ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਤੰਬਾਕੂ ਉਤਪਾਦਾਂ ਦੇ ਪੈਕਟਾਂ ‘ਤੇ ਨਵੀਂ ਨਿਰਦਿਸ਼ਤ ਸਿਹਤ ਚੇਤਾਵਨੀ

Posted On: 29 JUL 2022 10:38AM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਹਰ ਪ੍ਰਕਾਰ ਦੇ ਤੰਬਾਕੂ ਉਤਪਾਦਾਂ ਦੇ ਪੈਕਟਾਂ ‘ਤੇ ਨਿਰਦਿਸ਼ਤ ਸਿਹਤ ਚੇਤਾਵਨੀ ਦੇ ਇੱਕ ਨਵੇਂ ਰੂਪ ਨੂੰ ਨੋਟੀਫਾਈ ਕਰ ਦਿੱਤਾ ਹੈ। ਇਸ ਦੇ ਲਈ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ (ਪੈਕੇਜਿੰਗ ਅਤੇ ਲੇਬਲਿੰਗ) ਨਿਯਮ, 2008 ਵਿੱਚ ਜੀਐੱਸਆਰ 592 (ਈ) ਮਿਤੀ 21 ਜੁਲਾਈ, 2022 ਦੇ ਜ਼ਰੀਏ ਸੰਸ਼ੋਧਨ ਕੀਤਾ ਗਿਆ ਹੈ। ਸੰਸ਼ੋਧਨ “ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ (ਪੈਕੇਜਿੰਗ ਅਤੇ ਲੇਬਲਿੰਗ) ਤੀਸਰੇ ਸੰਸ਼ੋਧਨ ਨਿਯਮ, 2022” ਹੈ। ਸੰਸ਼ੋਧਿਤ ਨਿਯਮ ਇੱਕ ਦਸੰਬਰ, 2022 ਤੋਂ ਪ੍ਰਭਾਵੀ ਹੋ ਜਾਣਗੇ।

ਨਿਰਦਿਸ਼ਟ ਸਿਹਤ ਚੇਤਾਵਨੀ ਦਾ ਨਵਾਂ ਰੂਪ ਇਸ ਪ੍ਰਕਾਰ ਹੋਵੇਗਾ:

  • ਫੋਟੋ-1. ਇੱਕ ਦਸੰਬਰ, 2022 ਤੋਂ ਸ਼ੁਰੂ ਹੋਣ ਨਾਲ ਬਾਰ੍ਹਾਂ ਮਹੀਨੇ ਦੀ ਮਿਆਦ ਤੱਕ ਵੈਧ ਰਹੇਗੀ।

 

 

https://static.pib.gov.in/WriteReadData/userfiles/image/image002TXW6.jpg

https://static.pib.gov.in/WriteReadData/userfiles/image/image003MR97.jpg

                                

ਫੋਟੋ-2. ਇਹ ਫੋਟੋ ਫੋਟੋ-1 ਵਿੱਚ ਦਿੱਤੀ ਗਈ ਵਿਸਤ੍ਰਿਤ ਸਿਹਤ ਚੇਤਾਵਨੀ ਦੇ ਸ਼ੁਰੂ ਹੋਣ ਤੋਂ 12 ਮਹੀਨੇ ਬੀਤ ਜਾਣ ਤੋਂ ਬਾਅਦ ਪ੍ਰਭਾਵੀ ਹੋ ਜਾਵੇਗੀ।

 

                                                                       

 

Image- 2

 

                             https://static.pib.gov.in/WriteReadData/userfiles/image/image004SIOK.jpg   

      https://static.pib.gov.in/WriteReadData/userfiles/image/image005R41C.jpg            

 

ਉਪਰੋਕਤ ਨੋਟੀਫਿਕੇਸ਼ਨ ਦੇ ਨਾਲ ਨਿਰਦਿਸ਼ਟ ਸਿਹਤ ਚੇਤਾਵਨੀ ਦੀ ਸੌਫਟ ਜਾਂ ਪ੍ਰਿੰਟ ਕਰਨ ਵਾਲੀ ਕਾਪੀਆਂ 19 ਭਾਸ਼ਾਵਾਂ ਵਿੱਚ ਵੈਬਸਾਈਟ www.mohfw.gov.in ਅਤੇ ntcp.nhp.gov.in ‘ਤੇ ਉਪਲਬਧ ਹਨ।

ਉਪਰੋਕਤ ਦੇ ਮੱਦੇਨਜ਼ਰ, ਸੂਚਿਤ ਕੀਤਾ ਜਾਂਦਾ ਹੈ ਕਿ;

 

  • ਸਾਰੇ ਤੰਬਾਕੂ ਉਤਪਾਦ, ਜਿਨ੍ਹਾਂ ਦਾ ਨਿਰਮਾਣ ਜਾਂ ਆਯਾਤ ਜਾਂ ਪੈਕੇਜਿੰਗ ਇੱਕ ਦਸੰਬਰ, 2022 ਨੂੰ ਜਾਂ ਉਸ ਦੇ ਬਾਅਦ ਹੋਈ ਹੈ, ਉਨ੍ਹਾਂ ਸਭ ‘ਤੇ ਫੋਟੋ-1 ਦੇ ਨਾਲ ‘ਤੰਬਾਕੂ ਯਾਨੀ ਦਰਦਨਾਕ ਮੌਤ’ ਨਾਮਕ ਸਿਹਤ ਚੇਤਾਵਨੀ ਛਾਪਨੀ ਹੋਵੇਗੀ। ਜਿਨ੍ਹਾਂ ਉਤਪਾਦਾਂ ਦਾ ਨਿਰਮਾਣ ਜਾਂ ਆਯਾਤ ਜਾਂ ਪੈਕੇਜਿੰਗ ਇੱਕ ਦਸੰਬਰ, 2023 ਨੂੰ ਜਾਂ ਉਸ ਦੇ ਬਾਅਦ ਹੋਵੇਗੀ, ਉਨ੍ਹਾਂ ਸਭ ‘ਤੇ ਫੋਟੇ-2 ਦੇ ਨਾਲ “ਤੰਬਾਕੂ ਸੇਵਨ ਯਾਨੀ ਅਕਾਲ ਮੌਤ” ਨਾਮਕ ਸਿਹਤ ਚੇਤਾਵਨੀ ਛਾਪਨੀ ਹੋਵੇਗੀ।

  • ਜੋ ਵੀ ਵਿਅਕਤੀ ਸਿਗਰੇਟ ਜਾਂ ਹੋਰ ਤੰਬਾਕੂ ਉਤਪਾਦਾਂ ਦੇ ਨਿਰਮਾਣ, ਉਤਪਾਦਨ, ਸਪਲਾਈ, ਆਯਾਤ ਜਾਂ ਵੰਡ ਵਿੱਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸ਼ਾਮਲ ਹੋਵੇਗਾ, ਉਸ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਤੰਬਾਕੂ ਉਤਪਾਦਾਂ ਦੇ ਸਾਰੇ ਪੈਕਟਾਂ ‘ਤੇ ਨਿਰਦਿਸ਼ਤ ਸਿਹਤ ਚੇਤਾਵਨੀ ਬਿਲਕੁਲ ਨਿਰਧਾਰਿਤ ਤਰੀਕੇ ਨਾਲ ਦਿੱਤੀ ਗਈ ਹੋਵੇ।

  • ਉਪਰੋਕਤ ਪ੍ਰਾਵਦਾਨ ਦਾ ਉਲੰਘਣ ਦੰਡਨੀਯ ਅਪਰਾਧ ਹੈ, ਜਿਸ ਦੇ ਲਈ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ (ਵਿਗਿਆਪਨ ਪ੍ਰਤੀਬੰਧ ਤੇ ਵਪਾਰ ਅਤੇ ਵਣਜ, ਉਤਪਾਦਨ, ਸਪਲਾਈ ਅਤੇ ਵੰਡ ਦਾ ਨਿਯਮ) ਐਕਟ, 2003 ਦੀ ਧਾਰਾ 20 ਦੇ ਤਹਿਤ ਕਾਰਾਵਾਸ ਜਾਂ ਜੁਰਮਾਨੇ ਦਾ ਪ੍ਰਾਵਧਾਨ ਹੈ।

  • ਜੀਐੱਸਆਰ 458 (ਈ), ਮਿਤੀ 21 ਜੁਲਾਈ, 2020 ਨੂੰ ਜਾਰੀ ਨੋਟੀਫਿਕੇਸ਼ਨ ਦੇ ਤਹਿਤ ਮੌਜੂਦਾ ਨਿਰਦਿਸ਼ਟ ਸਿਹਤ ਚੇਤਾਵਨੀ (ਫੋਟੋ-2) 30 ਨਵੰਬਰ, 2020 ਤੱਕ ਜਾਰੀ ਰਹੇਗੀ।

*****

ਐੱਮਵੀ



(Release ID: 1846362) Visitor Counter : 153