਹੀਨੇ ਵਿੱਚ ਵਧੇਰੇ ਕ੍ਰਮਵਾਰ ਮਾਲ-ਢੁਆਈ 9.3 ਮੀਟ੍ਰਿਕ ਟਨ ਰਿਹਾ, ਯਾਨੀ 2021 ਵਿੱਚ ਅਰਜਿਤ ਜੁਲਾਈ ਦੇ ਸਰਵਸ਼੍ਰੇਸ਼ਠ ਅੰਕੜਿਆਂ ਦੀ ਤੁਲਨਾ ਵਿੱਚ 8.25% ਅਧਿਕ

ਇਸ ਦੇ ਨਾਲ ਹੀ ਭਾਰਤੀ ਰੇਲ ਨੇ ਮਾਸਿਕ ਮਾਲ-ਢੁਆਈ ਵਿੱਚ ਲਗਾਤਾਰ 23 ਮਹੀਨੇ ਹੁਣ ਤੱਕ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ

Posted On: 03 AUG 2022 10:42AM by PIB Chandigarh

ਭਾਰਤੀ ਰੇਲ ਨੇ ਜੁਲਾਈ 2022 ਵਿੱਚ 122.14 ਮੀਟ੍ਰਿਕ ਟਨ ਮਾਲ-ਢੁਆਈ ਕਰਕੇ ਜੁਲਾਈ ਮਹੀਨੇ ਵਿੱਚ ਕੀਤੇ ਜਾਣ ਵਾਲੇ ਕੰਮਕਾਜ ਵਿੱਚ ਹੁਣ ਤੱਕ ਦਾ ਸਰਵਸ਼੍ਰੇਸ਼ਠ ਰਿਕਾਰਡ ਕਾਇਮ ਕੀਤਾ ਹੈ। ਜੁਲਾਈ ਮਹੀਨੇ ਵਿੱਚ ਕ੍ਰਮਾਗਤ ਮਾਲ-ਢੁਆਈ 9.3 ਮੀਟ੍ਰਿਕ ਟਨ ਰਿਹਾ ਯਾਨੀ 2021 ਵਿੱਚ ਅਰਜਿਤ ਜੁਲਾਈ ਦੇ ਸਰਵਸ਼੍ਰੇਸ਼ਠ ਅੰਕੜਿਆਂ ਦੀ ਤੁਲਨਾ ਵਿੱਚ 8.25 % ਅਧਿਕ ਹੈ। ਇਸ ਦੇ ਨਾਲ ਹੀ ਭਾਰਤੀ ਰੇਲ ਨੇ ਮਾਸਿਕ ਮਾਲ-ਢੁਆਈ ਵਿੱਚ ਲਗਾਤਾਰ 23 ਮਹੀਨੇ ਦੇ ਹੁਣ ਤੱਕ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ। 

ਭਾਰਤੀ ਰੇਲ ਨੇ ਕੋਲ਼ੇ ਦੀ 11.45 ਮੀਟ੍ਰਿਕ ਟਨ ਦਾ ਵਧੇਰੇ ਕ੍ਰਮਵਾਰ ਲੋਡ ਕੀਤਾ। ਇਸ ਦੇ ਬਾਅਦ 1.22 ਮੀਟ੍ਰਿਕ ਟਨ ਹੋਰ ਮਾਲ, 0.56 ਮੀਟ੍ਰਿਕ ਟਨ ਸੀਮਿੰਟ ਅਤੇ ਬਜ਼ਰੀ ਅਤੇ ਕੰਟੇਨਰ ਅਤੇ ਪੀਓਐੱਲ ਦੀ 0.47 ਮੀਟ੍ਰਿਕ ਟਨ ਮਾਲ-ਢੁਆਈ ਕੀਤਾ।

ਮੋਟਰ-ਵਾਹਨ ਦੀ ਲੋਡਿੰਗ ਵਿੱਚ ਵਾਧਾ ਦਰਜ ਕੀਤਾ ਗਿਆ। ਵਿੱਤੀ ਸਾਲ 2022-23 ਵਿੱਚ ਮਾਲ-ਵਪਾਰ ਦਾ ਇਹ ਇੱਕ ਹੋਰ ਉਦਾਹਰਣ ਹੈ। ਵਿੱਤੀ ਸਾਲ 2022-23 ਵਿੱਚ 1698 ਰੇਕਾਂ ਵਿੱਚ ਮਾਲ ਲੋਡ ਕੀਤਾ ਗਿਆ ਜਦਕਿ ਪਿਛਲੇ ਸਾਲ ਇਸੇ ਮਿਆਦ ਵਿੱਚ 994 ਰੇਕਾਂ ਤੇ ਮਾਲ ਲੋਡ ਕੀਤਾ ਗਿਆ ਸੀ। ਇਸ ਤਰ੍ਹਾਂ ਇੱਥੇ 71 ਵਿੱਚ 994 ਰੇਕਾਂ ਤੇ ਮਾਲ ਲੋਡ ਕੀਤਾ ਗਿਆ ਸੀ। ਇਸ ਤਰ੍ਹਾਂ ਇੱਥੇ 71% ਦਾ ਵਾਧਾ ਦਰਜ ਕੀਤਾ ਗਿਆ।

ਇੱਕ ਅਪ੍ਰੈਲ, 2022 ਤੋਂ 31 ਜੁਲਾਈ, 2022 ਤੱਕ ਸਮੁੱਚੇ ਤੌਰ ਤੇ ਮਾਲ-ਲੋਡਿੰਗ 501.53 ਮੀਟ੍ਰਿਕ ਟਨ ਹੋਈ, ਜਦਕਿ 2021-22 ਵਿੱਚ 452.13 ਮੀਟ੍ਰਿਕ ਟਨ ਮਾਲ ਲੋਡਿੰਗ ਹੋਈ ਸੀ, ਯਾਨੀ ਇਸ ਤਰ੍ਹਾਂ 10.92% ਦਾ ਵਾਧਾ ਦਰਜ ਕੀਤਾ ਗਿਆ।

ਸ਼ੁੱਧ ਟਨ ਕਿਲੋਮੀਟਰ (ਐੱਨਟੀਕੇਐੱਮ) ਦੇ ਹਿਸਾਬ ਨਾਲ ਦੇਖਿਆ ਜਾਵੇਂ, ਤਾਂ ਇਸ ਮਦ ਵਿੱਚ ਜੁਲਾਈ 2021 ਵਿੱਚ 63.3 ਅਰਬ ਦੀ ਤੁਲਨਾ ਵਿੱਚ ਜੁਲਾਈ 2022 ਵਿੱਚ ਇਹ 75 ਅਰਬ ਰਿਹਾ, ਯਾਨੀ ਇਸ ਵਿੱਚ ਵੀ 19.36% ਦਾ ਵਾਧਾ ਦਰਜ ਕੀਤਾ ਗਿਆ।

ਬਿਜਲੀ ਘਰਾਂ ਤੱਕ ਕੋਲ਼ੇ ਦੀ ਸਪਲਾਈ ਨੂੰ ਵਧਾਉਣ ਲਈ ਰੇਲਵੇ ਲਗਾਤਾਰ ਯਤਨ ਕਰ ਰਿਹਾ ਹੈ। ਇਸ ਦੇ ਲਈ ਉਹ ਬਿਜਲੀ ਅਤੇ ਕੋਲ਼ਾ ਮੰਤਰਾਲੇ ਦੇ ਨਾਲ ਕੰਮ ਕਰ ਰਿਹਾ ਹੈ। ਇਹ ਜੁਲਾਈ ਮਹੀਨੇ ਵਿੱਚ ਮਾਲ-ਢੁਆਈ ਪ੍ਰਦਰਸ਼ਨ ਵਿੱਚ ਪ੍ਰਮੁੱਖ ਵਿਸ਼ੇਸ਼ਤਾ ਰਹੀ । ਬਿਜਲੀ ਘਰਾਂ ਤੱਕ ਕੋਲ਼ੇ ਦੀ ਢੁਆਈ (ਘਰੇਲੂ ਅਤੇ ਆਯਾਤ, ਦੋਨਾਂ) ਜੁਲਾਈ ਵਿੱਚ 13.2 ਮੀਟ੍ਰਿਕ ਟਨ ਵਧੀ, ਜਦਕਿ ਪਿਛਲੇ ਸਾਲ ਬਿਜਲੀ ਘਰਾਂ ਤੱਕ 34.74 ਮੀਟ੍ਰਿਕ ਟਨ ਕੋਲ਼ਾ ਪਹੁੰਚਾਇਆ ਗਿਆ ਸੀ।

ਇਸ ਤਰ੍ਹਾਂ ਇਸ ਵਿੱਚ 38% ਦਾ ਵਾਧਾ ਦਰਜ ਕੀਤਾ ਗਿਆ। ਸਮੁੱਚੇ ਤੌਰ ਤੇ ਦੇਖੋ ਤਾਂ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ ਇਸ ਸਾਲ ਦੇ ਸ਼ੁਰੂਆਤੀ ਚਾਰ ਮਹੀਨੇ ਵਿੱਚ ਰੇਲਵੇ ਨੇ ਬਿਜਲੀ ਘਰਾਂ ਤੱਕ 47.95 ਮੀਟ੍ਰਿਕ ਟਨ ਤੋਂ ਅਧਿਕ ਦੀ ਅਤਿਰਿਕਤ ਢੁਆਈ ਕੀਤੀ। ਇਸ ਤਰ੍ਹਾਂ ਇਸ ਵਿੱਚ 32% ਤੋਂ ਅਧਿਕ ਦਾ ਵਾਧਾ ਦੇਖਿਆ ਗਿਆ।

ਮਾਲ ਦੇ ਸੰਦਰਭ ਵਿੱਚ ਹੋਣ ਵਾਲੇ ਵਾਧੇ ਨੂੰ ਹੇਠਾਂ ਦਿਖਾਇਆ ਗਿਆ ਹੈ। ਇਸ ਸੰਬੰਧ ਵਿੱਚ ਲਗਭਗ ਸਾਰੇ ਤਰ੍ਹਾਂ ਦੀ ਮਾਲ-ਢੁਆਈ ਵਿੱਚ ਰੇਲਵੇ ਦੀ ਵਿਕਾਸ ਦਰ ਇਸ ਪ੍ਰਕਾਰ ਰਹੀ: 

ਮਾਲ-ਅਸਬਾਬ

ਘੱਟ-ਵਧ(ਐੱਮਟੀ)

%ਘੱਟ-ਵਧ

ਕੋਲ਼ਾ

11.54

23.45

ਸੀਮਿੰਟ ਅਤੇ ਬਜਰੀ

0.56

5.10

ਪੀਓਐੱਲ

0.47

12.90

ਕੰਟੇਨਰ

0.56

9.30

ਹੋਰ ਸਮਾਨ

1.22

13.25

 

***

ਆਰਕੇਜੇ/ਐੱਮ(Release ID: 1848204) Visitor Counter : 30