ਵਿੱਤ ਮੰਤਰਾਲਾ
azadi ka amrit mahotsav

ਡੀਈਏ ਨੇ ਇੰਡੀਅਨ ਸਕੂਲ ਆਵ੍ ਬਿਜਨੈਸ (ਆਈਐੱਸਬੀ), ਮੋਹਾਲੀ ਅਤੇ ਭਾਰਤੀ ਪ੍ਰਬੰਧਨ ਸੰਸਥਾਨ, ਕਲਕੱਤਾ ਦੇ ਸਹਿਯੋਗ ਨਾਲ ਬੁਨਿਆਦੀ ਢਾਂਚੇ ਖੇਤਰ ਵਿੱਚ ਸਮਰੱਥਾ ਨਿਰਮਾਣ ਪਹਿਲ ਦੇ ਤਹਿਤ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ

Posted On: 02 AUG 2022 6:19PM by PIB Chandigarh

ਸਾਰੇ ਮੰਤਰਾਲੇ, ਰਾਜ ਸਰਕਾਰਾਂ ਅਤੇ ਦੇਸ਼ ਭਰ ਵਿੱਚ ਬੁਨਿਆਦੀ ਢਾਂਚਾ ਲਾਗੂਕਰਨ ਦੇ ਵਿਸਤ੍ਰਿਤ ਪਰਿਵੇਸ਼ ਨਾਲ ਸੰਬੰਧਿਤ ਸਮਰੱਥਾ ਵਧਾਉਣ ਲਈ ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ) ਦੇ ਸਹਿਯੋਗ ਨਾਲ ਅਰਥਿਕ ਮਾਮਲੇ ਵਿਭਾਗ (ਡੀਈਏ) ਦੁਆਰਾ ਤਿਆਰ ਕੀਤੀ ਗਈ ਸਮਰੱਥਾ ਨਿਰਮਾਣ ਯੋਜਨਾ (ਸੀਈਪੀ) ਦੇ ਤਹਿਤ ਕਈ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਯੋਜਨਾ ਬਣਾਉਣ, ਅਮਲ, ਲਾਗੂਕਰਨ ਅਤੇ ਨਿਗਰਾਨੀ ਵਿੱਚ ਸ਼ਾਮਲ 358 ਸੀਨੀਅਰ ਅਧਿਕਾਰੀਆਂ ਲਈ ਹੁਣ ਤੱਕ ਬਾਰ੍ਹਾਂ ਟ੍ਰੇਨਿੰਗ ਪ੍ਰੋਗਰਾਮ (ਔਫਲਾਈਨ ਅਤੇ ਔਨਲਾਈਨ ਦੋਨੋਂ ਹੀ) ਆਯੋਜਿਤ ਕੀਤੇ ਗਏ ਹਨ।

11 ਤੋਂ 15 ਜੁਲਾਈ ਤੱਕ 5 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਇੰਡੀਅਨ ਸਕੂਲ ਆਵ੍ ਬਿਜਨੈਸ (ਆਈਐੱਸਬੀ) ਦੇ ਨਾਲ ਸਾਂਝੇਦਾਰੀ ਵਿੱਚ ਉਸ ਦੇ ਮੋਹਾਲੀ ਪਰਿਸਰ ਵਿੱਚ ‘ਪ੍ਰੋਜੈਕਟ ਪ੍ਰਬੰਧਨ ਅਤੇ ਅਗਵਾਈ’ ਵਿਸ਼ੇ ਤੇ ਆਯੋਜਿਤ ਕੀਤਾ ਗਿਆ ਸੀ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਪ੍ਰੋਜੈਕਟਾਂ ਦੀ ਪਹਿਚਾਣ ਅਤੇ ਚੋਣ, ਸਮਕਾਲੀਨ ਸਾਧਨ ਅਤੇ ਤਕਨੀਕ, ਇਕਰਾਰਨਾਮਾ ਦਾ ਪ੍ਰਬੰਧਨ, ਪ੍ਰਦਰਸ਼ਨ ਅਤੇ ਬਦਲਾਅ ਲਈ ਅਗਵਾਈ, ਪ੍ਰਭਾਵਸ਼ਾਲੀ ਗੱਲਬਾਤ ਲਈ ਰਣਨੀਤੀਆਂ ਜਿਹੇ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਇਸ ਵਿੱਚ ਕੇਂਦਰੀ ਮੰਤਰਾਲੇ/ਵਿਭਾਗਾਂ, ਸੀਪੀਐੱਸਈ ਅਤੇ ਰਾਜ ਸਰਕਾਰਾਂ ਦੇ 34 ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਸੀ।

https://ci3.googleusercontent.com/proxy/r9FRF6X9tIHfY7NO7167ApROmq0R6V8YCtAw-iBD1a_SwzvWo8gLkPq3UH-OcFjCa8qOJro4SnTghbGgP-Cg8PS0eR4LPp73W2HS1bAGAhtaRlGxGoYUVo3dFw=s0-d-e1-ft#https://static.pib.gov.in/WriteReadData/userfiles/image/image001R74X.jpg

ਇੰਡੀਅਨ ਸਕੂਲ ਆਵ੍ ਬਿਜਨੈਸ (ਆਈਐੱਸਬੀ),ਮੋਹਾਲੀ ਵਿੱਚ ਆਯੋਜਿਤ ਟ੍ਰੇਨਿੰਗ ਲਈ ਅਨੇਕ ਪ੍ਰਤੀਭਾਗੀ

 

25 ਤੋਂ 29 ਜੁਲਾਈ ਤੱਕ ਇੱਕ 5 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਭਾਰਤੀ ਪ੍ਰਬੰਧਨ ਸੰਸਥਾਨ, ਕਲਕੱਤਾ (ਆਈਆਈਐੱਮ-ਸੀ) ਦੇ ਨਾਲ ਸਾਂਝੇਦਾਰੀ ਵਿੱਚ ਉਸ ਦੇ ਪਰਿਸਰ ਵਿੱਚ ‘ਪ੍ਰੋਜੈਕਟ ਪ੍ਰਬੰਧਨ ਵਿੱਚ ਸਮਰੱਥਾ ਨਿਰਮਾਣ ਪ੍ਰੋਗਰਾਮ’ ਵਿਸ਼ੇ ‘ਤੇ ਆਯੋਜਿਤ ਕੀਤਾ ਗਿਆ ਸੀ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਪ੍ਰੋਜੈਕਟ ਓਨਰਸ਼ਿਪ ਮਾਡਲ, ਜੋਖਿਮ ਪ੍ਰਬੰਧਨ, ਸਮਾਂ ਨਿਰਧਾਰਣ, ਨਿਗਰਾਨੀ ਅਤੇ ਕੰਟਰੋਲ, ਮੁੱਲ ਵਿਸ਼ਲੇਸ਼ਣ, ਇਕਰਾਰਨਾਮਾ ਦਾ ਪ੍ਰਬੰਧਨ, ਵਿਵਾਦ ਸਮਾਧਾਨ ਜਿਹੇ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਇਸ ਵਿੱਚ ਕੇਂਦਰੀ ਮੰਤਰਾਲੇ /ਵਿਭਾਗਾਂ, ਸੀਪੀਐੱਸਈ ਅਤੇ ਰਾਜ ਸਰਕਾਰਾਂ ਦੇ 35 ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਸੀ।

https://ci4.googleusercontent.com/proxy/yWXr5X9jtrAjjbSk6HPYeNifDn7Ugyst-eZcoumh9JeZYNQ-tTvfVAWIa50r4K7vw7t8Ln_mpx824LwNUhimy0rDXYguCCQPc4QSUM6T9ltEsFy3dKIEvEKHNQ=s0-d-e1-ft#https://static.pib.gov.in/WriteReadData/userfiles/image/image002SMAG.jpg

ਭਾਰਤੀ ਪ੍ਰਬੰਧਨ ਸੰਸਥਾਨ(ਆਈਆਈਐੱਮ), ਕਲਕੱਤਾ ਵਿੱਚ ਆਯੋਜਿਤ ਟ੍ਰੇਨਿੰਗ ਲਈ ਅਨੇਕ ਪ੍ਰਤੀਭਾਗੀ

****


(Release ID: 1847960) ਵਿਜ਼ੀਟਰ ਕਾਊਂਟਰ : 150