ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਭਾਰਤੀ ਟੈਕਨੋਲੋਜੀ ਸੰਸਥਾਨ ਖੜਗਪੁਰ ਦੁਆਰਾ ਈ-ਰਿਕਸ਼ਾ ਦੇ ਲਈ ਬੀਐੱਲਡੀਸੀ ਮੋਟਰ ਅਤੇ ਸਮਾਰਟ ਕੰਟਰੋਲਰ ਲਈ ਵਿਕਸਿਤ ਸਵਦੇਸ਼ੀ ਤਕਨੀਕ ਵਪਾਰਕ ਉਤਪਾਦਨ ਲਈ ਟ੍ਰਾਂਸਫਰ ਕੀਤਾ ਗਿਆ


ਇਸ ਤਕਨੀਕ ਨੂੰ ਇਲੈਕਟ੍ਰਿਕ ਵਾਹਨ ਉਪ-ਪ੍ਰਣਾਲੀਆਂ ਦੇ ਸਵਦੇਸ਼ੀ ਵਿਕਾਸ ਲਈ ਮੰਤਰਾਲੇ ਦੇ ਪ੍ਰੋਗਰਾਮ ਦੇ ਤਹਿਤ ਵਿਕਸਿਤ ਕੀਤਾ ਗਿਆ ਹੈ

Posted On: 06 JUL 2022 11:28AM by PIB Chandigarh

ਇਹ ਇੱਕ ਤੱਥ ਹੈ ਕਿ ਸਾਡੇ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ (ਜਿਵੇਂ ਮੋਟਰ/ਕੰਟ੍ਰੋਲਰ/ਕਨਵਰਟਰ/ਬੈਟਰੀ ਮੈਨੇਜਮੈਂਟ ਸਿਸਟਮ/ਚਾਰਜਰ) ਲਈ 90% ਤੋਂ ਅਧਿਕ ਕਲ-ਪੁਰਜੇ ਅਤੇ ਇਸ ਦੀ ਤਕਨੀਕ ਦਾ ਆਯਾਤ ਕੀਤਾ ਜਾ ਰਿਹਾ ਹੈ ਜੋ ਸਾਡੇ ਦੇਸ਼ ਦੇ ਵਾਤਾਵਰਣ, ਸੜਕ ਅਤੇ ਆਵਾਜਾਈ ਸਥਿਤੀਆਂ ਲਈ ਉਪਯੁਕਤ ਨਹੀਂ ਹੈ।

ਇਸ ਲਈ ਇਸ ਸਮੱਸਿਆ ਨੂੰ ਦੂਰ ਕਰਨ ਅਤੇ ਸਥਾਨਕ ਨਿਰਮਾਣ ਨੂੰ ਹੁਲਾਰਾ ਦੇਣ ਲਈ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਨੇ ਇਲੈਕਟ੍ਰਿਕ ਵਾਹਨ ਉਪ-ਪ੍ਰਣਾਲੀਆਂ ਦੇ ਸਵਦੇਸ਼ੀ ਵਿਕਾਸ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ। ਆਰੰਭ ਵਿੱਚ 2ਡਬਲਿਊ/3ਡਬਲਿਊ ਲਈ ਟੈਕਨੋਲੋਜੀ ਵਿਕਾਸ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਇਹ ਸਾਡੀਆਂ ਸੜਕਾਂ ‘ਤੇ 80% ਤੋਂ ਅਧਿਕ ਵਾਹਨਾਂ ਵਿੱਚ ਉਪਯੋਗ ਕੀਤਾ ਜਾਂਦਾ ਹੈ।

ਉਪਰ ਦਿੱਤੇ ਪ੍ਰੋਗਰਾਮ ਦੇ ਤਹਿਤ ਭਾਰਤੀ ਟੈਕਨੋਲੋਜੀ ਸੰਸਥਾਨ-ਆਈਆਈਟੀ ਖੜਗਪੁਰ ਦੁਆਰਾ ਈ-ਰਿਕਸ਼ਾ ਲਈ ਇੱਕ ਸਵਦੇਸ਼ੀ, ਕੁਸ਼ਲ, ਸਸਤੀ ਅਤੇ ਪ੍ਰਮਾਣਿਤ ਬੀਐੱਲਡੀਸੀ ਮੋਟਰ ਅਤੇ ਸਮਾਰਟ ਕੰਟਰੋਲਰ ਵਿਕਸਿਤ ਕੀਤਾ ਗਿਆ ਹੈ। ਵਪਾਰਕ ਉਤਪਾਦਨ ਲਈ ਇਹ ਟੈਕਨੋਲੋਜੀ ਕੱਲ ਮੈਸਰਜ਼ ਬ੍ਰਸ਼ਲੇਸ ਮੋਟਰ ਇੰਡੀਆ ਪ੍ਰਾਈਵੇਟ ਲਿਮਿਟਿਡ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ।ਇਸ ਅਵਸਰ ‘ਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਦੇ ਸਕੱਤਰ, ਸ਼੍ਰੀ ਅਲਕੇਸ਼ ਕੁਮਾਰ ਸ਼ਰਮਾ, ਡਾ ਜੈਦੀਪ ਕੁਮਾਰ ਮਿਸ਼ਰਾ, ਐਡੀਸ਼ਨਲ ਸਕੱਤਰ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ), ਸ਼੍ਰੀਮਤੀ ਸੁਨੀਤਾ ਵਰਮਾ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ), ਵਿੱਚ ਸਮੂਹ ਕੋਆਰਡੀਨੇਟਰ (ਇਲੈਕਟ੍ਰੋਨਿਕਸ ਵਿੱਚ ਖੋਜ ਅਤੇ ਵਿਕਾਸ),

ਡਾ. ਸੋਮਨਾਥ ਸੇਨਗੁਪਤਾ, ਆਈਆਈਟੀ ਖੜਗਪੁਰ ਅਤੇ ਸ਼੍ਰੀ ਓਮ ਕ੍ਰਿਸ਼ਣ ਸਿੰਘ, ਵਿਗਿਆਨਿਕ ਡੀ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਉਪਸਥਿਤ ਸਨ। ਇਹ ਟੈਕਨੋਲੋਜੀ ਟ੍ਰਾਂਸਫਰ ਡਿਜੀਟਲ ਇੰਡੀਆ ਸਪਤਾਹ ਦੇ ਹਿੱਸੇ ਦੇ ਰੂਪ ਵਿੱਚ ਹੋਇਆ ਹੈ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 4 ਜੁਲਾਈ, 2022 ਨੂੰ ਗੁਜਰਾਤ ਦੇ ਗਾਂਧੀਨਗਰ ਵਿੱਚ ਕੀਤਾ ਸੀ।

*****

ਆਰਕੇਜੇ/ਐੱਮ



(Release ID: 1839840) Visitor Counter : 78