ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਇੱਕ ਨਵੀਂ ਕਾਰਜ ਸੰਸਕ੍ਰਿਤੀ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਹਰੇਕ ਗ਼ਰੀਬ ਅਤੇ ਜਨ ਕਲਿਆਣਕਾਰੀ ਯੋਜਨਾਵਾਂ ਨੂੰ ਇਸ ਤਰ੍ਹਾਂ ਨਾਲ ਡਿਜਾਇਨ ਕੀਤਾ ਗਿਆ ਹੈ ਕਿ ਉਹ ਜਾਤੀ, ਪੰਥ, ਧਰਮ ਜਾਂ ਵੋਟ ਦੇ ਨਫਾ-ਨੁਕਸਾਨ ਤੋਂ ਪਰੇ ਸਭ ਤੋਂ ਜ਼ਰੂਰਤਮੰਦ ਜਾਂ ਕਤਾਰ ਵਿੱਚ ਖੜ੍ਹੇ ਆਖਿਰੀ ਵਿਅਕਤੀ ਤੱਕ ਪਹੁੰਚ ਸਕੇ
ਸਮਾਕਲੀਨ ਭਾਰਤ ਦੇ ਉਭਰਦੇ ਪਰਿਦ੍ਰਿਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਮੋਦੀ ਨੇ ਸਟਾਰਟਅਪਸ ਨੂੰ ਲਗਾਤਾਰ ਹੁਲਾਰਾ ਦਿੱਤਾ ਹੈ ਜੋ ਆਪਣੀ ਆਜੀਵਿਕਾ ਕਮਾਉਣ ਵਿੱਚ ਸਮਰੱਥ ਹੋਵੇਗਾ:ਡਾ. ਸਿੰਘ
ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 8 ਸਾਲ ਦੀ ਛੋਟੀ ਜਿਹੀ ਮਿਆਦ ਵਿੱਚ ਕੇਂਦਰ ਕਈ ਯੋਜਨਾਵਾਂ ਨੂੰ ਕਰੀਬ 100 ਫੀਸਦੀ ਤੱਕ ਪੂਰਾ ਕਰਨ ਵਿੱਚ ਸਫਲ ਰਿਹਾ ਹੈ
ਗ਼ਰੀਬ ਕਲਿਆਣ ਅੰਨ ਯੋਜਨਾ, ਜਨ ਧਨ, ਉੱਜਵਲਾ, ਪਖਾਨੇ, ਪੀਐੱਮ ਆਵਾਸ, ਹਰ ਘਰ ਜਲ, ਹਰ ਘਰ ਬਿਜਲੀ ਅਤੇ ਆਯੁਸ਼ਮਾਨ ਜਿਹੀ ਪਰਿਵਤਰਨਕਾਰੀ ਯੋਜਨਾਵਾਂ ਨੇ ਮੋਦੀ ਨੂੰ ਗ਼ਰੀਬਾਂ ਅਤੇ ਦਲਿਤਾਂ ਦਾ ਹਿਮਾਇਤੀ ਬਣਾ ਦਿੱਤਾ: ਡਾ. ਜਿਤੇਂਦਰ ਸਿੰਘ
Posted On:
10 JUL 2022 5:36PM by PIB Chandigarh
ਕੇਂਦਰ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਭਾਰਤ ਵਿੱਚ ਨਵੀਂ ਕਾਰਜ ਸੰਸਕ੍ਰਿਤੀ ਦੀ ਸ਼ੁਰੂਆਤ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਹਮੇਸ਼ਾ ਕ੍ਰੈਡਿਟ ਦਿੱਤਾ ਜਾਵੇਗਾ।
ਜਿਸ ਵਿੱਚ ਹਰੇਕ ਗ਼ਰੀਬ ਅਤੇ ਜਨ ਕਲਿਆਣਕਾਰੀ ਯੋਜਨਾਵਾਂ ਨੂੰ ਇਸ ਤਰ੍ਹਾਂ ਨਾਲ ਡਿਜਾਇਨ ਕੀਤਾ ਗਿਆ ਹੈ ਕਿ ਉਹ ਜਾਤੀ, ਪੰਥ, ਧਰਮ ਜਾਂ ਵੋਟ ਦੇ ਨਫਾ-ਨੁਕਸਾਨ ‘ਤੇ ਵਿਚਾਰ ਕੀਤੇ ਬਿਨਾ ਸਭ ਤੋਂ ਜ਼ਰੂਰਤਮੰਦ ਜਾਂ ਕਤਾਰ ਵਿੱਚ ਖੜ੍ਹੇ ਆਖਿਰੀ ਵਿਅਕਤੀ ਤੱਕ ਪਹੁੰਚ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਸਮਕਾਲੀਨ ਭਾਰਤ ਦੇ ਉਭਰਦੇ ਪਰਿਦ੍ਰਿਸ਼ ਨੂੰ ਦੇਖਦੇ ਹੋਏ ਸ਼੍ਰੀ ਮੋਦੀ ਨੇ ਸਟਾਰਟਅਪ ਨੂੰ ਲਗਾਤਾਰ ਹੁਲਾਰਾ ਦਿੱਤਾ ਹੈ ਜਿਨ੍ਹਾਂ ਨੇ ਆਪਣੀ ਆਜੀਵਿਕਾ ਕਮਾਉਣ ਵਿੱਚ ਸਮਰੱਥ ਹੋਣਾ ਚਾਹੀਦਾ ਹੈ।
ਡਾ.ਜਿਤੇਂਦਰ ਸਿੰਘ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਇੱਕ ਸੰਵਾਦਦਾਤਾ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਿੱਥੇ ਪਹਿਲੇ ਜ਼ਰੂਰਤਾਂ ਪੂਰੀਆਂ ਨਹੀਂ ਹੋਇਆ ਉੱਥੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅਤੇ ਜਿੱਥੇ ਅਤੀਤ ਵਿੱਚ ਨਿਆਂ ਨਹੀਂ ਕੀਤਾ ਗਿਆ ਉੱਥੇ ਨਿਆਂ ਦਿਲਾਉਣ ਲਈ ਸ਼ੁੱਧ ਰੂਪ ਤੋਂ ਨਿਰਪੱਖ ਮਾਪਦੰਡਾਂ ਦਾ ਪਾਲਨ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਇਹ ਕਾਂਗਰਸ ਅਤੇ ਉਸ ਦੀ ਸਹਿਯੋਗੀ ਸਰਕਾਰਾਂ ਦੁਆਰਾ ਅਪਨਾਏ ਗਏ ਪਿਛਲੇ ਕਾਰਜ ਵਿਵਹਾਰ ਵਿੱਚ ਕਾਫੀ ਹਟਕਰ ਹੈ ਜਿਸ ਵਿੱਚ ਵੋਟ ਬੈਂਕ ਦੀ ਰਾਜਨੀਤੀ ਦੇ ਚਲਦੇ ਰਾਜ ਤੋਂ ਮਿਲਣ ਵਾਲੇ ਲਾਭਾਂ ਤੋਂ ਚੁਣੇ ਲੋਕਾਂ ਤੱਕ ਹੀ ਪਹੁੰਚਾਇਆ ਜਾਣਾ ਤੈਅ ਕਰ ਦਿੱਤਾ ਜਾਂਦਾ ਸੀ।
ਸ਼੍ਰੀ ਮੋਦੀ ਨੇ ਸਾਰੀਆ ਲਈ ਨਿਆਂ ਦੇ ਸਿਧਾਂਤ ਦੇ ਅਧਾਰ ‘ਤੇ ਜਨਤਕ ਵੰਡ ਦੇ ਮਾਨਕਾਂ ਨੂੰ ਸਫਲਤਾਪੂਰਵਕ ਵੋਟ ਦੇ ਨੁਫਾ-ਨੁਕਸਾਨ ਦੇ ਵਿਚਾਰ ਨਾਲ ਬਹੁਤ ਉੱਪਰ ਉਠਾਇਆ ਅਤੇ ਫਿਰ ਇਹ ਤੈਅ ਕਰਨ ਲਈ ਜਨਤਾ ‘ਤੇ ਛੱਡ ਦਿੱਤਾ ਕਿ ਉਹ ਕਿਸੇ ਨੂੰ ਵੋਟ ਦੇਣਾ ਚਾਹੁੰਦੇ ਹਨ ਅਤੇ ਜਨਤਾ ਨੇ ਵੀ ਮੋਦੀ ਸਰਕਾਰ ਨੂੰ ਪਹਿਲੇ ਦੇ ਚੋਣ ਦੀ ਤੁਲਨਾ ਵਿੱਚ ਬਹੁਤ ਅਧਿਕ ਜਨਾਦੇਸ਼ ਦੇ ਨਾਲ ਦੂਜੇ ਕਾਰਜਕਾਲ ਲਈ ਵਾਪਸ ਲਿਆਕੇ ਪੀਐੱਮ ਦੀ ਇਸ ਸੋਚ ਦਾ ਸਮਰਥਨ ਕੀਤਾ ।
ਕੇਂਦਰੀ ਮੰਤਰੀ ਡਾ.ਜਿਤੇਂਦਰ ਸਿੰਘ ਨੇ ਇੱਕ ਉਦਾਹਰਣ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ, ਉੱਜਵਲਾ ਯੋਜਨਾ, ਪਖਾਨੇ ਆਦਿ ਜਿਹੇ ਨਾਗਰਿਕ ਕੇਂਦ੍ਰਿਤ ਯੋਜਨਾਵਾਂ ਅਜਿਹੇ ਹਰ ਘਰ ਵਿੱਚ ਪਹੁੰਚੀ ਜਿੱਥੇ ਇਨ੍ਹਾਂ ਸੁਵਿਧਾਵਾਂ ਦਾ ਅਭਾਵ ਪਾਇਆ ਗਿਆ ਅਤੇ ਅਧਿਕਾਰੀਆਂ ਨੇ ਇਹ ਕਦੀ ਨਹੀਂ ਪੁੱਛਿਆ ਕਿ ਲਾਭ ਪ੍ਰਾਪਤ ਕਰਨ ਵਾਲਾ ਪਰਿਵਾਰ ਕਿਸ ਧਰਮ ਜਾਂ ਜਾਤੀ ਦਾ ਹੈ ਇਹ ਪਿਛਲੇ ਚੋਣ ਵਿੱਚ ਉਨ੍ਹਾਂ ਨੇ ਕਿਸ ਰਾਜਨੀਤਿਕ ਦਲ ਨੂੰ ਵੋਟ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਕਾਰਜ ਸੰਸਕ੍ਰਿਤੀ ਭਾਰਤੀ ਰਾਜਨੀਤਿਕ ਵਿੱਚ ਇੱਕ ਨਵਾਂ ਮਾਪਦੰਡ ਬਣ ਜਾਵੇਗੀ ਅਤੇ ਜਨਤਾ ਹਰ ਰਾਜਨੀਤਿਕ ਦਲ ਨਾਲ ਇਸ ਦਾ ਪਾਲਨ ਕਰਨ ਦੀ ਉਮੀਦ ਕਰੇਗੀ।
ਕੇਂਦਰੀ ਮੰਤਰੀ ਨੇ ਕਿਹਾ ਕਿ 8 ਸਾਲਾਂ ਦੀ ਛੋਟੀ ਮਿਆਦ ਦੇ ਦੌਰਾਨ ਕੇਂਦਰ ਕਈ ਯੋਜਨਾਵਾਂ ਨੂੰ ਕਰੀਬ 100%ਪੂਰਾ ਕਰਨ ਵਿੱਚ ਸਮਰੱਥ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ” ਦੇ ਸਿਧਾਂਤ ਦਾ ਪਾਲਨ ਕਰਦੇ ਹੋਏ ਜ਼ਰੂਰਤ ਮੰਦ ਲੋਕਾਂ ਤੱਕ ਲਾਭ ਪਹੁੰਚਾਇਆ ਜਾਂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਗ਼ਰੀਬ ਕਲਿਆਣ ਅੰਨ ਯੋਜਨਾ, ਜਨ ਧਨ, ਉੱਜਵਲਾ, ਪਖਾਨੇ, ਪੀਐੱਮ ਆਵਾਸ, ਹਰ ਘਰ ਜਲ, ਹਰ ਘਰ ਬਿਜਲੀ ਅਤੇ ਆਯੁਸ਼ਮਾਨ ਜਿਹੇ ਪਰਿਵਰਤਕਾਰੀ ਯੋਜਨਾਵਾਂ ਦੇ ਕਾਰਨ ਦੇਸ਼ ਦੀ ਜਨਤਾ ਨੇ ਕੇਂਦਰ ਅਤੇ ਅਧਿਕਾਂਸ਼ ਰਾਜਾਂ ਦੋਨਾਂ ਵਿੱਚ ਬਾਰ-ਬਾਰ ਮੋਦੀ ਸਰਕਾਰ ‘ਤੇ ਭਰੋਸਾ ਜਤਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲੇ ਜਦ ਦੇਸ਼ ਵਿੱਚ ਤੁਸ਼ਟੀਕਰਣ ਦੀ ਨੀਤੀ ਚਲਦੀ ਸੀ, ਉਸ ਦੇ ਵਿਪਰੀਤ ਹੁਣ ਲੋਕਾਂ ਨੂੰ ਬਿਨਾ ਕਿਸੇ ਭੇਦਭਾਵ ਦੇ ਕਲਿਆਣਕਾਰੀ ਯੋਨਜਾਵਾਂ ਦਾ ਲਾਭ ਮਿਲ ਰਿਹਾ ਹੈ। ਕੇਂਦਰੀ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਇਨ੍ਹਾਂ ਕਲਿਆਣਕਾਰੀ ਉਪਾਵਾਂ ਨੇ ਕਰੋੜਾਂ ਲੋਕਾਂ ਨੂੰ ਘੋਰ ਗ਼ਰੀਬੀ ਦੇ ਚੰਗੁਲ ਤੋਂ ਬਾਹਰ ਨਿਕਾਲਿਆ ਅਤੇ ਉਨ੍ਹਾਂ ਨੇ ਸਨਮਾਨ ਦਾ ਜੀਵਨ ਉਪਲਬਧ ਕਰਵਾਇਆ।
ਡਾ.ਜਿਤੇਂਦਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਸਵੈ ਪਤਾ ਲਗਾ ਸਕਦੇ ਹਨ ਕਿ ਇਨ੍ਹਾਂ ਕਲਿਆਣਕਾਰੀ ਯੋਜਨਾਵਾਂ ਦੇ ਲਾਭਾਰਥੀ ਸਾਰੇ ਜਾਤੀ, ਪੰਥ ਅਤੇ ਧਰਮ ਦੇ ਹਨ ਕਿਉਂਕਿ ਲਾਭਾਰਥੀਆਂ ਦੀ ਸੂਚੀ ਪੂਰੀ ਨਿਰਪੱਖਤਾ ਅਤੇ ਬਿਨਾ ਕਿਸੇ ਪੱਖਪਾਤ ਦੇ ਬਣਾਈ ਜਾਂਦੀ ਹੈ।
ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਗਰੀਬੀ ਹਟਾਉਣ ਲਈ ਗ੍ਰਾਮੀਣ ਰੋਜ਼ਗਾਰ ਯੋਜਨਾ ਜਿਹੇ ਹੋਰ ਉਪਾਵਾਂ ਦੇ ਨਾਲ ਇਨ੍ਹਾਂ ਯੋਜਨਾਵਾਂ ਨੇ ਗਰੀਬ ਤੋਂ ਗਰੀਬ ਵਿਅਕਤ ਦੇ ਜੀਵਨ ਨੂੰ ਬਦਲ ਦਿੱਤਾ ਹੈ ਅਤੇ ਅਨੇਕ ਜੀਵਨ ਪੱਧਰ ਨੂੰ ਸਨਮਾਨ ਦੇ ਪੱਧਰ ਤੱਕ ਵਧਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਬਿਨਾ ਕਿਸੇ ਕਮੀ ਦੇ ਪਾਰਦਰਸ਼ੀ ਅਤੇ ਕੁਸ਼ਲ ਵੰਡ ਤੰਤਰ ਦੇ ਰਾਹੀਂ ਸਿੱਥੇ ਜ਼ਰੂਰਤਮੰਦਾਂ ਤੱਕ ਪੂਰਾ ਲਾਭ ਪਹੁੰਚ ਰਿਹਾ ਹੈ।
ਉੱਤਰ –ਪੂਰਬੀ ਖੇਤਰ ਦਾ ਉਦਾਹਰਣ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 2014 ਤੋਂ ਪਹਿਲੇ ਇਸ ਖੇਤਰ ਨੂੰ ਕੇਂਦਰ ਸਰਕਾਰਾਂ ਦੀ ਅਦੂਰਦਰਸ਼ੀ ਨੀਤੀਆਂ ਦੇ ਕਾਰਨ ਲਗਾਤਾਰ ਅਰਥਿਕ ਰੂਪ ਤੋਂ ਨੁਕਸਾਨ ਹੁੰਦਾ ਰਿਹਾ ਲੇਕਿਨ 2014 ਵਿੱਚ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉੱਤਰ ਪੂਰਬੀ ਖੇਤਰ ਨੂੰ ਦੇਸ਼ ਦੇ ਅਧਿਕ ਵਿਕਸਿਤ ਖੇਤਰਾਂ ਦੇ ਬਰਾਬਰ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਨਾ ਕੇਵਲ ਵਿਕਾਸਾਤਮਕ ਕਰਮਚਾਰੀਆਂ ਨੂੰ ਸਫਲਤਾਪੂਰਵਕ ਪਾਟ ਦਿੱਤਾ ਗਿਆ ਹੈ ਬਲਕਿ ਉੱਤਰ ਪੂਰਬੀ ਖੇਤਰ ਨੂੰ ਵੀ ਮਨੋਵਿਗਿਆਨਕ ਭਰੋਸਾ ਹਾਸਿਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸੜਕ ਰੇਲ ਅਤੇ ਹਵਾਈ ਸੰਪਰਕ ਦੇ ਮਾਮਲੇ ਵਿੱਚ ਮਹੱਤਵਪੂਰਨ ਵਿਕਾਸ ਨਾ ਕੇਵਲ ਪੂਰੇ ਖੇਤਰ ਵਿੱਚ ਬਲਕਿ ਪੂਰੇ ਦੇਸ਼ ਵਿੱਚ ਮਾਲ ਅਤੇ ਲੋਕਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਵਿੱਚ ਮਦਦ ਕਰ ਰਿਹਾ ਹੈ।
ਡਾ. ਜਿਤੇਂਦਰ ਸਿੰਘ ਨੇ ਪੱਤਰਕਾਰਾਂ ਨੂੰ ਮਿਜੋਰਮ ਦਾ ਉਦਾਹਰਣ ਵੀ ਦਿੱਤਾ ਕਿ ਇਹ ਰਾਜ ਹਮੇਸ਼ਾ ਤੋਂ ਭਾਜਪਾ ਦਾ ਵਿਰੋਧ ਕਰਦਾ ਰਿਹਾ ਹੈ ਲੇਕਿਨ ਮੋਦੀ ਸਰਕਾਰ ਨੇ ਬਿਨਾ ਕਿਸੇ ਭੇਦਭਾਵ ਦੇ ਮਿਜੋਰਮ ਵਿੱਚ ਇਜਰਾਇਲੀ ਤਕਨੀਕ ਦੀ ਮਦਦ ਨਾਲ ਸਾਈਟ੍ਰਸ ਫ੍ਰੁਟ “ਸੈਂਟਰ ਆਵ੍ ਐਕਸੀਲੈਂਸ” ਦੀ ਸਥਾਪਨਾ ਵਿੱਚ ਮਦਦ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਸਾਈਟ੍ਰਸ ਫ੍ਰੁਟ ਸੈਂਟਰ ਭਾਰਤ ਵਿੱਚ ਆਪਣੀ ਤਰ੍ਹਾਂ ਦੇ ਇੱਕ ਅਨੋਖੇ ਸੰਸਥਾਨ ਦੇ ਰੂਪ ਵਿੱਚ ਉਭਰਿਆ ਹੈ ਜੋ ਮਿਜੋਰਮ ਵਿੱਚ ਸਥਿਤ ਹੋਣ ਦੇ ਬਾਵਜੂਦ ਪੂਰੇ ਉੱਤਰ ਪ੍ਰਦੇਸ਼ ਖੇਤਰ ਅਤੇ ਅਸਲ ਵਿੱਚ ਪੂਰੇ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।
ਡਾ. ਜਿਤੇਂਦਰ ਸਿੰਘ ਨੇ ਦੁਹਰਾਇਆ ਕਿ ਸਾਲ 2015 ਵਿੱਚ ਲਾਲ ਕਿਲੇ ਦੀ ਪ੍ਰਾਚੀਰ ਤੋਂ “ਸਟਾਰਟਅਪ ਇੰਡੀਆ ਸਟੈਂਡਅਪ ਇੰਡੀਆ” ਲਈ ਪ੍ਰਧਾਨ ਮੰਤਰੀ ਦੇ ਸੱਦੇ ਦੇ ਨਾਲ ਸ਼ੁਰੂ ਹੋਏ ਅਨੇਕ ਪ੍ਰੋਤਸਾਹਿਤ ਦੇ ਕਾਰਨ ਭਾਰਤ ਵਿੱਚ ਸਟਾਰਟਅਪ ਦੀ ਸੰਖਿਆ ਲਗਭਗ 300 ਤੋਂ 400 ਤੋਂ ਵਧਕੇ 70,000 ਹੋ ਗਈ ਹੈ।
ਇਸ ਨੂੰ ਉੱਤਰ ਪ੍ਰਦੇਸ਼ ਦੇ ਉਨ੍ਹਾਂ ਯੁਵਾਵਾਂ ਦੁਆਰਾ ਪੋਸ਼ਿਤ ਕੀਤਾ ਜਾਣਾ ਚਾਹੀਦਾ ਹੈ ਜੋ ਵੱਖ-ਵੱਖ ਸਟਾਰਟ-ਅਪ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ। ਭਾਰਤ ਵਿੱਚ 100 ਤੋਂ ਅਧਿਕ ਯੂਨੀਕੌਨ ਹਨ ਅਤੇ ਬਾਈਓਟੇਕ ਸਟਾਰਟਅਪ ਨੇ ਤਾਂ ਆਪਣੇ ਪ੍ਰਦਰਸ਼ਨ ਦੇ ਦਮ ‘ਤੇ ਕਾਫੀ ਉਮੀਦ ਜਤਾਈ ਹੈ।
ਕੇਂਦਰੀ ਮੰਤਰੀ ਨੇ ਸਟਾਰਟ ਅਪ ਦੀ ਵਿਸ਼ਾਲ ਸੰਭਾਵਨਾਵਾਂ ਅਤੇ ਟੈਕਨੋਲੋਜੀ ਦੇ ਨਾਲ-ਨਾਲ ਸਰਕਾਰ ਦੁਆਰਾ ਸਟਾਰਟਅਪ ਨੂੰ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਬਾਰੇ ਵਿਸ਼ੇਸ਼ ਰੂਪ ਤੋਂ ਯੁਵਾਵਾਂ ਦਰਮਿਆਨ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ।
ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ 8 ਸਾਲਾਂ ਨੇ ਦੇਸ਼ ਵਿੱਚ ਯੁਵਾ ਸ਼ਕਤੀ ਅਤੇ ਨਾਰੀ ਸ਼ਕਤੀ ਨੂੰ ਉਨ੍ਹਾਂ ਦੀਆਂ ਆਕਾਂਖਿਆਵਾਂ ਉਦੇਸ਼ਾਂ ਅਤੇ ਟੀਚਿਆਂ ਨੂੰ ਤਰਜੀਹ ਦਿੰਦੇ ਹੋਏ ਇੱਕ ਨਵਾਂ ਸਵੇਰਾ ਅਤੇ ਨਵੀਂ ਦਿਸ਼ਾ ਦਿੱਤੀ ਹੈ।
*****
ਐੱਸਐੱਨਸੀ/ਆਰਆਰ
(Release ID: 1840772)
ਵਿਜ਼ੀਟਰ ਕਾਊਂਟਰ : 153