ਰੇਲ ਮੰਤਰਾਲਾ

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ ‘ਤੇ ਸੰਯੁਕਤ ਕਮੇਟੀ ਦੀ 14ਵੀਂ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ


ਜਪਾਨ ਦੇ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਸਲਾਹਕਾਰ ਡਾ. ਮੋਰੀ ਮਸਾਫੁਮੀ ਨੇ ਜਪਾਨੀ ਪੱਖ ਤੋਂ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ


ਮੀਟਿੰਗ ਵਿੱਚ ਰੇਲ ਮੰਤਰੀ ਨੇ ਪ੍ਰੋਜੈਕਟ ਨੂੰ ਜਲਦੀ ਪੂਰਾ ਕਰਨ ‘ਤੇ ਜ਼ੋਰ ਦਿੱਤਾ

Posted On: 30 JUN 2022 2:51PM by PIB Chandigarh

ਰੇਲ, ਸੰਚਾਰ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ (ਐੱਮਏਐੱਚਐੱਸਆਰ) ਪ੍ਰੋਜੈਕਟ ਦੀ ਪ੍ਰਗਤੀ ਨਾਲ ਸੰਬੰਧਿਤ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕਰਨ ਅਤੇ ਨਿਰਣੇ ਲੈਣ ਦੇ ਲਈ ਭਾਰਤੀ ਪੱਖ ਦੀ 14ਵੀਂ ਸੰਯੁਕਤ ਕਮੇਟੀ ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ। ਜਪਾਨ ਦੇ ਪ੍ਰਧਾਨ ਮੰਤਰੀ ਨੇ ਵਿਸੇਸ਼ ਸਲਾਹਕਾਰ ਡਾ. ਮੋਰੀ ਮਸਾਫੁਮੀ ਨੇ ਜਪਾਨੀ ਪੱਖ ਦੇ ਵੱਲੋਂ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ।

https://ci6.googleusercontent.com/proxy/9JGHlkeMzJX-p8SAzw9FEYG13BwhlmaTgjHYSdEaCfuYT8fpK7MLGK1Yi1NPB9n_f4lMGMvP5d3abpQtQCzAacKh4-o4xzl-CuupMLBiWDt6IIV3jPoHGgmF3g=s0-d-e1-ft#https://static.pib.gov.in/WriteReadData/userfiles/image/image001NCR9.jpg

ਮੀਟਿੰਗ ਦੇ ਦੌਰਾਨ ਪ੍ਰੋਜੈਕਟ ਦੀ ਪ੍ਰਗਤੀ ਦੇ ਸੰਬੰਧ ਵਿੱਚ ਪ੍ਰਿਜ਼ੈਂਟੇਸ਼ਨ ਅਤੇ ਵੀਡੀਓ ਫਿਲਮ ਦਿਖਾਈ ਗਈ। ਇਸ ਦੇ ਇਲਾਵਾ, ਪ੍ਰੋਜੈਕਟ ਦੇ ਆਪਸੀ ਸਮਾਧਾਨ ਅਤੇ ਲਕਸ਼ਿਤ ਕਮੀਸ਼ਨਿੰਗ ਦੇ ਲਈ ਵਿੱਤ ਪੋਸ਼ਣ, ਕੰਟ੍ਰੈਕਟਸ ਅਤੇ ਨਿਸ਼ਪਾਦਨ ਨਾਲ ਸੰਬੰਧਿਤ ਮੁੱਦਿਆਂ ‘ਤੇ ਚਰਚਾ ਕੀਤੀ ਗਈ।

 

ਭਾਰਤ ਸਰਕਾਰ ਅਤੇ ਜਪਾਨ ਸਰਕਾਰ ਦਰਮਿਆਨ ਸੰਯੁਕਤ ਕਮੇਟੀ ਦੀ ਬੈਠਕ ਆਪਸੀ ਹਿਤਾਂ ਅਤੇ ਲਾਭਾਂ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦੇ ਲਈ ਸਰਵਉੱਚ ਸਲਾਹਕਾਰ ਕਮੇਟੀ ਹੈ। ਜਪਾਨੀ ਸਰਕਾਰ ਐੱਮਏਐੱਚਐੱਸਆਰ ਪ੍ਰੋਜੈਕਟਾਂ ਨੂੰ ਅਸਾਨ ਲੋਨ ਅਤੇ ਤਕਨੀਕੀ ਤੇ ਵਿੱਤੀ ਸਹਿਯੋਗ ਦੇ ਨਾਲ ਵਿੱਤ ਪੋਸ਼ਿਤ ਕਰਨ ਦੇ ਲਈ ਪ੍ਰਤੀਬੱਧ ਹੈ।

 

ਮੀਟਿੰਗ ਲਾਭਦਾਇਕ ਤੇ ਉਪਯੋਗੀ ਰਹੀ ਅਤੇ ਪ੍ਰੋਜੈਕਟ ਦੇ ਜਲਦੀ ਪੂਰਾ ਹੋਣ ਦੇ ਲਈ ਰਣਨੀਤਿਕ ਮੁੱਦਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਦੋਵਾਂ ਪੱਖਾਂ ਨੇ ਪ੍ਰੋਜੈਕਟ ਦੇ ਸਮੁੱਚੇ ਹਿਤ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਇੱਕ ਪ੍ਰੋਜੈਕਟ- ਇੱਕ ਟੀਮ ‘ਤੇ ਕੰਮ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।

** ** ** ** 

ਆਰਕੇਜੇ/ਐੱਮ



(Release ID: 1838708) Visitor Counter : 119