ਰੱਖਿਆ ਮੰਤਰਾਲਾ
ਕਾਰਗਿਲ ਯੁੱਧ ਵਿੱਚ ਭਾਰਤ ਦੀ ਇਤਿਹਾਸਿਕ ਵਿਜੈ ਦੀ 23ਵੀਂ ਵਰ੍ਹੇਗੰਢ ਤੇ ਦੇਸ਼ ਨੇ ਇਸ ਯੁੱਧ ਦੇ ਨਾਇਕਾਂ ਦੇ ਪ੍ਰਤੀ ਸ਼ਰਧਾਂਜਲੀ ਅਰਪਿਤ ਕੀਤੀ
ਰੱਖਿਆ ਮੰਤਰੀ, ਰੱਖਿਆ ਰਾਜ ਮੰਤਰੀ, ਰੱਖਿਆ ਸਕੱਤਰ ਅਤੇ ਤਿੰਨਾਂ ਸੈਨਾਵਾਂ ਦੇ ਪ੍ਰਮੁੱਖਾਂ ਨੇ ਨਵੀਂ ਦਿੱਲੀ ਸਥਿਤ ਰਾਸ਼ਟਰੀ ਯੁੱਧ ਸਮਾਰਕ ਤੇ ਸ਼ਰਧਾਂਜਲੀ ਅਰਪਿਤ ਕੀਤੀ
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਨ੍ਹਾਂ ਨਾਇਕਾਂ ਦੀਆਂ ਯਾਦਾਂ ਨੂੰ ਆਪਣੇ ਮਨ ਵਿੱਚ ਸੰਜੋਦੇ ਹੋਏ ਅਸੀਂ ਰਾਸ਼ਟਰ ਨਿਰਮਾਣ ਦੇ ਪੱਥ ਤੇ ਅੱਗੇ ਵਧਦੇ ਰਹਿਣਗੇ
Posted On:
26 JUL 2022 12:04PM by PIB Chandigarh
1999 ਵਿੱਚ ਕਾਰਗਿਲ ਯੁੱਧ ਦੇ ਦੌਰਾਨ ਹੋਏ ਇਤਿਹਾਸਿਕ ਵਿਜੈ ਦੀ 23ਵੀਂ ਵਰ੍ਹੇਗੰਢ ਦੇ ਅਵਸਰ ਤੇ ਦੇਸ਼ ਅੱਜ ਇਸ ਯੁੱਧ ਦੇ ਬਹਾਦੁਰ ਸੈਨਾ ਨਾਇਕਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰ ਰਿਹਾ ਹੈ। ਪ੍ਰਤੀ ਸਾਲ ਇਸ ਦਿਨ ਨੂੰ ‘ਕਾਰਗਿਲ ਵਿਜੈ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਇਸ ਅਵਸਰ ‘ਤੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਰੱਖਿਆ ਰਾਜ ਮੰਤਰੀ ਸ਼੍ਰੀ ਅਜੈ ਭੱਟ, ਰੱਖਿਆ ਸਕੱਤਰ ਡਾ. ਅਜੈ ਕੁਮਾਰ, ਥਲ ਸੈਨਾ ਮੁੱਖੀ ਜਨਰਲ ਮਨੋਜ ਪਾਂਡੇ, ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਬੀ. ਆਰ.ਚੌਧਰੀ ਨੇ ਨਵੀਂ ਦਿੱਲੀ ਸਥਿਤ ਰਾਸ਼ਟਰੀ ਯੁੱਧ ਸਮਾਰਕ ਤੇ ਪੁਸ਼ਪਚੱਕਰ ਅਰਪਿਤ ਕੀਤਾ ਅਤੇ 1999 ਵਿੱਚ ਹੋਏ ਕਾਰਗਿਲ ਯੁੱਧ ਵਿੱਚ ਭਾਰਤ ਦੀ ਜਿੱਤ ਸੁਨਿਸ਼ਚਿਤ ਕਰਨ ਵਾਲੇ ਸੈਨਾ ਨਾਇਕਾਂ ਦੇ ਪ੍ਰਤੀ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਸਿਵਲ ਅਤੇ ਮਿਲਟਰੀ ਅਧਿਕਾਰੀ ਵੀ ਮੌਜੂਦ ਸਨ।
ਰਾਸ਼ਟਰੀ ਯੁੱਧ ਸਮਾਰਕ ਵਿੱਚ ਰੱਖੀ ਵਿਜ਼ੀਟਰਸ ਬੁਕ ਤੇ ਲਿਖੇ ਸੰਦੇਸ਼ ਵਿੱਚ ਸ਼੍ਰੀ ਰਾਜਨਾਥ ਸਿੰਘ ਨੇ ਯੁੱਧ ਦੇ ਦੌਰਾਨ ਸਸ਼ਤਰ ਸੈਨਾਵਾਂ ਦੇ ਨਾਇਕਾਂ ਦੁਆਰਾ ਪ੍ਰਦਰਸ਼ਿਤ ਵੀਰਤਾ ਅਤੇ ਉਨ੍ਹਾਂ ਦੇ ਬਲਿਦਾਨ ਨੂੰ ਯਾਦ ਕੀਤਾ, ਜਿ, ਦੀ ਵਜ੍ਹਾ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਹੋ ਸਕੀ। ਉਨ੍ਹਾਂ ਨੇ ਲਿਖਿਆ, “ਰਾਸ਼ਟਰ ਸਸ਼ਤਰ ਸੈਨਾਵਾਂ ਦੁਆਰਾ ਦਿੱਤੇ ਗਏ ਬਲਿਦਾਨ ਲਈ ਹਮੇਸ਼ਾ ਆਭਾਰੀ ਰਹਿਣਗਾ। ਉਨ੍ਹਾਂ ਦੀਆਂ ਯਾਦਾਂ ਆਪਣੇ ਹਿਰਦੇ ਵਿੱਚ ਸੰਜੋਕੇ ਅਸੀਂ ਪੂਰੀ ਊਰਜਾ ਦੇ ਨਾਲ ਰਾਸ਼ਟਰ ਨਿਰਮਾਣ ਦੇ ਪਥ ਤੇ ਅਗ੍ਰਸਰ ਰਹਿਣਗੇ।
ਇੱਕ ਟਵੀਟ ਵਿੱਚ ਰੱਖਿਆ ਮੰਤਰੀ ਨੇ ਇਨ੍ਹਾਂ ਬਹਾਦੁਰ ਜਵਾਨਾਂ ਦੀ ਵੀਰਤਾ ਅਤੇ ਅਦਭੁਤ ਸਾਹਸ ਦੀ ਵੀ ਸਰਾਹਨਾ ਕੀਤੀ, ਜੋ ਕਿ ਭਾਰਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।
ਕਾਰਗਿਲ ਯੁੱਧ ਦੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਦ੍ਰਾਸ ਸਥਿਤ ਕਾਰਗਿਲ ਯੁੱਧ ਸਮਾਰਕ ਸਮੇਤ ਦੇਸ਼ਭਰ ਵਿੱਚ ਅਨੇਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਕਾਰਗਿਲ ਯੁੱਧ ਦੇ ਦੌਰਾਨ ਭਾਰਤੀ ਸੈਨਾ ਦੇ ਵੀਰ ਜਵਾਨਾਂ ਨੇ ਭਾਰਤੀ ਵਾਯੂਸੈਨਾ ਦੀ ਮਦਦ ਨਾਲ ਦੁਰਗਮ ਖੇਤਰਾਂ, ਬੇਹਦ ਖਰਾਬ ਮੌਸਮ ਜਿਹੀਆਂ ਵਿਸ਼ਮ ਸਥਿਤੀਆਂ ਵਿੱਚ ਉਸ ਦੁਸ਼ਮਣ ਤੇ ਵਿਜੈ ਪ੍ਰਾਪਤ ਕੀਤੀ ਜੋ ਉੱਚੀ ਪਹਾੜੀਆਂ ਤੇ ਕਬਜਾ ਜਮਾਏ ਬੈਠੇ ਸਨ।
****
(Release ID: 1845177)
Visitor Counter : 125