ਸੈਰ ਸਪਾਟਾ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਮਨ ਕੀ ਬਾਤ’ ਦੀ ਨਵੀਨਤਮ ਕੜੀ ਵਿੱਚ, ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਪ੍ਰੋਤਸਾਹਨ ਦੇਣ ਵਿੱਚ ਪ੍ਰੰਪਰਿਕ ਮੇਲਿਆਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ


ਮੇਲੇ ਲੋਕਾਂ ਅਤੇ ਦਿਲਾਂ ਨੂੰ ਜੋੜਦੇ ਹਨ: ਪ੍ਰਧਾਨ ਮੰਤਰੀ

Posted On: 01 AUG 2022 5:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 31 ਜੁਲਾਈ, 2022 ਨੂੰ 'ਮਨ ਕੀ ਬਾਤ' ਦੀ 91ਵੀਂ ਕੜੀ ਵਿੱਚ, 'ਏਕ ਭਾਰਤ ਸ੍ਰੇਸ਼ਠ ਭਾਰਤ', ਵਿਭਿੰਨਤਾ ਵਿੱਚ ਏਕਤਾ ਦੀ ਭਾਵਨਾ ਨੂੰ ਪ੍ਰੋਤਸਾਹਨ  ਦੇਣ ਵਿੱਚ ਪ੍ਰੰਪਰਿਕ ਮੇਲਿਆਂ ਦੇ ਮਹੱਤਵ 'ਤੇ ਚਾਨਣਾ ਪਾਇਆ। 'ਮਨ ਕੀ ਬਾਤ' ਦੇ ਵੱਖ-ਵੱਖ ਐਡੀਸ਼ਨਾਂ ਵਿੱਚ ਏਕ ਭਾਰਤ ਸ੍ਰੇਸ਼ਠ ਭਾਰਤ ਨੂੰ ਗੌਰਵ ਦਾ ਸਥਾਨ ਪ੍ਰਾਪਤ ਹੋਇਆ ਹੈ । 'ਮਨ ਕੀ ਬਾਤ' ਦੀ 91ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ 'ਮਨ ਕੀ ਬਾਤ' ਬੇਹੱਦ ਖਾਸ ਹੈ। ਇਸ ਦੀ ਵਜ੍ਹਾ ਹੈ ਸੁਤੰਤਰਤਾ ਦਿਵਸ, ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰੇਗਾ।

ਮਨ ਕੀ ਬਾਤ ਦੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ, "ਮੈਨੂੰ ਹਿਮਾਚਲ ਪ੍ਰਦੇਸ਼ ਤੋਂ 'ਮਨ ਕੀ ਬਾਤ' ਦੇ ਸਰੋਤੇ ਸ਼੍ਰੀਮਾਨ ਆਸ਼ੀਸ਼ ਬਹਿਲ ਜੀ ਦਾ ਇੱਕ ਪੱਤਰ ਮਿਲਿਆ ਹੈ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਚੰਬਾ ਦੇ 'ਮਿੰਜਰ ਮੇਲੇ' ਦਾ ਜ਼ਿਕਰ ਕੀਤਾ ਹੈ । ਦਰਅਸਲ ਮੱਕੀ ਦੇ ਬੂਟੇ ਦੇ ਬੂਰ ਨੂੰ ਮਿੰਜਰ ਕਿਹਾ ਜਾਂਦਾ ਹੈ। ਜਦੋਂ ਮੱਕੀ 'ਤੇ ਫੁੱਲ ਖਿੜਦੇ ਹਨ ਤਾਂ ਮਿੰਜਰ  ਮੇਲਾ ਮਨਾਇਆ ਜਾਂਦਾ ਹੈ ਅਤੇ ਇਸ ਮੇਲੇ ਵਿਚ ਦੇਸ਼ ਭਰ ਤੋਂ ਟੂਰਿਸਟ ਹਿੱਸਾ ਲੈਣ ਲਈ ਆਉਂਦੇ ਹਨ। ਅਗਰ ਤੁਸੀਂ ਹਿਮਾਚਲ ਘੁੰਮਣ ਗਏ ਹੋ ਤਾਂ ਇਸ ਮੇਲੇ ਨੂੰ ਦੇਖਣ ਲਈ ਚੰਬਾ ਜਾ ਸਕਦੇ ਹੋ। “ਚੰਬੇ ਏਕ ਦਿਨ ਓਨਾ ਕੇਨ ਮਹਿਨਾ ਰੈਨਾ” ਯਾਨੀ ਜੋ ਲੋਕ ਇੱਕ ਦਿਨ ਲਈ ਚੰਬਾ ਆਉਂਦੇ ਹਨ, ਉਹ ਇਸ ਦੀ ਸੁੰਦਰਤਾ ਨੂੰ ਦੇਖ ਕੇ ਇੱਕ ਮਹੀਨੇ ਤੱਕ ਇੱਥੇ ਰੁੱਕ ਜਾਂਦੇ ਹਨ ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਮੇਲਿਆਂ ਦਾ ਸੰਸਕ੍ਰਿਤਿਕ ਮਹੱਤਵ ਵੀ ਹੈ। ਮੇਲੇ ਲੋਕਾਂ ਅਤੇ ਦਿਲਾਂ ਨੂੰ ਜੋੜਦੇ ਹਨ। ਜਦ ਸਤੰਬਰ ਵਿੱਚ ਹਿਮਾਚਲ ਵਿੱਚ ਬਾਰਸ਼ ਤੋਂ ਬਾਅਦ ਜਦੋਂ ਸਾਉਣੀ ਦੀ ਫ਼ਸਲ ਪੱਕਦੀ ਹੈ ਤਾਂ ਸ਼ਿਮਲਾ, ਮੰਡੀ, ਕੁੱਲੂ ਅਤੇ ਸੋਲਨ ਵਿੱਚ ਸਾਇਰੀ ਜਾਂ ਸਾਇਰ ਵੀ ਮਨਾਈ ਜਾਂਦੀ ਹੈ। ਸਤੰਬਰ ਵਿੱਚ ਹੀ ਜਾਗਰਾ ਵੀ ਆਉਣ ਵਾਲਾ ਹੈ। ਜਾਗਰਾ ਮੇਲਿਆਂ ਵਿੱਚ, ਮਹਾਸੂ ਦੇ ਦੇਵਤੇ ਦਾ ਆਗਮਨ ਕਰਦੇ ਹੋਏ ਬਿਸੂ ਗੀਤ ਗਾਏ ਜਾਂਦੇ ਹਨ। ਮਹਾਸੂ ਦੇਵਤਾ ਦਾ ਇਹ ਜਾਗਰਣ ਹਿਮਾਚਲ ਵਿੱਚ ਸ਼ਿਮਲਾ, ਕਿਨੌਰ ਅਤੇ ਸਿਰਮੌਰ ਵਿੱਚ ਹੁੰਦਾ ਹੈ ਅਤੇ ਉੱਤਰਾਖੰਡ ਵਿੱਚ ਵੀ ਇੱਕੋ ਸਮੇਂ ਮਨਾਇਆ ਜਾਂਦਾ ਹੈ।

ਪੀਐਮ ਨੇ ਅੱਗੇ ਕਿਹਾ ਕਿ ਸਾਡੇ ਦੇਸ਼ ਵਿੱਚ ਵੱਖ-ਵੱਖ ਰਾਜਾਂ ਵਿੱਚ ਕਬਾਇਲੀ ਸਮਾਜਾਂ ਦੇ ਬਹੁਤ ਸਾਰੇ ਪ੍ਰੰਪਰਿਕ ਮੇਲੇ ਹਨ। ਇਨ੍ਹਾਂ ਵਿੱਚੋਂ ਕੁਝ ਮੇਲੇ ਆਦਿਵਾਸੀ ਸੰਸਕ੍ਰਿਤੀ ਨਾਲ ਜੁੜੇ ਹੋਏ ਹਨ, ਜਦੋਂ ਕਿ ਕੁਝ ਆਦਿਵਾਸੀ ਇਤਿਹਾਸ ਅਤੇ ਵਿਰਾਸਤ ਨੂੰ ਲੈ ਕੇ ਆਯੋਜਿਤ ਕੀਤੇ ਜਾਂਦੇ ਹਨ। ਉਦਾਹਰਣ ਲਈ, ਜੇਕਰ ਤੁਹਾਨੂੰ ਮੌਕਾ ਮਿਲਦਾ ਹੈ, ਤਾਂ ਤੁਹਾਨੂੰ ਤੇਲੰਗਾਨਾ ਦੇ ਮੇਦਾਰਮ ਵਿੱਚ ਚਾਰ ਦਿਨਾਂ ਦੇ ਸਮੱਕਾ- ਸਰਲੰਮਾ ਜਾਤਰਾ ਮੇਲੇ ਵਿੱਚ  ਜ਼ਰੂਰ ਜਾਣਾ ਚਾਹੀਦਾ ਹੈ। ਇਸ ਮੇਲੇ ਨੂੰ ਤੇਲੰਗਾਨਾ ਦਾ ਮਹਾਂਕੁੰਭ ਕਿਹਾ ਜਾਂਦਾ ਹੈ। ਸਰਲੰਮਾ ਜਾਤਰਾ ਮੇਲਾ ਦੋ ਆਦਿਵਾਸੀ ਮਹਿਲਾਵਾਂ - ਸਮੱਕਾ ਅਤੇ ਸਰਲੰਮਾ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ । ਇਹ ਸਥਾਨ ਤੇਲੰਗਾਨਾ ਲਈ ਹੀ ਨਹੀਂ, ਸਗੋਂ ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਕੋਯਾ ਆਦਿਵਾਸੀ ਭਾਈਚਾਰੇ ਲਈ ਵੀ ਵਿਸ਼ਵਾਸ ਦਾ ਇੱਕ ਵੱਡਾ ਕੇਂਦਰ ਹੈ। ਆਂਧਰਾ ਪ੍ਰਦੇਸ਼ ਵਿੱਚ ਮਰੀਦੰਮਾ ਮੇਲਾ ਵੀ ਕਬਾਇਲੀ ਸਮਾਜ ਦੀਆਂ ਮਾਨਤਾਵਾਂ ਨਾਲ ਜੁੜਿਆ ਇੱਕ ਵੱਡਾ ਮੇਲਾ ਹੈ। ਮਰਿਦੰਮਾ ਮੇਲਾ ਜੇਠ ਮੱਸਿਆ ਤੋਂ ਲੈ ਕੇ ਹਾੜ੍ਹ ਮੱਸਿਆ ਤੱਕ ਚੱਲਦਾ ਹੈ ਅਤੇ ਇੱਥੋਂ ਦਾ ਆਦਿਵਾਸੀ ਸਮਾਜ ਇਸ ਨੂੰ ਸ਼ਕਤੀ ਉਪਾਸਨਾ, ਪੂਜਾ ਨਾਲ ਜੋੜਦਾ ਹੈ। ਪੂਰਬੀ ਗੋਦਾਵਰੀ ਵਿੱਚ ਪੇਦਾਪੁਰਮ ਵਿੱਚ ਇੱਕ ਮਰੀਦੰਮਾ ਮੰਦਰ ਵੀ ਹੈ। ਇਸੇ ਤਰ੍ਹਾਂ ਰਾਜਸਥਾਨ ਵਿੱਚ ਗਰਾਸੀਆ ਜਨਜਤੀ ਦੇ ਲੋਕ ਵੈਸਾਖ ਸ਼ੁਕਲ ਚਤੁਰਦਸ਼ੀ 'ਤੇ 'ਸਿਧਾਵਾ ਕਾ ਮੇਲਾ' ਜਾਂ 'ਮਨਖਾਨ ਰੋ ਮੇਲਾ' ਦਾ ਆਯੋਜਨ ਕਰਦੇ ਹਨ।

ਏਕ ਭਾਰਤ ਸ੍ਰੇਸ਼ਠ ਭਾਰਤ ਸਰਕਾਰ ਦੀ ਇੱਕ ਅਨੂਠੀ ਪਹਿਲ ਹੈ, ਜਿਸ ਦਾ ਉਦੇਸ਼ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲੋਕਾਂ ਵਿੱਚ ਵਿਭਿੰਨਤਾ ਨੂੰ ਸਾਂਝਾ ਅਤੇ ਸਰਾਹਨਾ ਕਰਦੇ ਹੋਏ ਪਰਸਪਰ ਮੇਲ ਜੋਲ ਨੂੰ ਵਿਸਤਾਰ ਦੇਣਾ ਹੈ,ਤਾਂ ਜੋ ਉਨ੍ਹਾਂ ਵਿਚਕਾਰ ਆਪਸੀ ਸਮਝ ਨੂੰ ਪ੍ਰੋਤਸਾਹਨ ਮਿਲ ਸਕੇ।

*****

ਐੱਨਬੀ/ਓਏ(Release ID: 1847419) Visitor Counter : 113