ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਆਂਧਰ ਪ੍ਰਦੇਸ਼ ਵਿੱਚ ਵਿਭਿੰਨ ਪ੍ਰੋਜੈਕਟਾਂ ਦੀ ਸਥਿਤੀ ਦੀ ਸਮੀਖਿਆ ਕੀਤੀ
Posted On:
28 JUL 2022 3:52PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਆਂਧਰ ਪ੍ਰਦੇਸ਼ ਵਿੱਚ ਸਥਾਪਿਤ ਕੀਤੇ ਜਾ ਰਹੇ ਭਾਰਤ ਸਰਕਾਰ ਦੇ ਵਿਭਿੰਨ ਪ੍ਰੋਜੈਕਟਾਂ ਦੀ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ, ਸਬੰਧਿਤ ਮੰਤਰੀਆਂ ਦੇ ਨਾਲ ਕਰਕੇ, ਇਨ੍ਹਾਂ ਪ੍ਰੋਜੈਕਟਾਂ ਦੇ ਜਲਦੀ ਲਾਗੂਕਰਨ ਦੀ ਸਲਾਹ ਦਿੱਤੀ।
ਵਪਾਰ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜਲਦੀ ਪੂਰੇ ਹੋਣ ਵਾਲੇ ਵਿਸ਼ਾਖਾਪਟਨਮ-ਚੇਨਈ ਉਦਯੋਗਿਕ ਕੌਰੀਡੋਰ (ਵੀਸੀਆਈਸੀ) ਬਾਰੇ ਜਾਣਕਾਰੀ ਦਿੱਤੀ, ਜੋ ਰਾਸ਼ਟਰੀ ਉਦਯੋਗਿਕ ਕੌਰੀਡੋਰ ਪ੍ਰੋਗਰਾਮ ਦੇ ਤਹਿਤ ਇੱਕ ਤਟੀ ਕੌਰੀਡੋਰ ਪ੍ਰੋਜੈਕਟ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਭਾਰਤ ਵਿੱਚ ਭਵਿੱਖ ਵਿੱਚ ਅਜਿਹੇ ਉਦਯੋਗਿਕ ਸ਼ਹਿਰਾਂ ਦਾ ਵਿਕਾਸ ਕਰਨਾ ਹੈ ਜੋ ਦੁਨੀਆ ਦੇ ਬਿਹਤਰੀਨ ਨਿਰਮਾਣ ਅਤੇ ਨਿਵੇਸ਼ ਮੰਜ਼ਿਲਾਂ ਦੇ ਨਾਲ ਮੁਕਾਬਲਾ ਕਰ ਸਕਣ।
ਸ਼੍ਰੀ ਨਾਇਡੂ ਨੂੰ ਪੈਟ੍ਰੋਲੀਅਮ, ਕੁਦਰਤੀ ਗੈਸ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਆਂਧਰ ਪ੍ਰਦੇਸ਼ ਦੇ ਕਾਕੀਨਾਡਾ ਵਿੱਚ ਪ੍ਰਸਤਾਵਿਤ ਗ੍ਰੀਨਫੀਲਡ ਪੈਟ੍ਰੋਕੈਮੀਕਲ ਕੰਪਲੈਕਸ ਬਾਰੇ ਵੀ ਜਾਣਕਾਰੀ ਦਿੱਤੀ। ਉਪ ਰਾਸ਼ਟਰਪਤੀ ਨੇ ਕਿਸੇ ਵੀ ਬਕਾਇਆ ਮੁੱਦਿਆਂ ਦਾ ਵੀ ਜਲਦੀ ਸਮਾਧਾਨ ਕਰਨ ਅਤੇ ਪ੍ਰੋਜੈਕਟ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦੇ ਲਈ ਕਿਹਾ। ਸ਼੍ਰੀ ਨਾਇਡੂ ਨੇ ਰਾਜ ਦੇ ਲਈ ਸਵੀਕ੍ਰਿਤ ਵਿਭਿੰਨ ਆਵਾਸ, ਸਮਾਰਟ ਸਿਟੀ ਅਤੇ ਅਮਰੁਤ ਪ੍ਰੋਜੈਕਟਾਂ ਦੀ ਸਥਿਤੀ ਬਾਰੇ ਸ਼੍ਰੀ ਹਰਦੀਪ ਸਿੰਘ ਪੁਰੀ ਦੇ ਨਾਲ ਵਿਚਾਰ-ਵਟਾਂਦਰਾ ਕੀਤਾ।
ਬਾਅਦ ਵਿੱਚ ਟੂਰਿਜ਼ਮ ਤੇ ਸੱਭਿਆਚਾਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਦੇ ਨਾਲ ਬੈਠਕ ਕਰਦੇ ਹੋਏ, ਸ਼੍ਰੀ ਨਾਇਡੂ ਨੇ ਰਾਜ ਵਿੱਚ ਵਿਭਿੰਨ ਟੂਰਿਜ਼ਮ ਸਰਕਿਟਾਂ ਦੀ ਸਥਿਤੀ ਅਤੇ ਵਿਰਾਸਤ ਸ਼ਹਿਰਾਂ ਦੇ ਵਿਕਾਸ ਬਾਰੇ ਵੀ ਜਾਣਕਾਰੀ ਲਈ। ਸ਼੍ਰੀ ਨਾਇਡੂ ਨੂੰ ਵਿਭਿੰਨ ਪ੍ਰੋਜੈਕਟਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੇ ਸ਼੍ਰੀ ਰੈੱਡੀ ਨੂੰ ਲੰਬਿਤ ਕਾਰਜਾਂ ਨੂੰ ਜਲਦੀ ਪੂਰਾ ਕਰਨ ਦੀ ਸਲਾਹ ਦਿੱਤੀ।
*****
ਐੱਮਐੱਸ/ਆਰਕੇ
(Release ID: 1846223)
Visitor Counter : 113