ਖੇਤੀਬਾੜੀ ਮੰਤਰਾਲਾ
ਡਿਜੀਟਲ ਖੇਤੀਬਾੜੀ ਵਿੱਚ ਜਨਤਕ-ਨਿਜੀ ਭਾਗੀਦਾਰੀ ‘ਤੇ ਸਲਾਹ-ਮਸ਼ਵਰਾ
Posted On:
11 JUL 2022 5:09PM by PIB Chandigarh
ਵਿਸ਼ਵ ਆਰਥਿਕ ਮੰਚ (ਡਬਲਿਊਈਐੱਫ), ਭਾਰਤ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਨੇ ਅੱਜ ਇੱਥੇ ਡਿਜੀਟਲ ਖੇਤੀਬਾੜੀ ਵਿੱਚ ਜਨਤਕ –ਨਿਜੀ ਭਾਗੀਦਾਰੀ ‘ਤੇ ਇੱਕ ਦਿਨੀਂ ਹਿਤਧਾਰਕ ਕਾਉਂਸਲਿੰਗ ਦਾ ਆਯੋਜਨ ਕੀਤਾ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਸਕੱਤਰ ਸ਼੍ਰੀ ਮਨੋਜ ਅਹੁਜਾ ਨੇ ਕੀਤੀ। ਸ਼੍ਰੀ ਅਹੁਜਾ ਨੇ 2022-23 ਦੇ ਕੇਂਦਰੀ ਬਜਟ ਭਾਸ਼ਣ ਦਾ ਜ਼ਿਕਰ ਕੀਤਾ ਜਿਸ ਵਿੱਚ “ਜਨਤਕ ਖੇਤਰ ਦੇ ਖੋਜ ਅਤੇ ਵਿਸਤਾਰ ਸੰਸਥਾਨਾਂ ਅਤੇ ਖੇਤੀਬਾੜੀ ਮੁੱਲ ਲੜੀ ਦੇ ਹਿਤਧਾਰਕਾਂ ਅਤੇ ਨਿਜੀ ਖੇਤੀਬਾੜੀ-ਟੈਕਨੋਲੋਜੀ ਕੰਪਨੀਆਂ ਦੀ ਭਾਗੀਦਾਰੀ ਦੇ ਨਾਲ ਕਿਸਾਨਾਂ ਨੂੰ ਡਿਜੀਟਲ ਅਤੇ ਹਾਈ-ਟੇਕ ਸੇਵਾਵਾਂ ਦੀ ਸੁਵਿਧਾ ਦੇਣਾ” ਵਿਸ਼ੇਸ਼ ‘ਤੇ ਨੀਤੀਗਤ ਦ੍ਰਿਸ਼ਟੀਕੋਣ ਨੂੰ ਸਾਹਮਣੇ ਰੱਖਿਆ ਗਿਆ ਸੀ।

ਇਸ ਦੇ ਬਾਅਦ ਸ਼੍ਰੀ ਰਾਜੀਵ ਚਾਵਲਾ, ਚੀਫ ਨੌਲਿਜ ਆਫਿਸਰ (ਏ ਐਂਡ ਐੱਫਡਬਲਿਊ)ਨੇ ਡਿਜੀਟਲ ਖੇਤੀਬਾੜੀ ਲਈ ਜਨਤਕ ਨਿਜੀ ਭਾਗੀਦਾਰੀ ‘ਤੇ ਵਿਚਾਰਧਾਰਾ ਰੂਪਰੇਖਾ ‘ਤੇ ਅਧਾਰਿਤ ਅੰਤਰਦ੍ਰਿਸ਼ਟੀ ਸਾਂਝੀ ਕੀਤੀ। ਉਨ੍ਹਾਂ ਨੇ ਡੇਟਾ ਸਾਂਝਾਕਰਣ, ਟੈਕਨੋਲੋਜੀ ਤਸਦੀਕ ਅਤੇ ਸੈਂਡਬੌਕਸ ਦੀ ਜ਼ਰੂਰਤ ‘ਤੇ ਪ੍ਰਾਸੰਗਿਕ ਬਿੰਦੂਆਂ ਨੂੰ ਵੀ ਸਾਂਝਾ ਕੀਤਾ।

ਸ਼੍ਰੀ ਪ੍ਰਮੋਦ ਕੁਮਾਰ ਮੇਹਰਦਾ, ਸੰਯੁਕਤ ਸਕੱਤਰ (ਡਿਜੀਟਲ ਖੇਤੀਬਾੜੀ, ਡੀਏ ਐਂਡ ਐੱਫਡਬਲਿਊ) ਨੇ ਆਧੁਨਿਕ ਤਕਨੀਕਾਂ ਨੂੰ ਸ਼ਾਮਲ ਕਰਦੇ ਹੋਏ ਡਿਜੀਟਲ ਖੇਤੀਬਾੜੀ ਦੇ ਦ੍ਰਿਸ਼ਟੀਕੋਣ ਬਾਰੇ ਗੱਲ ਕੀਤੀ ਜੋ ਖੇਤੀਬਾੜੀ ਖੇਤਰ ਵਿੱਚ ਬਦਲਾਅ ਲਿਆ ਰਹੀ ਹੈ। ਉਨ੍ਹਾਂ ਨੇ ਡਿਜੀਟਲ ਖੇਤੀਬਾੜੀ ਦੀ ਸਮਰੱਥਾ ਨੂੰ ਸਾਕਾਰ ਕਰਨ ਵਿੱਚ ਹਰੇਕ ਹਿਤਧਾਰਕ ਦੀ ਭੂਮਿਕਾ ‘ਤੇ ਵੀ ਬਲ ਦਿੱਤਾ।
ਸ਼੍ਰੀ ਅਜੀਤ ਕੇਸਰੀ, ਐਡੀਸ਼ਨਲ ਚੀਫ ਸਕੱਤਰ, ਖੇਤੀਬਾੜੀ, ਮੱਧ ਪ੍ਰਦੇਸ਼ ਨੇ ਵੀ ਡਿਜੀਟਲ ਖੇਤੀਬਾੜੀ ਅਤੇ ਇਸ ਦੀ ਸਮਰੱਥਾ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਰਾਜ ਦੇ ਦ੍ਰਿਸ਼ਟੀਕੋਣ ਨੂੰ ਸਾਹਮਣੇ ਰੱਖਿਆ। ਉਨ੍ਹਾਂ ਨੇ ਖੇਤੀਬਾੜੀ ਵਿੱਚ ਟੈਕਨੋਲੋਜੀ ਲਿਆਉਣ ਲਈ ਇੱਕ ਰੂਪਰੇਖਾ ਦੀ ਜ਼ਰੂਰਤ ‘ਤੇ ਬਲ ਦਿੱਤਾ।
ਸੈਸ਼ਨ ਨੂੰ ਅੱਗੇ ਵਧਾਉਂਦੇ ਹੋਏ ਸ਼੍ਰੀ ਪਰੂਸ਼ੋਤਮ ਕੌਸ਼ਿਕ, ਪ੍ਰਮੁੱਖ, ਸੀ4ਆਈਆਰ, ਡਬਲਿਊਈਐੱਫ-ਇੰਡੀਆ ਨੇ ਹਿਤਧਾਰਕ ਕਾਉਂਸਲਿੰਗ ਦੀ ਯੋਜਨਾ ਤਿਆਰ ਕੀਤੀ। ਪੀਪੀਪੀ ਸ਼ਾਸਨ, ਡੇਟਾ, ਸੈਂਡਬਾਕਸ, ਬਜ਼ਾਰਾਂ ਤੱਕ ਪਹੁੰਚ, ਵਿੱਤ ਤੱਕ ਪਹੁੰਚ ਅਤੇ ਇਨਪੁਟ ਅਤੇ ਸਲਾਹ ਤੱਕ ਪਹੁੰਚ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਛੇ ਕਾਉਂਸਲਿੰਗ ਸਮੂਹਾਂ ਦਾ ਗਠਨ ਕੀਤਾ ਗਿਆ।
ਕਾਉਂਸਲਿੰਗ ਵਿੱਚ ਵੱਖ-ਵੱਖ ਰਾਜ ਸਰਕਾਰਾਂ, ਰਾਜ ਖੇਤੀਬਾੜੀ ਯੂਨੀਵਰਸਿਟੀਆਂ , ਆਈਸੀਏਆਰ, ਐਗ੍ਰੀਟੇਕ ਸਟਾਰਟ-ਅਪ, ਖੇਤੀਬਾੜੀ ਉਦਯੋਗ, ਬੈਂਕ, ਥਿੰਕ ਟੈਂਕ, ਨਾਗਰਿਕ ਸਮਾਜ ਅਤੇ ਕਿਸਾਨ ਸੰਗਠਨਾਂ ਸਹਿਤ ਵੱਖ-ਵੱਖ ਹਿਤਧਾਰਕਾਂ ਦੇ 140 ਤੋਂ ਅਧਿਕ ਪ੍ਰਤੀਭਾਗੀਆਂ ਨੇ ਹਿੱਸਾ ਲਿਆ।

ਸ਼੍ਰੀ ਜੇ. ਸਤਿਆਨਾਰਾਇਣ, ਮੁੱਖ ਸਲਾਹਕਾਰ, ਡਬਲਿਊਈਐੱਫ-ਇੰਡੀਆ ਅਤੇ ਸ਼੍ਰੀ ਰਾਜੀਵ ਚਾਵਲਾ ਨੇ ਵਿਸਤਾਰ ਨਾਲ ਦੱਸਿਆ ਕਿ ਇਸ ਪਹਿਲ ਨੂੰ ਵਿਕਸਿਤ ਕਰਨ ਲਈ ਕਾਉਂਸਲਿੰਗ ਤੋਂ ਪ੍ਰਾਪਤ ਇਨਪੁਟ ‘ਤੇ ਹੋਰ ਵਿਚਾਰ-ਵਟਾਂਦਰਾ ਕਿਵੇਂ ਕੀਤਾ ਜਾਵੇਗਾ। ਸ਼੍ਰੀ ਰਾਕੇਸ਼ ਕੁਮਾਰ ਤਿਵਾਰੀ, ਆਈਟੀਐੱਸ, ਡਾਇਰੈਕਟਰ (ਡਿਜੀਟਲ ਖੇਤੀਬਾੜੀ, ਡੀਏ ਐਂਡ ਐੱਫਡਬਲਿਊ) ਦੁਆਰਾ ਧੰਨਵਾਦ ਪ੍ਰਸਤਾਵ ਦੇ ਨਾਲ ਕਾਉਂਸਲਿੰਗ ਪ੍ਰੋਗਰਾਮ ਸਮਾਪਤ ਹੋਇਆ।
***
ਏਪੀਐੱਸ/ਪੀਕੇ
(Release ID: 1841026)
Visitor Counter : 147