ਪ੍ਰਧਾਨ ਮੰਤਰੀ ਦਫਤਰ
azadi ka amrit mahotsav

I2U2 ਸਮਿਟ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ

Posted On: 14 JUL 2022 4:51PM by PIB Chandigarh

Your Excellency, ਪ੍ਰਧਾਨ ਮੰਤਰੀ ਲੈਪਿਡ,

Your Highness, ਸੇਖ਼ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ,

Your Excellency, ਰਾਸ਼ਟਰਪਤੀ ਬਾਇਡਨ,

 

ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਲੈਪਿਡ ਨੂੰ ਪ੍ਰਧਾਨ ਮੰਤਰੀ ਦਾ ਕਾਰਜਭਾਰ ਗ੍ਰਹਿਣ ਕਰਨ (ਸੰਭਾਲਣ) ਦੇ ਲਈ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ।

 

ਅੱਜ ਦੀ ਸਮਿਟ ਦੀ ਮੇਜ਼ਬਾਨੀ ਕਰਨ ਦੇ ਲਈ ਵੀ ਮੈਂ ਉਨ੍ਹਾਂ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ।

 

ਇਹ ਸਹੀ ਮਾਅਨੇ ਵਿੱਚ ਸਟ੍ਰੈਟੇਜਿਕ ਪਾਰਟਨਰਸ ਦੀ ਮੀਟਿੰਗ ਹੈ।

 

ਅਸੀਂ ਸਾਰੇ ਅੱਛੇ ਮਿੱਤਰ ਵੀ ਹਾਂਅਤੇ ਸਾਡੇ ਸਭ ਦੇ ਦ੍ਰਿਸ਼ਟੀਕੋਣ ਵਿੱਚਸਾਡੇ interests ਵਿੱਚ ਵੀ ਸਮਾਨਤਾ ਹੈ।

 

Excellencies, Your Highness,

 

ਅੱਜ ਦੀ ਇਸ ਪਹਿਲੀ ਸਮਿਟ ਤੋਂ ਹੀ “ਆਈ-ਟੂ-ਯੂ-ਟੂ” ਨੇ ਇੱਕ ਸਕਾਰਾਤਮਕ ਏਜੰਡਾ ਸਥਾਪਿਤ ਕਰ ਲਿਆ ਹੈ।

 

ਅਸੀਂ ਕਈ ਖੇਤਰਾਂ ਵਿੱਚ Joint Projects ਦੀ ਪਹਿਚਾਣ ਕੀਤੀ ਹੈਅਤੇ ਉਨ੍ਹਾਂ ਵਿੱਚ ਅੱਗੇ ਵਧਣ ਦਾ ਰੋਡਮੈਪ ਵੀ ਬਣਾਇਆ ਹੈ।

 

“ਆਈ-ਟੂ-ਯੂ-ਟੂ” ਫ੍ਰੇਮਵਰਕ ਦੇ ਤਹਿਤ ਅਸੀਂ ਜਲਊਰਜਾਪਰਿਵਹਨ (ਟ੍ਰਾਂਸਪੋਰਟ)ਸਪੇਸਸਿਹਤ ਅਤੇ ਖੁਰਾਕ ਸੁਰੱਖਿਆ ਦੇ ਛੇ ਮਹੱਤਵਪੂਰਨ ਖੇਤਰਾਂ ਵਿੱਚ Joint Investment ਵਧਾਉਣ ਦੇ ਲਈ ਸਹਿਮਤ ਹੋਏ ਹਾਂ।

 

ਇਹ ਸਪਸ਼ਟ ਹੈ ਕਿ “ਆਈ-ਟੂ-ਯੂ-ਟੂ” ਦਾ ਵਿਜ਼ਨ ਅਤੇ ਏਜੰਡਾ ਪ੍ਰੋਗ੍ਰੈਸਿਵ ਅਤੇ ਪ੍ਰੈਕਟੀਕਲ ਹੈ।

 

ਆਪਣੇ ਦੇਸ਼ਾਂ ਦੀਆਂ ਪਰਸਪਰ strengths - Capital, Expertise ਅਤੇ Markets – ਨੂੰ ਮੋਬਿਲਾਈਜ਼ ਕਰਕੇ ਅਸੀਂ ਆਪਣੇ agenda ਨੂੰ ਗਤੀ ਦੇ ਸਕਦੇ ਹਨਅਤੇ ਆਲਮੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਾਂ।

 

ਵਧਦੀਆਂ ਹੋਈਆਂ ਆਲਮੀ ਅਨਿਸ਼ਚਿਤਾਵਾਂ ਦੇ ਦਰਮਿਆਨ ਸਾਡਾ ਕੋਆਪ੍ਰੇਟਿਵ ਫ੍ਰੇਮਵਰਕ ਵਿਵਹਾਰਕ ਸਹਿਯੋਗ ਦਾ ਇੱਕ ਅੱਛਾ ਮਾਡਲ ਵੀ ਹੈ।

 

ਮੈਨੂੰ ਪੂਰਾ ਵਿਸ਼ਵਾਸ ਹੈ ਕਿ “ਆਈ-ਟੂ-ਯੂ-ਟੂ” ਨਾਲ ਅਸੀਂ ਆਲਮੀ ਪੱਧਰ ‘ਤੇ Energy Security, Food Security ਅਤੇ Economic Growth ਦੇ ਲਈ ਮਹੱਤਵਪੂਰਨ ਯੋਗਦਾਨ ਕਰਾਂਗੇ।

 

ਧੰਨਵਾਦ।

 

 *********

ਡੀਐੱਸ/ਵੀਜੇ/ਏਕੇ


(Release ID: 1841600) Visitor Counter : 134