ਵਿੱਤ ਮੰਤਰਾਲਾ
azadi ka amrit mahotsav

ਆਮਦਨ ਟੈਕਸ ਵਿਭਾਗ ਨੇ ਹਰਿਆਣਾ ਅਤੇ ਦਿੱਲੀ – ਐੱਨਸੀਆਰ ਵਿੱਚ ਹੈਲਥਕੇਅਰ ਪ੍ਰੋਵਾਈਡਰ ਗਰੁੱਪਾਂ ’ਤੇ ਮਾਰੇ ਛਾਪੇ

Posted On: 03 AUG 2022 2:42PM by PIB Chandigarh

27 ਜੁਲਾਈ, 2022 ਨੂੰ ਆਮਦਨ ਟੈਕਸ ਵਿਭਾਗ ਨੇ ਹਸਪਤਾਲਾਂ ਚਲਾ ਕੇ ਸਿਹਤ ਸੇਵਾਵਾਂ ਦੇਣ ਵਿੱਚ ਲੱਗੇ ਕਈ ਸਮੂਹਾਂ ਦੀ ਤਲਾਸ਼ੀ ਅਤੇ ਜ਼ਬਤ ਕਾਰਵਾਈਆਂ ਕੀਤੀਆਂ। ਦਿੱਲੀ-ਐੱਨਸੀਆਰ ਵਿੱਚ ਤਲਾਸ਼ੀ ਕਾਰਵਾਈ ਦੌਰਾਨ ਕੁੱਲ 44 ਟਿਕਾਣਿਆਂ ’ਤੇ ਛਪੇ ਮਾਰੇ ਗਏ।

ਤਲਾਸ਼ੀ ਅਭਿਆਨ ਦੇ ਦੌਰਾਨ, ਭਾਰੀ ਅਪਰਾਧਕ ਭੌਤਿਕ ਅਤੇ ਡਿਜੀਟਲ ਸਬੂਤ ਜ਼ਬਤ ਕੀਤੇ ਗਏ ਹਨ।

ਸਬੂਤਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਸਮੂਹਾਂ ਵਿੱਚੋਂ ਇੱਕ ਬੁੱਕ ਆਵ੍ ਅਕਾਉਂਟਸ ਦੇ ਸਮਾਨਾਂਤਰ ਸੈੱਟ ਨੂੰ ਕਾਇਮ ਰੱਖ ਰਿਹਾ ਸੀ, ਜੋ ਕਿ ਮਰੀਜ਼ਾਂ ਤੋਂ ਨਕਦੀ ਵਿੱਚ ਪ੍ਰਾਪਤ ਹੋਈਆਂ ਰਸੀਦਾਂ ਦੀ ਯੋਜਨਾਬੱਧ ਘੱਟ-ਰਿਪੋਰਟਿੰਗ ਨੂੰ ਦਰਸਾਉਂਦਾ ਹੈ। ਇਸ ਸਮੂਹ ਦੁਆਰਾ ਅਪਣਾਏ ਗਏ ਢੰਗ-ਤਰੀਕਿਆਂ ਵਿੱਚ ਹਸਪਤਾਲ ਤੋਂ ਮਰੀਜ਼ਾਂ ਨੂੰ ਡਿਸਚਾਰਜ ਕਰਨ ਵੇਲੇ, “ਛੂਟ/ ਰਿਆਇਤਾਂ” ਆਦਿ ਵਜੋਂ ਚਿੰਨ੍ਹਿਤ ਕਰਕੇ ਚਲਾਨ ਨੂੰ ਹਟਾਉਣ ਜਾਂ ਇਨਵੌਇਸ ਦੀ ਰਕਮ ਨੂੰ ਘਟਾਉਣਾ ਸ਼ਾਮਲ ਹੈ। ਆਮਦਨੀ ਦੀ ਚੋਰੀ ਦਾ ਇਹ ਅਭਿਆਸ, ਸਮੂਹ ਦੇ ਸਾਰੇ ਹਸਪਤਾਲਾਂ ਵਿੱਚ ਚੱਲ ਰਿਹਾ ਸੀ ਅਤੇ ਇਹ ਕਈ ਸਾਲਾਂ ਤੋਂ ਜਾਰੀ ਹੈ।

ਤਲਾਸ਼ੀ ਅਭਿਆਨ ਵਿੱਚ ਫੜੇ ਗਏ ਹੋਰ ਹੈਲਥਕੇਅਰ ਗਰੁੱਪ ਫਾਰਮਾਸਿਊਟੀਕਲ ਦਵਾਈਆਂ ਅਤੇ/ਜਾਂ ਮੈਡੀਕਲ ਉਪਕਰਣਾਂ ਜਿਵੇਂ ਕਿ ਸਟੈਂਟਾਂ ਲਈ ਜਾਅਲੀ ਜਾਂ ਵਾਧੂ ਚਲਾਨ ਪ੍ਰਾਪਤ ਕਰਨ ਵਿੱਚ ਲੱਗੇ ਹੋਏ ਪਾਏ ਗਏ ਹਨ, ਜਿਸ ਨਾਲ ਨਾ ਸਿਰਫ਼ ਅਸਲ ਮੁਨਾਫ਼ੇ ਨੂੰ ਦਬਾਇਆ ਜਾ ਰਿਹਾ ਸੀ, ਸਗੋਂ ਮਰੀਜ਼ਾਂ ਤੋਂ ਵੱਧ ਖਰਚਾ ਵੀ ਲਿਆ ਜਾ ਰਿਹਾ ਸੀ। ਜਾਂਚ ਦੌਰਾਨ ਮਿਲੇ ਮਨੀ ਟ੍ਰੇਲ ਨੇ ਇਸ ਤੱਥ ਦੀ ਹੋਰ ਪੁਸ਼ਟੀ ਕੀਤੀ ਹੈ ਕਿ ਸਮੂਹ ਇਨ੍ਹਾਂ ਜਾਅਲੀ/ ਵਾਧੂ ਚਲਾਨਾਂ ਲਈ ਬੈਂਕਿੰਗ ਚੈਨਲਾਂ ਰਾਹੀਂ ਕੀਤੇ ਗਏ ਭੁਗਤਾਨਾਂ ਦੇ ਬਦਲੇ ਨਕਦ ਵਾਪਸ ਪ੍ਰਾਪਤ ਕਰ ਰਹੇ ਸਨ। ਇਨ੍ਹਾਂ ਸਮੂਹਾਂ ਵਿੱਚੋਂ ਇੱਕ ਹਸਪਤਾਲ ਵਿੱਚ ਇਹ ਵੀ ਪਾਇਆ ਗਿਆ ਕਿ ਉਹ ਹਸਪਤਾਲ ਨੂੰ ਨਿਰਧਾਰਤ ਕਾਰੋਬਾਰ ਵਜੋਂ ਯੋਗ ਬਣਾਉਣ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਸਾਲਾਂ ਤੋਂ ਗਲਤ ਕਟੌਤੀ ਦਾ ਦਾਅਵਾ ਕਰਦਾ ਰਿਹਾ ਹੈ।

ਜ਼ਬਤ ਕੀਤੇ ਗਏ ਸਬੂਤਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਡਾਕਟਰਾਂ ਅਤੇ ਕਲੀਨਿਕਾਂ ਨੂੰ ਲੇਖਾ-ਜੋਖਾ ਵਿੱਚ ਦਰਜ ਕੀਤੇ ਬਿਨਾਂ ਰੈਫਰਲ ਭੁਗਤਾਨ ਕਰਨ ਦੇ ਅਭਿਆਸ ਦਾ ਵੀ ਖੁਲਾਸਾ ਹੋਇਆ ਹੈ। ਰੈਫਰਲ ਭੁਗਤਾਨ ਮਰੀਜ਼ਾਂ ਨੂੰ ਵਧਾਏ ਗਏ ਇਨਵੌਇਸ ਦੇ ਪ੍ਰਤੀਸ਼ਤ ’ਤੇ ਨਿਸ਼ਚਿਤ ਕੀਤਾ ਗਿਆ ਹੈ। ਤਲਾਸ਼ੀ ਕਾਰਵਾਈ ਦੌਰਾਨ ਬੇਨਾਮੀ ਕਿਸਮ ਦੇ ਲੈਣ-ਦੇਣ ਦੇ ਸਬੂਤ ਵੀ ਸਾਹਮਣੇ ਆਏ ਹਨ।

ਤਲਾਸ਼ੀ ਮੁਹਿੰਮ ਦੌਰਾਨ 3.50 ਕਰੋੜ ਰੁਪਏ ਤੋਂ ਵੱਧ ਦੀ ਅਣਪਛਾਤੀ ਨਕਦੀ ਅਤੇ 10.00 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ ਗਏ ਹਨ। ਹੁਣ ਤੱਕ, ਇਸ ਕਾਰਵਾਈ ਵਿੱਚ ਫੜੇ ਗਏ ਸਾਰੇ ਸਮੂਹਾਂ ਦੀ ਬੇਹਿਸਾਬੀ ਆਮਦਨ 150 ਕਰੋੜ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ। 30 ਤੋਂ ਵੱਧ ਬੈਂਕ ਲਾਕਰ ਬੰਦ ਕਰ ਦਿੱਤੇ ਗਏ ਹਨ।

ਅਗਲੇਰੀ ਜਾਂਚ ਜਾਰੀ ਹੈ।

****

ਆਰਐੱਮ/ ਐੱਮਵੀ/ ਕੇਐੱਮਐੱਨ


(Release ID: 1847980) Visitor Counter : 173


Read this release in: English , Urdu , Hindi , Telugu