ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ , ਭਾਰਤ ਨੇ 2030 ਤੱਕ 300 ਅਰਬ ਅਮਰੀਕੀ ਡਾਲਰ ਦੀ ਜੈਵ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੈ


ਜੈਵ ਅਰਥਵਿਵਸਥਾ ਵਿੱਚ ਭਾਰਤ ਨੇ ਨਿਰੰਤਰ ਵਿਕਾਸ ਕੀਤਾ ਹੈ ਇਹ ਖੇਤਰ 2019 ਦੇ 44 ਅਰਬ ਡਾਲਰ ਤੋਂ ਵਧਕੇ 2021 ਵਿੱਚ 80.1 ਅਰਬ ਡਾਲਰ ਦੇ ਪੱਧਰ ਤੇ ਪਹੁੰਚ ਗਿਆ ਹੈ: ਡਾ. ਜਿਤੇਂਦਰ ਸਿੰਘ

Posted On: 28 JUL 2022 12:50PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਧਾਨ ਮੰਤਰੀ ਦਫਤਰ ਰਾਜ ਮੰਤਰੀ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਅਤੇ ਪਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 2030 ਤੱਕ ਭਾਰਤ ਦਾ ਟੀਚਾ 300 ਅਰਬ ਅਮਰੀਕੀ ਡਾਲਰ ਦੀ ਜੈਵ ਅਰਥਵਿਵਸਥਾ ਬਣਾਉਣ ਦਾ ਹੈ।

ਰਾਜਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਅੱਜ ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਜੈਵ ਅਰਥਵਿਵਸਥਾ ਦੇ ਖੇਤਰ ਵਿੱਚ ਨਿਰੰਤਰ ਵਿਕਾਸ ਕੀਤਾ ਹੈ, 2019 ਵਿੱਚ ਜੈਵ ਅਰਥਵਿਵਸਥਾ ਦਾ ਕੁਲ ਆਕਾਰ 44 ਅਰਬ ਅਮਰੀਕੀ ਡਾਲਰ ਸੀ, ਜੋ 2021 ਵਿੱਚ ਵਧ ਕੇ 80.1 ਅਰਬ ਅਮਰੀਕੀ ਡਾਲਰ ਤੇ ਪਹੁੰਚ ਗਿਆ ਹੈ।

ਜੈਵ ਅਰਥਵਿਵਸਥਾ ਵਿੱਚ ਜੈਵਿਕ ਸੰਸਾਧਨਾਂ ਦਾ ਉਤਪਾਦਨ, ਉਪਯੋਗ ਅਤੇ ਉਨ੍ਹਾਂ ਦਾ ਸੁਰੱਖਿਆ ਆਉਂਦਾ ਹੈ ਇਸ ਨਾਲ ਇਸ ਨਾਲ ਸੰਬੰਧਿਤ ਗਿਆਨ, ਵਿਗਿਆਨ, ਤਕਨੀਕੀ ਅਤੇ ਇਨੋਵੇਸ਼ਨ ਆਉਂਦਾ ਹੈ, ਜਿਸ ਵਿੱਚ ਉਪਲਬਧ ਜਾਣਕਾਰੀ, ਉਤਪਾਦਾਂ, ਪ੍ਰਕਿਰਿਆਵਾਂ ਅਤੇ ਸੇਵਾਵਾਂ ਦਾ ਉਪਯੋਗ ਅਰਥਵਿਵਸਥਾ ਦੇ ਸਾਰੇ ਖੇਤਰਾਂ ਵਿੱਚ ਕੀਤਾ ਜਾਂਦਾ ਹੈ। ਭਾਰਤ ਦਾ ਜੈਵ ਤਕਨੀਕੀ ਉਦਯੋਗ ਜਗਤ ਪੰਜ ਵੱਡੇ ਥੰਮ੍ਹਾਂ ਤੇ ਅਧਾਰਿਤ ਹੈ। ਜੈਵਿਕ ਊਰਜਾ, ਜੈਵਿਕ ਕ੍ਰਿਸ਼ੀ, ਬਾਇਓ ਫਾਰਮਾ, ਬਾਇਓ ਇੰਡਸੀਟ੍ਰਿਅਲ ਅਤੇ ਜੈਵਿਕ ਸੇਵਾਵਾਂ ਦਾ ਇੱਕ ਸਮੁੱਚੇ ਤੌਰ ਤੇ ਥੰਮ੍ਹ ਜਿਸ ਵਿੱਚ ਬਾਇਓ ਆਈਟੀ, ਸੀਆਰਓ ਅਤੇ ਸ਼ੋਧ ਸੇਵਾਵਾਂ ਸ਼ਾਮਲ ਹਨ।

ਜੈਵਿਕ ਅਰਥਵਿਵਸਥਾ ਨੂੰ ਸਮਾਜਿਕ ਚੁਣੌਤੀਆਂ ਦੇ ਸਮਾਧਾਨ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ । ਜਿਵੇਂ ਬਾਇਓਮਾਸ ਜਾਂ ਨਵਿਆਉਣਯੋਗ ਸੰਸਾਧਨਾਂ ਦਾ ਊਰਜਾ ਉਤਪਾਦਨ ਪ੍ਰਕਿਰਿਆਵਾਂ ਵਿੱਚ ਉਪਯੋਗ ਕੀਤਾ ਜਾ ਰਿਹਾ ਹੈ ਅੱਜ ਜੈਵਿਕ ਖਾਦ ਜਿਹੇ ਹਰਿਤ ਰਸਾਇਣਾਂ ਅਤੇ ਸਮੱਗਰੀ ਦਾ ਉਪਯੋਗ ਕੀਤਾ ਜਾ ਰਿਹਾ ਹੈ ਨਾਲ ਹੀ ਰਹਿੰਦ ਖੂਹੰਦ ਨਿਪਟਾਰੇ ਵਿੱਚ ਵੀ ਇਸ ਦੇ ਜ਼ਰੀਏ ਕਮੀ ਲਿਆਈ ਜਾ ਰਹੀ ਹੈ ਆਦਿ, ਇਨ੍ਹਾਂ ਸਾਰੀਆਂ ਚੀਜਾਂ ਦਾ ਕਾਰਬਨ ਨਿਕਾਸੀ, ਭੋਜਨ ਅਤੇ ਪੋਸ਼ਣ, ਸਿਹਤ, ਊਰਜਾ ਨਿਰਭਰਤਾ ਅਤੇ ਵਾਤਾਵਰਣ ਤੇ ਗਹਿਰਾ ਅਸਰ ਪੈ ਸਕਦਾ ਹੈ। ਜੈਵਿਕ ਤਕਨੀਕੀ ਖੇਤਰ, ਖੋਜ ਸੰਸਥਾਨਾਂ ਹੋਰ ਵਧਦੇ ਹੋਏ ਜੈਵਿਕ ਤਕਨੀਕੀ ਸਟਾਰਟਅਪ ਈਕੋਸਿਸਟਮ ਨਾਲ ਅੱਜ ਇਨੋਵੇਸ਼ਨ ਯੁਕਤ ਸਮਾਧਾਨਾਂ ਦੀ ਉਮੀਦ ਕੀਤੀ ਜਾ ਰਹੀ ਹੈ।

  <><><><><>

ਐੱਸਐੱਨਸੀ/ਆਰਆਰ



(Release ID: 1846366) Visitor Counter : 88