ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ਐੱਨਸੀਐੱਫ ਵਿੱਚ ਅਨੁਸ਼ੀਲਨ ਸਮਿਤੀ ਬਾਰੇ ਜਾਣਕਾਰੀ ਸ਼ਾਮਲ ਕਰਨ ਦਾ ਸੱਦਾ ਦਿੱਤਾ

Posted On: 24 JUL 2022 6:28PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਅਨੁਸ਼ੀਲਨ ਸਮਿਤੀ 20ਵੀਂ ਸਦੀ ਵਿੱਚ ਬੰਗਾਲ ਤੋਂ ਸੰਚਾਲਿਤ ਇੱਕ ਪ੍ਰਮੁੱਖ ਗਰੁੱਪ ਕ੍ਰਾਂਤੀਕਾਰੀ ਸਮਿਤੀ ਸੀ, ਜਿਸ ਦਾ ਮਿਸ਼ਨ ਬਸਤੀਵਾਦ ਸ਼ਾਸਨ ਨੂੰ ਉਖਾੜ ਫੇਂਕਨਾ ਅਤੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਨੂੰ ਗਤੀ ਪ੍ਰਦਾਨ ਕਰਨਾ ਸੀ। ਉਨ੍ਹਾਂ ਨੇ ਸਾਹਸ, ਬਲਿਦਾਨ ਅਤੇ ਪ੍ਰੇਰਣਾ ਦੇ ਇਸ ਭਵਨ ਤੇ ਝੰਡਾ ਲਹਿਰਾਇਆ। 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਤੀਸ਼ ਚੰਦਰ ਪ੍ਰਮਾਥ ਮਿੱਤਰਾ, ਅਰਬਿੰਦੋ ਘੋਸ਼ ਅਤੇ ਸਰਲਾ ਦੇਵੀ ਦੁਆਰਾ ਸਥਾਪਿਤ, ਅਨੁਸ਼ੀਲਨ ਸਮਿਤੀ ਬੰਗਾਲ ਦੀ ਪਵਿੱਤਰ ਭੂਮੀ ਨਾਲ ਜੁੜੇ ਵੱਖ-ਵੱਖ ਸ਼ਾਨਦਾਰ ਸੰਸਥਾਨਾਂ ਵਿੱਚੋਂ ਇੱਕ ਸੀ, ਜਿਸ ਨੇ ਰਾਸ਼ਟਰਵਾਦੀ ਲੇਖਨ, ਪ੍ਰਕਾਸ਼ਨ ਅਤੇ ਸਵਦੇਸ਼ੀ ਤੇ ਜੋਰ ਦੇ ਕੇ ਦੇਸ਼ ਦੀ ਆਤਮ ਨੂੰ ਅਭਿਵਿਅਕਤ ਕੀਤਾ।

ਉਨ੍ਹਾਂ ਨੇ ਕਿਹਾ ਕਿ ਦੇਸ਼ਬੰਧੂ ਚਿੱਤਰੰਜਨ ਦਾਸ, ਸੁਰੇਂਦ੍ਰਨਾਥ ਟੈਗੋਰ, ਜਤਿੰਦ੍ਰਨਾਥ ਬੈਨਰਜੀ, ਬਾਘਾ ਜਤਿਨ ਜਿਹੇ ਮਹਾਨ ਵਿਅਕਤ ਅਨੁਸ਼ੀਲਨ ਸਮਿਤੀ ਨਾਲ ਜੁੜੇ ਸਨ। ਹੇਡਗੇਵਾਰ ਵੀ ਸਮਿਤੀ ਦੇ ਸਾਬਕਾ ਕਰਮਚਾਰੀ ਸਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਸ਼ੇਸ਼ ਕਰਕੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਇਨ੍ਹਾਂ ਮਹਾਨੁਭਾਵਾਂ ਦੇ ਪ੍ਰਤੀ ਸ਼ਰਧਾ ਪ੍ਰਗਟ ਕਰਨ ਦਾ ਸੌਭਾਗ ਪ੍ਰਾਪਤ ਹੋਇਆ ਹੈ।

ਮੰਤਰੀ ਨੇ ਐੱਨਸੀਈਆਰਟੀ ਅਤੇ ਸਿੱਖਿਆ ਜਗਤ ਵਿੱਚ ਆਗਾਮੀ ਰਾਸ਼ਟਰੀ ਕੋਰਸ ਦੀ ਰੂਪਰੇਖਾ ਵਿੱਚ ਅਨੁਸ਼ੀਲਨ ਸਮਿਤੀ ਬਾਰੇ ਕਾਫੀ ਜਾਣਕਾਰੀ ਸ਼ਾਮਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਪਾਠ ਪੁਸਤਕਾਂ ਵਿੱਚ ਅਨੁਸ਼ੀਲਨ ਸਮਿਤੀ ਦੇ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ।

*****

ਐੱਮਜੀਪੀਐੱਸ/ਏਕੇ


(Release ID: 1844659) Visitor Counter : 132