ਸੰਸਦੀ ਮਾਮਲੇ
ਸਰਕਾਰ ਨੇ ਅੱਜ ਰਾਜਨੀਤਕ ਪਾਰਟੀਆਂ ਦੇ ਸਦਨ ਦੇ ਨੇਤਾਵਾਂ ਦੇ ਨਾਲ ਮੀਟਿੰਗ ਕੀਤੀ
ਸੰਸਦ ਦੇ ਸੁਚਾਰੂ ਸੰਚਾਲਨ ਲਈ ਸਾਰੀਆਂ ਪਾਰਟੀਆਂ ਤੋਂ ਸਹਿਯੋਗ ਦੀ ਤਾਕੀਦ ਕਰਦਾ ਹਾਂ: ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ
ਸਰਕਾਰ ਸੰਸਦ ਵਿੱਚ ਸਿਹਤਮੰਦ ਚਰਚਾ ਚਾਹੁੰਦੀ ਹੈ: ਸ਼੍ਰੀ ਰਾਜਨਾਥ ਸਿੰਘ
Posted On:
17 JUL 2022 5:49PM by PIB Chandigarh
ਸੰਸਦ ਦੇ ਮਾਨਸੂਨ ਸੈਸ਼ਨ 2022 ਦੇ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਸਰਕਾਰ ਨੇ ਅੱਜ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਸਦਨ ਦੇ ਨੇਤਾਵਾਂ ਦੇ ਨਾਲ ਮੀਟਿੰਗ ਕੀਤੀ। ਆਪਣੇ ਉਦਘਾਟਨੀ ਭਾਸ਼ਣ ਵਿੱਚ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਸੰਸਦ ਦਾ ਮਾਨਸੂਨ ਸੈਸ਼ਨ, 2022; ਸੋਮਵਾਰ 18 ਜੁਲਾਈ, 2022 ਨੂੰ ਸ਼ੁਰੂ ਹੋਵੇਗਾ ਅਤੇ ਸ਼ੁੱਕਰਵਾਰ, 12 ਅਗਸਤ, 2022 ਨੂੰ ਸਮਾਪਤ ਹੋ ਸਕਦਾ ਹੈ ਜੋ ਕਿ ਸਰਕਾਰੀ ਕੰਮਕਾਜ ਦੀਆਂ ਜ਼ਰੂਰਤਾਂ ਦੇ ਅਧੀਨ ਹੋਵੇਗਾ। ਸੈਸ਼ਨ ਦੇ ਦੌਰਾਨ 26 ਦਿਨਾਂ ਦੀ ਮਿਆਦ ਵਿੱਚ ਕੁੱਲ 18 ਬੈਠਕਾਂ ਆਯੋਜਿਤ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੈਸ਼ਨ ਲਈ 32 ਵਿਧਾਨਿਕ ਕੰਮਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 14 ਨੂੰ ਪਹਿਲਾ ਹੀ ਅੰਤਿਮ ਰੂਪ ਦੇ ਦਿੱਤਾ ਗਿਆ ਹੈ ।
ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਸਰਕਾਰ ਪ੍ਰੀਜ਼ਾਈਡਿੰਗ ਅਫ਼ਸਰਾਂ ਦੁਆਰਾ ਪ੍ਰਕਿਰਿਆ ਦੇ ਨਿਯਮਾਂ ਤਹਿਤ ਇਜਾਜ਼ਤ ਦੇ ਅਧਾਰ 'ਤੇ ਕਿਸੇ ਵੀ ਮੁੱਦੇ ਨੂੰ ਲੈ ਕੇ ਸਦਨ ਦੇ ਫਲੋਰ 'ਤੇ 'ਤੇ ਚਰਚਾ ਕਰਨ ਲਈ ਹਮੇਸ਼ਾ ਤਿਆਰ ਹੈ । ਉਨ੍ਹਾਂ ਨੇ ਸਾਰੇ ਪਾਰਟੀ ਨੇਤਾਵਾਂ ਨੂੰ ਸੰਸਦ ਦੇ ਦੋਵੇਂ ਸਦਨਾਂ ਦੇ ਸੁਚਾਰੂ ਕੰਮਕਾਜ ਲਈ ਸਰਗਰਮ ਸਹਿਯੋਗ ਅਤੇ ਸਮਰਥਨ ਦੀ ਤਾਕੀਦ ਵੀ ਕੀਤੀ। ਮੀਟਿੰਗ ਵਿੱਚ ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ, ਸ਼੍ਰੀ ਪੀਯੂਸ਼ ਗੋਇਲ, ਜੋ ਕਿ ਰਾਜ ਸਭਾ ਵਿੱਚ ਸਦਨ ਦੇ ਨੇਤਾ ਵੀ ਹਨ, ਸੰਸਦੀ ਮਾਮਲਿਆਂ ਰਾਜ ਮੰਤਰੀ ਅਤੇ ਸੱਭਿਆਚਾਰ ਮੰਤਰੀ, ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸੰਸਦੀ ਮਾਮਲਿਆਂ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀ ਵੀ. ਮੁਰਲੀਧਰਨ ਨੇ ਵੀ ਭਾਗ ਲਿਆ ।
ਹਾਜ਼ਰ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਵੱਲੋਂ ਉਠਾਏ ਮੁੱਦਿਆਂ ਨੂੰ ਸੁਣਨ ਤੋਂ ਬਾਅਦ, ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਮੀਟਿੰਗ ਵਿੱਚ ਸਰਗਰਮ ਅਤੇ ਪ੍ਰਭਾਵਸ਼ਾਲੀ ਭਾਗੀਦਾਰੀ ਲਈ ਨੇਤਾਵਾਂ ਦਾ ਧੰਨਵਾਦ ਕੀਤਾ ਅਤੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਵਿਚਾਰ-ਵਟਾਂਦਰਾ ਬਹੁਤ ਸਿਹਤਮੰਦ ਰਿਹਾ ਅਤੇ ਮਹੱਤਵਪੂਰਨ ਮੁੱਦਿਆਂ ਨੂੰ ਸਾਹਮਣੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਆਮ ਵਿਧਾਨਕ ਕੰਮਕਾਜ ਤੋਂ ਇਲਾਵਾ ਜਨਤਕ ਮਹੱਤਵ ਦੇ ਮੁੱਦਿਆਂ 'ਤੇ ਤੁਰੰਤ ਚਰਚਾ ਕਰਨ ਲਈ ਸਰਕਾਰ ਵੱਲੋਂ ਲੋੜੀਂਦੇ ਪ੍ਰਯਾਸ ਕੀਤੇ ਜਾਣਗੇ।
ਮੀਟਿੰਗ ਵਿੱਚ ਭਾਜਪਾ ਤੋਂ ਇਲਾਵਾ ਪੈਂਤੀ (35) ਪਾਰਟੀਆਂ ਨੇ ਹਿੱਸਾ ਲਿਆ, ਜਿਸ ਵਿੱਚ ਕਾਂਗਰਸ, ਡੀਐੱਮਕੇ, ਏਆਈਟੀਸੀ, ਵਾਈਐਸਆਰਸੀਪੀ, ਐੱਸਐੱਸ, ਜੇਡੀ(ਯੂ), ਬੀਜੇਡੀ, ਬਸਪਾ, ਟੀਆਰਐੱਸ, ਐੱਲਜੇਐੱਸਪੀ, ਐੱਨਸੀਪੀ, ਐੱਸਪੀ, ਸੀਪੀਆਈ (ਐਮ), ਆਈਯੂਐੱਮਐੱਲ, ਟੀਡੀਪੀ, ਅਪਨਾ ਦਲ, ਸੀਪੀਆਈ, ਐੱਨਪੀਐੱਫ, ਐੱਸਏਡੀ, ਆਰਐੱਲਡੀ, ਆਪ, ਏਜੇਐੱਸਯੂ, ਏਆਈਏਡੀਐੱਮਕੇ, ਕੇਸੀ(ਐੱਮ), ਐੱਮਐੱਨਐੱਫ, ਐੱਨਡੀਪੀਪੀ, ਆਰਐਸਪੀ, ਵੀਸੀਕੇ, ਆਰਪੀਆਈ(ਏ), ਆਰਜੇਡੀ, ਐੱਨਪੀਪੀ, ਡੀਐੱਮਕੇ, ਯੂਪੀਪੀ(ਐੱਲ), ਏਜੀਪੀ ਅਤੇ ਆਰਐਲਪੀ ਸ਼ਾਮਲ ਸਨ।
ਮਾਨਸੂਨ ਸੈਸ਼ਨ, 2022 ਦੌਰਾਨ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਦੀ ਸੂਚੀ
I - ਵਿਧਾਨਕ ਕੰਮ
-
ਭਾਰਤੀ ਅੰਟਾਰਕਟਿਕ ਬਿੱਲ, 2021
-
ਜੰਗਲੀ ਜੀਵ (ਸੁਰੱਖਿਆ) ਸੋਧ ਬਿੱਲ, 2021
-
ਐਂਟੀ-ਮੈਰੀਟਾਈਮ ਪਾਇਰੇਸੀ ਬਿੱਲ, 2019
-
ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕਾਂ ਦੀ ਸਾਂਭ-ਸੰਭਾਲ ਅਤੇ ਭਲਾਈ (ਸੋਧ) ਬਿੱਲ, 2019
-
ਰਾਸ਼ਟਰੀ ਡੋਪਿੰਗ ਵਿਰੋਧੀ ਬਿੱਲ, 2021
-
ਸਮੂਹਿਕ ਵਿਨਾਸ਼ ਦੇ ਹਥਿਆਰ ਅਤੇ ਉਹਨਾਂ ਦੀ ਵੰਡ ਪ੍ਰਣਾਲੀ (ਗੈਰਕਾਨੂੰਨੀ ਗਤੀਵਿਧੀਆਂ ਦੀ ਮਨਾਹੀ) ਸੋਧ ਬਿੱਲ, 2022, ਜਿਵੇਂ ਕਿ ਲੋਕ ਸਭਾ ਦੁਆਰਾ ਪਾਸ ਕੀਤਾ ਗਿਆ ਹੈ
-
ਅੰਤਰ-ਰਾਜੀ ਦਰਿਆਈ ਪਾਣੀ ਵਿਵਾਦ (ਸੋਧ) ਬਿੱਲ, 2019, ਜਿਵੇਂ ਕਿ ਲੋਕ ਸਭਾ ਦੁਆਰਾ ਪਾਸ ਕੀਤਾ ਗਿਆ ਹੈ।
-
ਸੰਵਿਧਾਨ (ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ) ਆਰਡਰ (ਦੂਜਾ ਸੋਧ) ਬਿੱਲ, 2022, ਜਿਵੇਂ ਕਿ ਲੋਕ ਸਭਾ ਦੁਆਰਾ ਪਾਸ ਕੀਤਾ ਗਿਆ ਹੈ।
-
ਕੌਫੀ (ਪਰਮੋਸ਼ਨ ਅਤੇ ਵਿਕਾਸ) ਬਿੱਲ, 2022
-
ਉੱਦਮ ਅਤੇ ਸੇਵਾ ਹੱਬ (ਡੀਈਐੱਸਐੱਚ) ਦਾ ਵਿਕਾਸ ਬਿੱਲ, 2022
-
ਬਹੁ-ਰਾਜੀ ਸਹਿਕਾਰੀ ਸਭਾਵਾਂ (ਸੋਧ) ਬਿੱਲ, 2022
-
ਵਸਤੂਆਂ ਦੇ ਭੂਗੋਲਿਕ ਸੰਕੇਤ (ਰਜਿਸਟ੍ਰੇਸ਼ਨ ਅਤੇ ਸੁਰੱਖਿਆ) (ਸੋਧ) ਬਿੱਲ, 2022
-
ਵੇਅਰਹਾਊਸਿੰਗ (ਵਿਕਾਸ ਅਤੇ ਨਿਯਮ) (ਸੋਧ) ਬਿੱਲ, 2022
-
ਮੁਕਾਬਲਾ (ਸੋਧ) ਬਿੱਲ, 2022
-
ਦਿਵਾਲਾ ਅਤੇ ਦਿਵਾਲੀਆ ਕੋਡ (ਸੋਧ) ਬਿੱਲ, 2022
-
ਪ੍ਰਾਚੀਨ ਸਮਾਰਕ ਅਤੇ ਪੁਰਾਤੱਤਵ ਸਥਾਨਾਂ ਅਤੇ ਅਵਸ਼ੇਸ਼ (ਸੋਧ) ਬਿੱਲ, 2022
-
ਕਲਾਸ਼ੇਤਰ ਫਾਊਂਡੇਸ਼ਨ (ਸੋਧ) ਬਿੱਲ, 2022
-
ਛਾਉਣੀ ਬਿੱਲ, 2022
-
ਪੁਰਾਣੀ ਗ੍ਰਾਂਟ (ਰੈਗੂਲੇਸ਼ਨ) ਬਿੱਲ, 2022
-
ਵਣ (ਸੰਭਾਲ) ਸੋਧ ਬਿੱਲ, 2022
-
ਨੈਸ਼ਨਲ ਡੈਂਟਲ ਕਮਿਸ਼ਨ ਬਿੱਲ, 2022
-
ਰਾਸ਼ਟਰੀ ਨਰਸਿੰਗ ਅਤੇ ਪ੍ਰਸੂਤੀ ਸਹਾਇਕ ਬਿੱਲ, 2022
-
ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ (ਸੋਧ) ਬਿੱਲ, 2022
-
ਕੇਂਦਰੀ ਯੂਨੀਵਰਸਿਟੀਆਂ (ਸੋਧ) ਬਿੱਲ, 2022
-
ਕੇਂਦਰੀ ਯੂਨੀਵਰਸਿਟੀਆਂ (ਸੋਧ) ਬਿੱਲ, 2022
-
ਦ ਪ੍ਰੈੱਸ ਐਂਡ ਰਜਿਸਟ੍ਰੇਸ਼ਨ ਆਫ ਪੀਰੀਓਡੀਕਲ ਬਿੱਲ, 2022
-
ਖਾਣਾਂ ਅਤੇ ਖਣਿਜ (ਵਿਕਾਸ ਅਤੇ ਨਿਯਮ) ਸੋਧ ਬਿੱਲ, 2022
-
ਊਰਜਾ ਸੰਭਾਲ (ਸੋਧ) ਬਿੱਲ, 2022
-
ਸੰਵਿਧਾਨ (ਅਨੁਸੂਚਿਤ ਜਨਜਾਤੀ) ਆਦੇਸ਼ (… ਸੋਧ) ਬਿੱਲ, 2022
-
ਸੰਵਿਧਾਨ (ਅਨੁਸੂਚਿਤ ਜਨਜਾਤੀ) ਆਦੇਸ਼ (… ਸੋਧ) ਬਿੱਲ, 2022
-
ਮਨੁੱਖੀ ਤਸਕਰੀ (ਸੁਰੱਖਿਆ, ਦੇਖਭਾਲ ਅਤੇ ਮੁੜ ਵਸੇਬਾ) ਬਿੱਲ, 2022
-
ਪਰਿਵਾਰਕ ਅਦਾਲਤਾਂ (ਸੋਧ) ਬਿੱਲ, 2022
*** *** *** ***
ਏਕੇਐੱਨ/ਐੱਸਕੇ
(Release ID: 1842407)
Visitor Counter : 165