ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰ ਸਰਕਾਰ ਵਿੱਚ ਭਰਤੀ ਪ੍ਰਕਿਰਿਆ ਕੋਵਿਡ-19 ਮਹਾਮਾਰੀ ਦੇ ਦੌਰਾਨ ਵੀ ਜਾਰੀ ਰਹੀ : ਡਾ. ਜਿਤੇਂਦਰ ਸਿੰਘ
.ਡਾ. ਜਿਤੇਂਦਰ ਸਿੰਘ ਨੇ ਕਿਹਾ 2020-21 ਅਤੇ 2021-22 ਦੌਰਾਨ ਯੂਪੀਐੱਸਸੀ, ਐੱਸਐੱਸਸੀ ਅਤੇ ਆਈਬੀਪੀਐੱਸ ਦੁਆਰਾ ਕੁੱਲ 1,59,615 ਉਮੀਦਵਾਰਾਂ ਦੀ ਚੋਣ ਕੀਤੀ ਗਈ
प्रविष्टि तिथि:
21 JUL 2022 1:07PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ ( ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਿੱਚ ਭਰਤੀ ਪ੍ਰਕਿਰਿਆ ਕੋਵਿਡ-19 ਮਹਾਮਾਰੀ ਦੇ ਦੌਰਾਨ ਵੀ ਜਾਰੀ ਰਹੀ ਹੈ।
ਰਾਜਸਭਾ ਦੇ ਪਟਲ ‘ਤੇ ਰੱਖੇ ਗਏ ਇੱਕ ਬਿਆਨ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਿੱਚ ਭਰਤੀ ਨਿਰੰਤਰ ਚਲਣ ਵਾਲੀ ਪ੍ਰਕਿਰਿਆ ਹੈ। 2020-21 ਅਤੇ 2021-22 ਦੌਰਾਨ ਯੂਪੀਐੱਸਸੀ, ਐੱਸਐੱਸਸੀ ਅਤੇ ਬੈਂਕਿੰਗ ਪਰਸੋਨਲ ਸਿਲੈਕਸ਼ਨ, ਜਿਸ ਨੂੰ ਆਈਬੀਪੀਐੱਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੁਆਰਾ ਕੁੱਲ 1,59,615 ਉਮੀਦਵਾਰਾਂ ਦੀ ਚੋਣ ਕੀਤੀ ਗਈ।
ਸੰਘ ਲੋਕ ਸੇਵਾ ਆਯੋਗ (ਯੂਪੀਐੱਸਸੀ), ਸਟਾਫ ਸਿਲੈਕਸ਼ਨ ਕਮਿਸ਼ਨ (ਐੱਸਐੱਸਸੀ) ਅਤੇ ਇੰਸਟੀਟਿਊਟ ਆਵ੍ ਬੈਂਕਿੰਗ ਪਰਸੋਨਲ ਸਿਲੈਕਸ਼ਨ (ਆਈਬੀਪੀਐੱਸ) ਕੋਵਿਡ-19 ਸੁਰੱਖਿਆ ਪ੍ਰੋਟੋਕਾਲ ਦੇ ਸਾਰੇ ਨਿਯਮਾਂ ਦਾ ਅਨੁਪਾਲਨ ਕਰਦੇ ਹੋਏ ਆਪਣੀਆਂ ਪਰੀਖਿਆਵਾਂ ਦਾ ਆਯੋਜਨ ਕਰ ਰਹੇ ਹਨ। ਕੋਵਿਡ-19 ਮਹਾਮਾਰੀ ਦੇ ਦੌਰਾਨ ਯੂਪੀਐੱਸਸੀ, ਐੱਸਐੱਸਸੀ ਅਤੇ ਆਈਬੀਪੀਐੱਸ ਦੁਆਰਾ ਨਿਮਨਲਿਖਿਤ ਭਰਤੀਆਂ ਕੀਤੀਆਂ ਗਈਆਂ ਹਨ:
|
ਵਰ੍ਹੇ
|
ਯੂਪੀਐੱਸਸੀ
|
ਐੱਸਐੱਸਸੀ
|
ਆਈਬੀਪੀਐੱਸ
|
ਕੁੱਲ
|
|
2020-21
|
4,214
|
68,891
|
23,496
|
96,601
|
|
2021-22
|
4,699
|
29,023
|
29,292
|
63,014
|
|
ਕੁੱਲ ਯੋਗ (2020-22)
|
8,913
|
97,914
|
52,788
|
1,59,615
|
ਕੋਵਿਡ-19 ਮਹਾਮਾਰੀ ਦੇ ਕਾਰਨ ਸਿਵਿਲ ਸਰਵਿਸਿਜ਼ ਐਗਜ਼ਾਮੀਨੇਸ਼ਨ (ਸੀਐੱਸਈ) ਦੇ ਲਈ ਆਪਣੀ ਉਮਰ ਵਿੱਚ ਛੋਟ ਪ੍ਰਾਪਤ ਕਰਨ ਅਤੇ ਆਪਣੀ ਉਮੀਦਵਾਰੀ ਦੇ ਲਈ ਅਤਿਰਿਕਤ ਮੌਕਾ ਦੇਣ ਵਾਲੇ ਵਿਸ਼ਿਆਂ ‘ਤੇ, ਸਿਵਿਲ ਸੇਵਾ ਪਰੀਖਿਆ ਦੇ ਉਮੀਦਵਾਰਾਂ ਨੇ ਰਿਟ ਪਟੀਸ਼ਨਾਂ ਦੇ ਮਾਧਿਅਮ ਨਾਲ ਇਨ੍ਹਾਂ ਵਿਸ਼ਿਆਂ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਉਠਾਇਆ ਸੀ। ਸੁਪਰੀਮ ਕੋਰਟ ਦੁਆਰਾ ਪਾਸ ਕੀਤੇ ਗਏ ਫੈਸਲਿਆਂ ਦੇ ਅਧਾਰ ‘ਤੇ, ਇਸ ਮਾਮਲੇ ‘ਤੇ ਵਿਚਾਰ ਕੀਤਾ ਗਿਆ ਅਤੇ ਸਿਵਿਲ ਸੇਵਾ ਪਰੀਖਿਆ ਦੇ ਸੰਬੰਧ ਵਿੱਚ ਪ੍ਰਯਤਨਾਂ ਦੀ ਸੰਖਿਆ ਤੇ ਉਮਰ-ਸੀਮਾ (age-limit) ਦੇ ਸੰਬੰਧ ਵਿੱਚ ਮੌਜੂਦਾ ਪ੍ਰਾਵਧਾਨਾਂ ਵਿੱਚ ਕਿਸੇ ਪ੍ਰਕਾਰ ਦੇ ਬਦਲਾਵ ਨੂੰ ਸੰਭਵ ਨਹੀਂ ਮੰਨਿਆ ਗਿਆ।
ਜਿੱਥੇ ਤੱਕ ਐੱਸਐੱਸਸੀ ਦੁਆਰਾ ਵਰ੍ਹੇ 2022 ਵਿੱਚ ਦਿੱਤੇ ਗਏ ਪਰੀਖਿਆਵਾਂ ਦੇ ਆਯੋਜਨ ਬਾਰੇ ਇਸ਼ਤਿਹਾਰ ਦਾ ਸੰਬੰਧ ਹੈ, ਐੱਸਐੱਸਸੀ ਨੇ ਉਮਰ ਨਿਰਧਾਰਿਤ ਕਰਨ ਦੀ ਮਹੱਤਵਪੂਰਨ ਮਿਤੀ 01.01.2022 ਨੂੰ ਨਿਧਾਰਿਤ ਕਰਨ ਦਾ ਫੈਸਲਾ ਲਿਆ ਹੈ। ਆਮ ਤੌਰ ‘ਤੇ, ਇਨ੍ਹਾਂ ਪਰੀਖਿਆਵਾਂ ਦੇ ਲਈ ਉਮਰ ਨਿਰਧਾਰਿਤ ਕਰਨ ਦੀ ਮਹੱਤਵਪੂਰਨ ਮਿਤੀ 01.08.2022 ਜਾਂ 01.01.2023 ਹੋਵੇਗੀ, ਜੋ ਟੀਅਰ-II ਪਰੀਖਿਆ ਦੇ ਆਯੋਜਨ ਦੇ ਸਮੇਂ-ਸਾਰਣੀ ‘ ਤੇ ਨਿਰਭਰ ਕਰਦੀ ਹੈ। ਜਿੱਥੇ ਤੱਕ ਬੈਂਕਿੰਗ ਖੇਤਰ ਦਾ ਸੰਬੰਧ ਹੈ, ਕਿਉਂਕਿ ਹਰੇਕ ਵਰ੍ਹੇ ਪਰੀਖਿਆਵਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ, ਇਸ ਲਈ ਇੱਥੇ ਉਮਰ ਵਿੱਚ ਛੋਟ ਦੇਣ ਦਾ ਕੋਈ ਮੁੱਦਾ ਲਾਗੂ ਨਹੀਂ ਹੁੰਦਾ ਹੈ।
<><><><><>
ਐੱਸਐੱਨਸੀ/ਆਰਆਰ
(रिलीज़ आईडी: 1843599)
आगंतुक पटल : 203