ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਦਿੱਵਿਯਾਂਗਜਨਾਂ ਅਤੇ ਬਜ਼ੁਰਗ ਨਾਗਰਿਕਾਂ ਲਈ ਬਿਸ਼ਣੁਪੁਰ (ਮਣੀਪੁਰ) ਵਿੱਚ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ ਕੀਤਾ ਗਿਆ

Posted On: 01 AUG 2022 12:48PM by PIB Chandigarh

ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ, ਭਾਰਤ ਸਰਕਾਰ ਦੀ ‘ਰਾਸ਼ਟਰੀ ਵਯੋਸ਼੍ਰੀ ਯੋਜਨਾ’ (ਆਰਵੀਵਾਈ ਯੋਜਨਾ) ਦੇ ਤਹਿਤ ਬਜ਼ੁਰਗ ਨਾਗਰਿਕਾਂ ਅਤੇ ਏਡੀਆਈਪੀ ਯੋਜਨਾ ਦੇ ਤਹਿਤ ਦਿੱਵਿਯਾਂਗਜਨਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣ ਵੰਡ ਕਰਨ ਲਈ ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਵਿਭਾਗ ਦੁਆਰਾ ਏਐੱਲਆਈਐੱਮਸੀਓ (ਅਲਿਮਕੋ) ਸਮਾਜ ਕਲਿਆਣ ਵਿਭਾਗ, ਮਣੀਪੁਰ ਅਤੇ ਜ਼ਿਲ੍ਹਾ  ਪ੍ਰਸ਼ਾਸਨ ਬਿਸ਼ਣੁਪੁਰ ਦੇ ਸਹਿਯੋਗ ਨਾਲ ਅੱਜ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਕਯਾਂਬਾ ਨਿੰਰਾਸ਼ਿੰਗ ਸ਼ਾਂਗਲਾਨ, ਬਿਸ਼ਣੁਪੁਰ (ਮਣੀਪੁਰ) ਵਿੱਚ ਆਯੋਜਨ ਕੀਤਾ ਗਿਆ। 

https://static.pib.gov.in/WriteReadData/userfiles/image/image001JNV8.jpg

ਇਸ ਪ੍ਰੋਗਰਾਮ ਦੀ ਮੁੱਖ ਮਹਿਮਾਨ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਕੁਮਾਰੀ ਪ੍ਰਤਿਮਾ ਭੌਮਿਕ ਨੇ ਇਸ ਕੈਂਪ ਦਾ ਉਦਘਾਟਨ ਕੀਤਾ। ਇਸ ਅਵਸਰ ਤੇ ਮਣੀਪੁਰ ਸਰਕਾਰ ਦੇ ਜਨਤਕ ਨਿਰਮਾਣ ਵਿਭਾਗ, ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਗੋਵਿੰਦਦਾਸ ਕੋਂਠੈਜਮ, ਮਣੀਪੁਰ ਸਰਕਾਰ ਦੇ ਸਿੱਖਿਆ, ਕਨੂੰਨ ਅਤੇ ਵੈਧਾਨਿਕ ਮਾਮਲਿਆਂ ਦੇ ਮੰਤਰੀ ਥੋਨਾਓਜਮ ਬਸੰਤ ਕੁਮਾਰ ਸਿੰਘ ਮਣੀਪੁਰ ਸਰਕਾਰ ਦੇ ਸਮਾਜ ਕਲਿਆਣ, ਕੌਸ਼ਲ, ਕਿਰਤ ਅਤੇ ਰੋਜ਼ਗਾਰ, ਉੱਦਮਤਾ ਅਤੇ ਮੱਛੀ ਪਾਲਨ ਮੰਤਰੀ ਸ਼੍ਰੀ ਹੇਖਮ ਡਿੰਗੋ ਸਿੰਘ ਅਤੇ ਹੋਰ ਸਥਾਨਕ ਜਨਪ੍ਰਤੀਨਿਧੀ ਅਤੇ ਮੰਨੇ ਪ੍ਰਮੰਨੇ ਵਿਅਕਤੀ ਉਪਸਥਿਤ ਸਨ।

https://static.pib.gov.in/WriteReadData/userfiles/image/image002MDC3.jpg

ਉਪਸਥਿਤ ਜਨਾਂ ਨੂੰ ਸੰਬੋਧਿਤ ਕਰਦਿਆਂ ਕੇਂਦਰੀ ਰਾਜ ਮੰਤਰੀ ਕ੍ਰ. ਪ੍ਰਤਿਮਾ ਭੌਮਿਕ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਲਈ ਪ੍ਰਤੀਬੱਧ ਹੈ ਅਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੇ ਵਿਜ਼ਨ ਤੇ ਕੰਮ ਕਰ ਰਹੀ ਹੈ। ਆਪਣੇ ਮੰਤਰਾਲੇ ਦੁਆਰਾ ਹਾਸਲ ਕੀਤੀਆਂ ਉਪਲਬਧੀਆਂ ਅਤੇ ਕਾਰਜਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਮਣੀਪੁਰ ਰਾਜ ਵਿੱਚ 70 ਲੱਖ 56 ਹਜ਼ਾਰ ਰੁਪਏ ਦੀ ਨਿਧੀ ਜਾਰੀ ਕਰਕੇ ਲਗਭਗ 1180 ਦਿੱਵਿਯਾਂਗਜਨਾਂ ਨੂੰ ਕੌਸ਼ਲ ਟ੍ਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਨੇ ਰਾਜ ਸਰਕਾਰ ਨਾਲ ਰਾਜ ਵਿੱਚ ਯੂਡੀਆਈਡੀ ਕਾਰਡ ਜਾਰੀ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਦਾ ਅਨੁਰੋਧ ਕੀਤਾ ਤਾਂਕਿ ਵੱਧ ਤੋਂ ਵੱਧ ਦਿੱਵਿਯਾਂਗਜਨ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਸਕਣ।

ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਵਿਭਾਗ ਦੁਆਰਾ ਤਿਆਰ ਐੱਸਓਪੀ ਦਾ ਪਾਲਨ ਕਰਦੇ ਹੋਏ ਬਲਾਕ/ਪੰਚਾਇਤ ਪੱਧਰ ਤੇ 170 ਦਿੱਵਿਯਾਂਗਜਨਾਂ ਅਤੇ 1029 ਬਜ਼ੁਰਗ ਨਾਗਰਿਕਾਂ ਨੂੰ ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ 129.98 ਲੱਖ ਰੁਪਏ ਮੁੱਲ ਦੇ ਕੁੱਲ 5706 ਸਹਾਇਤਾ ਅਤੇ ਸਹਾਇਕ ਉਪਕਰਣ ਮੁਫਤ ਵੰਡੇ ਜਾਣਗੇ।

https://static.pib.gov.in/WriteReadData/userfiles/image/image003OPUB.jpg

ਵੱਖ-ਵੱਖ ਪ੍ਰਕਾਰ ਦੇ ਸਹਾਇਕ ਉਪਕਰਣਾਂ ਪਹਿਚਾਣ ਕੀਤੇ ਗਏ ਉਨ੍ਹਾਂ ਦਿੱਵਿਯਾਂਗਜਨ ਲਾਭਾਰਥੀਆਂ ਵਿੱਚ ਚਰਣਬੱਧ ਤਰੀਕੇ ਨਾਲ ਵੰਡੇ ਜਾਣਗੇ, ਜਿਨ੍ਹਾਂ ਨੇ ਬਲਾਕ ਪੱਧਰ ਤੇ ਮੁਲਾਂਕਣ ਸ਼ਿਵਿਰਾਂ ਦੇ ਦੌਰਾਨ ਰਜਿਸਟਰਡ ਕੀਤਾ ਗਿਆ ਸੀ, ਜਿਨ੍ਹਾਂ ਵਿੱਚ 08 ਟ੍ਰਾਈਸਾਈਕਲ, 827 ਵਹੀਲਚੇਅਰ, 316 ਬੈਸਾਖੀ, 849 ਵਾਕਿੰਗ ਸਟਿਕ, 03 ਰੋਲੇਟਰ, 50 ਵਾਕਰ, 24 ਸਮਾਰਟ ਫੋਨ 25 ਸਮਾਰਟ ਫੇਨ, 41 ਬ੍ਰੇਲ ਕਿਟ, 16 ਸੀ.ਪੀ.ਚੇਅਰ, 21 ਐੱਮਐੱਸਆਈਈਡੀ ਕਿਟ, 01 ਏਡੀਐੱਲ ਕਿਟ (ਕੁਸ਼ਠ ਰੋਗ ਲਈ) ਸੇਲ ਫੋਨ ਦੇ ਨਾਲ ਅਤੇ 628 ਹਿਅਰਿੰਗ ਏਡ ਮਸ਼ੀਨਾਂ ਸ਼ਾਮਲ ਹਨ ਅਤੇ ਬਜ਼ੁਰਗ ਨਾਗਰਿਕਾਂ ਲਈ ਪ੍ਰਮੁੱਖ ਮਦਾਂ ਵਿੱਚ 99 ਫੁਟ ਕੇਅਰ ਯੂਨਿਟ, 87 ਸਪਾਈਨਲ ਸਪੋਰਟ, 901 ਐੱਲਐੱਸ ਬੇਲਟ, 953 ਨੀਬ੍ਰੇਸੇਸ, 41 ਵਾਕਿੰਗ ਸਟਿਕ ਵਿਦ ਸੀਟ, 235 ਡੇਨਚਰ, 402 ਚਸ਼ਮਾ, 110 ਸਰਵਾਈਕਲ ਕਾਲਰ ਸ਼ਾਮਲ ਹਨ।

ਡੀਐੱਮ ਬਿਸ਼ਣੁਪੁਰ, ਡਾਇਰੈਕਟਰ ਸਮਾਜ ਕਲਿਆਣ ਵਿਭਾਗ, ਮਣੀਪੁਰ ਅਤੇ ਐਲਿਮਕੋ ਦੇ ਸੀਨੀਅਰ ਅਧਿਕਾਰੀ ਵੀ ਇਸ ਪ੍ਰੋਗਰਾਮ ਦੇ ਦੌਰਾਨ ਉਪਸਥਿਤ ਸਨ।

********


(Release ID: 1847048) Visitor Counter : 132