ਭਾਰਤ ਚੋਣ ਕਮਿਸ਼ਨ

ਸ਼੍ਰੀਮਤੀ ਦ੍ਰੌਪਦੀ ਮੁਰਮੂ ਭਾਰਤ ਦੀ ਰਾਸ਼ਟਰਪਤੀ ਚੁਣੀ ਗਈ

Posted On: 22 JUL 2022 5:17PM by PIB Chandigarh

ਨਿਰਵਾਚਨ ਆਯੋਗ ਨੇ ਭਾਰਤ ਦੇ ਪੰਦਰਵੇਂ ਰਾਸ਼ਟਰਪਤੀ ਦੀ ਚੋਣ ਦੇ ਲਈ ਆਪਣੇ ਪ੍ਰੈੱਸ ਨੋਟ ਮਿਤੀ 9 ਜੂਨ, 2022 ਵਿੱਚ ਹੋਰ ਗੱਲਾਂ ਦੇ ਨਾਲ-ਨਾਲ 18 ਜੁਲਾਈ, 2022 ਨੂੰ ਮਤਦਾਨ ਦੀ ਤਾਰੀਖ ਅਤੇ 21 ਜੁਲਾਈ, 2022 ਨੂੰ ਮਤਗਣਨਾ ਦੀ ਤਾਰੀਖ ਦੇ ਰੂਪ ਵਿੱਚ ਐਲਾਨ ਕੀਤਾ ਸੀ। ਨਿਰਧਾਰਿਤ ਪ੍ਰੋਗਰਾਮ ਦੇ ਅਨੁਸਾਰ 18 ਜੁਲਾਈ, 2022 ਨੂੰ ਨਵੀਂ ਦਿੱਲੀ ਸਥਿਤ ਸੰਸਦ ਭਵਨ ਅਤੇ ਸਾਰੇ ਰਾਜਾਂ ਦੀ ਰਾਜਧਾਨੀਆਂ ( ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੁਚੇਰੀ ਸਹਿਤ) ਵਿੱਚ ਮਤਦਾਨ ਹੋਇਆ। ਮਦਤਦਾਨ ਦੇ ਯੋਗ ਕੁੱਲ 4796 ਮਤਦਾਤਾਵਾਂ (771 ਸਾਂਸਦ ਅਤੇ 4025 ਵਿਧਾਇਕ) ਵਿੱਚੋਂ 4754 ਮਤਦਾਤਾਵਾਂ (763 ਸਾਂਸਦ ਅਤੇ 3991 ਵਿਧਾਇਕ) ਨੇ ਆਪਣੇ ਮਤਅਧਿਕਾਰ ਦਾ ਪ੍ਰਯੋਗ ਕੀਤਾ। ਇਨ੍ਹਾਂ ਚੋਣਾਂ ਦੇ ਨਿਰਵਾਚਨ ਅਧਿਕਾਰੀ, ਰਾਜ ਸਭਾ ਦੇ ਸਕੱਤਰ ਜਨਰਲ ਨੇ ਮਤਗਣਨਾ ਸਮਾਪਤ ਹੋਣ ਦੇ ਬਾਅਦ 21 ਜੁਲਾਈ, 2022 ਨੂੰ ਸ਼੍ਰੀਮਤੀ ਦੌਪਦੀ ਮੁਰਮੂ ਨੂੰ ਭਾਰਤ ਦੇ ਅਗਲੇ ਰਾਸ਼ਟਰਪਤੀ ਦੇ ਰੂਪ ਵਿੱਚ ਨਿਰਵਾਚਿਤ ਐਲਾਨ ਕੀਤਾ।

ਰਾਜਪੱਤਰ ਵਿੱਚ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਦੇ ਪ੍ਰਕਾਸ਼ਨ ਦੇ ਨਾਲ 15 ਜੂਨ, 2022 ਨੂੰ ਸ਼ੁਰੂ ਹੋਈ ਪ੍ਰਕਿਰਿਆ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਭਾਰਤ ਦੀ 15ਵੀਂ ਰਾਸ਼ਟਰਪਤੀ ਦੇ ਰੂਪ ਵਿੱਚ ਚੁਣੇ ਜਾਣ ਦੇ ਪ੍ਰਮਾਣ ਪੱਤਰ ‘ਤੇ ਚੀਫ ਇਲੈਕਸ਼ਨ ਕਮਿਸ਼ਨਰ, ਸ਼੍ਰੀ ਰਾਜੀਵ ਕੁਮਾਰ ਅਤੇ ਇਲੈਕਸ਼ਨ ਕਮਿਸ਼ਨਰ ਸ਼੍ਰੀ ਅਨੂਪ ਚੰਦ੍ਰ ਪਾਂਡੇ ਦੁਆਰਾ ਦਸਤਖ਼ਤ ਕਰਨ ਦੇ ਨਾਲ ਅੱਜ ਸਮਾਪਤ ਹੋ ਗਈ। ਇਸ ਦੇ ਬਾਅਦ ਸੀਨੀਅਰ ਡਿਪਟੀ ਇਲੈਕਸ਼ ਕਮਿਸ਼ਨਰ ਸ਼੍ਰੀ ਧਰਮੇਂਦਰ ਸ਼ਰਮਾ ਅਤੇ ਸੀਨੀਅਰ ਪ੍ਰਿੰਸੀਪਲ ਸਕੱਤਰ ਸ਼੍ਰੀ ਨਰੇਂਦਰ ਐੱਨ ਬੁਟੋਲੀਆ ਨੇ ਇਸ ਦੀ ਇੱਕ ਦਸਤਖ਼ਤ ਕਾਪੀ ਕੇਂਦਰੀ ਗ੍ਰਹਿ ਸਕੱਤਰ ਨੂੰ ਸੌਂਪੀ ਜਿਸ ਨੂੰ 25 ਜੁਲਾਈ, 2022 ਨੂੰ ਭਾਰਤ ਦੀ ਨਵੀਂ ਰਾਸ਼ਟਰਪਤੀ ਦੇ ਸ਼ਪਥ ਗ੍ਰਹਿਣ ਸਮਾਰੋਹ ਦੇ ਸਮੇਂ ਪੜ੍ਹਿਆ ਜਾਵੇਗਾ।

 

ਆਯੋਗ ਨੇ ਇਨ੍ਹਾਂ ਚੋਣਾਂ ਦੇ ਸੰਚਾਲਨ ਵਿੱਚ ਉਤਕ੍ਰਿਸ਼ਟ ਸਹਿਯੋਗ ਦੇ ਲਈ ਨਿਰਵਾਚਨ ਅਧਿਕਾਰੀ/ਸਹਾਇਕ ਨਿਰਵਾਚਨ ਅਧਿਕਾਰੀ, ਸੀਈਓ, ਈਸੀਆਈ ਨਿਰੀਖਕਾਂ, ਦਿੱਲੀ ਪੁਲਿਸ, ਸੀਆਈਐੱਸਐੱਫ, ਡੀਜੀਸੀਏ ਅਤੇ ਬੀਸੀਏਐੱਸ ਦੀ ਪੂਰੀ ਟੀਮ ਦਾ ਤਹਿ ਦਿਲ ਤੋਂ ਸ਼ਲਾਘਾ ਕੀਤੀ।

  

 

****

ਆਰਪੀ



(Release ID: 1844407) Visitor Counter : 107