ਗ੍ਰਹਿ ਮੰਤਰਾਲਾ

‘ਪਦਮ ਪੁਰਸਕਾਰ-2023’ ਲਈ ਮੁਲਾਂਕਣ 15 ਸਤੰਬਰ, 2022 ਤੱਕ ਖੁੱਲੇ ਹਨ

Posted On: 27 JUL 2022 3:36PM by PIB Chandigarh

ਗਣਤੰਤਰ ਦਿਵਸ, 2023 ਦੇ ਅਵਸਰ ‘ਤੇ ਘੋਸ਼ਿਤ ਕੀਤੇ ਜਾਣ ਵਾਲੇ ਪਦਮ ਪੁਰਸਕਾਰਾਂ (ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ) ਲਈ ਔਨਲਾਈਨ ਨਾਮਜ਼ਦਗੀਆਂ 1 ਮਈ 2022 ਤੋਂ ਜਾਰੀ ਹਨ। ਪਦਮ ਪੁਰਸਕਾਰਾਂ ਲਈ ਮੁਲਾਂਕਣ ਦੀ ਅੰਤਿਮ ਮਿਤੀ 15 ਸਤੰਬਰ, 2022 ਹੈ। ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਕੇਵਲ ਰਾਸ਼ਟਰੀ ਪੁਰਸਕਾਰ ਪੋਰਟਲ https://awards.gov.in ਤੇ ਹੀ ਔਨਲਾਈਨ ਸਵੀਕਾਰ ਕੀਤੀ ਜਾਵੇਗੀ।

ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਨਾਮ ਨਾਲ ਇਹ ਪਦਮ ਪੁਰਸਕਾਰ ਦੇਸ਼ ਦੇ ਸਰਵਉੱਤਮ ਨਾਗਰਿਕ ਪੁਰਸਕਾਰਾਂ ਵਿੱਚ ਸ਼ਾਮਲ ਹਨ। ਸਾਲ 1954 ਵਿੱਚ ਸ਼ੁਰੂ ਕੀਤੇ ਗਏ ਇਨ੍ਹਾਂ ਪੁਰਸਕਾਰਾਂ ਦੀ ਘੋਸ਼ਣਾ ਹਰ ਸਾਲ ਗਣਤੰਤਰ ਦਿਵਸ ਦੇ ਅਵਸਰ ਤੇ ਕੀਤੀ ਜਾਂਦੀ ਹੈ। ਇਨ੍ਹਾਂ ਪੁਰਸਕਾਰਾਂ ਦੇ ਜ਼ਰੀਏ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦੇ ‘ਉਤਕ੍ਰਿਸ਼ਟ ਕਾਰਜ ਜਾ ਯੋਗਦਾਨ’ ਨੂੰ ਸਰਾਹਿਆ ਜਾਂਦਾ ਹੈ।

ਇਹ ਪੁਰਸਕਾਰ ਸਾਰੇ ਖੇਤਰਾਂ/ਵਿਸ਼ਿਆਂ ਜਿਵੇਂ ਕਿ ਕਲਾ, ਸਾਹਿਤ ਅਤੇ ਸਿੱਖਿਆ, ਖੇਡ, ਮੈਡੀਕਲ, ਸਮਾਜਿਕ ਕਾਰਜ, ਵਿਗਿਆਨ ਅਤੇ ਇੰਜੀਨਿਅਰਿੰਗ, ਲੋਕ ਕਾਰਜ, ਸਿਵਲ ਸੇਵਾ, ਕਾਰੋਬਾਰ ਤੇ ਉਦਯੋਗ, ਆਦਿ ਵਿੱਚ ਖਾਸ ਅਤੇ ਅਸਾਧਾਰਣ ਉਪਲਬਧੀਆਂ/ ਸੇਵਾ ਲਈ ਪ੍ਰਦਾਨ ਕੀਤੇ ਜਾਂਦੇ ਹਨ। 

ਜਾਤੀ, ਪੇਸ਼ਾ, ਅਹੁਦਾ ਜਾਂ ਮਹਿਲਾ-ਪੁਰਸ਼ ਦੇ ਅਧਾਰ ਤੇ ਭੇਦਭਾਵ ਕੀਤੇ ਬਿਨਾ ਹੀ ਸਾਰੇ ਵਿਅਕਤੀ ਇਹ ਪੁਰਸਕਾਰ ਪਾਉਣ ਦੇ ਯੋਗ ਹਨ। ਡਾਕਟਰਾਂ ਅਤੇ ਵਿਗਿਆਨਿਕਾਂ ਨੂੰ ਛੱਡ ਜਨਤਕ ਉਪਕ੍ਰਮਾਂ ਵਿੱਚ ਕਾਰਜ ਲੋਕਾਂ ਸਹਿਤ ਸਾਰੇ ਸਰਕਾਰੀ ਕਰਮਚਾਰੀ ਪਦ ਪੁਰਸਕਾਰਾਂ ਲਈ ਯੋਗ ਨਹੀਂ ਹਨ।

ਸਰਕਾਰ ਪਦਮ ਪੁਰਸਕਾਰਾਂ ਨੂੰ ‘ਜਨ ਪਦਮ’ ਦੇ ਰੂਪ ਵਿੱਚ ਤਬਦੀਲ ਕਰਨ ਲਈ ਪ੍ਰਤੀਬੱਧ ਹੈ। ਅੰਤ ਸਾਰੇ ਨਾਗਰਿਕਾਂ ਨੂੰ ਅਨੁਰੋਧ ਹੈ ਕਿ ਉਹ ਸਵੈ-ਮੁਲਾਂਕਣ ਸਹਿਤ ਨਾਮਜ਼ਦਗੀਆਂ ਕਰੇ। ਉਨ੍ਹਾਂ ਪ੍ਰਤੀਭਾਸ਼ਾਲੀ ਵਿਅਕਤੀਆਂ ਦੀ ਪਹਿਚਾਣ ਕਰਨ ਲਈ ਠੋਸ ਯਤਨ ਕੀਤੇ ਜਾ ਸਕਦੇ ਹਨ ਜਿਨ੍ਹਾਂ ਦੀ ਉਤਕ੍ਰਿਸ਼ਟਤਾ ਅਤੇ ਉਪਲਬਧੀਆਂ ਵਾਸਤਵ ਵਿੱਚ ਮਹਿਲਾਵਾਂ ਸਮਾਜ ਦੇ ਕਮਜ਼ੋਰ ਵਰਗਾਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ, ਦਿੱਵਿਯਾਂਗ ਵਿਅਕਤੀਆਂ ਦਰਮਿਆਨ ਸਰਾਹੇ ਜਾਣ ਦੇ ਯੋਗ ਹਨ ਅਤੇ ਜੋ ਨਿਰਸਵਰਥ ਭਾਵਨ ਨਾਲ ਸਮਾਜ ਦੀ ਸੇਵਾ ਕਰ ਰਹੇ ਹਨ।

ਨਾਮਜ਼ਦਗੀਆਂ ਵਿੱਚ ਉਹ ਸਾਰੇ ਸੰਬੰਧਿਤ ਵੇਰਵੇ ਸ਼ਾਮਲ ਹੋਣਾ ਚਾਹੀਦਾ ਹੈ ਜੋ ਉਪਯੁਕਤ ਪੋਰਟਲ ਤੇ ਉਪਲਬਧ ਪ੍ਰਾਰੂਪ ਵਿੱਚ ਨਿਰਧਾਰਤ ਕੀਤੇ ਗਏ ਹਨ ਜਿਸ ਵਿੱਚ ਇੱਕ ਵਰਣਨਯੋਗ ਜਾਂ  ਸਿਫਾਰਿਸ਼ ਵਿਅਕਤੀ ਦੀ ਆਪਣੇ ਸੰਬੰਧਿਤ ਖੇਤਰ/ਵਿਸ਼ੇ ਵਿੱਚ ਹਾਸਿਲ ਕੀਤੀ ਗਈ ਖਾਸ ਅਤੇ ਅਸਾਧਾਰਣ ਉਪਲਬਧੀਆਂ/ਸੇਵਾ ਦਾ ਸਪੱਸ਼ਟ ਰੂਪ ਤੋਂ ਉਲੇਖ ਕੀਤਾ ਜਾਣਾ ਚਾਹੀਦਾ ਹੈ।

ਇਸ ਸੰਬੰਧ ਵਿੱਚ ਵੇਰਵਾ ਗ੍ਰਹਿ ਮੰਤਰਾਲੇ ਦੀ ਵੈਬਸਾਈਟ https://mha.gov.in ਅਤੇ ਪਦਮ ਪੁਰਸਕਾਰ ਪੋਰਟਲ https://padmaawards.gov ਤੇ ਪੁਰਸਕਾਰ ਅਤੇ ਪਦਕ ਸਿਰਲੇਖ ਦੇ ਤਹਿਤ ਵੀ ਉਪਲਬਧ ਹਨ। ਇਨ੍ਹਾਂ ਪੁਰਸਕਾਰਾਂ ਨਾਲ ਸੰਬੰਧਿਤ ਵਿਧਾਨ ਅਤੇ ਨਿਯਮ ਵੈਬਸਾਈਟ ਦੀ https://padmaawards.gov.in/AboutAwards.aspx  ਲਿੰਕ ਤੇ ਉਪਲਬਧ ਹਨ।

****

NW/RK/AY/RR



(Release ID: 1845601) Visitor Counter : 141