ਗ੍ਰਹਿ ਮੰਤਰਾਲਾ
azadi ka amrit mahotsav

ਅਰਧ ਸੈਨਿਕ ਬਲਾਂ ਵਿੱਚ ਅਗਨੀਵੀਰਾਂ ਲਈ ਰਾਖਵਾਂਕਰਨ

Posted On: 20 JUL 2022 5:01PM by PIB Chandigarh

ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਅਸਾਮ ਰਾਈਫਲਜ਼ ਵਿੱਚ ਕਾਂਸਟੇਬਲ (ਜਨਰਲ ਡਿਊਟੀ)/ਰਾਈਫਲਮੈਨ ਦੇ ਅਹੁਦੇ ਲਈ ਭਰਤੀ ਵਿੱਚ ਸਾਬਕਾ ਅਗਨੀਵੀਰਾਂ ਲਈ 10% ਅਸਾਮੀਆਂ ਦੇ ਰਾਖਵੇਂਕਰਨ ਲਈ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ ਹੈ। ਉਪਰਲੀ ਉਮਰ ਸੀਮਾ ਵਿੱਚ ਛੋਟ ਅਤੇ ਸਰੀਰਕ ਦਕਸ਼ਤਾ ਟੈਸਟ ਤੋਂ ਛੋਟ ਵੀ ਦਿੱਤੀ ਜਾਵੇਗੀ।

 

 ਸਰਕਾਰੀ ਹਦਾਇਤਾਂ/ਹੁਕਮਾਂ ਅਨੁਸਾਰ, ਸੀਏਪੀਐੱਫ/ਏਆਰ’ਸ ਵਿੱਚ ਮੌਜੂਦਾ ਰਿਜ਼ਰਵੇਸ਼ਨਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:

 

 

ਸਿੱਧੀ ਭਰਤੀ   

ਅਨੁਸੂਚਿਤ ਜਾਤੀਆਂ (ਐੱਸਸੀ’ਸ)

15%

ਅਨੁਸੂਚਿਤ ਕਬੀਲੇ (ਐੱਸਟੀ)

7.5%

ਹੋਰ ਪਛੜੀਆਂ ਸ਼੍ਰੇਣੀਆਂ (ਓਬੀਸੀ)

27%

ਆਰਥਿਕ ਤੌਰ 'ਤੇ ਕਮਜ਼ੋਰ ਵਰਗ (ਈਡਬਲਿਊਐੱਸ)

ਭਾਰਤ ਸਰਕਾਰ ਵਿੱਚ ਸਿਵਲ ਅਸਾਮੀਆਂ ਅਤੇ ਸੇਵਾਵਾਂ ਵਿੱਚ ਸਿੱਧੀ ਭਰਤੀ ਵਿੱਚ 10%  ਰਾਖਵਾਂਕਰਨ ਈਡਬਲਿਊਐੱਸ ਨਾਲ ਸਬੰਧਿਤ ਵਿਅਕਤੀਆਂ ਲਈ ਜੋ 31.01.2019  ਦੀ ਡੀਓਪੀਐਂਡਟੀ ਦੇ ਓਐੱਮ ਅਨੁਸਾਰ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਓਬੀਸੀ ਲਈ ਰਾਖਵੇਂਕਰਨ ਦੀ ਯੋਜਨਾ ਦੇ ਅਧੀਨ ਨਹੀਂ ਆਉਂਦੇ ਹਨ।

ਸਾਬਕਾ ਫੌਜੀ

04.10.2012 ਦੀ ਡੀਓਪੀਐਂਡਟੀ ਨੋਟੀਫਿਕੇਸ਼ਨ ਅਨੁਸਾਰ ਸਾਰੇ ਅਰਧ-ਸੈਨਿਕ ਬਲਾਂ ਵਿੱਚ ਅਸਿਸਟੈਂਟ ਕਮਾਂਡੈਂਟ ਦੇ ਪੱਧਰ ਤੱਕ ਦੀਆਂ ਅਸਾਮੀਆਂ ਵਿੱਚ ਸਾਬਕਾ ਸੈਨਿਕਾਂ ਦੀਆਂ 10% ਅਸਾਮੀਆਂ।

 

 ਸਾਬਕਾ ਅਗਨੀਵੀਰਾਂ ਨੂੰ ਕਾਂਸਟੇਬਲ (ਜੀਡੀ)/ਰਾਈਫਲਮੈਨ ਦੇ ਅਹੁਦੇ ਲਈ 10% ਹੌਰੀਜੌਂਟਲ ਰਿਜ਼ਰਵੇਸ਼ਨ (horizontal reservation) ਦੇਣ ਦਾ ਫੈਸਲਾ ਕੀਤਾ ਗਿਆ ਹੈ ਜਦੋਂ ਸਾਬਕਾ ਅਗਨੀਵੀਰਾਂ ਦਾ ਪਹਿਲਾ ਬੈਚ ਰੱਖਿਆ ਬਲਾਂ ਵਿੱਚ ਚਾਰ ਵਰ੍ਹਿਆਂ ਦੀ ਸ਼ਮੂਲੀਅਤ ਦੀ ਅਵਧੀ ਪੂਰੀ ਕਰਨ ਤੋਂ ਬਾਅਦ ਭਰਤੀ ਲਈ ਉਪਲਬਧ ਹੁੰਦਾ ਹੈ।

 

 ਇਹ ਗੱਲ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ।

 

******

 

ਐੱਨਡਬਲਿਊ/ਆਰਕੇ/ਏਵਾਈ/ਆਰਆਰ/388


(Release ID: 1843433) Visitor Counter : 140


Read this release in: Marathi , English , Urdu , Manipuri