ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਪੁਣੇ-ਸਤਾਰਾ ਹਾਈਵੇਅ (ਐੱਨਐੱਚ-4) 'ਤੇ ਖੰਬਟਕੀ ਘਾਟ 'ਤੇ ਨਵੀਂ 6-ਲੇਨ ਦੀ ਸੁਰੰਗ ਮਾਰਚ 2023 ਤੱਕ ਮੁਕੰਮਲ ਹੋਣ ਦੀ ਉਮੀਦ ਹੈ
प्रविष्टि तिथि:
06 JUL 2022 11:41AM by PIB Chandigarh
ਪੁਣੇ-ਸਤਾਰਾ ਹਾਈਵੇਅ (ਐੱਨਐੱਚ-4) 'ਤੇ ਖੰਬਟਕੀ ਘਾਟ 'ਤੇ ਨਵੀਂ 6-ਲੇਨ ਵਾਲੀ ਸੁਰੰਗ 3-3 ਲੇਨਾਂ ਵਾਲੀ ਦੋ ਲੇਨ ਵਾਲੀ ਸੁਰੰਗ ਹੈ ਅਤੇ ਇਸ ਵੇਲੇ ਉਸਾਰੀ ਅਧੀਨ ਪੂਰੀ ਪ੍ਰਗਤੀ ਤੇ ਹੈ , ਇਹ ਜਾਣਕਾਰੀ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਬਾਰੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਇੱਕ ਟਵੀਟਸ ਦੀ ਲੜੀ ਵਿੱਚ ਦਿੱਤੀ।
ਉਨ੍ਹਾਂ ਕਿਹਾ ਕਿ ਸਤਾਰਾ-ਪੁਣੇ ਦਿਸ਼ਾ ਵਿੱਚ ਮੌਜੂਦਾ 'ਐਸ' ਕਰਵ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ ਜਿਸ ਨਾਲ ਦੁਰਘਟਨਾਵਾਂ ਦੇ ਜੋਖਮਾਂ ਵਿੱਚ ਭਾਰੀ ਕਮੀ ਆਵੇਗੀ। 6.43 ਕਿਲੋਮੀਟਰ ਲੰਬੇ ਇਸ ਪ੍ਰੋਜੈਕਟ ਦੀ ਕੁੱਲ ਪੂੰਜੀ ਲਾਗਤ ਲਗਭਗ 926 ਕਰੋੜ ਰੁਪਏ ਹੈ ਅਤੇ ਇਸ ਦੇ ਮਾਰਚ 2023 ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਅੱਜ, ਸਾਡਾ ਦੇਸ਼ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਬੇਮਿਸਾਲ ਬੁਨਿਆਦੀ ਢਾਂਚਾਗਤ ਤਬਦੀਲੀ ਦਾ ਗਵਾਹ ਹੈ ਅਤੇ ‘ਕੁਨੈਕਟੀਵਿਟੀ ਰਾਹੀਂ ਖੁਸ਼ਹਾਲੀ’ ਦਾ ਵਿਕਾਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਊ ਇੰਡੀਆ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੀ ਮੰਗ ਕਰਦਾ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਸੁਰੰਗ ਕਨੈਕਟੀਵਿਟੀ ਨੂੰ ਵਧਾਉਣ ਜਾ ਰਹੀ ਹੈ ਅਤੇ ਸਭ ਤੋਂ ਮਹੱਤਵਪੂਰਨ ਤੌਰ 'ਤੇ ਯਾਤਰੀਆਂ ਨੂੰ ਉਨ੍ਹਾਂ ਦੇ ਵੈਲਿਊ ਓਵਰ ਟਾਈਮ (ਵੀਓਟੀ) ਅਤੇ ਵੈਲਿਊ ਓਵਰ ਕਾਸਟ (ਵੀਓਸੀ) ਬਚਤ ਰਾਹੀਂ ਸਿੱਧੇ ਲਾਭ ਪ੍ਰਦਾਨ ਕਰੇਗੀ।
ਮੰਤਰੀ ਨੇ ਕਿਹਾ ਕਿ ਪੁਣੇ-ਸਤਾਰਾ ਅਤੇ ਸਤਾਰਾ-ਪੁਣੇ ਦੇ ਖੰਬਾਟਕੀ ਘਾਟ ਤੱਕ ਔਸਤ ਯਾਤਰਾ ਦਾ ਸਮਾਂ ਕ੍ਰਮਵਾਰ 45 ਮਿੰਟ ਅਤੇ 10-15 ਮਿੰਟ ਹੈ। ਇਸ ਸੁਰੰਗ ਦੇ ਮੁਕੰਮਲ ਹੋਣ ਨਾਲ ਔਸਤ ਸਫ਼ਰ ਦਾ ਸਮਾਂ 5-10 ਮਿੰਟ ਤੱਕ ਘਟ ਜਾਵੇਗਾ।
*********
ਐੱਮਜੇਪੀਐੱਸ
(रिलीज़ आईडी: 1839651)
आगंतुक पटल : 217