ਟੈਕਸਟਾਈਲ ਮੰਤਰਾਲਾ
ਇੱਕ ਸਥਾਨ ਤੇ ਕ੍ਰਾਫਟ ਅਤੇ ਟੂਰਿਜ਼ਮ ਨੂੰ ਪ੍ਰੋਤਸਾਹਿਤ ਕਰਨ ਲਈ ‘ਟੈਕਸਟਾਈਲ ਨੂੰ ਟੂਰਿਜ਼ਮ ਨਾਲ ਜੋੜਨ’ ਦੇ ਤਹਿਤ 8 ਕ੍ਰਾਫਟ ਵਿਲੇਜ ਲਏ ਗਏ
ਕ੍ਰਾਫਟ ਵਿਲੇਜ ਦਾ ਉਦੇਸ਼ ਕਾਰੀਗਰਾਂ ਲਈ ਦਸਤਕਾਰੀ ਨੂੰ ਸਥਾਈ ਅਤੇ ਲਾਭਕਾਰੀ ਆਜੀਵਿਕਾ ਵਿਕਲਪ ਦੇ ਰੂਪ ਵਿੱਚ ਵਿਕਸਿਤ ਕਰਨਾ ਹੈ
Posted On:
29 JUL 2022 1:05PM by PIB Chandigarh
ਪ੍ਰਮੁੱਖ ਟੂਰਿਜ਼ਮ ਸਥਾਨਾਂ ਨੂੰ ਹਸਤਕ੍ਰਾਫਟ ਕਲਸਟਰ ਨਾਲ ਜੋੜਿਆ ਜਾ ਰਿਹਾ ਹੈ ਅਤੇ ‘ਟੈਕਸਟਾਈਲ ਨੂੰ ਟੂਰਿਜ਼ਮ ਨਾਲ ਜੋੜਣ’ ਦੇ ਤਹਿਤ ਅਤੇ ਜਾਗਰੂਕਤਾ ਜਿਹੇ ਪ੍ਰੋਗਰਾਮਾਂ ਦੇ ਨਾਲ ਬੁਨਿਆਦੀ ਢਾਂਚੇ ਸਮਰਥਨ ਦਾ ਪ੍ਰਸਤਾਵ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਰਘੁਰਾਜਪੁਰ (ਓਡੀਸ਼ਾ) ਤਿਰੂਪਤੀ (ਆਂਧਰ ਪ੍ਰਦੇਸ਼), ਵਦਾਜ (ਗੁਜਰਾਤ), ਨੈਨੀ (ਉੱਤਰ ਪ੍ਰਦੇਸ਼), ਅਨੇਗੁੰਡੀ (ਕਰਨਾਟਕ), ਮਹਾਬਲੀਪੁਰਮ (ਤਮਿਲਨਾਡੂ), ਤਾਜਗੰਜ (ਉੱਤਰ ਪ੍ਰਦੇਸ਼) , ਆਮੇਰ (ਰਾਜਸਥਾਨ) ਦੇ 8 ਕ੍ਰਾਫਟ ਵਿਲੇਜ ਸਮੱਗਰੀ ਵਿਕਾਸ ਲਈ ਲਏ ਗਏ ਹਨ, ਜਿਨ੍ਹਾਂ ਵਿੱਚ ਕ੍ਰਾਫਟ ਪ੍ਰੋਮੋਸ਼ਨ ਅਤੇ ਟੂਰਿਜ਼ਮ ਵਿਕਾਸ ਇੱਕ ਹੀ ਸਥਾਨ ਤੇ ਕੀਤੇ ਜਾ ਰਹੇ ਹਨ।
ਕ੍ਰਾਫਟ ਵਿਲੇਜ ਦਸਤਕਾਰੀ ਨੂੰ ਸਮੂਹਿਕ ਰੂਪ ਤੋਂ ਕਾਰੀਗਰੀ ਲਈ ਸਥਾਈ ਅਤੇ ਲਾਭਕਾਰੀ ਆਜੀਵਿਕਾ ਵਿਕਲਪ ਦੇ ਰੂਪ ਵਿੱਚ ਵਿਕਸਿਤ ਕਰਣਗੇ ਅਤੇ ਇਸ ਤਰ੍ਹਾਂ ਦੇਸ਼ ਦੀ ਖੁਸ਼ਹਾਲ ਕਾਰੀਗਰੀ ਵਿਰਾਸਤ ਦੀ ਰੱਖਿਆ ਕਰਨਗੇ। ਇਸ ਪ੍ਰੋਗਰਾਮ ਦੇ ਰਾਹੀਂ ਦੇਸ਼ਭਰ ਦੇ 1,000 ਕਾਰੀਗਰਾਂ ਨੂੰ ਪ੍ਰਤੱਖ ਲਾਭ ਮਿਲੇਗਾ। ਇਸ ਪ੍ਰੋਗਰਾਮ ਨਾਲ ਇਨ੍ਹਾਂ ਕ੍ਰਾਫਟ ਵਿਲੇਜ ਵਿੱਚ ਟੂਰਿਜ਼ਮ ਦੇ ਆਗਮਨ ਵਿੱਚ ਵੀ ਵਾਧਾ ਹੋਇਆ ਹੈ।
*** *** ***
(Release ID: 1846364)
Visitor Counter : 129