ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਗਾਂਧੀਨਗਰ ਵਿੱਚ ਡਿਜੀਟਲ ਇੰਡੀਆ ਵੀਕ 2022 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 04 JUL 2022 10:13PM by PIB Chandigarh

ਨਮਸਤੇ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਸ਼੍ਰੀ ਰਾਜੀਵ ਚੰਦਰਸ਼ੇਖਰ ਜੀ, ਅਲੱਗ-ਅਲੱਗ ਰਾਜਾਂ ਤੋਂ ਜੁੜੇ ਸਾਰੇ ਪ੍ਰਤੀਨਿਧੀ , ਡਿਜੀਟਲ ਇੰਡੀਆ ਦੇ ਸਾਰੇ ਲਾਭਾਰਥੀ, ਸਟਾਰਟ ਅੱਪਸ ਅਤੇ ਇੰਡਸਟ੍ਰੀ ਤੋਂ ਜੁੜੇ ਸਾਰੇ ਸਾਥੀ, ਐਕਸਪਰਟਸ, ਅਕਦਮੀਸ਼ੀਅਨਸ (ਸਿੱਖਿਆ ਸ਼ਾਸਤਰੀ), researchers, ਦੇਵੀਓ ਅਤੇ ਸੱਜਣੋਂ!

ਅੱਜ ਦਾ ਇਹ ਪ੍ਰੋਗਰਾਮ, 21ਵੀਂ ਸਦੀ ਵਿੱਚ ਨਿਰੰਤਰ ਆਧੁਨਿਕ ਹੁੰਦੇ ਭਾਰਤ ਦੀ ਇੱਕ ਝਲਕ ਲੈ ਕੇ ਆਇਆ ਹੈ। ਟੈਕਨੋਲੋਜੀ ਦਾ ਸਹੀ ਇਸਤੇਮਾਲ ਪੂਰੀ ਮਾਨਵਤਾ ਦੇ ਲਈ ਕਿਤਨਾ ਕ੍ਰਾਂਤੀਕਾਰੀ ਹੈ, ਇਸ ਦੀ ਉਦਾਹਾਰਣ ਭਾਰਤ ਨੇ ਡਿਜੀਟਲੀ ਇੰਡੀਆ ਅਭਿਯਾਨ ਦੇ ਤੌਰ ’ਤੇ ਪੂਰੇ ਵਿਸ਼ਵ ਦੇ ਸਾਹਮਣੇ ਰੱਖਿਆ ਹੈ।

 ਮੈਨੂੰ ਖੁਸ਼ੀ ਹੈ ਕਿ ਅੱਠ ਵਰ੍ਹੇ ਪਹਿਲਾਂ ਸ਼ੁਰੂ ਹੋਇਆ ਇਹ ਅਭਿਯਾਨ, ਬਦਲਦੇ ਹੋਏ ਸਮੇਂ ਦੇ ਨਾਲ ਖੁਦ ਨੂੰ ਵਿਸਤਾਰ ਦਿੰਦਾ ਰਿਹਾ ਹੈ। ਹਰ ਸਾਲ ਡਿਜੀਟਲ ਇੰਡੀਆ ਅਭਿਯਾਨ ਵਿੱਚ ਨਵੇਂ ਆਯਾਮ ਜੁੜੇ ਹਨ, ਨਵੀਂ ਟੈਕਨੋਲੋਜੀ ਦਾ ਸਮਾਵੇਸ਼ ਹੋਇਆ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜੋ ਨਵੇਂ ਪਲੈਟਫਾਰਮ, ਨਵੇਂ ਪ੍ਰੋਗਰਾਮ ਲਾਂਚ ਹੋਏ ਹਨ, ਉਹ ਇਸੇ ਲੜੀ ਨੂੰ ਅੱਗੇ ਵਧਾ ਰਹੇ ਹਨ। ਹੁਣੇ ਤੁਸੀਂ ਛੋਟੀਆਂ-ਛੋਟੀਆਂ ਵੀਡੀਓ ਵਿੱਚ ਦੇਖਿਆ, myScheme ਹੋਵੇਭਾਸ਼ਿਣੀ-ਭਾਸ਼ਾਦਾਨ ਹੋਵੇ, Digital India – ਜੇਨੀਸਿਸ ਹੋਵੇ, Chips to startup program ਹੋਵੇਜਾ ਬਾਕੀ ਸਾਰੇ ਪ੍ਰੋਡਕਟਸ, ਇਹ ਸਾਰੇ ਪ੍ਰੋਡਕਟਸ, ਇਹ ਸਾਰੇ Ease of living ਅਤੇ Ease of doing business ਨੂੰ ਮਜ਼ਬੂਤੀ ਦੇਣ ਵਾਲੇ ਹਨ। ਵਿਸ਼ੇਸ਼ ਤੌਰ ’ਤੇ ਇਨ੍ਹਾਂ ਦਾ ਬੜਾ ਲਾਭ ਭਾਰਤ ਦੇ ਸਟਾਰਟ ਅੱਪ ਈਕੋਸਿਸਟਮ ਨੂੰ ਹੋਵੇਗਾ।

ਸਾਥੀਓ,

ਸਮੇਂ ਦੇ ਨਾਲ ਜੋ ਦੇਸ਼ ਆਧੁਨਿਕ ਟੈਕਨੋਲੋਜੀ ਨੂੰ ਨਹੀਂ ਅਪਣਾਉਂਦਾ, ਸਮਾਂ ਉਸ ਨੂੰ ਪਿੱਛੇ ਛੱਡ ਕੇ ਅੱਗੇ ਨਿਕਲ ਜਾਂਦਾ ਹੈ ਅਤੇ ਉਹ ਉੱਥੇ ਦਾ ਉੱਥੇ ਰਹਿ ਜਾਂਦਾ ਹੈ। ਤੀਸਰੀ ਉਦਯੋਗਿਕ ਕ੍ਰਾਂਤੀ ਦੇ ਸਮੇਂ ਭਾਰਤ ਇਸ ਦਾ ਭੁਗਤਭੋਗੀ ਰਿਹਾ ਹੈ। ਲੇਕਿਨ ਅੱਜ ਅਸੀਂ ਇਹ ਗਰਵ (ਮਾਣ) ਨਾਲ ਕਹਿ ਸਕਦੇ ਹਾਂ ਕਿ ਭਾਰਤ ਚੌਥੀ ਉਦਯੋਗਿਕ ਕ੍ਰਾਂਤੀ, ਇੰਡਸਟ੍ਰੀ 4.0, ਅੱਜ ਭਾਰਤ ਗਰਵ (ਮਾਣ) ਨਾਲ ਕਹਿ ਸਕਦਾ ਹੈ ਕਿ ਹਿੰਦੁਸਤਾਨ ਦੁਨੀਆ ਨੂੰ ਦਿਸ਼ਾ ਦੇ ਰਿਹਾ ਹੈ। ਅਤੇ ਮੈਨੂੰ ਇਸ ਬਾਤ ਦੀ ਦੋਹਰੀ ਖੁਸ਼ੀ ਹੈ ਕਿ ਗੁਜਰਾਤ ਨੇ ਇਸ ਵਿੱਚ ਵੀ ਇੱਕ ਤਰ੍ਹਾਂ ਨਾਲ ਪਥ-ਪ੍ਰਦਰਸ਼ਕ ਦੀ ਭੂਮਿਕਾ ਨਿਭਾਈ ਹੈ।

ਥੋੜ੍ਹੀ ਦੇਰ ਪਹਿਲਾਂ ਇੱਥੇ ਡਿਜੀਟਲ ਗਵਰਨੈਂਸ ਨੂੰ ਲੈ ਕਿ ਗੁਜਰਾਤ ਦੇ ਬੀਤੇ 2 ਦਹਾਕਿਆਂ ਦੇ ਅਨੁਭਵਾਂ ਨੂੰ ਦਿਖਾਇਆ ਗਿਆ ਹੈ। ਗੁਜਰਾਤ ਦੇਸ਼ ਦਾ ਪਹਿਲਾ ਰਾਜ ਸੀ ਜਿੱਥੇ Gujarat State Data Centre (GSDC), Gujarat Statewide Area Network (GSWAN), e-Gram centers, ਅਤੇ ATVT / Jan Seva Kendra ਜਿਹੇ pillars ਖੜ੍ਹੇ ਕੀਤੇ ਗਏ

ਸੂਰਤ, ਬਾਰਡੋਲੀ ਦੇ ਪਾਸ ਜਦੋਂ ਸੁਭਾਸ਼ ਬਾਬੂ ਕਾਂਗਰਸ ਦੇ ਪ੍ਰਧਾਨ ਰਹੇ ਸਨ, ਉੱਥੇ ਸੁਭਾਸ਼ ਬਾਬੁ ਦੀ ਯਾਦ ਵਿੱਚ ਪ੍ਰੋਗਰਾਮ ਕੀਤਾ ਅਤੇ ਈ ਵਿਸ਼ਵਗ੍ਰਾਮ ਦਾ ਉਸ ਸਮੇਂ ਲੋਂਚਿੰਗ ਕੀਤਾ ਸੀ।

ਗੁਜਰਾਤ ਦੇ ਅਨੁਭਵਾਂ ਨੇ 2014 ਦੇ ਬਾਅਦ ਰਾਸ਼ਟਰੀ ਪੱਧਰ ’ਤੇ ਟੈਕਨੋਲੋਜੀ ਨੂੰ ਗਵਰਨੈਂਸ ਦਾ ਵਿਆਪਕ ਹਿੱਸਾ ਬਣਨ ਵਿੱਚ ਬਹੁਤ ਮਦਦ ਕੀਤੀ ਹੈ, ਧੰਨਵਾਦ ਗੁਜਰਾਤ। ਇਹੀ ਅਨੁਭਵ ਡਿਜੀਟਲ ਇੰਡੀਆ ਮਿਸ਼ਨ ਦਾ ਅਧਾਰ ਬਣੇ। ਅੱਜ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਆਪ ਨੂੰ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ 7-8 ਵਰ੍ਹਿਆਂ ਵਿੱਚ ਡਿਜੀਟਲ ਇੰਡੀਆ ਨੇ ਸਾਡਾ ਜੀਵਨ ਕਿਤਨਾ ਅਸਾਨ ਬਣਾ ਰਿਹਾ ਹੈ। 21ਵੀਂ ਸਦੀ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਹੈ, ਜੋ ਸਾਡੀ ਯੁਵਾ ਪੀੜ੍ਹੀ ਹੈ, ਜਿਸ ਦਾ ਜਨਮ 21ਵੀਂ ਸਦੀ ਵਿੱਚ ਹੋਇਆ ਹੈ, ਉਨ੍ਹਾਂ ਦੇ ਲਈ ਤਾਂ ਅੱਜ ਡਿਜੀਟਲ ਲਾਈਫ ਬਹੁਤ Cool ਲਗਦੀ ਹੈ, ਫੈਸ਼ਨ ਸਟੇਟਮੈਂਟ ਲਗਦਾ ਹੈ ਉਨ੍ਹਾਂ ਨੂੰ।

ਲੇਕਿਨ ਸਿਰਫ਼ 8-10 ਸਾਲ ਪਹਿਲਾਂ ਦੀਆਂ ਸਥਿਤੀਆਂ ਨੂੰ ਯਾਦ ਕਰੋ। Birth certificate ਲੈਣ ਦੇ ਲਈ ਲਾਈਨ, ਬਿਲ ਜਮ੍ਹਾਂ ਕਰਨਾ ਹੈ ਤਾਂ ਲਾਈਨ, ਰਾਸ਼ਨ ਦੇ ਲਈ ਲਾਈਨ, ਐਡਮਿਸ਼ਨ ਦੇ ਲਈ ਲਾਈਨ, ਰਿਜ਼ਲਟ ਅਤੇ ਸਰਟੀਫਿਕੇਟ ਦੇ ਲਈ ਲਾਈਨ, ਬੈਕਾਂ  ਵਿੱਚ ਲਾਈਨ, ਇਤਨੀਆਂ ਸਾਰੀਆਂ ਲਾਈਨਾਂ ਦਾ ਸਮਾਧਾਨ ਭਾਰਤ ਨੇ Online ਹੋ ਕੇ ਕਰ ਦਿੱਤਾ। ਅੱਜ ਜਨਮ ਪ੍ਰਮਾਣ ਪੱਤਰ ਤੋਂ ਲੈ ਕੇ ਸੀਨੀਅਰ ਨਾਗਰਿਕ ਦੀ ਪਹਿਚਾਣ ਦੇਣ ਵਾਲੇ ਜੀਵਨ ਪ੍ਰਮਾਣ ਪੱਤਰ ਤੱਕ, ਸਰਕਾਰ ਦੀਆਂ ਅਧਿਕਤਰ ਸੇਵਾਵਾਂ ਡਿਜੀਟਲ ਹਨ ਵਰਨਾ ਪਹਿਲਾਂ ਸੀਨੀਅਰ ਸਿਟੀਜ਼ਨ ਨੂੰ ਖਾਸ ਕਰਕੇ ਪੈਨਸ਼ਨਰ ਨੰ ਜਾ ਕੇ ਕਹਿਣਾ ਪੈਂਦਾ ਸੀ ਕਿ ਮੈਂ ਜਿੰਦਾ ਹਾਂ। ਜਿਨ੍ਹਾਂ ਕੰਮਾਂ ਦੇ ਲਈ ਕਦੀ ਕਈ-ਕਦਈ ਦਿਨ ਲਗ ਜਾਂਦੇ ਸਨ ਉਹ ਅੱਜ ਕੁਝ ਪਲਾਂ ਵਿੱਚ ਹੋ ਜਾਂਦੇ ਹਨ।

ਸਾਥੀਓ,

ਅੱਜ ਡਿਜੀਟਲ ਗਵਰਨੈਂਸ ਦਾ ਇੱਕ ਬਿਹਤਰੀਨ ਇਨਫ੍ਰਾਸਟ੍ਰਕਚਰ ਭਾਰਤ ਵਿੱਚ ਹੈ। ਜਨਧਨ –ਮੋਬਾਈਲ ਅਤੇ ਆਧਾਰ, GEM, ਇਸ ਦੀ ਜੋ ਤ੍ਰਿਸ਼ਕਤੀ ਦਾ ਦੇਸ਼ ਦੇ ਗ਼ਰੀਬ ਅਤੇ ਮਿਡਲ ਕਲਾਸ ਨੂੰ ਸਭ ਤੋਂ ਅਧਿਕ ਲਾਭ ਹੋਇਆ ਹੈ। ਇਸ ਤੋਂ ਜੋ ਸੁਵਿਧਾ ਮਿਲੀ ਹੈ ਅਤੇ ਜੋ ਪਾਰਦਰਸ਼ਤਾ ਆਈ ਹੈ, ਉਸ ਨਾਲ ਦੇਸ਼ ਦੇ ਕਰੋੜਾਂ ਪਰਿਵਾਰਾਂ ਦਾ ਪੈਸਾ ਬਚ ਰਿਹਾ ਹੈ। 8 ਸਾਲ ਪਹਿਲਾਂ ਇੰਟਰਨੈੱਟ ਡੇਟਾ ਦੇ ਲਈ ਜਿਤਨਾ ਪੈਸਾ ਖਰਚ ਕਰਨਾ ਪੈਂਦਾ ਸੀ, ਉਸ ਤੋਂ ਕਈ ਗੁਣਾ ਘੱਟ ਯਾਨੀ ਇੱਕ ਪ੍ਰਕਾਰ ਨਾਲ ਨਾਮਮਾਤਰ, ਉਸ ਕੀਮਤ ਵਿੱਚ ਅੱਜ ਉਸ ਤੋਂ ਵੀ ਬਿਹਤਰ ਡੇਟਾ ਸੁਵਿਧਾ ਮਿਲ ਰਹੀ ਹੈ। ਪਹਿਲਾਂ ਬਿਲ ਭਰਨ ਦੇ ਲਈ , ਕਿਤੇ ਐਪਲੀਕੇਸ਼ਨ ਦੇਣ ਦੇ ਲਈ, ਰਿਜ਼ਰਵੇਸ਼ਨ ਦੇ ਲਈ, ਬੈਂਕ ਨਾਲ ਜੁੜੇ ਕੰਮ ਹੋਣ, ਐਸੀ ਹਰ ਸੇਵਾ ਦੇ ਲਈ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ

ਰੇਲਵੇ ਰਿਜ਼ਰਵੇਸ਼ਨ ਕਰਵਾਉਣਾ ਹੋਵੇ ਅਤੇ ਪਿੰਡ ਵਿੱਚ ਰਹਿੰਦਾ ਹੋਵੇ ਤਾਂ ਵਿਚਾਰਾ ਪੂਰਾ ਦਿਨ ਖਪਾ ਕਰਕੇ ਸ਼ਹਿਰ ਜਾਂਦਾ ਸੀ, 100-150 ਰੁਪਏ ਬੱਸ ਦਾ ਕਿਰਾਇਆ ਖਰਚ ਕਰਦਾ ਸੀ, ਅਤੇ ਫਿਰ ਲਾਈਨ ਵਿੱਚ ਲਗਦਾ ਸੀ ਰੇਲਵੇ ਰਿਜ਼ਰਵੇਸ਼ਨ ਦੇ ਲਈ। ਅੱਜ ਉਹ ਕੌਮਨ ਸਰਵਿਸ ਸੈਂਟਰ ’ਤੇ ਜਾਂਦਾ ਹੈ ਅਤੇ ਉੱਥੋਂ ਉਸ ਨੂੰ, ਇਹ ਮੇਰੀ ਕਮਰਸ ਸਰਵਿਸ ਵਾਲੀ ਫ਼ੌਜ ਦੇਖਦੀ ਹੈ। ਅਤੇ ਉੱਥੋਂ  ਹੀ ਉਸ ਦਾ ਕੰਮ ਹੋ ਜਾਂਦਾ ਹੈ, ਪਿੰਡ ਵਿੱਚ ਹੀ ਹੋ ਜਾਂਦਾ ਹੈ। ਅਤੇ ਪਿੰਡ ਵਾਲਿਆਂ ਨੂੰ ਵੀ ਪਤਾ ਹੈ ਕਿੱਥੇ ਇਹ ਵਿਵਸਥਾ ਹੈ। ਇਸ ਵਿੱਚ ਵੀ ਕਿਰਾਏ-ਭਾੜੇ, ਆਉਣਾ-ਜਾਣਾ, ਦਿਨ ਲਗਾਉਣਾ, ਸਭ ਖਰਚਿਆਂ ਵਿੱਚ ਕਟੌਤੀ ਆਈ ਹੈ। ਗ਼ਰੀਬ, ਮਿਹਨਤ-ਮਜ਼ਦੂਰੀ ਕਰਨ ਵਾਲਿਆਂ ਦੇ ਲਈ ਤਾਂ ਇਹ ਬੱਚਤ ਹੋਰ ਵੀ ਬੜੀ ਹੈ ਕਿਉਂਕਿ ਉਨ੍ਹਾਂ ਦਾ ਪੂਰਾ ਦਿਨ ਬਚ ਜਾਂਦਾ ਹੈ।

ਅਤੇ ਕਦੇ-ਕਦੇ ਅਸੀਂ ਸੁਣਦੇ ਸਾਂ ਨਾ Time is money ਸੁਣਨ  ਅਤੇ ਕਹਿਣ ਵਿੱਚ ਤਾਂ ਅੱਛਾ ਲਗਦਾ ਹੈ ਲੇਕਿਨ ਜਦੋਂ ਉਸ ਦਾ ਅਨੁਭਵ ਸੁਣਦੇ ਹਾਂ ਤਾਂ ਦਿਲ ਨੂੰ ਛੂਹ ਜਾਂਦਾ ਹੈ। ਮੈਂ  ਹੁਣੇ ਕਾਸ਼ੀ ਗਿਆ ਸਾਂ, ਤਾਂ ਕਾਸ਼ੀ ਵਿੱਚ ਰਾਤ ਨੂੰ..... ਦਿਨ ਵਿੱਚ ਤਾਂ ਇੱਧਰ-ਉੱਧਰ ਜਾਂਦਾ ਹੈ ਤਾਂ ਟ੍ਰੈਫਿਕ ਅਤੇ ਲੋਕਾਂ ਦੀ ਪਰੇਸ਼ਾਨੀ ਤਾਂ ਫਿਰ ਮੈਂ ਰਾਤ ਨੂੰ ਇੱਕ-ਡੇਢ ਵਜੇ ਰੇਲਵੇ ਪਲੈਟਫਾਰਮ ’ਤੇ ਚਲਿਆ ਗਿਆ ਦੇਖਣ ਦੇ ਲਈ ਕਿ ਭਈ ਕਿੱਥੇ ਕੀ ਹਾਲ ਹੈ। ਕਿਉਂਕਿ ਉੱਥੇ ਦਾ ਐੱਮਪੀ ਹਾਂ ਤਾਂ ਕੰਮ ਤਾਂ ਕਰਨਾ ਹੈ। ਤਾਂ ਮੈਂ ਉੱਥੇ ਪੈਸੰਜਰਾਂ ਨਾਲ ਬਾਤ ਕਰ ਰਿਹਾ ਸਾਂ, ਸਟੇਸ਼ਨ ਮਾਸਟਰ ਨਾਲ ਬਾਤ ਕਰ ਰਿਹਾ ਸਾਂ। ਕਿਉਂਕਿ ਮੇਰਾ ਸਰਪ੍ਰਾਈਜ ਵਿਜਿਟ ਸੀ, ਕਿਸੇ ਨੂੰ ਦੱਸ ਕੇ ਤਾਂ ਗਿਆ ਨਹੀਂ ਸਾਂ

ਤਾਂ ਮੈਂ ਕਿਹਾ ਭਈ ਇਹ ਜੋ ਵੰਦੇ ਭਾਰਤ ਟ੍ਰੇਨ ਚਲ ਰਹੀ ਹੈ ਕੀ ਅਨੁਭਵ ਹੈ ਅਤੇ occupancy ਕਿਵੇਂ ਲਗੀ....ਅਰੇ ਬੋਲੇ ਸਾਹਬ ਇਤਨੀ ਉਸ ਦੀ ਮੰਗ ਹੈ ਕਿ ਸਾਨੂੰ ਘੱਟ ਪੈ ਰਹੀਆਂ ਹਨ। ਮੈਂ ਕਿਹਾ ਉਹ ਤਾਂ ਟ੍ਰੇਨ ਥੋੜ੍ਹੀ ਮਹਿੰਗੀ ਹੈ, ਇਸ ਦੀ ਟਿਕਟ ਜ਼ਿਆਦਾ ਲਗਦੀ ਹੈ, ਇਸ ਵਿੱਚ ਲੋਕ ਕਿਉਂ ਜਾਂਦੇ ਹਨ। ਬੋਲੇ ਸਾਹਬ, ਇਸ ਵਿੱਚ ਮਜ਼ਦੂਰ ਲੋਕ ਉਸ ਤੋਂ ਜ਼ਿਆਦਾ ਜਾਂਦੇ ਹਨ, ਗ਼ਰੀਬ ਲੋਕ ਸਭ ਤੋਂ ਜ਼ਿਆਦਾ ਜਾਂਦੇ ਹਨ। ਮੈਂ ਕਿਹਾ ਕਿਵੇਂ ਭਾਈ! ਮੇਰੇ ਲਈ ਸਰਪ੍ਰਾਈਜ਼ ਸੀ। ਬੋਲੋ ਉਹ ਦੋ ਕਾਰਣਾਂ ਨਾਲ ਜਾਂਦੇ ਹਨ। ਇੱਕ-ਬੋਲੇ ਬੰਦੇ ਭਾਰਤ ਟ੍ਰੇਨ ਵਿੱਚ ਸਪੇਸ ਇਤਨੀ ਹੈ ਕਿ ਸਮਾਨ ਉਠਾ ਕੇ ਲੈ ਕੇ ਜਾਂਦੇ ਹਨ ਤਾਂ ਰੱਖਣ ਦੀ ਜਗ੍ਹਾ ਮਿਲ ਜਾਂਦੀ ਹੈ। ਗ਼ਰੀਬ ਦਾ ਆਪਣਾ ਇੱਕ ਹਿਸਾਬ ਹੈ। ਅਤੇ ਦੂਸਰਾ-ਸਮਾਂ ਜਾਣ ਵਿੱਚ ਚਾਰ ਘੰਟੇ ਬੱਚ ਜਾਂਦਾ ਹੈ ਤਾਂ  ਉੱਥੇ ਤੁਰੰਤ ਕੰਮ ’ਤੇ ਲੱਗਿਆ ਜਾਂਦਾ ਹਾਂ ਤਾਂ ਛੇ-ਅੱਠ ਘੰਟੇ ਜੋ ਕਮਾਈ ਹੁੰਦੀ ਹੈ ਟਿਕਟ ਤਾਂ ਉਸ ਤੋਂ ਵੀ ਘੱਟ ਵਿੱਚ ਪੈ ਜਾਂਦੀ ਹੈ। Time is money ਕਿਵੇਂ ਗ਼ਰੀਬ ਹਿਸਾਬ ਲੱਗਾਉਂਦਾ ਹੈ। ਬਹੁਤ ਪੜ੍ਹੇ-ਲਿਖੇ ਲੋਕਾਂ ਨੂੰ ਇਸ ਦੀ ਸਮਝ ਘੱਟ ਹੁੰਦੀ ਹੈ।

ਸਾਥੀਓ,

ਈ-ਸੰਜੀਵਨੀ ਜਿਹੇ ਟੈਲੀਕੰਸਲਟੇਸ਼ਨ ਦੀ ਜੋ ਸੇਵਾ ਸ਼ੁਰੂ ਹੋਈ ਹੈ। ਮੋਬਾਈਲ ਫੋਨ ਨਾਲ ਬੜੇ-ਬੜੇ ਹਸਪਤਾਲ, ਬੜੇ-ਬੜੇ ਡਾਕਟਰਾਂ ਦੇ ਨਾਲ ਪ੍ਰਾਇਮਰੀ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਹਨ। ਅਤੇ ਇਸ ਦੇ ਮਾਧਿਅਮ ਨਾਲ ਹੁਣ ਤੱਕ 3 ਕਰੋੜ ਤੋਂ ਅਧਿਕ ਲੋਕਾਂ ਨੇ ਘਰ ਬੈਠੇ ਹੀ ਆਪਣੇ ਮੋਬਾਈਲ ਤੋਂ ਅੱਛੇ ਤੋਂ ਅੱਛੇ ਹਸਪਤਾਲ ਵਿੱਚ, ਅੱਛੇ ਤੋਂ ਅੱਛੇ ਡਾਕਟਰ ਨਾਲ ਕੰਸਲਟ ਕੀਤਾ ਹੈ। ਅਗਰ ਉਨ੍ਹਾਂ ਨੂੰ ਡਾਕਟਰ ਦੇ ਪਾਸ ਜਾਣਾ ਪੈਂਦਾ ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿਤਨੀਆਂ ਕਠਿਨਾਈਆਂ ਹੁੰਦੀਆਂ, ਕਿਤਨਾ ਖਰਚਾ ਹੁੰਦਾ। ਇਹ ਸਾਰੀਆਂ ਚੀਜ਼ਾਂ ਡਿਜੀਟਲ ਇੰਡੀਆ ਸੇਵਾ ਦੇ ਕਾਰਨ ਜ਼ਰੂਰਤ ਨਹੀਂ ਪੈਣਗੀਆਂ

ਸਾਥੀਓ,

ਸਭ ਤੋਂ ਬੜੀ ਬਾਤ, ਜੋ ਪਾਰਦਰਸ਼ਤਾ ਇਸ ਨਾਲ ਆਈ ਹੈ, ਉਸ ਨੇ ਗ਼ਰੀਬ ਅਤੇ ਮਾਧਿਅਮ ਵਰਗ ਨੂੰ ਅਨੇਕ ਪੱਧਰਾਂ ‘ਤੇ ਚਲਣ ਵਾਲੇ ਭ੍ਰਿਸ਼ਟਾਚਾਰ ਤੋਂ ਮੁਕਤੀ ਦਿੱਤੀ ਹੈ। ਅਸੀਂ ਉਹ ਸਮਾਂ ਦੇਖਿਆ ਹੈ ਜਦੋਂ ਬਿਨਾ ਘੂਸ (ਰਿਸ਼ਵਤ) ਦਿੱਤੇ ਕੋਈ ਵੀ ਸੁਵਿਧਾ ਲੈਣਾ ਮੁਸ਼ਕਿਲ ਸੀ। ਡਿਜੀਟਲ ਇੰਡੀਆ ਨੇ ਆਮ  ਪਰਿਵਾਰ ਦਾ ਇਹ ਪੈਸਾ ਵੀ ਬਚਾਇਆ ਹੈ।  ਡਿਜੀਟਲ ਇੰਡੀਆ, ਵਿਚੋਲੀਆਂ ਦੇ ਨੈੱਟਵਰਕ ਨੂੰ ਵੀ ਸਮਾਪਤ ਕਰ ਰਿਹਾ ਹੈ ।

ਅਤੇ ਮੈਨੂੰ ਯਾਦ ਹੈ ਇੱਕ ਵਾਰ ਵਿਧਾਨ ਸਭਾ ਵਿੱਚ ਚਰਚਾ ਹੋਈ ਸੀ, ਅੱਜ ਇਸ ਚਰਚਾ ਨੂੰ ਯਾਦ ਕਰਾਂ ਤਾਂ ਮੈਨੂੰ ਲਗਦਾ ਹੈ ਕਿ ਵਿਧਾਨ ਸਭਾ ਵਿੱਚ ਐਸੀ ਚਰਚਾ ਹੁੰਦੀ ਸੀ। ਕੁੱਝ ਪੱਤਰਕਾਰ ਸਭ ਢੂੰਡ ਲੈਣਗੇ। ਵਿਸ਼ਾ ਐਸਾ ਸੀ ਕਿ ਜੋ ਵਿਧਵਾ ਪੈਨਸ਼ਨ ਮਿਲਦੀ ਹੈ ਤਾਂ ਉਸ ਸਮੇਂ ਮੈਨੂੰ ਕਿਹਾ ਕਿ ਇੱਕ ਕੰਮ ਕਰੋ ਭਾਈ, ਪੋਸਟ ਆਫਿਸ ਵਿੱਚ ਖਾਤੇ ਖੁੱਲ੍ਹਵਾ ਦਿਓ ਅਤੇ ਉੱਥੇ ਉਨ੍ਹਾਂ ਦੀ ਫੋਟੋ ਹੋਵੇ ਅਤੇ ਇਹ ਸਭ ਵਿਵਸਥਾ  ਹੋਵੇ ਅਤੇ ਪੋਸਟ ਆਫਿਸ ਵਿੱਚ ਜਾ ਕੇ ਜੋ ਵਿਧਵਾ ਭੈਣ ਹੋਵੇ ਉਸ ਨੂੰ  ਪੈਨਸ਼ਨ ਮਿਲ ਜਾਏ।

ਹੰਗਾਮਾ ਹੋ ਗਿਆ, ਤੁਫਾਨ ਹੋ ਗਿਆ, ਮੋਦੀ ਸਾਹਬ ਆਪ ਕੀ ਲਿਆਏ ਹੋ ਵਿਧਵਾ ਭੈਣ ਘਰ ਦੇ ਬਾਹਰ ਕਿਵੇਂ ਨਿਕਲੇ? ਉਹ ਬੈਂਕ ਜਾ ਪੋਸਟ ਆਫਿਸ ਵਿੱਚ ਕਿਵੇਂ ਜਾਏ, ਉਸ ਨੂੰ ਪੈਸੇ ਮਿਲੇ ਕਿਵੇਂ, ਸਭ ਅਲੱਗ-ਅਲੱਗ ਪ੍ਰਕਾਰ ਤੋਂ ਭਾਸ਼ਣ ਵਿੱਚ ਤੁਸੀਂ ਦੇਖੋ ਤਾਂ ਮਜਾ ਆਏ ਐਸਾ ਬੋਲੇ ਸਨ। ਮੈਂ ਤਾਂ ਕਿਹਾ ਕਿ ਮੈਨੂੰ ਤਾਂ ਇਸ ਰਸਤੇ ‘ਤੇ ਜਾਣਾ ਹੈ ਤੁਸੀਂ ਮਦਦ ਕਰੇ ਤਾਂ ਅੱਛਾ ਹੈ। ਨਾ  ਕੀਤੀ ਮਦਦ ਲੇਕਿਨ ਪਰ ਅਸੀਂ ਤਾਂ ਗਏ ਕਿਉਂਕਿ ਜਨਤਾ ਨੇ ਮਦਦ ਕੀਤੀ ਹੈ ਨਾ? ਲੇਕਿਨ ਇਹ ਹੰਗਾਮਾ ਕਿਉਂ ਕਰ ਰਹੇ ਸਨ ਸਾਹਬ ਉਨ੍ਹਾਂ ਨੂੰ ਵਿਧਵਾ ਦੀ ਚਿੰਤਾ ਨਹੀਂ ਸੀ,

ਜਦੋਂ ਮੈਂ ਪੋਸਟ ਆਫਿਸ ਵਿੱਚ ਫੋਟੋ, ਪਹਿਚਾਣ ਅਜਿਹੀਆਂ ਸਾਰੀਆਂ ਵਿਵਸਥਾਵਾਂ  ਕੀਤੀਆਂ ਤਦ ਡਿਜੀਟਲ ਦੀ ਦੁਨੀਆ ਤਾਂ ਇਤਨੇ ਅੱਗੇ ਵਧੀ ਨਹੀਂ ਸੀ। ਤੁਹਾਨੂੰ ਅਸਚਰਜ ਹੋਵੇਗਾ ਕਿ ਅਨੇਕ ਵਿਧਵਾਵਾਂ ਐਸੀਆਂ ਮਿਲੀਆਂ ਕਿ ਜੋ ਬੇਟੀ ਦਾ ਜਨਮ ਹੀ ਨਹੀਂ ਹੋਇਆ ਸੀ ਅਤੇ ਵਿਧਵਾ ਹੋ ਗਈ ਸੀ ਅਤੇ ਪੈਨਸ਼ਨ ਜਾ ਰਹੀ ਸੀ। ਇਹ ਕਿਸ ਦੇ ਖਾਤੇ ਵਿੱਚ ਜਾਂਦੀ ਹੋਵੇਗੀ ਇਹ ਤੁਹਾਨੂੰ ਸਮਝ ਆਇਆ ਹੋਵੇਗਾ। ਤਾਂ ਫਿਰ ਕੋਲਾਹਲ ਹੋਵੇਗਾ ਕਿ ਨਹੀਂ ਹੋਵੇਗਾ। ਐਸੇ ਸਭ ਬੂਚ ਬੰਦ ਕਰ ਦਿਓ ਤਾਂ ਤਕਲੀਫ਼ ਤਾਂ ਹੋਵੇਗੀ ਹੀ।

ਅੱਜ ਟੈਕਨੋਲੋਜੀ ਦਾ ਉਪਯੋਗ ਕਰਕੇ ਡਾਇਰੈਕਟ ਬੈਨਿਫਿਟ ਟ੍ਰਾਂਸਫਰ ਦੇ ਮਾਧਿਅਮ ਨਾਲ ਬੀਤੇ 8 ਸਾਲ ਵਿੱਚ 23 ਲੱਖ ਕਰੋੜ ਰੁਪਏ ਤੋਂ ਅਧਿਕ ਸਿੱਧੇ ਲਾਭਾਰਥੀਆਂ ਦੇ ਬੈਂਕ ਖਾਤੇ ਵਿੱਚ ਭੇਜੇ ਗਏ ਹਨ। ਇਸ ਟੈਕਨੋਲੋਜੀ ਦੀ ਵਜ੍ਹਾ ਨਾਲ ਦੇਸ਼ ਦੇ 2 ਲੱਖ 23 ਹਜ਼ਾਰ ਕਰੋੜ ਰੁਪਏ ਯਾਨੀ ਕਰੀਬ-ਕਰੀਬ ਸਵਾ ਦੋ ਲੱਖ ਕਰੋੜ ਰੁਪਏ ਜੋ ਕਿਸੇ ਹੋਰ ਦੇ ਹੱਥ ਵਿੱਚ , ਗਲਤ ਹੱਥ ਵਿੱਚ ਜਾਂਦੇ ਸਨ, ਉਹ ਬਚ ਗਏ ਹਨ, ਦੋਸਤੋ।

ਸਾਥੀਓ,

ਡਿਜੀਟਲ ਇੰਡੀਆ ਅਭਿਯਾਨ ਨੇ ਜੋ ਇੱਕ ਬਹੁਤ ਬੜਾ ਕੰਮ ਕੀਤਾ ਹੈ ਉਹ ਹੈ ਸ਼ਹਿਰ ਅਤੇ ਪਿੰਡਾਂ ਦੇ ਦਰਮਿਆਨ ਦੀ ਖਾਈ ਨੂੰ ਘੱਟ ਕਰਨਾ। ਸਾਨੂੰ ਯਾਦ ਹੋਵੇਗਾ, ਸ਼ਹਿਰਾਂ ਵਿੱਚ ਤਾਂ ਫਿਰ ਵੀ ਕੁਝ ਸੁਵਿਧਾ ਸੀ, ਪਿੰਡਾਂ ਦੇ ਲੋਕਾਂ ਦੇ ਲਈ ਤਾਂ ਹਾਲਾਤ ਹੋਰ ਵੀ ਮੁਸ਼ਕਿਲ ਭਰੇ ਸਨ। ਪਿੰਡ ਅਤੇ ਸ਼ਹਿਰ ਦੀ ਖਾਈ ਭਰੇਗੀ, ਇਸ ਦੀ ਵੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ।

ਪਿੰਡ ਵਿੱਚ ਛੋਟੀ ਤੋਂ ਛੋਟੀ ਸੁਵਿਧਾ ਦੇ ਲਈ ਵੀ ਤੁਹਾਨੂੰ ਬਲਾਕ, ਤਹਿਸੀਲ ਜਾਂ ਜ਼ਿਲ੍ਹਾ ਹੈੱਡਕੁਆਰਟਰ ਦੇ ਦਫਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ। ਐਸੀਆਂ ਸਾਰੀਆਂ ਮੁਸ਼ਕਿਲਾਂ ਨੂੰ ਵੀ ਡਿਜੀਟਲ ਇੰਡੀਆ ਅਭਿਯਾਨ ਨੇ ਅਸਾਨ ਬਣਾਇਆ ਹੈ ਅਤੇ ਸਰਕਾਰ ਨੂੰ ਨਾਗਰਿਕ ਦੇ ਦੁਆਰ ‘ਤੇ ਉਸ ਦੇ ਪਿੰਡ, ਘਰ ਅਤੇ ਉਸ ਦੀ ਹਥੇਲੀ ਵਿੱਚ ਫੋਨ ‘ਤੇ ਲਿਆਕੇ ਖੜ੍ਹਾ ਕਰ ਦਿੱਤਾ ਹੈ।

ਪਿੰਡ ਵਿੱਚ ਸੈਂਕੜੇ ਸਰਕਾਰੀ ਸੇਵਾਵਾਂ ਡਿਜੀਟਲੀ ਦੇਣ ਦੇ ਲਈ ਪਿਛਲੇ 8 ਵਰ੍ਹੇ ਵਿੱਚ 4 ਲੱਖ ਤੋਂ ਅਧਿਕ ਨਵੇਂ ਕੌਮਨ ਸਰਵਿਸ ਸੈਂਟਰ ਜੋੜੇ ਜਾ ਚੁੱਕੇ ਹਨ। ਅੱਜ ਪਿੰਡ ਦੇ ਲੋਕ , ਇਨ੍ਹਾਂ ਕੇਂਦਰਾਂ ਤੋਂ ਡਿਜੀਟਲ ਇੰਡੀਆ ਦਾ ਲਾਭ ਲੈ ਰਹੇ ਹਨ।

ਮੈਂ ਉੱਥੇ ਦਾਹੋਦ ਆਇਆ ਸਾਂ ਤਾਂ ਦਾਹੋਦ ਵਿੱਚ ਮੇਰੇ ਆਦਿਵਾਸੀ ਭਾਈਆ-ਭੈਣਾ ਨਾਲ ਮਿਲਣਾ ਹੋਇਆ। ਉੱਥੇ ਇੱਕ ਦਿਵਯਾਂਗ ਕਪਲ ਸੀ। 30-32 ਸਾਲ ਦੀ ਉਮਰ ਹੋਵੇਗੀ, ਉਨ੍ਹਾਂ ਨੇ ਮੁਦਰਾ ਯੋਜਨਾ ਵਿੱਚੋਂ ਪੈਸੇ ਲਏ, ਕੰਪਿਊਟਰ ਦਾ ਥੋੜ੍ਹਾ ਬਹੁਤ ਸਿੱਖੇ,  ਅਤੇ ਪਤੀ ਪਤਨੀ ਨੇ ਕੌਮਨ ਸਰਵਿਸ ਸੈਂਟਰ ਸ਼ੁਰੂ ਕੀਤਾ, ਦਾਹੋਦ ਦੇ ਆਦਿਵਾਸੀ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ। ਉਹ ਭਾਈ ਅਤੇ ਉਨ੍ਹਾਂ ਦੀ ਪਤਨੀ ਮੈਨੂੰ ਮਿਲੇ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਸਾਹਬ, ਐਵਰੇਜ ਮੇਰੀ ਪ੍ਰਤੀ  ਮਹੀਨਾ 28000 ਰੁਪਏ ਦੀ ਆਮਦਨ ਹੈ, ਪਿੰਡ ਵਿੱਚ ਲੋਕ ਹੁਣ ਮੇਰੇ ਇੱਥੇ ਹੀ ਸੇਵਾ ਲੈ ਰਹੇ ਹਨ। ਡਿਜੀਟਲ ਇੰਡੀਆ ਦੀ ਤਾਕਤ ਦੇਖੋ ਭਾਈ।

ਸਵਾ ਲੱਖ ਤੋਂ ਅਧਿਕ ਕੌਮਨ ਸਰਵਿਸ ਸੈਂਟਰ ਗ੍ਰਾਮੀਣ ਸਟੋਰ, ਹੁਣ e-commerce ਨੂੰ ਵੀ ਗ੍ਰਾਮੀਣ ਭਾਰਤ ਤੱਕ ਲੈ ਜਾ ਰਹੇ ਹਨ।

ਇੱਕ ਦੂਸਰਾ ਅਨੁਭਵ, ਵਿਵਸਥਾਵਾਂ(ਕਾਰੋਬਾਰ) ਦਾ ਕਿਸ ਤਰ੍ਹਾਂ ਲਾਭ ਲਿਆ ਜਾ ਸਕਦਾ ਹੈ ਮੈਨੂੰ ਯਾਦ ਹੈ ਜਦੋਂ ਮੈਂ ਇੱਥੇ ਗੁਜਰਾਤ ਵਿੱਚ ਸਾਂ ਤਾਂ ਕਿਸਾਨਾਂ ਨੂੰ ਬਿਜਲੀ ਦਾ ਬਿਲ ਚੁਕਾਉਣ ਦੇ ਲਈ ਸਮੱਸਿਆ ਹੁੰਦੀ ਸੀ, ਪੈਸੇ ਲੈਣ ਦੇ ਸਥਾਨ 800-900 ਸਨ। ਦੇਰੀ ਹੋਵੇ ਤਾਂ ਨਿਯਮ ਦੇ ਅਨੁਸਾਰ ਬਿਜਲੀ ਦਾ ਕਨੈਕਸ਼ਨ ਕਟ ਜਾਂਦਾ ਸੀ, ਕਟ ਜਾਏ ਤਾਂ ਫਿਰ ਤੋਂ ਨਵਾਂ ਕਨੈਕਸਨ ਲੈਣਾ ਪਵੇ ਤਾਂ ਫਿਰ ਤੋਂ ਪੈਸੇ ਦੇਣੇ ਪੈਂਦੇ ਸਨ।

ਅਸੀਂ ਭਾਰਤ ਸਰਕਾਰ ਨੂੰ ਉਸ ਸਮੇਂ ਬੇਨਤੀ ਕੀਤੀ, ਅਟਲਜੀ ਦੀ ਸਰਕਾਰ ਸੀ, ਬੇਨਤੀ ਕੀਤੀ ਕਿ ਇਹ ਪੋਸਟ ਆਫਿਸ ਵਿੱਚ ਚਾਲੂ ਕਰ ਦਿਓ ਨਾ, ਬਿਜਲੀ ਦਾ ਬਿਲ ਸਾਡੇ ਪੋਸਟ ਆਫਿਸ ਵਾਲੇ ਲੈਣਾ ਸ਼ੁਰੂ ਕਰਨ ਐਸਾ ਕਰ ਦਿਓ ਅਟਲਜੀ ਨੇ ਮੇਰੀ ਬਾਤ ਮੰਨੀ ਅਤੇ ਗੁਜਰਾਤ ਵਿੱਚ ਕਿਸਾਨਾਂ ਨੂੰ ਸਮੱਸਿਆ ਤੋਂ ਮੁਕਤੀ ਮਿਲ ਗਈ, ਵਿਵਸਥਾਵਾਂ ਦਾ ਉਪਯੋਗ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ।

ਐਸਾ ਇੱਕ ਪ੍ਰਯੋਗ ਮੈਂ ਦਿੱਲੀ ਵਿੱਚ ਜਾ ਕੇ ਕੀਤਾ, ਆਦਤ ਜਾਵੇਗੀ ਨਹੀਂ, ਕਿਉਂਕਿ ਅਸੀਂ ਲੋਕ ਅਹਿਮਦਾਬਾਦੀ, ਸਿੰਗਲ ਫੇਰ ਡਬਲ ਜਰਨੀ ਦੀ ਆਦਤ ਪਈ ਹੈ, ਇਸ ਲਈ ਰੇਲਵੇ ਨੂੰ ਖੁਦ ਦਾ ਵਾਈਫਾਈ, ਬਹੁਤ ਸਟ੍ਰੌਂਗ ਨੈੱਟਵਰਕ ਹੈ ਤਾਂ ਉਸ ਸਮੇਂ ਸਾਡੇ ਰੇਲਵੇ ਦੇ ਮਿੱਤਰਾਂ ਨੂੰ ਮੈਂ ਕਿਹਾ, ਇਹ 2019 ਦੀਆਂ ਚੋਣਾਂ ਤੋਂ ਪਹਿਲਾਂ ਦੀ ਬਾਤ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਰੇਲਵੇ ਦੇ ਜੋ ਪਲੈਟਫਾਰਮ ਹੈ ਉਨ੍ਹਾਂ ਦੇ ਉਪਰ ਵਾਈਫਾਈ ਮੁਫ਼ਤ ਕਰ ਦਿਓ।

ਅਤੇ ਆਸਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਉੱਥੇ ਆ ਕੇ ਪੜ੍ਹਨਾ ਹੋਵੇ ਤਾਂ ਆਉਣ ਅਤੇ ਉਨ੍ਹਾਂ ਨੂੰ ਕਨੈਕਟੀਵਿਟੀ ਮਿਲ ਜਾਏ ਅਤੇ ਉਨ੍ਹਾਂ ਨੇ ਜੋ ਪੜ੍ਹਨਾ ਲਿਖਣਾ ਹੋਵੇ ਕਰਨ, ਤੁਹਾਨੂੰ ਅਸਚਰਜ ਹੋਵੇਗਾ ਕਿ ਮੈਂ ਇੱਕ ਵਾਰ ਵਰਚੁਅਲੀ ਕੁਝ ਵਿਦਿਆਰਥੀਆਂ ਦੇ ਨਾਲ ਬਾਤ ਕਰ ਰਿਹਾ ਸੀ।

ਬਹੁਤ ਸਾਰੇ ਲੋਕ ਰੇਲਵੇ ਪਲੈਟਫਾਰਮ ‘ਤੇ ਮੁਫ਼ਤ ਵਾਈਫਾਈ ਦੀ ਮਦਦ ਨਾਲ ਕੰਪੀਟਿਟਿਵ ਪਰੀਖਿਆ ਦੀ ਤਿਆਰੀ ਕਰਦੇ ਸਨ ਅਤੇ ਪਾਸ ਹੁੰਦੇ ਹਨ, ਕੋਚਿੰਗ ਕਲਾਸ ਵਿੱਚ ਜਾਣਾ ਨਹੀਂ, ਖਰਚ ਕਰਨਾ ਨਹੀਂ ਘਰ ਛੱਡਣਾ ਨਹੀਂ ਬਸ ਹਮੇਂ ਬਾ ਕੇ ਹਾਥ ਕਾ ਰੋਟਲਾ (बस हमें बा के हाथ का रोटला ) ਮਿਲੇ ਅਤੇ ਪੜ੍ਹਨ ਦਾ , ਰੇਲਵੇ ਦੇ ਪਲੈਟਫਾਰਮ ਦਾ ਉਪਯੋਗ ਡਿਜੀਟਲ ਇੰਡੀਆ ਦੀ ਤਾਕਤ ਦੇਖੋ ਦੋਸਤੋ

ਪੀਐੱਮ ਸਵਾਮਿਤਵ ਯੋਜਨਾ, ਸ਼ਾਇਦ ਸ਼ਹਿਰ ਦੇ ਲੋਕਾਂ ਦਾ ਬਹੁਤ ਘੱਟ ਇਸ ‘ਤੇ ਧਿਆਨ ਗਿਆ ਹੈ। ਪਹਿਲੀ ਵਾਰ ਸ਼ਹਿਰਾਂ ਦੀ ਤਰ੍ਹਾਂ ਹੀ ਪਿੰਡ ਦੇ ਘਰਾਂ ਦੀ ਮੈਪਿੰਗ ਅਤੇ ਡਿਜੀਟਲ ਲੀਗਲ ਡੌਕਿਊਮੈਂਟ ਗ੍ਰਾਮੀਣਾਂ ਨੂੰ ਦੇਣ ਦਾ ਕੰਮ ਚਲ ਰਿਹਾ ਹੈ। ਡ੍ਰੋਨ ਪਿੰਡ ਦੇ ਅੰਦਰ ਜਾਕੇ ਹਰ ਘਰ ਦੀ ਉੱਪਰ ਤੋਂ ਮੈਪਿੰਗ ਕਰ ਰਿਹਾ ਹੈ, ਮੈਪ ਬਣਾਉਂਦਾ ਹੈ, ਉਹ convince ਹੁੰਦਾ ਹੈ, ਉਸ ਨੂੰ ਸਰਟੀਫਿਕੇਟ ਮਿਲਦਾ ਹੈ, ਹੁਣ ਉਸ ਦੇ ਕੋਰਟ-ਕਚਿਹਰੀ ਦੇ ਸਾਰੇ ਝੰਝਟ ਬੰਦ, ਇਹ ਹੈ ਡਿਜੀਟਲ ਇੰਡੀਆ ਦੇ ਕਾਰਨ। ਡਿਜੀਟਲ ਇੰਡੀਆ ਅਭਿਯਾਨ ਨੇ ਦੇਸ਼ ਵਿੱਚ ਬੜੀ ਸੰਖਿਆ ਵਿੱਚ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਅਵਸਰ ਵੀ ਬਣਾਏ ਹਨ।

 

ਸਾਥੀਓ,

ਡਿਜੀਟਲ ਇੰਡੀਆ ਦਾ ਇੱਕ ਬਹੁਤ ਹੀ ਸੰਵੇਦਨਸ਼ੀਲ ਪਹਿਲੂ ਵੀ ਹੈ,ਜਿਸ ਦੀ ਉਤਨੀ ਚਰਚਾ ਸ਼ਾਇਦ ਬਹੁਤ ਜ਼ਿਆਦਾ ਹੁੰਦੀ ਨਹੀਂ। ਡਿਜੀਟਲ ਇੰਡੀਆ ਨੇ ਖੋਏ ਹੋਏ ਅਨੇਕ ਬੱਚਿਆਂ ਨੂੰ ਕਿਵੇਂ ਆਪਣੇ ਪਰਿਵਾਰ ਤੱਕ ਵਾਪਸ ਪਹੁੰਚਾਇਆ ਇਹ ਜਾਣ ਕੇ ਤੁਹਾਡੇ ਹਿਰਦੇ ਨੂੰ ਛੂ ਜਾਵੇਗਾ। ਹੁਣੇ ਮੈਂ, ਅਤੇ ਮੇਰੀ ਤਾਂ ਤੁਹਾਨੂੰ ਬੇਨਤੀ ਹੈ ਜੋ ਇੱਥੇ digital ਦਾ exhibition ਲਗਿਆ ਹੈ ਤੁਸੀਂ ਜ਼ਰੂਰ ਦੇਖੋ। ਤੁਸੀਂ ਤਾਂ ਦੇਖੋ, ਆਪਣੇ ਬੱਚਿਆਂ ਨੂੰ ਲੈ ਕੇ ਦੁਬਾਰਾ ਆਓ। ਕਿਵੇਂ ਦੁਨੀਆ ਬਦਲ ਰਹੀ ਹੈ, ਉੱਥੇ ਜਾ ਕੇ ਦੇਖੋਗੇ ਤਾਂ ਪਤਾ ਚਲੇਗਾ। ਮੈਨੂੰ ਉੱਥੇ ਹਾਲੇ ਇੱਕ ਬੀਟਿਆ ਨਾਲ ਮਿਲਣਾ ਹੋਇਆ। ਉਹ ਬੇਟੀ 6 ਸਾਲ ਦੀ ਸੀ, ਤਾਂ ਆਪਣੇ ਪਰਿਵਾਰ ਤੋਂ ਬਿਛੜ ਗਈ ਸੀ। ਰੇਲਵੇ ਪਲੈਟਫਾਰਮ ‘ਤੇ ਮਾਂ ਦਾ ਹੱਥ ਛੁਟ ਗਿਆ, ਉਹ ਕਿਸੇ ਹੋਰ ਟ੍ਰੇਨ ਵਿੱਚ ਬੈਠ ਗਈ।

ਮਾਤਾ-ਪਿਤਾ ਦੇ ਬਾਰੇ ਵਿੱਚ ਬਹੁਤ ਕੁਝ ਦੱਸ ਨਹੀਂ ਪਾ ਰਹੀ ਸੀ। ਉਸ ਦੇ ਪਰਿਵਾਰ ਨੂੰ ਖੋਜਣ ਦੀ ਬਹੁਤ ਕੋਸ਼ਿਸ਼ ਹੋਈ ਲੇਕਿਨ ਕਿਸੇ ਨੂੰ ਸਫ਼ਲਤਾ ਨਹੀਂ ਮਿਲੀ। ਫਿਰ ਆਧਾਰ ਡੇਟਾ ਦੀ ਮਦਦ ਨਾਲ ਉਸ ਦੇ ਪਰਿਵਾਰ ਨੂੰ ਖੋਜਣ ਦਾ ਪ੍ਰਯਤਨ ਹੋਇਆ। ਉਸ ਬੱਚੀ ਦਾ ਆਧਾਰ ਬਾਇਓਮੀਟ੍ਰਿਕ ਲਿਆ ਤਾਂ ਉਹ ਰਿਜੈਕਟ ਹੋ ਗਿਆ। ਪਤਾ ਚਲਿਆ ਕਿ ਬੱਚੀ ਦਾ ਪਹਿਲਾਂ ਹੀ ਆਧਾਰ ਕਾਰਡ ਬਣ ਚੁੱਕਿਆ ਹੈ। ਉਸ ਆਧਾਰ ਡਿਟੇਲ ਦੇ ਅਧਾਰ ‘ਤੇ ਉਸ ਬਿਟੀਆ ਦਾ ਪਰਿਵਾਰ ਖੋਜ ਕੱਢਿਆ ਗਿਆ।

ਤੁਹਾਨੂੰ ਜਾਣ ਕੇ ਅੱਛਾ ਲਗੇਗਾ ਕਿ ਅੱਜ ਉਹ ਬੱਚੀ ਆਪਣੇ ਪਰਿਵਾਰ ਦੇ ਨਾਲ ਆਪਣੀ ਜ਼ਿੰਦਗੀ ਜੀ ਰਹੀ ਹੈ। ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਆਪਣੇ ਪਿੰਡ ਵਿੱਚ ਕੋਸ਼ਿਸ਼ ਕਰ ਰਹੀ ਹੈ। ਤੁਹਾਨੂੰ ਵੀ ਇਹ ਜਾਣ ਕੇ ਅੱਛਾ ਲਗੇਗਾ ਅਤੇ ਮੇਰੀ ਜਾਣਕਾਰੀ ਹੈ ਐਸੇ ਅਨੇਕ ਸਾਲਾਂ ਤੋਂ 500 ਤੋਂ ਅਧਿਕ ਬੱਚਿਆਂ ਨੂੰ ਇਸ ਟੈਕਨੋਲੋਜੀ ਦੀ ਮਦਦ ਨਾਲ ਆਪਣੇ ਪਰਿਵਾਰ ਨਾਲ ਮਿਲਾਇਆ ਜਾ ਚੁੱਕਿਆ ਹੈ।

 

ਸਾਥੀਓ,

ਬੀਤੇ ਅੱਠ ਵਰ੍ਹਿਆਂ ਵਿੱਚ ਡਿਜੀਟਲ ਇੰਡੀਆ ਨੇ ਦੇਸ਼ ਵਿੱਚ ਜੋ ਸਮਰੱਥ ਪੈਦਾ ਕੀਤੀ ਹੈ, ਉਸ ਨੇ ਕੋਰੋਨਾ ਆਲਮੀ ਮਹਾਮਾਰੀ ਨਾਲ ਮੁਕਾਬਲਾ ਕਰਨ ਵਿੱਚ ਭਾਰਤ ਦੀ ਬਹੁਤ ਮਦਦ ਕੀਤੀ ਹੈ। ਆਪ ਕਲਪਨਾ ਕਰ ਸਕਦੇ ਹੋ ਕਿ ਅਗਰ ਡਿਜੀਟਲ ਇੰਡੀਆ ਅਭਿਯਾਨ ਨਹੀਂ ਹੁੰਦਾ ਤਾਂ 100 ਸਾਲ ਆਏ ਤੋਂ ਸਭ ਤੋਂ ਬੜੇ ਸੰਕਟ ਵਿੱਚ ਦੇਸ਼ ਵਿੱਚ ਅਸੀਂ ਕੀ ਕਰ ਪਾਉਂਦੇ? ਅਸੀਂ ਦੇਸ਼ ਦੀਆਂ ਕਰੋੜਾਂ ਮਹਿਲਾਵਾਂ, ਕਿਸਾਨਾਂ, ਮਜ਼ਦੂਰਾਂ ਦੇ ਬੈਂਕ ਅਕਾਊਂਟ ਵਿੱਚ ਇੱਕ ਕਲਿੱਕ ‘ਤੇ ਹਜ਼ਾਰਾਂ ਕਰੋੜ ਰੁਪਏ ਉਨ੍ਹਾਂ ਨੂੰ ਪਹੁੰਚਾ ਦਿੱਤੇ, ਪਹੁੰਚਾਏ। ਵੰਨ ਨੇਸ਼ਨ-ਵੰਨ ਰਾਸ਼ਨ ਕਾਰਡ ਦੀ ਮਦਦ ਨਾਲ ਅਸੀਂ 80 ਕਰੋੜ ਤੋਂ ਅਧਿਕ ਦੇਸ਼ਵਾਸੀਆਂ ਨੂੰ ਮੁਫ਼ਤ ਰਾਸ਼ਨ ਸੁਨਿਸ਼ਚਿਤ ਕੀਤਾ ਹੈ, ਇਹ ਟੈਕਨੋਲੋਜੀ ਦਾ ਕਮਾਲ ਹੈ।

ਅਸੀਂ ਦੁਨੀਆ ਦਾ ਸਭ ਤੋਂ ਬੜਾ ਅਤੇ ਸਭ ਤੋਂ efficient covid vaccination ਅਤੇ covid relief program ਚਲਾਇਆ। Arogya setu ਅਤੇ Co-win, ਇਹ ਐਸੇ ਪਲੈਟਫਾਰਮ ਹਨ ਕਿ ਉਸ ਦੇ ਮਾਧਿਅਮ ਨਾਲ ਹੁਣ ਤੱਕ ਕਰੀਬ-ਕਰੀਬ 200 ਕਰੋੜ ਵੈਕਸੀਨ ਡੋਜ਼... ਉਸ ਦਾ ਪੂਰਾ ਰਿਕਾਰਡ ਉਪਲਬਧ ਹੈ, ਕੌਣ ਰਹਿ ਗਿਆ, ਕਿੱਥੇ ਰਹਿ ਗਿਆ, ਉਸ ਦੀ ਜਾਣਕਾਰੀ ਉਸ ਦੇ ਮਾਧਿਅਮ ਨਾਲ ਪ੍ਰਾਪਤ ਹੁੰਦੀ ਹੈ, ਅਤੇ ਅਸੀਂ ਟਾਰਗੇਟਿਡ ਵਿਅਕਤੀ ਨੂੰ ਵੈਕਸੀਨੇਸ਼ਨ ਦਾ ਕੰਮ ਕਰ ਪਾ ਰਹੇ ਹਾਂ। ਦੁਨੀਆ ਵਿੱਚ ਅੱਜ ਵੀ ਚਰਚਾ ਹੈ ਕਿ ਵੈਕਸੀਨ ਸਰਟੀਫਿਕੇਟ ਕੈਸੇ ਲੈਣਾ ਹੈ, ਕਈ ਦਿਨ ਨਿਕਲ ਜਾਂਦੇ ਹਨ। ਹਿੰਦੁਸਤਾਨ ਵਿੱਚ ਉਹ ਵੈਕਸੀਨ ਲਗਾ ਕੇ ਬਾਹਰ ਨਿਕਲਦਾ ਹੈ, ਉਸ ਦੇ ਮੋਬਾਈਲ ਸਾਈਟ ‘ਤੇ ਸਰਟੀਫਿਕੇਟ ਮੋਜੂਦ ਹੁੰਦਾ ਹੈ। ਦੁਨੀਆ ਕੋਵਿਨ ਦੇ ਦੁਆਰਾ ਵੈਕਸੀਨੇਸ਼ਨ ਦੇ ਡਿਟੇਲ ਸਰਟੀਫਿਕੇਟ ਦੀ ਜਾਣਕਾਰੀ ਦੀ ਚਰਚਾ ਕਰ ਰਹੀ ਹੈ, ਹਿੰਦੁਸਤਾਨ ਵਿੱਚ ਕੁਝ ਲੋਕ ਉਨ੍ਹਾਂ ਦਾ ਕਾਂਟਾ ਇਸੇ ਬਾਤ ‘ਤੇ ਅਟਕ ਗਿਆ, ਇਸ ‘ਤੇ ਮੋਦੀ ਦੀ ਫੋਟੋ ਕਿਉਂ ਹੈ। ਇਤਨਾ ਬੜਾ ਕੰਮ, ਉਨ੍ਹਾਂ ਦਾ ਦਿਮਾਗ ਉੱਥੇ ਹੀ ਅਟਕ ਗਿਆ ਸੀ।

ਸਾਥੀਓ,

ਭਾਰਤ ਦਾ Digital fintech solution, ਅਤੇ ਅੱਜ U-fintech ਦਾ ਹੈ, ਇਸ ਦੇ ਵਿਸ਼ੇ ਵਿੱਚ ਵੀ ਮੈਂ ਕਹਾਂਗਾ। ਕਦੇ ਪਾਰਲੀਮੈਂਟ ਦੇ ਅੰਦਰ ਇੱਕ ਵਾਰ ਚਰਚਾ ਹੋਈ ਹੈ ਉਸ ਵਿੱਚ ਦੇਖ ਲੈਣਾ। ਜਿਸ ਵਿੱਚ ਦੇਸ਼ ਦੇ ਸਾਬਕਾ ਵਿੱਤ ਮੰਤਰੀ ਜੀ ਭਾਸ਼ਣ ਕਰ ਰਹੇ ਹਨ ਕਿ ਉਨ੍ਹਾਂ ਲੋਕਾਂ ਦੇ ਪਾਸ ਮੋਬਾਈਲ ਫੋਨ ਨਹੀਂ ਹੈ, ਲੋਕ ਡਿਜੀਟਲ ਕਿਵੇਂ ਕਰਨਗੇ। ਪਤਾ ਨਹੀਂ ਕੀ-ਕੀ ਉਹ ਬੋਲੇ ਹਨ, ਤੁਸੀਂ ਸੁਣੋਗੇ ਤਾਂ ਤੁਹਾਨੂੰ ਹੈਰਾਨੀ ਹੋਵੇਗੀ। ਬਹੁਤ ਪੜ੍ਹੇ-ਲਿਖੇ ਲੋਕਾਂ ਦਾ ਇਹੀ ਤਾਂ ਹਾਲ ਹੁੰਦਾ ਹੈ ਜੀ। Fintech UPI ਯਾਨੀ Unified Payment Interface, ਅੱਜ ਪੂਰੀ ਦੁਨੀਆ ਇਸ ‘ਤੇ ਆਕਰਸ਼ਿਤ ਹੋ ਰਹੀ ਹੈ। ਵਰਲਡ ਬੈਂਕ ਸਮੇਤ ਸਭ ਨੇ ਇਹ ਉੱਤਮ ਤੋਂ ਉੱਤਮ ਪਲੈਟਫਾਰਮ ਦੇ ਰੂਪ ਵਿੱਚ ਉਸ ਦੀ ਸ਼ਲਾਘਾ ਕੀਤੀ ਹੈ। ਅਤੇ ਮੈਂ ਤੁਹਾਨੂੰ ਕਹਾਂਗਾ ਕਿ ਇੱਥੇ ਪ੍ਰਦਰਸ਼ਨ ਵਿੱਚ ਪੂਰਾ ਫਿਨਟੈੱਕ ਡਿਵਿਜਨ ਹੈ।

ਇਹ ਕਿਵੇਂ ਕੰਮ ਕਰਦੇ ਹਨ ਉਸ ਦਾ ਉੱਥੇ ਦੇਖਣ ਨੂੰ ਮਿਲੇਗਾ। ਕਿਸ ਪ੍ਰਕਾਰ ਨਾਲ ਮੋਬਾਈਲ ਫੋਨ ‘ਤੇ ਪੇਮੈਂਟ ਹੁੰਦੇ ਹਨ, ਕਿਵੇਂ ਪੈਸੇ ਆਉਂਦੇ ਹਨ, ਜਾਂਦੇ ਹਨ, ਸਾਰਾ ਵੈਸੇ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ। ਅਤੇ ਮੈਂ ਕਹਿੰਦਾ ਹਾਂ ਇਹ ਫਿਨਟੈੱਕ ਦਾ ਜੋ ਪ੍ਰਯਤਨ ਹੋਇਆ ਹੈ, ਇਹ ਸਹੀ ਮਾਇਨੇ ਵਿੱਚ by the people, of the people, for the people ਇਸ ਦਾ ਉੱਤਮ ਤੋਂ ਉੱਤਮ ਸਮਾਧਾਨ ਹੈ। ਇਸ ਵਿੱਚ ਜੋ ਟੈਕਨੋਲੋਜੀ ਹੈ ਉਹ ਭਾਰਤ ਦੀ ਆਪਣੀ ਹੈ, ਯਾਨੀ by the people. ਦੇਸ਼ਵਾਸੀਆਂ ਨੇ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਯਾਨੀ of the people. ਇਸ ਨੇ ਦੇਸ਼ਵਾਸੀਆਂ ਦੇ ਲੈਣ-ਦੇਣ ਨੂੰ ਅਸਾਨ ਬਣਾਇਆ ਯਾਨੀ for the people. ਇਸੇ ਵਰ੍ਹੇ ਮਈ ਦੇ ਮਹੀਨੇ ਵਿੱਚ ਭਾਰਤ ਵਿੱਚ ਹਰ ਮਿੰਟ... ਗਰਵ(ਮਾਣ) ਕਰੋਗੇ ਦੋਸਤੋ ਆਪ, ਭਾਰਤ ਵਿੱਚ ਹਰ ਮਿੰਟ ਵਿੱਚ 1 ਲੱਖ 30 ਹਜ਼ਾਰ ਤੋਂ ਅਧਿਕ UPI transactions ਹੋਏ ਹਨ।

ਹਰ ਸਕਿੰਟ ਔਸਤਨ 2200 ਟ੍ਰਾਂਜੈਕਸ਼ਨ ਕੰਪਲੀਟ ਹੋਏ ਹਨ। ਯਾਨੀ ਹੁਣੇ ਜੋ ਮੈਂ ਤੁਹਾਡੇ ਨਾਲ ਭਾਸ਼ਣ ਕਰ ਰਿਹਾ ਹਾਂ ਜਦੋਂ ਤੱਕ ਮੈਂ Unified Payment interface ਇਤਨੇ ਸ਼ਬਦ ਬੋਲਦਾ ਹਾਂ, ਇਤਨੇ ਸਮੇਂ ਵਿੱਚ UPI ਤੋਂ 7000 ਟ੍ਰਾਂਜੈਕਸ਼ਨ ਕੰਪਲੀਟ ਹੋ ਚੁੱਕੇ ਹਨ....ਮੈਂ ਜੋ ਦੋ ਸ਼ਭਦ ਬੋਲ ਰਿਹਾ ਹਾਂ, ਉਤਨੇ ਸਮੇਂ ਵਿੱਚ। ਇਹ ਕੰਮ ਅੱਜ ਡਿਜੀਟਲ ਇੰਡੀਆ ਦੇ ਮਾਧਿਅਮ ਨਾਲ ਹੋ ਰਿਹਾ ਹੈ।

ਅਤੇ ਸਾਥੀਓ, ਤੁਹਾਨੂੰ ਗਰਵ(ਮਾਣ) ਹੋਵੇਗਾ ਭਾਰਤ ਵਿੱਚ ਕੋਈ ਕਹਿੰਦਾ ਹੈ ਅਨਪੜ੍ਹ ਹੈ, ਢਿਕਣਾ ਹੈ, ਫਲਾਣਾ ਹੈ, ਇਹ ਹੈ, ਉਹ ਹੈ, ਉਹ ਦੇਸ਼ ਦੀ ਤਾਕਤ ਦੇਖੋ, ਮੇਰੇ ਦੇਸ਼ਵਾਸੀਆਂ ਦੀ ਤਾਕਤ ਦੇਖੋ, ਦੁਨੀਆ ਦੇ ਸਮ੍ਰਿੱਧ ਦੇਸ਼, ਉਨ੍ਹਾਂ ਦੇ ਸਾਹਮਣੇ ਮੇਰਾ ਦੇਸ਼, ਜੋ ਡਿਵੈਲਪਿੰਗ ਕੰਟ੍ਰੀ ਦੀ ਦੁਨੀਆ ਵਿੱਚ ਹੈ, ਦੁਨੀਆ ਦਾ 40 ਪ੍ਰਤੀਸ਼ਤ ਡਿਜੀਟਲ ਲੈਣਦੇਣ ਸਾਡੇ ਹਿੰਦੁਸਤਾਨ ਵਿੱਚ ਹੁੰਦਾ ਹੈ, ਦੋਸਤੋ।

ਇਸ ਵਿੱਚ ਵੀ BHIN-UPI ਅੱਜ ਸਰਲ ਡਿਜੀਟਲ ਟ੍ਰਾਂਜੈਕਸ਼ਨ ਦਾ ਸਸ਼ਕਤ ਮਾਧਿਅਮ ਬਣ ਕੇ ਉੱਭਰਿਆ ਹੈ। ਅਤੇ ਸਭ ਤੋਂ ਬੜੀ ਬਾਤ, ਅੱਜ ਕਿਸੇ ਮੌਲ ਦੇ ਅੰਦਰ ਬੜੇ-ਬੜੇ ਬ੍ਰਾਂਡਸ ਵੇਚਣ ਵਾਲੇ ਦੇ ਪਾਸ ਟ੍ਰਾਂਜੈਕਸ਼ਨ ਦੀ ਜੋ ਟੈਕਨੋਲੋਜੀ ਹੈ, ਉਹੀ ਟੈਕਨੋਲੋਜੀ ਅੱਜ ਉਸ ਦੇ ਸਾਹਮਣੇ ਰੇਹੜੀ-ਪਟੜੀ ਅਤੇ ਠੇਲੇ ਵਾਲੇ ਬੈਠੇ ਹੋਏ ਹਨ ਨਾ ਫੁਟਪਾਥ ‘ਤੇ, 700-800 ਰੁਪਏ ਕਮਾਉਂਦੇ ਹਨ, ਐਸੇ ਮਜਦੂਰ ਦੇ ਪਾਸ ਵੀ ਉਹੀ ਵਿਵਸਥਾ ਹੈ, ਜੋ ਬੜੇ-ਬੜੇ ਮੌਲ ਵਿੱਚ ਅਮੀਰਾਂ ਦੇ ਪਾਸ ਹੈ। ਵਰਨਾ ਉਹ ਦਿਨ ਵੀ ਅਸੀਂ ਦੇਖੇ ਹਨ ਜਦੋਂ ਬੜੀਆਂ-ਬੜੀਆਂ ਦੁਕਾਨਾਂ ਵਿੱਚ ਕ੍ਰੈਡਿਟ ਅਤੇ ਡੈਬਿਟ ਕਾਰਡ ਚਲਦੇ ਸਨ, ਅਤੇ ਰੇਹੜੀ-ਠੇਲੇ ਵਾਲਾ ਸਾਥੀ, ਗ੍ਰਾਹਕ ਦੇ ਲਈ ਛੁੱਟੇ ਪੈਸੇ ਦੀ ਤਲਾਸ਼ ਵਿੱਚ ਹੀ ਰਹਿੰਦਾ ਸੀ। ਅਤੇ ਹੁਣੇ ਤਾਂ ਮੈਂ ਦੇਖ ਰਿਹਾ ਸਾਂ ਇੱਕ ਦਿਨ, ਬਿਹਾਰ ਦਾ ਕੋਈ, ਪਲੈਟਫਾਰਮ ‘ਤੇ ਕੋਈ ਭੀਖ ਮੰਗ ਰਿਹਾ ਸੀ ਤਾਂ ਉਹ ਡਿਜੀਟਲ ਪੈਸੇ ਲੈਂਦਾ ਸੀ। ਹੁਣ ਦੇਖੋ ਨਾ ਹੁਣ ਦੋਹਾਂ ਦੇ ਪਾਸ ਸਮਾਨ ਸ਼ਕਤੀ ਹੈ, ਡਿਜੀਟਲ ਇੰਡੀਆ ਦੀ ਤਾਕਤ ਹੈ।

ਇਸ ਲਈ ਅੱਜ ਦੁਨੀਆ ਦੇ ਵਿਕਸਿਤ ਦੇਸ਼ ਹੋਣ, ਜਾਂ ਫਿਰ ਉਹ ਦੇਸ਼ ਜੋ ਇਸ ਪ੍ਰਕਾਰ ਦੀ ਟੈਕਨੋਲੋਜੀ ਵਿੱਚ ਇਨਵੈਸਟਮੈਂਟ ਨਹੀਂ ਕਰ ਸਕਦੇ, ਉਨ੍ਹਾਂ ਦੇ ਲਈ UPI ਜਿਹੇ ਭਾਰਤ ਦੇ ਡਿਜੀਟਲ ਪ੍ਰੋਡਕਟ ਅੱਜ ਆਕਰਸ਼ਣ ਦਾ ਕੇਂਦਰ ਹਨ। ਸਾਡੇ digital solutions ਵਿੱਚ scale ਵੀ ਹੈ, ਇਹ secure ਵੀ ਹਨ ਤੇ democratic values ਵੀ ਹਨ। ਸਾਡਾ ਇਹ ਜੋ ਗਿਫਟ ਸਿਟੀ ਦਾ ਕੰਮ ਹੈ ਨਾ, ਮੇਰੇ ਸ਼ਬਦ ਲਿਖ ਕੇ ਰੱਖਿਓ ਉਸ ਨੂੰ, ਅਤੇ ਮੇਰਾ 2005 ਜਾਂ 2006 ਦਾ ਭਾਸ਼ਣ ਹੈ ਉਹ ਵੀ ਸੁਣ ਲਇਓ। ਉਸ ਸਮੇਂ ਜੋ ਮੈਂ ਕਿਹਾ ਸੀ, ਕਿ ਗਿਫਟ ਸਿਟੀ ਵਿੱਚ ਕੀ-ਕੀ ਹੋਣ ਵਾਲਾ ਹੈ, ਅੱਜ ਉਹ ਧਰਤੀ ‘ਤੇ ਉਤਰ ਹੁੰਦਾ ਦਿਖਾਈ ਦੇ ਰਿਹਾ ਹੈ। ਅਤੇ ਆਉਣ ਵਾਲੇ ਦਿਨਾਂ ਵਿੱਚ ਫਿਨਟੈੱਕ ਦੀ ਦੁਨੀਆ ਵਿੱਚ ਡੇਟਾ ਸਕਿਉਰਿਟੀ ਦੇ ਵਿਸ਼ੇ ਵਿੱਚ, ਫਾਇਨੈਂਸ ਦੀ ਦੁਨੀਆ ਵਿੱਚ ਗਿਫਟ ਸਿਟੀ ਬਹੁਤ ਬੜੀ ਤਾਕਤ ਬਣ ਕੇ ਉੱਭਰ ਰਿਹਾ ਹੈ। ਇਹ ਸਿਰਫ਼ ਗੁਜਰਾਤ ਨਹੀਂ, ਪੂਰੇ ਹਿੰਦੁਸਤਾਨ ਦੀ ਆਨ-ਬਾਨ-ਸ਼ਾਨ ਬਣ ਰਿਹਾ ਹੈ।

ਸਾਥੀਓ,

ਡਿਜੀਟਲ ਇੰਡੀਆ ਭਵਿੱਖ ਵਿੱਚ ਵੀ ਭਾਰਤ ਦੀ ਨਵੀਂ ਅਰਥਵਿਵਸਥਾ ਦਾ ਠੋਸ ਅਧਾਰ ਬਣੇ, ਇੰਡਸਟ੍ਰੀ 4.0 ਵਿੱਚ ਭਾਰਤ ਨੂੰ ਅਗ੍ਰਣੀ(ਮੋਹਰੀ) ਰੱਖੇ, ਇਸ ਦੇ ਲਈ ਵੀ ਅੱਜ ਅਨੇਕ ਪ੍ਰਕਾਰ ਦੇ initiative ਲਏ ਜਾ ਰਹੇ ਹਨ, ਪ੍ਰਯਤਨ ਕੀਤੇ ਜਾ ਰਹੇ ਹਨ। ਅੱਜ  AI, block-chain, AR-VR, 3D printing, Drones, robotics, green energy ਐਸੀਆਂ ਅਨੇਕ New Age industries ਦੇ ਲਈ 100 ਤੋਂ ਅਧਿਕ ਸਕਿੱਲ ਡਿਵੈਲਪਮੈਂਟ ਦੇ ਕੋਰਸਿਜ਼ ਚਲਾਏ ਜਾ ਰਹੇ ਹਨ ਦੇਸ਼ਭਰ ਵਿੱਚ। ਸਾਡਾ ਪ੍ਰਯਤਨ ਹੈ ਕਿ ਵਿਭਿੰਨ ਸੰਸਥਾਵਾਂ ਦੇ ਨਾਲ ਮਿਲ ਕੇ, ਆਉਣ ਵਾਲੇ 4-5 ਸਾਲਾਂ ਵਿੱਚ 14-15 ਲੱਖ ਨੌਜਵਾਨਾਂ ਨੂੰ future skills ਦੇ ਲਈ reskill ਅਤੇ upskill ਕੀਤਾ ਜਾਵੇ, ਉਸ ਦਿਸ਼ਾ ਵਿੱਚ ਸਾਡਾ ਪ੍ਰਯਾਸ ਹੈ।

ਇੰਡਸਟ੍ਰੀ 4.0 ਦੇ ਲਈ ਜ਼ਰੂਰੀ ਸਕਿਲਸ ਤਿਆਰ ਕਰਨ ਦੇ ਲਈ ਅੱਜ ਸਕੂਲ ਦੇ ਪੱਧਰ ‘ਤੇ ਵੀ ਫੋਕਸ ਹੈ। ਕਰੀਬ 10 ਹਜ਼ਾਰ ਅਟਲ ਟਿੰਕਰਿੰਗ ਲੈਬਸ ਵਿੱਚ ਅੱਜ 75 ਲੱਖ ਤੋਂ ਅਧਿਕ ਵਿਦਿਆਰਥੀ-ਵਿਦਿਆਰਥਣਾਂ Innovative Ideas ‘ਤੇ ਕੰਮ ਕਰ ਰਹੇ ਹਨ, ਆਧੁਨਿਕ ਟੈਕਨੋਲੋਜੀ ਨਾਲ ਰੁਬਰੂ ਹੋ ਰਹੇ ਹਨ। ਹੁਣੇ ਮੈਂ ਇੱਥੇ ਪ੍ਰਦਰਸ਼ਨੀ ਦੇਖਣ ਗਿਆ ਸਾਂ। ਮੇਰੇ ਮਨ ਨੂੰ ਇਤਨਾ ਆਨੰਦ ਹੋਇਆ ਕਿ ਦੂਰ-ਸੁਦੂਰ ਉੜੀਸਾ ਦੀ ਬੇਟੀ ਹੈ, ਕੋਈ ਤ੍ਰਿਪੁਰਾ ਦੀ ਬੇਟੀ ਹੈ, ਕੋਈ ਉੱਤਰ ਪ੍ਰਦੇਸ਼ ਦੇ ਕਿਸੇ ਪਿੰਡ ਦੀ ਬੇਟੀ ਹੈ, ਉਹ ਆਪਣੇ ਪ੍ਰੋਡਕਟਸ ਲੈ ਕੇ ਆਈਆਂ ਹਨ। 15 ਸਾਲ, 16 ਸਾਲ, 18 ਸਾਲ ਦੀਆਂ ਬੱਚੀਆਂ ਦੁਨੀਆ ਦੀਆਂ ਸਮੱਸਿਆਵਾਂ ਦਾ ਸਮਾਧਾਨ ਲੈ ਕੇ ਆਈਆਂ ਹਨ।

ਆਪ ਜਦੋਂ ਉਨ੍ਹਾਂ ਬੱਚਿਆਂ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਲਗੇਗਾ ਇਹ ਮੇਰੇ ਦੇਸ਼ ਦੀ ਤਾਕਤ ਹੈ ਦੋਸਤੋ। ਅਟਲ ਟਿੰਕ ਰਿੰਗ ਲੈਬਸ ਦੇ ਕਾਰਨ ਸਕੂਲ ਦੇ ਅੰਦਰ ਹੀ ਜੋ ਵਾਤਾਵਰਣ ਬਣਿਆ ਹੈ ਉਸ ਦਾ ਇਹ ਨਤੀਜਾ ਹੈ ਕਿ ਬੱਚੇ ਬੜੀ ਬਾਤ ਲੈ ਕੇ, ਬੜੀਆਂ ਸਮੱਸਿਆਵਾਂ ਦੇ ਸਮਾਧਾਨ ਲੈ ਕੇ ਆਉਂਦੇ ਹਨ। ਉਹ 17 ਸਾਲ ਦਾ ਹੋਵੇਗਾ, ਮੈਂ ਉਸ ਨੂੰ ਅਪਣਾ(ਉਸ ਦਾ) ਪਰੀਚੈ ਪੁਛਿਆ, ਉਹ ਕਹਿੰਦਾ ਹੈ ਮੈਂ ਤਾਂ ਬ੍ਰਾਂਡ ਅੰਬੈਸਡਰ ਹਾਂ। ਯਾਨੀ ਡਿਜੀਟਲ ਇੰਡੀਆ ਦੇ ਖੇਤਰ ਵਿੱਚ ਅਸੀਂ ਜੋ equipment ਨੂੰ ਲੈ ਕੇ ਕੰਮ ਕਰ ਰਹੇ ਹਾਂ, ਮੈਂ ਉਸ ਦਾ ਬ੍ਰਾਂਡ ਅੰਬੈਸਡਰ ਹਾਂ। ਇਤਨੇ confidence ਨਾਲ ਉਹ ਬਾਤ ਕਰ ਰਿਹਾ ਸੀ। ਯਾਨੀ ਇਹ ਸਮਰੱਥ ਜਦੋਂ ਦੇਖਦੇ ਹਾਂ ਤਾਂ ਵਿਸ਼ਵਾਸ ਹੋਰ ਮਜ਼ਬੂਤ ਹੋ ਜਾਂਦਾ ਹੈ। ਇਹ ਦੇਸ਼ ਸੁਪਨੇ ਸਾਕਾਰ ਕਰਕੇ ਰਹੇਗਾ, ਸੰਕਲਪ ਪੂਰੇ ਕਰਕੇ ਰਹੇਗਾ।

ਸਾਥੀਓ,

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵੀ ਟੈਕਨੋਲੋਜੀ ਦੇ ਲਈ ਜ਼ਰੂਰੀ ਮਾਈਂਡਸੈੱਟ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਹੈ। ਅਟਲ ਇਨਕਿਊਬੇਸ਼ਨ ਸੈਂਟਰਸ ਦਾ ਇੱਕ ਬਹੁਤ ਬੜਾ ਨੈੱਟਵਰਕ ਦੇਸ਼ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਇਸੇ ਪ੍ਰਕਾਰ, ਪੀਐੱਮ ਗ੍ਰਾਮੀਣ ਡਿਜੀਟਲ ਸਾਕਸ਼ਰਤਾ ਅਭਿਯਾਨ ਯਾਨੀ PM-ਦਿਸ਼ਾ ਦੇਸ਼ ਵਿੱਚ ਡਿਜੀਟਲ ਸਸ਼ਕਤੀਕਰਣ ਨੂੰ ਪ੍ਰੋਤਸਾਹਿਤ ਕਰਨ ਦਾ ਇੱਕ ਅਭਿਯਾਨ ਚਲਾ ਰਿਹਾ ਹੈ। ਹੁਣੇ ਤੱਕ ਇਸ ਦੇ 40 ਹਜ਼ਾਰ ਤੋਂ ਵੱਧ ਸੈਂਟਰ ਦੇਸ਼ ਭਰ ਵਿੱਚ ਬਣ ਚੁੱਕੇ ਹਨ ਤੇ 5 ਕਰੋੜ ਤੋਂ ਅਧਿਕ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।

ਸਾਥੀਓ,

ਡਿਜੀਟਲ ਸਕਿੱਲਸ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਦੇ ਨਾਲ-ਨਾਲ ਟੈਕਨੋਲੋਜੀ ਦੇ ਸੈਕਟਰ ਵਿੱਚ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਵਸਰ ਦੇਣ ਦੇ ਲਈ ਅਨੇਕ ਵਿਵਿਧ ਦਿਸ਼ਾਵਾਂ ਵਿੱਚ ਰਿਫਾਰਮਸ ਕੀਤੇ ਜਾ ਰਹੇ ਹਨ। ਸਪੇਸ ਹੋਵੇ, ਮੈਪਿੰਗ ਹੋਣੇ, ਡ੍ਰੋਨ ਹੋਣ, ਗੇਮਿੰਗ ਅਤੇ ਐਨੀਮੇਸ਼ਨ ਹੋਵੇ, ਐਸੇ ਅਨੇਕ ਸੈਕਟਰ ਜੋ future digital tech ਨੂੰ ਵਿਸਤਾਰ ਦੇਣ ਵਾਲੇ ਹਨ, ਉਨ੍ਹਾਂ ਨੂੰ ਇਨੋਵੇਸ਼ਨ ਦੇ ਲਈ ਖੋਲ੍ਹ ਦਿੱਤਾ ਗਿਆ ਹੈ। In-space… ਹੁਣ In-space ਹੈੱਡਕੁਆਰਟਰ ਅਹਿਮਦਾਬਾਦ ਵਿੱਚ ਬਣਿਆ ਹੈ। In-space ਅਤੇ ਨਵੀਂ ਡ੍ਰੋਨ ਪਾਲਿਸੀ ਜਿਹੇ ਪ੍ਰਾਵਧਾਨ ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਦੇ tech potential ਨੂੰ ਇਸ ਦਹਾਕੇ ਵਿੱਚ ਨਵੀਂ ਊਰਜਾ ਦੇਣਗੇ।

ਮੈਂ ਜਦੋਂ ਇੱਥੇ In-space ਦੇ ਹੈੱਡਕੁਆਰਟਰ ਦੇ ਉਦਘਾਟਨ ਦੇ ਲਈ ਆਇਆ ਸਾਂ ਪਿਛਲੇ ਮਹੀਨੇ ਤਾਂ ਕੁਝ ਬੱਚਿਆਂ ਨਾਲ ਮੇਰੀ ਗੱਲਬਾਤ ਹੋਈ, ਸਕੂਲ ਦੇ ਬੱਚੇ ਸਨ। ਉਹ ਸੈਟੇਲਾਈਟ ਛੱਡਣ ਦੀ ਤਿਆਰੀ ਕਰ ਰਹੇ ਸਨ...ਅੰਤਰਿਕਸ਼ (ਪੁਲਾੜ)ਵਿੱਚ ਸੈਟੇਲਾਈਟ ਛੱਡਣ ਦੀ ਤਿਆਰੀ ਕਰ ਰਹੇ ਸਨ। ਤਾਂ ਮੈਨੂੰ ਉੱਥੇ ਦੱਸਿਆ ਗਿਆ ਕਿ ਅਸੀਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਨਿਮਿਤ ਸਕੂਲ ਦੇ ਬੱਚਿਆਂ ਦੁਆਰਾ ਬਣਾਏ 75 ਸੈਟੇਲਾਈਟ ਅਸਮਾਨ ਵਿੱਚ ਛੱਡਣ ਵਾਲੇ ਹਨ, ਅੰਤਰਿਕਸ਼(ਪੁਲਾੜ) ਵਿੱਚ ਛੱਡਣ ਵਾਲੇ ਹਾਂ। ਇਹ ਮੇਰੇ ਦੇਸ਼ ਦੀ ਸਕੂਲ ਦੀ ਸਿੱਖਿਆ ਵਿੱਚ ਹੋ ਰਿਹਾ ਹੈ ਦੋਸਤੋ।

ਸਾਥੀਓ,

ਅੱਜ ਭਾਰਤ, ਅਗਲੇ ਤਿੰਨ-ਚਾਰ ਸਾਲ ਵਿੱਚ ਇਲੈਕਟ੍ਰੌਨਿਕ ਮੈਨੂਫੈਕਚਰਿੰਗ ਨੂੰ 300 ਬਿਲੀਅਨ ਡਾਲਰ ਤੋਂ ਵੀ ਉੱਪਰ ਲੈ ਜਾਣ ਦੇ ਲਕਸ਼ ‘ਤੇ ਕੰਮ ਕਰ ਰਿਹਾ ਹੈ। ਭਾਰਤ Chip Taker ਤੋਂ Chip Maker ਬਣਨਾ ਚਾਹੁੰਦਾ ਹੈ। ਸੈਮੀਕੰਡਕਟਰਸ ਦਾ ਉਤਪਾਦਨ ਵਧਾਉਣ ਦੇ ਲਈ ਭਾਰਤ ਵਿੱਚ ਤੇਜ਼ੀ ਨਾਲ ਨਿਵੇਸ਼ ਵਧ ਰਿਹਾ ਹੈ। PLI ਸਕੀਮ ਨਾਲ ਵੀ ਇਸ ਵਿੱਚ ਮਦਦ ਮਿਲ ਰਹੀ ਹੈ। ਯਾਨੀ ਮੇਕ ਇਨ ਇੰਡੀਆ ਦੀ ਸ਼ਕਤੀ ਅਤੇ ਡਿਜੀਟਲ ਇੰਡੀਆ ਦੀ ਤਾਕਤ ਦੀ ਡਬਲ ਡੋਜ਼, ਭਾਰਤ ਵਿੱਚ ਇੰਡਸਟ੍ਰੀ 4.0 ਨੂੰ ਨਵੀਂ ਉਚਾਈ ‘ਤੇ ਲੈ ਜਾਣ ਵਾਲੀ ਹੈ।

ਅੱਜ ਦਾ ਭਾਰਤ ਉਸ ਦਿਸ਼ਾ ਦੀ ਤਰਫ ਵਧ ਰਿਹਾ ਹੈ ਜਿਸ ਵਿੱਚ ਨਾਗਰਿਕਾਂ ਨੂੰ, ਯੋਜਨਾਵਾਂ ਦੇ ਲਾਭ ਦੇ ਲਈ, ਦਸਤਾਵੇਜ਼ਾਂ ਦੇ ਲਈ ਸਰਕਾਰ ਦੇ ਪਾਸ Physical ਰੂਪ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੋਵੇਗੀ। ਹਰ ਘਰ ਵਿੱਚ ਪਹੁੰਚਦਾ ਇੰਟਰਨੈੱਟ ਅਤੇ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਦੀ ਵਿਵਿਧਤਾ ਭਾਰਤ ਦੇ ਡਿਜੀਟਲ ਇੰਡੀਆ ਅਭਿਯਾਨ ਨੂੰ ਨਵੀਂ ਗਤੀ ਦੇਵੇਗੀ। ਡਿਜੀਟਲ ਇੰਡੀਆ ਅਭਿਯਾਨ, ਅਜਿਹੇ ਹੀ ਨਵੇਂ-ਨਵੇਂ ਆਯਾਮ ਖੁਦ ਵਿੱਚ ਜੋੜਦਾ ਚਲੇਗਾ, Digital space ਵਿੱਚ global leadership ਨੂੰ ਦਿਸ਼ਾ ਦੇਵੇਗਾ। ਅਤੇ ਮੈਂ ਅੱਜ ਸਮਾਂ ਮੇਰੇ ਪਾਸ ਘੱਟ ਸੀ, ਮੈਂ ਹਰ ਚੀਜ਼ਾਂ ਨੂੰ ਨਹੀਂ ਦੇਖ ਪਾਇਆ। ਲੇਕਿਨ ਸ਼ਾਇਦ ਦੋ ਦਿਨ ਵੀ ਘੱਟ ਪੈ ਜਾਣ ਇਤਨੀਆਂ ਸਾਰੀਆਂ ਚੀਜ਼ਾਂ ਹਨ ਉੱਥੇ। ਅਤੇ ਮੈਂ ਗੁਜਰਾਤ ਦੇ ਲੋਕਾਂ ਨੂੰ ਕਹਾਂਗਾ ਮੌਕਾ ਮਤ ਪਾ ਛੱਡੋ। ਆਪ ਜ਼ਰੂਰ ਆਪਣੇ ਸਕੂਲ-ਕਾਲਜ ਦੇ ਬੱਚਿਆਂ ਨੂੰ ਉੱਥੇ ਲੈ ਜਾਓ। ਤੁਸੀਂ ਵੀ ਸਮਾਂ ਕੱਢ ਕੇ ਜਾਓ। ਇੱਕ ਨਵਾਂ ਹਿੰਦੁਸਤਾਨ ਤੁਹਾਡੀਆਂ ਅੱਖਾਂ ਦੇ ਸਾਹਮਣੇ ਦਿਖਾਈ ਦੇਵੇਗਾ। ਅਤੇ ਆਮ ਮਾਨਵੀ ਦੇ ਜੀਵਨ ਦੀਆਂ ਜ਼ਰੂਰਤਾਂ ਨਾਲ ਜੁੜਿਆ ਹੋਇਆ ਹਿੰਦੁਸਤਾਨ ਦਿਖੇਗਾ।

ਇੱਕ ਨਵਾਂ ਵਿਸ਼ਵਾਸ ਪੈਦਾ ਹੋਵੇਗਾ, ਨਵੇਂ ਸਕੰਲਪ ਭਰੇ ਜਾਣਗੇ। ਅਤੇ ਆਸ਼ਾ-ਆਕਾਂਖਿਆਵਾਂ ਦੀ ਪੂਰਤੀ ਦਾ ਵਿਸ਼ਵਾਸ ਲੈ ਕੇ ਡਿਜੀਟਲ ਇੰਡੀਆ ਦੇ ਮਾਧਿਅਮ ਨਾਲ ਵੀ ਦੇਸ਼ ਭਵਿੱਖ ਦਾ ਭਾਰਤ, ਆਧੁਨਿਕ ਭਾਰਤ, ਸਮ੍ਰਿੱਧ ਅਤੇ ਸਸ਼ਕਤ ਭਾਰਤ, ਉਸ ਦਿਸ਼ਾ ਵਿੱਚ ਅੱਗੇ ਵਧਣ ਦੀ ਤਿਆਰੀ ਦੀ ਤਰਫ ਤੇਜ਼ ਗਤੀ ਨਾਲ ਵਧ ਰਿਹਾ ਹੈ। ਇਤਨੇ ਘੱਟ ਸਮੇਂ ਵਿੱਚ ਜੋ ਪ੍ਰਾਪਤ ਕੀਤਾ ਹੈ, ਭਾਰਤ ਦੇ ਪਾਸ ਟੈਲੰਟ ਹੈ, ਭਾਰਤ ਨੌਜਵਾਨਾਂ ਦੀ ਸਮਰੱਥਾ ਹੈ, ਉਨ੍ਹਾਂ ਨੂੰ ਅਵਸਰ ਚਾਹੀਦਾ ਹੈ। ਅਤੇ ਅੱਜ ਦੇਸ਼ ਵਿੱਚ ਇੱਕ ਅਜਿਹੀ ਸਰਕਾਰ ਹੈ ਜੋ ਦੇਸ਼ ਦੀ ਜਨਤਾ ‘ਤੇ ਭਰੋਸਾ ਕਰਦੀ ਹੈ, ਦੇਸ਼ ਦੇ ਨੌਜਵਾਨ ‘ਤੇ ਭਰੋਸਾ ਕਰਦੀ ਹੈ ਅਤੇ ਉਸ ਨੂੰ ਨਵੇਂ ਪ੍ਰਯੋਗ ਕਰਨ ਦੇ ਲਈ ਅਵਸਰ ਦੇ ਰਹੀ ਹੈ ਅਤੇ ਉਸੇ ਦਾ ਪਰਿਣਾਮ ਹੈ ਕਿ ਦੇਸ਼ ਅਨੇਕ ਦਿਸ਼ਾਵਾਂ ਵਿੱਚ ਅਭੂਤਪੂਰਵ ਤਾਕਤ ਦੇ ਨਾਲ ਅੱਗੇ ਵਧ ਰਿਹਾ ਹੈ।

ਇਸ ਡਿਜੀਟਲ ਇੰਡੀਆ ਵੀਕ ਦੇ ਲਈ ਮੈਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਆਉਣ ਵਾਲੇ ਦੋ-ਤਿੰਨ ਦਿਨ ਤਾਂ ਇਹ ਸ਼ਾਇਦ ਪ੍ਰਦਰਸ਼ਨੀ ਚਾਲੂ ਰਹੇਗੀ। ਉਸ ਦਾ ਲਾਭ ਆਪ ਲੋਕ ਲਵੋਗੇ। ਫਿਰ ਤੋਂ ਇੱਕ ਵਾਰ ਮੈਂ ਭਾਰਤ ਸਰਕਾਰ ਦੇ ਵਿਭਾਗ ਦਾ ਵੀ ਅਭਿੰਨਦਨ ਕਰਦਾ ਹਾਂ ਕਿ ਉਨ੍ਹਾਂ ਨੇ ਇਤਨੇ ਵਧੀਆ ਪ੍ਰੋਗਰਾਮ ਦੀ ਰਚਨਾ ਕੀਤੀ। ਮੈਨੂੰ, ਅੱਜ ਮੈਂ ਸਵੇਰੇ ਤਾਂ ਤੇਲੰਗਾਨਾ ਸਾਂ, ਫਿਰ ਆਂਧਰ ਚਲਾ ਗਿਆ ਅਤੇ ਫਿਰ ਇੱਥੇ ਤੁਹਾਡੇ ਦਰਮਿਆਨ ਆਉਣ ਦਾ ਮੈਨੂੰ ਮੌਕਾ ਮਿਲਿਆ, ਅਤੇ ਅੱਛਾ ਲਗਦਾ ਹੈ। ਆਪ ਸਭ ਦਾ ਉਤਸਾਹ ਦੇਖਦਾ ਹਾਂ, ਉਮੰਗ ਦੇਖਦਾ ਹਾਂ ਤਾਂ ਹੋਰ ਆਨੰਦ ਆਉਂਦਾ ਹੈ। ਇਸ ਪ੍ਰੋਗਰਾਮ ਨੂੰ ਗੁਜਰਾਤ ਵਿੱਚ ਕਰਨ ਦੇ ਲਈ ਮੈਂ ਡਿਪਾਰਟਮੈਂਟ ਨੂੰ ਵਧਾਈ ਦਿੰਦਾ ਹਾਂ ਅਤੇ ਇਤਨਾ ਸ਼ਾਨਦਾਰ ਪ੍ਰੋਗਰਾਮ ਕਰਨ ਦੇ ਲਈ ਅਭਿੰਨਦਨ ਕਰਦਾ ਹਾਂ। ਅਤੇ ਦੇਸ਼ਭਰ ਦੇ ਨੌਜਵਾਨਾਂ ਦੇ ਲਈ ਇਹ ਪ੍ਰੇਰਣਾ ਬਣ ਕੇ ਰਹੇਗਾ, ਇਸੇ ਵਿਸ਼ਵਾਸ ਦੇ ਨਾਲ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ!

*****

ਡੀਐੱਸ/ਟੀਐੱਸ/ਐੱਨਐੱਸ



(Release ID: 1839361) Visitor Counter : 169