ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਈਦ-ਉਜ਼-ਜ਼ੁਹਾ ਦੀ ਪੂਰਵ ਸੰਧਿਆ 'ਤੇ ਵਧਾਈਆਂ ਦਿੱਤੀਆਂ

Posted On: 09 JUL 2022 4:34PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਈਦ-ਉਜ਼-ਜ਼ੁਹਾ ਦੀ ਪੂਰਵ ਸੰਧਿਆ 'ਤੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ) ਨੂੰ ਵਧਾਈਆਂ ਦਿੱਤੀਆਂ ਹਨ।

 

ਰਾਸ਼ਟਰਪਤੀ ਨੇ ਆਪਣੇ ਸੰਦੇਸ਼ 'ਚ ਕਿਹਾ, ''ਈਦ-ਉਜ਼-ਜ਼ੁਹਾ ਦੇ ਅਵਸਰ 'ਤੇ, ਮੈਂ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ), ਵਿਸ਼ੇਸ਼ ਕਰਕੇ ਸਾਡੇ ਮੁਸਲਿਮ ਭਾਈਆਂ ਅਤੇ ਭੈਣਾਂ ਨੂੰ ਮੁਬਾਰਕਬਾਦ ਦਿੰਦਾ ਹਾਂ।

 

ਈਦ-ਉਜ਼-ਜ਼ੁਹਾ ਦਾ ਤਿਉਹਾਰ ਮਾਨਵਤਾ ਦੇ ਲਈ ਬਲੀਦਾਨ ਅਤੇ ਸੇਵਾ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਹਜ਼ਰਤ ਇਬ੍ਰਾਹਿਮ ਦੇ ਦਿਖਾਏ ਗਏ ਆਤਮ-ਬਲੀਦਾਨ ਦੇ ਮਾਰਗ 'ਤੇ ਚਲਣ ਦੇ ਲਈ ਪ੍ਰੇਰਿਤ ਕਰਦਾ ਹੈ।

 

ਆਓ ਇਸ ਅਵਸਰ ‘ਤੇ ਅਸੀਂ ਮਾਨਵ ਜਾਤੀ ਦੀ ਸੇਵਾ ਦੇ ਲਈ ਖ਼ੁਦ ਨੂੰ ਫਿਰ ਤੋਂ ਸਮਰਪਿਤ ਕਰਨ ਅਤੇ ਰਾਸ਼ਟਰ ਦੀ ਸਮ੍ਰਿੱਧੀ ਤੇ ਵਿਕਾਸ ਦੇ ਲਈ ਕੰਮ ਕਰਨ ਦਾ ਸੰਕਲਪ ਲਈਏ।''

 

ਰਾਸ਼ਟਰਪਤੀ ਦਾ ਸੰਦੇਸ਼ ਹਿੰਦੀ ਵਿੱਚ ਪੜ੍ਹਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

*******

 

ਡੀਐੱਸ/ਬੀਐੱਮ



(Release ID: 1840408) Visitor Counter : 130