ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਦੇਸ਼ ਵਿੱਚ ਜੈਨੇਟਿਕ ਰੋਗਾਂ ਦੇ ਵੱਡੇ ਬੋਝ ਨੂੰ ਹੱਲ ਕਰਨ ਲਈ ਰੋਕਥਾਮ ਉਪਾਵਾਂ 'ਤੇ ਧਿਆਨ ਦੇਣ ਦਾ ਸੱਦਾ ਦਿੱਤਾ


ਜਾਗਰੂਕਤਾ ਦੀ ਘਾਟ ਥੈਲੇਸੀਮੀਆ ਅਤੇ ਸਿੱਕਲ ਸੈੱਲ ਅਨੀਮੀਆ ਦੀ ਰੋਕਥਾਮ ਵਿੱਚ ਇੱਕ ਵੱਡੀ ਰੁਕਾਵਟ - ਉਪ ਰਾਸ਼ਟਰਪਤੀ

ਸ਼੍ਰੀ ਨਾਇਡੂ ਨੇ ਕਿਹਾ, “ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ਼ ਪ੍ਰਦਾਨ ਕਰਨਾ ਜਨਤਕ ਅਤੇ ਨਿਜੀ ਖੇਤਰ ਦੀ ਸਾਂਝੀ ਜ਼ਿੰਮੇਵਾਰੀ ਹੈ”

ਉਪ ਰਾਸ਼ਟਰਪਤੀ ਨੇ ਗ੍ਰਾਮੀਣ ਭਾਰਤ ਵਿੱਚ ਮਾਨਵ ਸ਼ਕਤੀ ਦੀ ਕਮੀ ਨੂੰ ਪੂਰਾ ਕਰਨ ਲਈ ਯੁਵਾ ਡਾਕਟਰਾਂ ਲਈ ਗ੍ਰਾਮੀਣ ਸੇਵਾ ਨੂੰ ਲਾਜ਼ਮੀ ਬਣਾਉਣ ਦਾ ਸੁਝਾਅ ਦਿੱਤਾ

ਉਪ ਰਾਸ਼ਟਰਪਤੀ ਨੇ ਹੈਦਰਾਬਾਦ ਵਿੱਚ ਥੈਲੇਸੀਮੀਆ ਅਤੇ ਸਿਕਲ ਸੈੱਲ ਸੋਸਾਇਟੀ ਵਿੱਚ ਬਲੱਡ ਟ੍ਰਾਂਸਫਿਊਜ਼ਨ ਯੂਨਿਟ ਅਤੇ ਉੱਨਤ ਡਾਇਗਨੌਸਟਿਕ ਲੈਬਾਰਟਰੀ ਦਾ ਉਦਘਾਟਨ ਕੀਤਾ

Posted On: 14 JUL 2022 1:25PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਦੇਸ਼ ਵਿੱਚ ਥੈਲੇਸੀਮੀਆ ਅਤੇ ਸਿੱਕਲ ਸੈੱਲ ਅਨੀਮੀਆ ਵਰਗੀਆਂ ਜੈਨੇਟਿਕ ਬਿਮਾਰੀਆਂ ਦੇ ਵੱਡੇ ਬੋਝ ਨਾਲ ਨਜਿੱਠਣ ਲਈ ਰੋਕਥਾਮ ਉਪਾਵਾਂ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਰਾਜਾਂ ਦੁਆਰਾ ਜੈਨੇਟਿਕ ਵਿਗਾੜਾਂ ਦੀ ਛੇਤੀ ਪਹਿਚਾਣ ਅਤੇ ਪ੍ਰਬੰਧਨ ਲਈ ਬੱਚਿਆਂ ਦੀ ਵੱਡੇ ਪੱਧਰ 'ਤੇ ਜਾਂਚ ਕਰਨ ਦੀ ਆਸ ਪ੍ਰਗਟਾਈ।

ਅੱਜ ਹੈਦਰਾਬਾਦ ਵਿੱਚ ਥੈਲੇਸੀਮੀਆ ਅਤੇ ਸਿਕਲ ਸੈੱਲ ਸੋਸਾਇਟੀ (ਟੀਐੱਸਸੀਐੱਸ) ਵਿੱਚ ਖੋਜ ਪ੍ਰਯੋਗਸ਼ਾਲਾ, ਉੱਨਤ ਡਾਇਗਨੌਸਟਿਕ ਲੈਬਾਰਟਰੀ ਅਤੇ ਦੂਸਰੇ ਬਲੱਡ ਟ੍ਰਾਂਸਫਿਊਜ਼ਨ ਯੂਨਿਟ ਦਾ ਉਦਘਾਟਨ ਕਰਨ ਤੋਂ ਬਾਅਦ ਸਭਾ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਨਿਜੀ ਖੇਤਰ ਅਤੇ ਗ਼ੈਰ ਸਰਕਾਰੀ ਸੰਗਠਨਾਂ ਨੂੰ ਜੈਨੇਟਿਕ ਰੋਗਾਂ ਨਾਲ ਲੜਨ ਲਈ ਸਰਕਾਰ ਦੇ ਯਤਨਾਂ ਵਿੱਚ ਪੂਰਕ ਹੋਣ ਦੀ ਅਪੀਲ ਕੀਤੀ। ਇਹ ਮੰਨਦੇ ਕਿ ਇੰਨ੍ਹਾਂ ਜੈਨੇਟਿਕ ਸਥਿਤੀਆਂ ਲਈ ਉਪਲਬਧ ਇਲਾਜ ਦੇ ਵਿਕਲਪ - ਬੋਨ ਮੈਰੋ ਟ੍ਰਾਂਸਪਲਾਂਟੇਸ਼ਨ ਜਾਂ ਨਿਯਮਿਤ ਖੂਨ ਚੜ੍ਹਾਉਣਾ - ਬੱਚੇ ਲਈ ਬਹੁਤ ਖਰਚੀਲਾ ਅਤੇ ਦੁਖਦਾਈ ਹਨ, ਸ਼੍ਰੀ ਨਾਇਡੂ ਨੇ ਥੈਲੇਸੀਮੀਆ ਅਤੇ ਸਿੱਕਲ ਸੈੱਲ ਅਨੀਮੀਆ ਦੀ ਸਿਹਤ ਚੁਣੌਤੀ ਨਾਲ ਨਜਿੱਠਣ ਲਈ ਇੱਕ ਵਿਆਪਕ ਪਹੁੰਚ ਦਾ ਸੱਦਾ ਦਿੱਤਾ।

https://ci6.googleusercontent.com/proxy/Z6ZlMckL6RgAYeEsxrd-v5xOs396qaw8qZD63FnOshF6Q3UpwsggDglGwd-7CCFGvhJRMJNZTDixNk-UCURsPDcTTOvkCq_QjU9oNBcSVUv8ASWrdREnIPMorQ=s0-d-e1-ft#https://static.pib.gov.in/WriteReadData/userfiles/image/image001QLN5.jpg

https://ci5.googleusercontent.com/proxy/XOW9zZBrTCcP6mLqR6DMvXZGxuG8JNyzjkp6HVyYrsvv-6KTJbtf6gD1iaYurcheVxHfcCWrQTADgjlHAqV4742cdQtW9c3xDiXezdd1fGcOwgXCPArOLQdD9w=s0-d-e1-ft#https://static.pib.gov.in/WriteReadData/userfiles/image/image002UTXF.jpg

https://ci4.googleusercontent.com/proxy/ib7dDfIB8Low4O6JXv9ao_pEzzoYsGyaf_I3nkXuJ9AjZ9T4n7jtmJENYCo8rvWfmTBkzR0SNNhXeV_pttUTBRTrPC05v_rnOfp3kdScrBb2hjE4im9-vgHRPw=s0-d-e1-ft#https://static.pib.gov.in/WriteReadData/userfiles/image/image003ARCW.jpg

https://ci3.googleusercontent.com/proxy/TbP1lSWMPolJG0ErsGSzYl7yM9mPo1c9Z8slU4iufDnyvI5CBfcTpc7I8CJXDY0Z6q39obs5Os0ehkpUEkDxLCsz3PHiL3nU2nowqE_6fjppICrcXYlIkU84sg=s0-d-e1-ft#https://static.pib.gov.in/WriteReadData/userfiles/image/image004FLHA.jpg

https://ci5.googleusercontent.com/proxy/KRLbLVRIAUBWA6wArb_BSkkx1MpVE88FUsXAPRRg-PFQLuK9wUtlAYKUdBGP4LOVI7UWhm-wV4C_Qojt2rTqMxNhQTY8iugHruoNGvbFzNcpR4py7n4ggPhCvQ=s0-d-e1-ft#https://static.pib.gov.in/WriteReadData/userfiles/image/image005SX9W.jpg

https://ci6.googleusercontent.com/proxy/p6rNn-5H8o7ODqoUsLKgr7bn37FswGxoT7lgviYoHT36xQjSvS8Y-Mnwy3E4OGataW5rot0PVLx5ojFpEi2sq137cnzA8LyuVdqqi0gyniwleh5i5VZl-Ok8kA=s0-d-e1-ft#https://static.pib.gov.in/WriteReadData/userfiles/image/image0068IW7.jpg

https://ci6.googleusercontent.com/proxy/5zxyd__6Ih1KC4AF6ZuUqRa5HX1WMOdrJZ26wlEMwPINcxeaW4q78mcyr9IUuG0Mxbv2X2X3iG-SNL1ghkm9zltQ1vXjVflqDfnZlMJYv6E3IYeLWxgMlhwgcQ=s0-d-e1-ft#https://static.pib.gov.in/WriteReadData/userfiles/image/image007K1JB.jpg

https://ci4.googleusercontent.com/proxy/uEAwMNLOffUXzPtH_UhThhgEAGnUXS0PSwyiHLTvIW83i-i-8S2CgU-1zaHqPuoPW-4qJjxjoeIUaFcYGk6ZYQ-n5p3_z4z-NYRHslTwvxU5CplNxJF3Di4PXQ=s0-d-e1-ft#https://static.pib.gov.in/WriteReadData/userfiles/image/image00824XP.jpg

https://ci3.googleusercontent.com/proxy/Mv-CckP2vnVFFEECCmdDudCMia4NyJj-ykWC7RIls7oM_OV7sIH5kRTSzAC2etIMQ-77prvVu6ThFsY7xY1T80Dyrab2nqdGO7xtOzTljSnwaMOb3MhWO_t_mw=s0-d-e1-ft#https://static.pib.gov.in/WriteReadData/userfiles/image/image00900A6.jpg

https://ci4.googleusercontent.com/proxy/T7idMkbrcrsPEbhdHRLEvDgqrERz4EAS5xjyEPwDXWq1q8T6eDy8DxsMyZLKrrSfOcQvxmKH8hkD018S79qvxsgqhnnS0E0m2c7drXwQBeZmyFuuLBbUVBULsg=s0-d-e1-ft#https://static.pib.gov.in/WriteReadData/userfiles/image/image0101JAH.jpg

https://ci3.googleusercontent.com/proxy/kM8XYpI_U4g8AKivT4e0WmDgldQ8TW0fVSQBhVgZMPRgnmy8VOJCLoHw4OmkgVHIrDv-liN6eDLwfdYA023IClt4MqvBT1LCKq_3gai1DZSEA3W3yn4Aymb0Uw=s0-d-e1-ft#https://static.pib.gov.in/WriteReadData/userfiles/image/image0111ZJ9.jpg

ਉਪ ਰਾਸ਼ਟਰਪਤੀ ਅੱਜ ਥੈਲੇਸੀਮੀਆ ਅਤੇ ਸਿੱਕਲ ਸੈੱਲ ਸੋਸਾਇਟੀ, ਹੈਦਰਾਬਾਦ ਵਿਖੇ

 

ਭਾਰਤ ਵਿੱਚ ਥੈਲੇਸੀਮੀਆ ਨਾਲ ਹਰ ਸਾਲ ਲਗਭਗ 10-15 ਹਜ਼ਾਰ ਬੱਚੇ ਪੈਦਾ ਹੋਣ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਜੈਨੇਟਿਕ ਰੋਗਾਂ ਬਾਰੇ ਜਾਗਰੂਕਤਾ ਦੀ ਘਾਟ ਉਨ੍ਹਾਂ ਦੀ ਰੋਕਥਾਮ ਅਤੇ ਛੇਤੀ ਨਿਦਾਨ ਵਿੱਚ ਇੱਕ ਵੱਡੀ ਰੁਕਾਵਟ ਹੈ। ਇਸ ਲਈ, ਉਨ੍ਹਾਂ ਸਾਰੇ ਹਿਤਧਾਰਕਾਂ - ਡਾਕਟਰਾਂ, ਅਧਿਆਪਕਾਂ, ਜਨਤਕ ਸ਼ਖ਼ਸੀਅਤਾਂ, ਸਮਾਜਿਕ ਨੇਤਾਵਾਂ ਅਤੇ ਮੀਡੀਆ - ਨੂੰ ਥੈਲੇਸੀਮੀਆ ਅਤੇ ਸਿੱਕਲ ਸੈੱਲ ਦੀ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ। ਇਨ੍ਹਾਂ ਜੈਨੇਟਿਕ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਉਣ ਲਈ ਟੀਐੱਸਸੀਐੱਸ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਨਿਜੀ ਖੇਤਰ ਨੂੰ ਵਧੇਰੇ ਨਿਦਾਨ ਅਤੇ ਇਲਾਜ ਸੁਵਿਧਾਵਾਂ ਖਾਸ ਤੌਰ 'ਤੇ ਟੀਅਰ ਦੋ ਅਤੇ ਤਿੰਨ ਸ਼ਹਿਰਾਂ ਅਤੇ ਗ੍ਰਾਮੀਣ ਖੇਤਰਾਂ ਵਿੱਚ ਸਿਹਤ ਸੇਵਾਵਾਂ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਲਈ  ਸਥਾਪਤ ਕਰਨ ਦੀ ਇੱਛਾ ਜਤਾਈ।

ਜੈਨੇਟਿਕ ਰੋਗਾਂ ਨੂੰ ਦੇਸ਼ ਵਿੱਚ ਇੱਕ ਬੜੀ ਸਿਹਤ ਚਿੰਤਾ ਦੱਸਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਪ੍ਰਭਾਵਿਤ ਪਰਿਵਾਰਾਂ 'ਤੇ ਭਾਰੀ ਆਰਥਿਕ ਅਤੇ ਭਾਵਨਾਤਮਕ ਬੋਝ ਪਾਉਂਦੇ ਹਨ। ਅੰਕੜੇ ਦਰਸਾਉਂਦੇ ਹਨ ਕਿ ਬੀਟਾ-ਥੈਲੇਸੀਮੀਆ ਦਾ ਪ੍ਰਸਾਰ ਭਾਰਤ ਵਿੱਚ 2.9 ਤੋਂ 4.6% ਦੀ ਸੀਮਾ ਵਿੱਚ ਹੈ, ਜਦ ਕਿ ਸਿੱਕਲ ਸੈੱਲ ਅਨੀਮੀਆ ਸਮਾਜ ਦੇ ਹੇਠਲੇ ਸਮਾਜਿਕ-ਆਰਥਿਕ ਵਰਗਾਂ, ਕਬਾਇਲੀ ਆਬਾਦੀ ਵਿੱਚ 5 ਤੋਂ 40% ਤੱਕ ਫੈਲਿਆ ਹੈ। ਉਨ੍ਹਾਂ ਕਿਹਾ ਕਿ ਜੈਨੇਟਿਕ ਵਿਗਾੜਾਂ ਦਾ ਜਲਦੀ ਪਤਾ ਲਗਾਉਣ ਨਾਲ-ਨਾਲ ਮਰੀਜ਼ਾਂ ਦੀ ਕਾਉਂਸਲਿੰਗ ਵਿੱਚ ਮਦਦ ਮਿਲੇਗੀ, ਸੋ ਇਸ ਤਰ੍ਹਾਂ ਦੇ ਦੋ ਵਿਅਕਤੀਆਂ ਦੇ ਵਿਆਹ ਨੂੰ ਰੋਕਿਆ ਜਾ ਸਕਦਾ ਹੈ, ਜੋ ਨੁਕਸਦਾਰ ਜੀਨਾਂ ਦੇ ਸ਼ਾਂਤ ਕੈਰੀਅਰ ਹਨ, ਜੋ ਉਨ੍ਹਾਂ ਦੇ ਬੱਚਿਆਂ ਵਿੱਚ ਗੰਭੀਰ ਜੈਨੇਟਿਕ ਅਸਾਧਾਰਣਤਾਵਾਂ ਦਾ ਕਾਰਨ ਬਣ ਸਕਦੇ ਹਨ।

ਇਹ ਨੋਟ ਕਰਦੇ ਹੋਏ ਕਿ ਥੈਲੇਸੀਮੀਆ ਨਾਲ ਪ੍ਰਭਾਵਿਤ ਬੱਚਿਆਂ ਨੂੰ ਆਪਣੇ ਜੀਵਨ ਭਰ ਨਿਯਮਿਤ ਖੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ, ਸ਼੍ਰੀ ਨਾਇਡੂ ਨੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਲੋੜਵੰਦਾਂ ਲਈ ਖੂਨਦਾਨ ਕਰਨ ਲਈ ਕਿਹਾ। ਉਨ੍ਹਾਂ ਨੇ ਥੈਲੇਸੀਮੀਆ, ਸਿਕਲ ਸੈੱਲ ਅਨੀਮੀਆ ਅਤੇ ਹੋਰ ਵੱਖ ਵੱਖ ਅਨੀਮੀਆ ਰੋਗਾਂ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ਾਂ ਨਾਲ ਆਉਣ ਲਈ ਕੇਂਦਰੀ ਸਿਹਤ ਮੰਤਰਾਲੇ ਦੀ ਵੀ ਸ਼ਲਾਘਾ ਕੀਤੀ।

ਇਹ ਦੇਖਦੇ ਹੋਏ ਕਿ ਦੇਸ਼ ਨੇ ਆਜ਼ਾਦੀ ਤੋਂ ਬਾਅਦ ਵੱਖ-ਵੱਖ ਸਿਹਤ ਸੂਚਕਾਂਕ ਵਿੱਚ ਕਾਫ਼ੀ ਸੁਧਾਰ ਦੇਖਿਆ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜੇ ਵੀ ਸਾਰਿਆਂ ਲਈ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ਼ ਯਕੀਨੀ ਬਣਾਉਣ ਵਿੱਚ ਚੁਣੌਤੀਆਂ ਹਨ। ਸਿਹਤ ਸੰਭਾਲ਼ ਵਿੱਚ ਸਿੱਖਿਅਤ ਮਾਨਵ ਸੰਸਾਧਨਾਂ ਦੀ ਘਾਟ ਨੂੰ ਜੰਗੀ ਪੱਧਰ ’ਤੇ ਹੱਲ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ, ਉਨ੍ਹਾਂ ਪੀਜੀ ਕੋਰਸਾਂ ਵਿੱਚ ਦਾਖ਼ਲਾ ਲੈਣ ਤੋਂ ਪਹਿਲਾਂ ਨੌਜਵਾਨ ਡਾਕਟਰਾਂ ਲਈ ਗ੍ਰਾਮੀਣ ਸੇਵਾਵਾਂ ਨੂੰ ਲਾਜ਼ਮੀ ਬਣਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ, "ਡਿਜੀਟਲ ਟੂਲਸ ਦੀ ਵਰਤੋਂ ਕਰਦੇ ਹੋਏ ਗ੍ਰਾਮੀਣ ਖੇਤਰਾਂ ਵਿੱਚ ਈ-ਸਿਹਤ ਪਹਿਲਕਦਮੀਆਂ ਨੂੰ ਵਧਾਉਣਾ ਸਿਹਤ ਸੰਭਾਲ਼ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਲਈ ਇੱਕ ਹੋਰ ਲਾਗਤ ਪ੍ਰਭਾਵਸ਼ਾਲੀ ਢੰਗ-ਤਰੀਕਾ ਹੈ।"

ਸਿਹਤ 'ਤੇ ਜੇਬ ਤੋਂ ਬਾਹਰ ਦੇ ਖਰਚੇ ਦੀ ਸਮੱਸਿਆ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਗ਼ਰੀਬੀ ਵਿੱਚ ਧੱਕੇ ਜਾਣ ਦੇ ਜੋਖਮ ਦਾ ਸਾਹਮਣਾ ਕਰਨ ਵਾਲੇ ਘੱਟ ਆਮਦਨੀ ਵਾਲੇ ਪਰਿਵਾਰਾਂ 'ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ਼ ਸ਼ਾਸਨ ਦਾ ਇੱਕ ਮਹੱਤਵਪੂਰਨ ਪਹਿਲੂ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਇਸਨੂੰ ਕੇਂਦਰ, ਰਾਜਾਂ ਅਤੇ ਸਥਾਨਕ ਸੰਸਥਾਵਾਂ ਦੁਆਰਾ ਪ੍ਰਮੁੱਖ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਬਹੁਤ ਸਾਰੇ ਗ਼ਰੀਬ ਪਰਿਵਾਰਾਂ ਦੀ ਮਦਦ ਕਰਨ ਲਈ ਸਰਕਾਰ ਦੀ ਫਲੈਗਸ਼ਿਪ ਸਕੀਮ 'ਆਯੁਸ਼ਮਾਨ ਭਾਰਤ' ਦੀ ਪ੍ਰਸ਼ੰਸਾ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਮਿਆਰੀ ਅਤੇ ਸਸਤੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਜਨਤਕ ਅਤੇ ਨਿਜੀ ਖੇਤਰ ਦੀ ਸਾਂਝੀ ਜ਼ਿੰਮੇਵਾਰੀ ਹੈ।

ਉਪ ਰਾਸ਼ਟਰਪਤੀ ਨੇ ਥੈਲੇਸੀਮੀਆ ਅਤੇ ਸਿੱਕਲ ਸੈੱਲ ਸੋਸਾਇਟੀ ਦੇ ਮੈਂਬਰਾਂ ਦੀ ਦੇਸ਼ ਵਿੱਚੋਂ ਇਨ੍ਹਾਂ ਰੋਗਾਂ ਦੇ ਖਾਤਮੇ ਲਈ ਕੀਤੇ ਚੰਗੇ ਕੰਮ ਦੀ ਸ਼ਲਾਘਾ ਕੀਤੀ। ਇਹ ਦੱਸਦੇ ਹੋਏ ਕਿ 'ਸ਼ੇਅਰ ਐਂਡ ਕੇਅਰ' ਭਾਰਤੀ ਦਰਸ਼ਨ ਦਾ ਧੁਰਾ ਹੈ, ਉਹ ਚਾਹੁੰਦੇ ਸਨ ਕਿ ਹਰ ਕੋਈ ਦੂਜਿਆਂ ਦੇ ਲਈ ਵਿਸ਼ੇਸ਼ ਰੂਪ ਨਾਲ ਸੇਵਾ ਮਾਨਸਿਕਤਾ ਅਤੇ ਚਿੰਤਾਵਾਂ ਦੀਆਂ ਕਦਰਾਂ-ਕੀਮਤਾਂ ਨੂੰ ਵਿਕਸਤ ਕਰੇ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਗ਼ਰੀਬਾਂ ਦੀ ਸੇਵਾ ਕਰਨਾ ਰੱਬ ਦੀ ਸੇਵਾ ਕਰਨਾ ਹੈ।" ਉਨ੍ਹਾਂ ਨੇ ਜ਼ੋਰ ਦਿੱਤਾ, “ਗ਼ਰੀਬਾਂ ਦੀ ਸੇਵਾ ਕਰਨਾ ਰੱਬ ਦੀ ਸੇਵਾ ਹੈ।" ਇਸ ਮੌਕੇ ਸ਼੍ਰੀ ਨਾਇਡੂ ਨੇ ਟੀਐੱਸਸੀਐੱਸ ਵਿਖੇ ਮੇਨ ਆਡੀਟੋਰੀਅਮ ਅਤੇ ਮਿੰਨੀ ਆਡੀਟੋਰੀਅਮ ਦਾ ਉਦਘਾਟਨ ਵੀ ਕੀਤਾ।

ਸ਼੍ਰੀ ਚੰਦਰਕਾਂਤ ਅਗਰਵਾਲ, ਪ੍ਰਧਾਨ, ਥੈਲੇਸੀਮੀਆ ਅਤੇ ਸਿਕਲ ਸੈੱਲ ਸੋਸਾਇਟੀ, ਸ਼੍ਰੀਮਤੀ ਰਤਨਾਵਲੀ ਕੇ, ਵਾਈਸ ਪ੍ਰੈਜ਼ੀਡੈਂਟ, ਟੀਐੱਸਸੀਐੱਸ; ਡਾ. ਸੁਮਨ ਜੈਨ, ਚੀਫ਼ ਮੈਡੀਕਲ ਰਿਸਰਚ ਅਫ਼ਸਰ ਅਤੇ ਸਕੱਤਰ, ਟੀਐੱਸਸੀਐੱਸ, ਸ਼੍ਰੀਮਤੀ ਅਜ਼ਰਾ ਫਾਤਿਮਾ, ਕਲੀਨਿਕ ਮਨੋਵਿਗਿਆਨੀ, ਟੀਐੱਸਸੀਐੱਸ, ਸੋਸਾਇਟੀ ਦੇ ਦਾਨੀਆਂ, ਡਾਕਟਰਾਂ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

 

*****


ਐੱਮਐੱਸ/ਆਰਕੇ,ਐੱਨਐੱਸ/ਡੀਪੀ 


(Release ID: 1841603) Visitor Counter : 118