ਪ੍ਰਧਾਨ ਮੰਤਰੀ ਦਫਤਰ

ਜਰਮਨੀ ਵਿੱਚ ਜੀ-7 ਸਿਖਰ ਸੰਮੇਲਨ ਵਿੱਚ ‘ਬਿਹਤਰ ਭਵਿੱਖ ਵਿੱਚ ਨਿਵੇਸ਼: ਜਲਵਾਯੂ, ਊਰਜਾ, ਸਿਹਤ’ ਵਿਸ਼ੇ ‘ਤੇ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

Posted On: 27 JUN 2022 9:24PM by PIB Chandigarh

Excellencies,


ਬਦਕਿਸਮਤੀ ਨਾਲ, ਐਸਾ ਮੰਨਿਆ ਜਾਂਦਾ ਹੈ ਕਿ ਵਿਸ਼ਵ ਦੇ ਵਿਕਾਸ ਅਤੇ ਵਾਤਾਵਰਣ ਸੁਰੱਖਿਆ ਦੇ ਲਕਸ਼ਾਂ ਦੇ ਦਰਮਿਆਨ ਇੱਕ ਮੂਲ ਟਕਰਾਅ ਹੈ। ਇੱਕ ਹੋਰ ਗਲਤ ਧਾਰਨਾ ਇਹ ਵੀ ਹੈ ਕਿ ਗ਼ਰੀਬ ਦੇਸ਼ ਅਤੇ ਗ਼ਰੀਬ ਲੋਕ ਵਾਤਾਵਰਣ ਨੂੰ ਅਧਿਕ ਨੁਕਸਾਨ ਪਹੁੰਚਾਉਂਦੇ ਹਨ। ਕਿੰਤੂ ਭਾਰਤ ਦਾ ਹਜ਼ਾਰਾਂ ਵਰ੍ਹਿਆਂ ਦਾ ਇਤਿਹਾਸ ਇਸ ਸੋਚ ਦਾ ਪੂਰਨ ਤੌਰ ‘ਤੇ ਖੰਡਨ ਕਰਦਾ ਹੈ।

ਪ੍ਰਾਚੀਨ ਭਾਰਤ ਨੇ ਅਪਾਰ ਸਮ੍ਰਿੱਧੀ ਦਾ ਸਮਾਂ ਦੇਖਿਆ; ਫਿਰ ਅਸੀਂ ਆਪਦਾ ਨਾਲ ਭਰੀ ਗ਼ੁਲਾਮੀ ਦੀਆਂ ਸਦੀਆਂ ਵੀ ਸਹੀਆਂ; ਅਤੇ ਅੱਜ ਸੁਤੰਤਰ ਭਾਰਤ ਪੂਰੇ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਗ੍ਰੋਅ ਕਰ ਰਹੀ ਬੜੀ economy ਹੈ। ਕਿੰਤੂ ਇਸ ਪੂਰੇ ਕਾਲਖੰਡ ਵਿੱਚ ਭਾਰਤ ਨੇ ਵਾਤਾਵਰਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਰੱਤੀ ਭਰ ਵੀ dilute ਨਹੀਂ ਹੋਣ ਦਿੱਤਾ। ਭਾਰਤ ਵਿੱਚ ਵਿਸ਼ਵ ਦੀ 17% ਆਬਾਦੀ ਰਹਿੰਦੀ ਹੈ। ਕਿੰਤੂ ਆਲਮੀ ਕਾਰਬਨ ਐਮੀਸ਼ਨ ਵਿੱਚ ਸਾਡਾ ਯੋਗਦਾਨ ਸਿਰਫ਼ 5% ਹੈ। ਇਸ ਦਾ ਮੂਲ ਕਾਰਨ ਸਾਡਾ lifestyle ਹੈ, ਜੋ ਨੇਚਰ ਦੇ ਨਾਲ ਸਹਿ-ਹੋਂਦ ਦੇ ਸਿਧਾਂਤ ‘ਤੇ ਅਧਾਰਿਤ ਹੈ।

ਇਹ ਤਾਂ ਆਪ ਸਭ ਮੰਨੋਗੇ ਕਿ energy ਐਕਸੈੱਸ ਸਿਰਫ਼ ਅਮੀਰਾਂ ਦਾ ਪ੍ਰਿਵਿਲੇਜ ਨਹੀਂ ਹੋਣਾ ਚਾਹੀਦਾ ਹੈ- ਇੱਕ ਗ਼ਰੀਬ ਪਰਿਵਾਰ ਦਾ ਵੀ energy ‘ਤੇ ਬਰਾਬਰ ਦਾ ਹੱਕ ਹੈ। ਅੱਜ ਜਦੋਂ geopolitical ਟੈਂਸ਼ਨ ਦੇ ਕਾਰਨ ਊਰਜਾ ਦੇ ਦਾਮ ਅਸਮਾਨ ਛੂਹ ਰਹੇ ਹਨ ਅਤੇ ਇਸ ਬਾਤ ਨੂੰ ਯਾਦ ਰੱਖਣਾ ਹੋਰ ਮਹੱਤਵਪੂਰਨ ਹੋ ਗਿਆ ਹੈ। ਇਸੇ ਸਿਧਾਂਤ ਤੋਂ ਪ੍ਰੇਰਣਾ ਲੈ ਕੇ ਅਸੀਂ ਭਾਰਤ ਵਿੱਚ ਘਰ-ਘਰ LED bulbs ਅਤੇ clean ਕੁਕਿੰਗ ਗੈਸ ਪਹੁੰਚਾਈ, ਅਤੇ ਇਹ ਦਿਖਾਇਆ ਕਿ ਗ਼ਰੀਬਾਂ ਦੇ ਲਈ ਊਰਜਾ ਸੁਨਿਸ਼ਚਿਤ ਕਰਦੇ ਹੋਏ ਵੀ ਕੋਈ ਮਿਲੀਅਨ ਟਨ ਕਾਰਬਨ ਐਮੀਸ਼ਨ ਬਚਾਇਆ ਜਾ ਸਕਦਾ ਹੈ।

ਆਪਣੇ climate commitments ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਸਾਡੇ performance ਤੋਂ ਸਪਸ਼ਟ ਹੈNon-Fossil sources ਤੋਂ 40 ਪ੍ਰਤੀਸ਼ਤ ਊਰਜਾcapacity ਦਾ ਲਕਸ਼ ਅਸੀਂ ਸਮੇਂ ਤੋਂ 9 ਸਾਲ ਪਹਿਲਾਂ ਹੀ ਪ੍ਰਾਪਤ ਕਰ ਲਿਆ। ਪੈਰਟੋਲ ਵਿੱਚ 10 ਪ੍ਰਤੀਸ਼ਤ ਈਥੇਨੌਲ-ਬਲੈਂਡਿੰਗ ਦਾ ਲਕਸ਼ ਸਮੇਂ ਤੋਂ 5 ਮਹੀਨੇ ਪਹਿਲਾਂ ਪ੍ਰਾਪਤ ਕਰ ਲਿਆ ਗਿਆ। ਭਾਰਤ ਵਿੱਚ ਵਿਸ਼ਵ ਦਾ ਪਹਿਲਾ ਪੂਰੀ ਤਰ੍ਹਾਂ ਸੋਲਰ ਪਾਵਰ ਸੰਚਾਲਿਤ ਏਅਰਪੋਰਟ ਹੈ। ਭਾਰਤ ਦਾ ਵਿਸ਼ਾਲ ਰੇਲਵੇ system ਇਸੇ ਦਹਾਕੇ ਵਿੱਚ ਨੈੱਟ zero ਹੋ ਜਾਵੇਗਾ।

Excellencies,

ਭਾਰਤ ਜਿਹਾ ਵਿਸ਼ਾਲ ਦੇਸ਼ ਜਦੋਂ ਅਜਿਹੀ ਮਹੱਤਵਆਕਾਂਖਿਆ (ਅਭਿਲਾਸ਼ਾ) ਦਿਖਾਉਂਦਾ ਹੈ ਤਾਂ ਹੋਰ ਵਿਕਾਸਸ਼ੀਲ ਦੇਸ਼ਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ। ਸਾਨੂੰ ਆਸ਼ਾ ਹੈ ਕੇ G-7 ਦੇ ਸਮ੍ਰਿੱਧ ਦੇਸ਼ ਭਾਰਤ ਦੇ ਪ੍ਰਯਤਨਾਂ ਨੂੰ ਸਮਰਥਨ ਦੇਣਗੇ। ਅੱਜ ਭਾਰਤ ਵਿੱਚ ਕਲੀਨ ਐਨਰਜੀ ਟੈਕਨੋਲੋਜੀਜ਼ ਦੇ ਲਈ ਇੱਕ ਬਹੁਤ ਬੜੀ market ਬਣ ਰਹੀ ਹੈ। G-7 ਦੇਸ਼ ਇਸ ਖੇਤਰ ਵਿੱਚ research, innovation, ਅਤੇ manufacturing ਵਿੱਚ ਨਿਵੇਸ਼ ਕਰ ਸਕਦੇ ਹਨ। ਹਰ ਨਵੀਂ technology ਦੇ ਲਈ ਭਾਰਤ ਜੋ ਸਕੇਲ ਦੇ ਸਕਦਾ ਹੈ ਉਸ ਨਾਲ ਉਹ technology ਪੂਰੇ ਵਿਸ਼ਵ ਦੇ ਲਈ ਕਿਫਾਇਤੀ ਬਣ ਸਕਦੀ ਹੈ। ਸਰਕੁਲਰ ਇਕੌਨਮੀ ਦੇ ਮੂਲ ਸਿਧਾਂਤ ਭਾਰਤੀ ਸੰਸਕ੍ਰਿਤੀ ਅਤੇ ਜੀਵਨਸ਼ੈਲੀ ਦਾ ਅਭਿੰਨ ਹਿੱਸੇ ਰਹੇ ਹਨ।

ਮੈਂ ਪਿਛਲੇ ਵਰ੍ਹੇ ਗਲਾਸਗੋ ਵਿੱਚ LIFE – Lifestyle for Environment – ਨਾਮ ਦੀ ਮੂਵਮੈਂਟ ਦਾ ਸੱਦਾ ਦਿੱਤਾ ਸੀ। ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ’ਤੇ ਅਸੀਂ LiFE ਅਭਿਯਾਨ ਦੇ ਲਈ ਗਲੋਬਲ ਇਨੀਸ਼ਿਏਟਿਵ ਲਾਂਚ ਕੀਤਾ। ਇਸ ਅਭਿਯਾਨ ਦਾ ਉਦੇਸ਼ ਵਾਤਾਵਰਣ ਦੇ ਅਨੁਕੂਲ ਜੀਵਨਸ਼ੈਲੀ ਨੂੰ ਹੁਲਾਰਾ ਦੇਣਾ ਹੈ। ਇਸ movement ਦੇ ਪੈਰੋਕਾਰਾਂ ਨੂੰ ਅਸੀਂ ਟ੍ਰਿਪਲ-P ਯਾਨੀ ‘pro planet people’ ਬੋਲ ਸਕਦੇ ਹਾਂ, ਅਤੇ ਸਾਨੂੰ ਸਭ ਨੂੰ ਆਪਣੇ-ਆਪਣੇ ਦੇਸ਼ਾਂ ਵਿੱਚ ਟ੍ਰਿਪਲ-P ਲੋਕਾਂ ਦੀ ਸੰਖਿਆ ਵਧਾਉਣ ਦਾ ਜਿੰਮਾ ਲੈਣਾ ਚਾਹੀਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਸਾਡਾ ਸਭ ਤੋਂ ਬੜਾ ਯੋਗਦਾਨ ਹੋਵੇਗਾ।

Excellencies,

ਮਾਨਵ ਅਤੇ ਪਲੈਨਟ ਦੀ ਸਿਹਤ ਆਪਸੀ ਵਿੱਚ ਜੁੜੀ ਹੈ। ਇਸ ਲਈ, ਅਸੀਂ one world, one health ਦੀ approach ਅਪਣਾਈ ਹੈਮਹਾਮਾਰੀ ਦੇ ਦੌਰਾਨ ਭਾਰਤ ਨੇ ਸਿਹਤ ਦੇ ਖੇਤਰ ਵਿੱਚ digital technology ਦੇ ਉਪਯੋਗ ਦੇ ਲਈ ਕਈ ਰਚਨਾਤਮਕ ਤਰੀਕੇ ਕੱਢੇ। ਇਨ੍ਹਾਂ innovations ਨੂੰ ਹੋਰ ਵਿਕਾਸਸ਼ੀਲ ਦੇਸ਼ਾਂ ਤੱਕ ਲੈ ਜਾਣ ਦੇ ਲਈ G7-ਦੇਸ਼ ਭਾਰਤ ਨੂੰ ਸਹਿਯੋਗ ਦੇ ਸਕਦੇ ਹਨ। ਹੁਣ ਹਾਲ ਹੀ ਅਸੀਂ ਸਭ ਨੇ ਇੰਟਰਨੈਸ਼ਨਲ ਡੇਅ ਆਵ੍ ਯੋਗ ਮਨਾਇਆ। COVID ਦੇ ਸੰਕਟ ਦੇ ਸਮੇਂ ਵਿਸ਼ਵ ਦੇ ਸਭ ਲੋਕਾਂ ਦੇ ਲਈ preventive ਹੈਲਥ ਦਾ ਉੱਤਮ ਸਾਧਨ ਬਣਿਆ - ਇਸ ਨਾਲ ਕਈ ਲੋਕਾਂ ਨੂੰ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਮੇਨਟੇਨ ਕਰਨ ਵਿੱਚ ਮਦਦ ਮਿਲੀ।

ਯੋਗ ਦੇ ਇਲਾਵਾ ਵੀ ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਟ੍ਰੈਡਿਸ਼ਨਲ ਮੈਡੀਸਿਨ ਦੀ ਬਹੁਮੁੱਲੀ ਧਰੋਹਰ ਹੈ, ਜਿਸ ਨੂੰ ਹੋਲਿਸਿਟਕ ਹੈਲਥ ਦੇ ਲਈ ਉਪਯੋਗ ਕੀਤਾ ਜਾ ਸਕਦਾ ਹੈ। ਮੈਨੂੰ ਖੁਸ਼ੀ ਹੈ ਕਿ ਹਾਲ ਹੀ ਵਿੱਚ WHO ਨੇ ਆਪਣੇ Global Centre ਫੌਰ ਟ੍ਰੈਡਿਸ਼ਨਲ ਮੈਡੀਸਿਨ ਨੂੰ ਭਾਰਤ ਵਿੱਚ ਸਥਾਪਿਤ ਕਰਨ ਦਾ ਨਿਰਣਾ ਲਿਆ। ਇਹ ਸੈਂਟਰ ਨਾ ਸਿਰਫ਼ ਵਿਸ਼ਵ ਦੀਆਂ ਅਲੱਗ-ਅਲੱਗ ਟ੍ਰੈਡਿਸ਼ਨਲ ਮੈਡੀਸਿਨ ਪੱਧਤੀਆਂ ਦਾ repository ਬਣੇਗਾ, ਬਲਕਿ ਇਨ੍ਹਾਂ ਵਿੱਚ ਹੋਰ research ਨੂੰ ਵੀ ਪ੍ਰੋਤਸਾਹਨ ਦੇਵੇਗਾ। ਇਸ ਦਾ ਲਾਭ ਵਿਸ਼ਵ ਦੇ ਸਾਰੇ ਨਾਗਰਿਕਾਂ ਨੂੰ ਮਿਲੇਗਾ।

ਧੰਨਵਾਦ
 

 

***

 

ਡੀਐੱਸ/ਏਕੇ
 



(Release ID: 1838105) Visitor Counter : 107