ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਆਂਧਰ ਪ੍ਰਦੇਸ਼ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ਵੱਖ-ਵੱਖ ਸੁਵਿਧਾਵਾਂ ਅਤੇ ਉਦਯੋਗਾਂ ਦੀ ਸਥਿਤੀ ਦੀ ਸਮੀਖਿਆ ਕੀਤੀ
प्रविष्टि तिथि:
27 JUL 2022 5:55PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸਥਿਤੀ ਦੀ ਸਮੀਖਿਆ ਕੀਤੀ ਅਤੇ ਆਂਧਰ ਪ੍ਰਦੇਸ਼ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ਦੋ ਉਦਯੋਗਿਕ ਸੁਵਿਧਾਵਾਂ ਤੇ ਇੱਕ ਟ੍ਰੇਨਿੰਗ ਅਕੈਡਮੀ ਦੀ ਪ੍ਰਗਤੀ ਬਾਰੇ ਸਬੰਧਿਤ ਮੰਤਰੀਆਂ ਨਾਲ ਚਰਚਾ ਕੀਤੀ। ਉਨ੍ਹਾਂ ਸਬੰਧਿਤ ਮੰਤਰਾਲਿਆਂ ਨੂੰ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੀ ਸਲਾਹ ਦਿੱਤੀ।
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਂਧਰ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਪਲਾਸਮੁਦਰਮ ਵਿੱਚ ਸਥਾਪਿਤ ਕੀਤੇ ਜਾ ਰਹੇ ਬੀਈਐੱਲ ਦੇ ਡਿਫੈਂਸ ਸਿਸਟਮ ਇੰਟੀਗ੍ਰੇਸ਼ਨ ਕੰਪਲੈਕਸ ਬਾਰੇ ਜਾਣਕਾਰੀ ਦਿੱਤੀ। ਕੰਪਲੈਕਸ ਲਈ ਨੀਂਹ ਪੱਥਰ, ਬੰਗਲੁਰੂ ਵਿੱਚ ਬੀਈਐੱਲ (BEL) ਦੀ ਮਿਜ਼ਾਈਲ ਸਿਸਟਮ ਸਟ੍ਰੈਟੇਜਿਕ ਬਿਜ਼ਨਸ ਯੂਨਿਟ ਦੇ ਵਿਸਤਾਰ ਵਜੋਂ ਸਥਾਪਿਤ ਕੀਤਾ ਗਿਆ ਸੀ, 2015 ਵਿੱਚ ਰੱਖਿਆ ਗਿਆ ਸੀ। ਇੱਕ ਵਾਰ ਚਾਲੂ ਹੋਣ ਤੋਂ ਬਾਅਦ, ਇਹ ਸੁਵਿਧਾ 900 ਏਕੜ ਤੋਂ ਵੱਧ ਦੇ ਖੇਤਰ ਨੂੰ ਕਵਰ ਕਰਨ ਵਾਲੀ ਦੇਸ਼ ਵਿੱਚ ਸਭ ਤੋਂ ਵੱਡੀ ਹੋਵੇਗੀ।
ਸ਼੍ਰੀ ਨਾਇਡੂ ਨੂੰ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਆਂਧਰ ਪ੍ਰਦੇਸ਼ ਵਿੱਚ ਸਥਾਪਿਤ ਕੀਤੀ ਜਾ ਰਹੀ ਕਸਟਮ, ਆਬਕਾਰੀ ਅਤੇ ਨਾਰਕੋਟਿਕਸ ਦੀ ਆਗਾਮੀ ਨੈਸ਼ਨਲ ਅਕੈਡਮੀ (NACEN) ਬਾਰੇ ਜਾਣਕਾਰੀ ਦਿੱਤੀ। 500 ਏਕੜ ਵਿੱਚ ਬਣ ਰਹੀ ਇਹ ਅਕੈਡਮੀ ਭਾਰਤ ਵਿੱਚ ਆਪਣੀ ਕਿਸਮ ਦੀ ਦੂਸਰੀ ਅਤੇ ਦੱਖਣੀ ਭਾਰਤ ਵਿੱਚ ਪਹਿਲੀ ਅਕੈਡਮੀ ਹੈ। ਸ਼੍ਰੀਮਤੀ ਸੀਤਾਰਮਣ ਨੇ ਦੱਸਿਆ ਕਿ ਪ੍ਰੋਜੈਕਟ ਦੇ ਕੰਮ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਸ ਨੂੰ ਤੇਜ਼ ਰਫ਼ਤਾਰ ਨਾਲ ਕੀਤਾ ਜਾ ਰਿਹਾ ਹੈ।
ਬਾਅਦ ਵਿੱਚ, ਕੇਂਦਰੀ ਸੰਸਦੀ ਮਾਮਲੇ, ਕੋਲਾ ਅਤੇ ਖਾਣ ਮੰਤਰੀ, ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੋ ਪਬਲਿਕ ਸੈਕਟਰ ਅੰਡਰਟੇਕਿੰਗਜ਼ (PSUs) ਮਿਧਾਨੀ ਅਤੇ ਨਾਲਕੋ (MIDHANI & NALCO) ਵਿਚਕਾਰ ਇੱਕ ਸੰਯੁਕਤ ਉੱਦਮ ਵਜੋਂ ਸਥਾਪਿਤ ਕੀਤੇ ਜਾ ਰਹੇ ਉੱਚ ਪੱਧਰੀ ਐਲੂਮੀਨੀਅਮ ਅਲਾਏ ਵਿਕਾਸ ਅਤੇ ਨਿਰਮਾਣ ਸੁਵਿਧਾ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਉਪ-ਰਾਸ਼ਟਰਪਤੀ ਚਾਹੁੰਦੇ ਸਨ ਕਿ ਇਸ ਪ੍ਰੋਜੈਕਟ ਵਿੱਚ ਤੇਜ਼ੀ ਲਿਆਂਦੀ ਜਾਵੇ ਕਿਉਂਕਿ ਇਸ ਨਾਲ ਨੇਲੋਰ ਜ਼ਿਲ੍ਹੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ, ਜਿੱਥੇ ਇਹ ਸੁਵਿਧਾ ਬਣਾਈ ਜਾ ਰਹੀ ਹੈ।
ਉਪ ਰਾਸ਼ਟਰਪਤੀ ਨੇ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਵੀ ਗੱਲ ਕੀਤੀ ਅਤੇ ਆਂਧਰ ਪ੍ਰਦੇਸ਼ ਦੇ ਨੈਲੋਰ ਜ਼ਿਲ੍ਹੇ ਦੇ ਥੁਪੀਲੀਪਲਮ ਪਿੰਡ ਵਿੱਚ ਆਉਣ ਵਾਲੇ ਨੈਸ਼ਨਲ ਇੰਸਟੀਟਿਊਟ ਆਵ੍ ਓਸ਼ਨ ਟੈਕਨਾਲੋਜੀ (ਐੱਨਆਈਓਟੀ) ਦੀ ਪ੍ਰਗਤੀ ਬਾਰੇ ਜਾਣਕਾਰੀ ਹਾਸਲ ਕੀਤੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਪ੍ਰੋਜੈਕਟ ਨਾਲ ਸਬੰਧਿਤ ਜ਼ਮੀਨੀ ਮਸਲੇ ਵੀ ਹੱਲ ਹੋ ਗਏ ਹਨ ਅਤੇ ਉਹ ਪ੍ਰੋਜੈਕਟ ਨੂੰ ਜਲਦੀ ਮੁਕੰਮਲ ਕਰਨਾ ਚਾਹੁੰਦੇ ਹਨ।
ਇੱਥੇ ਵਰਨਣਯੋਗ ਹੈ ਕਿ ਸ਼੍ਰੀ ਨਾਇਡੂ ਨੇ ਸਬੰਧਿਤ ਮੰਤਰੀਆਂ ਦੇ ਨਾਲ 2015 ਅਤੇ 2016 ਵਿੱਚ ਉਪਰੋਕਤ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਉਹ ਚਾਹਵਾਨ ਹਨ ਕਿ ਪ੍ਰੋਜੈਕਟਾਂ ਨੂੰ ਉਹਨਾਂ ਦੇ ਤੈਅਸ਼ੁਦਾ ਪ੍ਰੋਗਰਾਮ ਅਨੁਸਾਰ ਹੀ ਮੁਕੰਮਲ ਕੀਤਾ ਜਾਵੇ। ਇਹ ਪ੍ਰੋਜੈਕਟ ਭਾਰਤ ਸਰਕਾਰ ਵੱਲੋਂ ਆਂਧਰ ਪ੍ਰਦੇਸ਼ ਪੁਨਰਗਠਨ ਐਕਟ, 2014 ਦੇ ਆਧਾਰ 'ਤੇ ਸਥਾਪਿਤ ਕੀਤੇ ਗਏ ਹਨ, ਜਿਸ ਰਾਹੀਂ ਆਂਧਰ ਪ੍ਰਦੇਸ਼ ਦੇ ਵੰਡੇ ਹੋਏ ਰਾਜ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੀ ਸਥਾਪਨਾ ਦੀ ਵਿਵਸਥਾ ਹੈ।
**********
ਐੱਮਐੱਸ/ਆਰਕੇ
(रिलीज़ आईडी: 1845732)
आगंतुक पटल : 169