ਆਈਐੱਫਐੱਸਸੀ ਅਥਾਰਿਟੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਜੁਲਾਈ, 2022 ਨੂੰ ਜੀਆਈਐੱਫਟੀ ਇੰਟਰਨੈਸ਼ਨਲ ਫਾਇਨੈਸ਼ੀਅਲ ਸਰਵਿਸਿਜ਼ ਸੈਂਟਰ ਦਾ ਦੌਰਾ ਕਰਨਗੇ।


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, 29 ਜੁਲਾਈ, 2022 ਨੂੰ ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੇਕ-ਸਿਟੀ (ਜੀਆਈਐੱਫਟੀ ਸਿਟੀ), ਭਾਰਤ ਦੇ ਪਹਿਲੇ ਇੰਟਰਨੈਸ਼ਨਲ ਫਾਇਨੈਸ਼ੀਅਲ ਸਰਵਿਸਿਜ਼ ਸੈਂਟਰ (ਆਈਐੱਫਐੱਸਸੀ) ਦਾ ਦੌਰਾ ਕਰਨਗੇ।

Posted On: 25 JUL 2022 3:20PM by PIB Chandigarh

ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਭੂਪੇਂਦਰ ਪਟੇਲ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ, ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ, ਅਤੇ ਡਾ. ਭਾਗਵਤ ਕਿਸ਼ਨਰਾਓ ਕਰਾੜ ਵੀ ਸ਼ਿਰਕਤ ਕਰਨਗੇ ।

ਆਪਣੀ ਫੇਰੀ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਟੀ (ਆਈਐੱਫਐੱਸਸੀਏ) ਦਾ ਨੀਂਹ ਪੱਥਰ ਵੀ ਰੱਖਣਗੇ ਜੋ ਦੇਸ਼ ਵਿੱਚ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰਾਂ ਵਿੱਚ ਵਿੱਤੀ ਉਤਪਾਦਾਂ, ਵਿੱਤੀ ਸੇਵਾਵਾਂ ਅਤੇ ਵਿੱਤੀ ਸੰਸਥਾਵਾਂ ਦੇ ਵਿਕਾਸ ਅਤੇ ਨਿਯਮ ਲਈ ਏਕੀਕ੍ਰਿਤ ਰੈਗੂਲੇਟਰ ਹੈ। ਆਈਐੱਫਐੱਸਸੀਏ ਦੇ ਹੈੱਡਕੁਆਰਟਰ ਭਵਨ ਦੀ ਇੱਕ ਵੱਕਾਰੀ ਬਣਤਰ ਵਜੋਂ ਕਲਪਨਾ ਕੀਤੀ ਗਈ ਹੈ। ਜੋ ਕਿ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਵਿੱਤੀ ਕੇਂਦਰ ਵਜੋਂ ਜੀਆਈਐੱਫਟੀ-ਆਈਐੱਫਐੱਸਸੀ ਦੀ ਵਧਦੀ ਹੋਈ ਪ੍ਰਸਿੱਧੀ ਅਤੇ ਪ੍ਰਭਾਵ ਨੂੰ ਦਰਸਾਉਂਦਾ ਹੈ।

 

ਪ੍ਰਧਾਨ ਮੰਤਰੀ ਜੀਆਈਐੱਫਟੀ-ਆਈਐੱਫਐੱਸਸੀ ਵਿੱਚ ਭਾਰਤ ਦੇ ਪਹਿਲੇ ਅੰਤਰਰਾਸ਼ਟਰੀ ਬੁਲਿਅਨ ਐਕਸਚੇਂਜ, ਇੰਡੀਆ ਇੰਟਰਨੈਸ਼ਨਲ ਬੁਲਿਅਨ ਐਕਸਚੇਂਜ (ਆਈਆਈਬੀਐਕਸ) ਦੀ ਸ਼ੁਰੂਆਤ ਕਰਨਗੇ। ਇਹ ਐਕਸਚੇਂਜ ਭਾਰਤ ਵਿੱਚ ਸੋਨੇ ਦੇ ਵਿੱਤੀਕਰਣ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਜਵਾਬਦੇਹ ਸੋਰਸਿੰਗ ਅਤੇ ਗੁਣਵੱਤਾ ਭਰੋਸੇ ਦੇ ਨਾਲ ਕੁਸ਼ਲ ਮੁੱਲ ਖੋਜ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ। ਇਹ ਭਾਰਤ ਨੂੰ ਵਿਸ਼ਵ ਸਰਾਫਾ ਬਾਜ਼ਾਰ ਵਿੱਚ ਆਪਣਾ ਸਹੀ ਸਥਾਨ ਹਾਸਲ ਕਰਨ ਅਤੇ ਅਖੰਡਤਾ ਅਤੇ ਗੁਣਵੱਤਾ ਨਾਲ ਵਿਸ਼ਵਵਿਆਪੀ ਮੁੱਲ ਲੜੀ ਦੀ ਸੇਵਾ ਕਰਨ ਲਈ ਸਸ਼ੱਕਤ ਬਣਾਏਗਾ । ਇਹ ਭਾਰਤ ਨੂੰ ਇੱਕ ਪ੍ਰਮੁੱਖ ਖਪਤਕਾਰ ਵਜੋਂ ਵਿਸ਼ਵ ਸਰਾਫਾ ਬਾਜ਼ਾਰ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਨ ਲਈ ਸਮਰੱਥ ਬਣਾਉਣ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਦੀ ਵੀ ਪੁਸ਼ਟੀ ਕਰਦਾ ਹੈ।

ਪ੍ਰਧਾਨ ਮੰਤਰੀ ਐੱਨਐੱਸਈ ਆਈਐੱਫਐੱਸਸੀ- ਐੱਸਜੀਐੱਕਸ ਕਨੈਕਟ ਨੂੰ ਵੀ ਲਾਂਚ ਕਰਨਗੇ। ਇਸ ਕਨੈਕਟ ਦੇ ਤਹਿਤ, ਸਿੰਗਾਪੁਰ ਐਕਸਚੇਂਜ ਲਿਮਟਿਡ (ਐੱਸਜੀਐੱਕਸ) ਦੇ ਮੈਂਬਰਾਂ ਦੁਆਰਾ ਨਿਫਟੀ ਯੋਗਿਕੋ (ਡੈਰੀਵੇਟਿਵਜ਼) ਦੇ ਸਾਰੇ ਆਰਡਰਾਂ ਨੂੰ 'ਐੱਨਐੱਸਈ-ਆਈਐੱਫਐੱਸਸੀ ਆਰਡਰ ਮੈਚਿੰਗ ਐਂਡ ਟਰੇਡਿੰਗ ਪਲੇਟਫਾਰਮ' 'ਤੇ ਭੇਜ ਕੇ ਮੇਲ ਕੀਤਾ ਜਾਵੇਗਾ। ਇਹ ਕਨੈਕਟ ਜੀਆਈਐੱਫਟੀ-ਆਈਐੱਫਐੱਸਸੀ ਵਿੱਚ ਡੈਰੀਵੇਟਿਵ ਬਾਜ਼ਾਰਾਂ ਵਿੱਚ ਤਰਲਤਾ ਨੂੰ ਮਜ਼ਬੂਤ ਕਰਕੇ ਜ਼ਿਆਦਾ ਤੋਂ ਜ਼ਿਆਦਾ ਅੰਤਰਰਾਸ਼ਟਰੀ ਭਾਗੀਦਾਰਾਂ ਨੂੰ ਇੱਕਠੇ ਕਰੇਗਾ ਅਤੇ ਜੀਆਈਐੱਫਟੀ-ਆਈਐੱਫਐੱਸਸੀ 'ਤੇ ਵਿੱਤੀ ਈਕੋ-ਸਿਸਟਮ 'ਤੇ ਸਕਾਰਾਤਮਕ ਪ੍ਰਭਾਵ ਵੀ ਪੈਦਾ ਕਰੇਗਾ। ਇਸ ਕਨੈਕਟ ਦੇ ਮਾਧਿਅਮ ਨਾਲ ਭਾਰਤ ਅਤੇ ਅੰਤਰਰਾਸ਼ਟਰੀ ਖੇਤਰਾਂ ਵਿੱਚ ਬ੍ਰੋਕਰ -ਡੀਲਰਾਂ ਰਾਹੀਂ ਡੈਰੀਵੇਟਿਵਜ਼ ਦੇ ਵਪਾਰ ਦੇ ਲਈ ਵੱਡੀ ਗਿਣਤੀ ਵਿੱਚ ਭਾਗ ਲੈਣ ਦੀ ਉਮੀਦ ਹੈ।

 

ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਕਈ ਹੋਰ ਪ੍ਰਮੁੱਖ ਘੋਸਣਾਵਾਂ ਵੀ ਕੀਤੀਆਂ ਜਾਣਗੀਆਂ।

 

 ****

ਆਰਐੱਮ/ਐੱਮਵੀ/ਕੇਐੱਮਐੱਨ



(Release ID: 1844987) Visitor Counter : 114