ਕਾਰਪੋਰੇਟ ਮਾਮਲੇ ਮੰਤਰਾਲਾ
azadi ka amrit mahotsav

ਆਈਬੀਬੀਆਈ ਨੇ ਇੰਡੀਅਨ ਕੌਰਪੋਰੇਟ ਲਾਅ ਸਰਵਿਸ ਟ੍ਰੇਨੀ ਔਫਿਸਰਸ ਦੇ ਲਈ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ

Posted On: 14 JUL 2022 1:42PM by PIB Chandigarh

ਆਈਬੀਬੀਆਈ ਨੇ ਇੰਡੀਅਨ ਕੋਰਪੋਰੇਟ ਲਾਅ ਸਰਵਿਸ (ਆਈਸੀਐੱਲਐੱਸ) ਦੇ 2020 ਬੈਚ ਦੇ ਟ੍ਰੇਨੀ ਔਫਿਸਰਸ ਦੇ ਲਈ 11 ਤੋਂ 13 ਜੁਲਾਈ, 2022 ਤੱਕ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ। ਸ਼੍ਰੀ ਸੁਧਾਕਰ ਸ਼ੁਕਲਾ, ਹੋਲ-ਟਾਈਮ ਮੈਂਬਰ (ਡਬਲਿਊਟੀਐੱਮ), ਆਈਬੀਬੀਆਈ ਨੇ ਸ਼੍ਰੀ ਜਯੰਤੀ ਪ੍ਰਸਾਦ, ਡਬਲਿਊਟੀਐੱਮ, ਆਈਬੀਬੀਆਈ ਦੀ ਮੌਜੂਦਗੀ ਵਿੱਚ ਟ੍ਰੇਨਿੰਗ ਸੈਸ਼ਨ ਦਾ ਉਦਘਾਟਨ ਕੀਤਾ।

 

ਸੈਸ਼ਨਾਂ ਵਿੱਚ ਦਿਵਾਲੀਆ ਅਤੇ ਸ਼ੋਧਨ ਅਸਮਰੱਥਾ ਸੰਹਿਤਾ, 2016 (ਸੰਹਿਤਾ), ਦਿਵਾਲੀਆ ਸੇਵਾਵਾਂ ਦੇ ਪੇਸ਼ੇਵਰੀਕਰਨ ਦਾ ਵਿਆਪਕ ਅਵਲੋਕਨ ਅਤੇ ਨਿਯਾਮਕ ਦੀ ਭੂਮਿਕਾ ਦਾ ਅਵਲੋਕਨ ਸ਼ਾਮਲ ਸੀ। ਇਸ ਵਿੱਚ ਸੰਹਿਤਾ ਦੇ ਤਹਿਤ ਵਿਭਿੰਨ ਪ੍ਰਕਿਰਿਆਵਾਂ ਨਾਲ ਸਬੰਧਿਤ ਵਿਵਹਾਰਿਕ ਕੇਸ ਸਟਡੀਜ਼ ਦੇ ਮਾਧਿਅਮ ਨਾਲ ਵਿਧੀਵਤ ਪੂਰਕ ਅਵਧਾਰਣਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਅਰਥਾਤ ਕੌਰਪੋਰੇਟ ਦਿਵਾਲੀਆ ਸਮਾਧਾਨ ਪ੍ਰਕਿਰਿਆ, ਪਰਿਸਮਾਪਨ ਪ੍ਰਕਿਰਿਆ, ਸਵੈਇੱਛਕ ਪਰਿਮਸਾਪਨ, ਫਾਸਟ ਟ੍ਰੈਕ ਸਮਾਧਾਨ ਪ੍ਰਕਿਰਿਆ, ਵਿਅਕਤੀਗਤ ਦਿਵਾਲੀਆ ਅਤੇ ਵਿਅਕਤੀਗਤ ਦਿਵਾਲੀਆਪਨ। ਟ੍ਰੇਨੀਆਂ ਨੂੰ ਬੋਰਡ ਦੇ ਸ਼ਿਕਾਇਤ ਨਿਵਾਰਣ ਅਤੇ ਅਨੁਸ਼ਾਸਨਾਤਮਕ ਤੰਤਰ ਦੀ ਕਾਰਜਪ੍ਰਣਾਲੀ ਬਾਰੇ ਦੱਸਿਆ ਗਿਆ।

 

ਇਸ ਦੇ ਇਲਾਵਾ, ਪ੍ਰਤੀਭਾਗੀਆਂ ਨੂੰ ਆਈਬੀਸੀ ਈਕੋਸਿਸਟਮ ਦੇ ਵਿਭਿੰਨ ਘਟਕਾਂ, ਅਰਥਾਤ ਐਡਜੁਕੇਟਿੰਗ ਅਥਾਰਿਟੀ, ਦਿਵਾਲੀਆ ਪੇਸ਼ੇਵਰ, ਦਿਵਾਲੀਆ ਪੇਸ਼ੇਵਰ ਏਜੰਸੀਆਂ, ਸੂਚਨਾ ਉਪਯੋਗਿਤਾ, ਫਾਈਨੈਂਸ਼ੀਅਲ ਕ੍ਰੈਡੀਟਰਸ, ਰਜਿਸਟਰਡ ਵੈਲਿਊਰਸ ਅਤੇ ਵਿੱਤੀ ਸੇਵਾ ਪ੍ਰਦਾਤਾਵਾਂ ਨਾਲ ਜਾਣੂ ਕਰਵਾਇਆ ਗਿਆ। ਨਿਯਮਾਂ ਦਾ ਡਰਾਫਟ ਅਤੇ ਸੰਸ਼ੋਧਨ, ਉਭਰਦੇ ਹੋਏ ਨਿਆਂਸ਼ਾਸਤ੍ਰ, ਦਬਾਵਗ੍ਰਸਤ ਸੰਪੱਤੀ ਬਜ਼ਾਰ ‘ਤੇ ਪ੍ਰਭਾਵ ਅਤੇ ਸੰਹਿਤਾ ਦੇ ਸਮਾਜਿਕ-ਆਰਥਿਕ ਪਰਿਣਾਮਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਸੀ। ਸ਼ੋਧਨ ਅਸਮਰੱਥਾ ਸ਼ਾਸਨ ਦੇ ਸੀਮਾਵਰਤੀ ਖੇਤਰਾਂ ਜਿਵੇਂ ਸਮੂਹ ਦਿਵਾਲੀਆ, ਸੀਮਾ ਪਾਰ ਦਿਵਾਲੀਆ ਅਤੇ ਵਿਅਕਤੀਗਤ ਦਿਵਾਲੀਆ ਨੂੰ ਵੀ ਸੈਸ਼ਨਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਪ੍ਰੋਗਰਾਮ ਦਾ ਸਮਾਪਨ 13 ਜੁਲਾਈ, 2022 ਨੂੰ ਸ਼੍ਰੀ ਸੁਧਾਕਰ ਸ਼ੁਕਲਾ, ਹੋਲ-ਟਾਈਮ ਮੈਂਬਰ, ਆਈਬੀਬੀਆਈ ਅਤੇ ਸ਼੍ਰੀ ਜਯੰਤੀ ਪ੍ਰਸਾਦ, ਹੋਲ-ਟਾਈਮ ਮੈਂਬਰ, ਆਈਬੀਬੀਆਈ ਦੁਆਰਾ ਸੰਬੋਧਿਤ ਸਮਾਪਨ ਸੈਸ਼ਨ ਦੇ ਨਾਲ ਹੋਇਆ।

 

ਉੱਘੇ ਟ੍ਰੇਨੀਆਂ ਵਿੱਚ ਸ਼੍ਰੀ ਰਿਤੇਸ਼ ਕਾਵੜੀਆ, ਕਾਰਜਕਾਰੀ ਡਾਇਰੈਕਟਰ, ਆਈਬੀਬੀਆਈ; ਸ਼੍ਰੀ ਸੰਦੀਪ ਗਰਗ, ਕਾਰਜਕਾਰੀ ਡਾਇਰੈਕਟਰ, ਆਈਬੀਬੀਆਈਸ਼੍ਰੀ ਰਾਜੇਸ਼ ਕੁਮਾਰ ਗੁਪਤਾ, ਚੀਫ਼ ਜਨਰਲ ਮੈਨੇਜਰ, ਆਈਬੀਬੀਆਈ; ਸ਼੍ਰੀ ਮਨੀਸ਼ ਕੁਮਾਰ ਐੱਮ. ਚੌਧਰੀ, ਚੀਫ਼ ਜਨਰਲ ਮੈਨੇਜਰ ਆਈਬੀਬੀਆਈ; ਸ਼੍ਰੀ ਸ਼ਿਵ ਅਨੰਤ, ਚੀਫ਼ ਜਨਰਲ ਮੈਨੇਜਰ, ਆਈਬੀਬੀਆਈ; ਸ਼੍ਰੀ ਸੀ. ਰਾਮਚੰਦ੍ਰ ਰਾਓ, ਜਨਰਲ ਮੈਨੇਜਰ, ਆਈਬੀਬੀਆਈ; ਸ਼੍ਰੀ ਰਾਜੇਸ਼ ਕੁਮਾਰ, ਜਨਰਲ ਮੈਨੇਜਰ ਆਈਬੀਬੀਆਈ; ਸ਼੍ਰੀ ਰਾਜੇਸ਼ ਤਿਵਾਰੀ, ਜਨਰਲ ਮੈਨੇਜਰ, ਆਈਬੀਬੀਆਈ; ਸ਼੍ਰੀ ਦੀਪਕ ਰਾਓ, ਜਨਰਲ ਮੈਨੇਜਰ, ਆਈਬੀਬੀਆਈ; ਡਾ. ਕੋਕਿਲਾ ਜੈਰਾਮ, ਡਿਪਟੀ ਜਨਰਲ ਮੈਨੇਜਰ, ਆਈਬੀਬੀਆਈ; ਸ਼੍ਰੀ ਕੇਸ਼ਵ ਕੁਮਾਰ ਗਿਰੀਧਾਰੀ, ਡਿਪਟੀ ਜਨਰਲ ਮੈਨੇਜਰ, ਆਈਬੀਬੀਆਈ; ਸ਼੍ਰੀ ਨਿਤੀਸ਼ ਸੈਨੀ, ਅਸਿਸਟੈਂਟ ਜਨਰਲ ਮੈਨੇਜਰ, ਆਈਬੀਬੀਆਈ; ਅਤੇ ਸ਼੍ਰੀ ਮਯੰਕ ਮੇਹਤਾ, ਅਸਿਸਟੈਂਟ ਜਨਰਲ ਮੈਨੇਜਰ, ਆਈਬੀਬੀਆਈ ਸ਼ਾਮਲ ਸਨ।

****

ਆਰਐੱਮ/ਐੱਮਵੀ/ਕੇਐੱਮਐੱਨ


(Release ID: 1841601) Visitor Counter : 122