ਇਸਪਾਤ ਮੰਤਰਾਲਾ

ਇਸਪਾਤ ਮੰਤਰਾਲਾ ਰਾਸ਼ਟਰੀ ਗਤੀਸ਼ਕਤੀ ਪੋਰਟਲ ‘ਤੇ


ਪੀਐੱਮ-ਗਤੀਸ਼ਕਤੀ ਦੇ ਤਹਿਤ 38 ਉੱਚ ਪ੍ਰਭਾਵ ਵਾਲੇ ਪ੍ਰੋਜੈਕਟਾਂ ਦੀ ਪਹਿਚਾਣ ਕੀਤੀ ਗਈ

ਪੀਐੱਮ-ਗਤੀਸ਼ਕਤੀ ਨੇ 2030-31 ਤੱਕ ਆਪਣੇ ਨਿਰਧਾਰਿਤ ਲਕਸ਼ਾਂ ਤੱਕ ਪਹੁੰਚਣ ਦੇ ਕ੍ਰਮ ਵਿੱਚ ਇਸਪਾਤ ਖੇਤਰ ਦੇ ਵਿਸਤਾਰ ਦੇ ਲਈ ਰੇਲ ਨੈਟਵਰਕ, ਨਵੇਂ ਅੰਤਰਦੇਸ਼ੀ ਜਲਮਾਰਗ, ਸੜਕ, ਬੰਦਰਗਾਹ, ਗੈਸ ਪਾਈਪਲਾਈਨ ਅਤੇ ਹਵਾਈ ਅੱਡਿਆਂ / ਹਵਾਈ ਪੱਟੀਆਂ ਦੇ ਵਿਸਤਾਰ ‘ਤੇ ਧਿਆਨ ਕੇਂਦ੍ਰਿਤ ਕੀਤਾ

Posted On: 28 JUN 2022 10:34AM by PIB Chandigarh

ਇਸਪਾਤ ਮੰਤਰਾਲੇ ਨੇ ਭਾਸਕਰਾਚਾਰਿਆ ਨੈਸ਼ਨਲ ਇੰਸਟੀਟਿਊਟ ਫਾਰ ਸਪੇਸ ਐਪਲੀਕੇਸ਼ਨਸ ਅਤੇ ਜਿਓ-ਇਨਫੋਰਮੈਟਿਕਸ (ਬੀਆਈਐੱਸਏਜੀ-ਐੱਨ) ਦੀ ਮਦਦ ਨਾਲ ਪੀਐੱਮ ਗਤੀਸ਼ਕਤੀ ਪੋਰਟਲ (ਨੈਸ਼ਨਲ ਮਾਸਟਰ ਪਲਾਨ ਪੋਰਟਲ) ‘ਤੇ ਖੁਦ ਨੂੰ ਸ਼ਾਮਲ ਕੀਤਾ ਹੈ। ਇਸ ਨੇ ਇਸਪਾਤ ਮੰਤਰਾਲੇ ਦੇ ਪ੍ਰਸ਼ਾਸਨਿਕ ਕੰਟਰੋਲ ਦੇ ਤਹਿਤ ਸੀਪੀਐੱਸਈ ਦੇ ਸਾਰੇ ਇਸਪਾਤ ਪਲਾਂਟਾਂ ਦੇ ਜਿਓ ਲੋਕੇਸ਼ਨ ਨੂੰ ਅਪਲੋਡ ਕਰਕੇ ਡੇਟਾ ਦਾ ਪਹਿਲਾ ਪੜਾਅ ਤਿਆਰ ਕੀਤਾ ਹੈ। ਇਸਪਾਤ ਮੰਤਰਾਲਾ ਆਪਣੇ ਪ੍ਰਸ਼ਾਸਨਿਕ ਕੰਟਰੋਲ ਅਧੀਨ ਇਨ੍ਹਾਂ ਸੀਪੀਐੱਸਈ ਦੀਆਂ ਸਾਰੀਆਂ ਖਾਨਾਂ ਦੇ ਜਿਓ ਲੋਕੇਸ਼ਨ ਨੂੰ ਵੀ ਅਪਲੋਡ ਕਰਨ ਦੀ ਪ੍ਰਕਿਰਿਆ ਵਿੱਚ ਹੈ।

 ਬੀਆਈਐੱਸਏਜੀ-ਐੱਨ ਨੇ ਇੱਕ ਐਪਲੀਕੇਸ਼ਨ ਬਣਾਇਆ ਹੈ ਜਿਸ ਦੇ ਮਾਧਿਅਮ ਨਾਲ ਇਸਪਾਤ ਮੰਤਰਾਲਾ ਦੇਸ਼ ਵਿੱਚ ਕੰਮ ਕਰ ਰਹੇ ਦੋ ਹਜ਼ਾਰ ਤੋਂ ਅਧਿਕ ਸਟੀਲ ਇਕਾਈਆਂ (ਵੱਡੇ ਖਿਡਾਰੀਆਂ ਸਮੇਤ) ਦੇ ਜਿਓ ਲੋਕੇਸ਼ਨ ਨੂੰ ਅਪਲੋਡ ਕਰਨ ਦੀ ਯੋਜਨਾ ਬਣਾ ਰਿਹਾ ਹੈ।

https://static.pib.gov.in/WriteReadData/userfiles/image/image001091Q.png

 

ਇਸ ਦੇ ਇਲਾਵਾ, ਇਸਪਾਤ ਮੰਤਰਾਲੇ ਨੇ ਪੀਐੱਮ ਗਤੀਸ਼ਕਤੀ ਦੇ ਲਕਸ਼ ਦੇ ਅਨੁਰੂਪ, ਮਲਟੀਮੌਡਲ ਕਨੈਕਟੀਵਿਟੀ ਵਿਕਸਿਤ ਕਰਨ ਅਤੇ ਬੁਨਿਆਦੀ ਢਾਂਚੇ ਦੀ ਕਮੀ ਨੂੰ ਦੂਰ ਕਰਨ ਦੇ ਲਈ 38 ਉੱਚ ਪ੍ਰਭਾਵ ਵਾਲੇ ਪ੍ਰੋਜੈਕਟਾਂ ਦੀ ਪਹਿਚਾਣ ਕੀਤੀ ਹੈ। ਰੇਲਵੇ ਲਾਈਨਾਂ ਦੇ ਨਿਯੋਜਿਤ ਵਿਸਤਾਰ, ਨਵੇਂ ਇਨਲੈਂਡ ਜਲਮਾਰਗਾਂ, ਸੜਕਾਂ, ਬੰਦਰਗਾਹਾਂ, ਗੈਸ ਪਾਈਪਲਾਈਨ ਕਨੈਕਟੀਵਿਟੀ ਅਤੇ ਹਵਾਈ ਅੱਡਿਆਂ / ਹਵਾਈ ਪੱਟਿਆਂ ਦੇ ਨਿਰਮਾਣ ਦੇ ਨਤੀਜੇ ਸਦਕਾ ਬਹੁਤ ਜ਼ਰੂਰੀ ਲੌਜਿਸਟਿਕਸ ਸਮਾਧਾਨ ਤਿਆਰ ਹੋਣਗੇ, ਜੋ ਇਸਪਾਤ ਖੇਤਰ ਨੂੰ 2030-31 ਤੱਕ ਆਪਣੇ ਨਿਰਧਾਰਿਤ ਲਕਸ਼ਾਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਾਉਣਗੇ, ਜਿਵੇਂ ਕਿ ਐੱਨਐੱਸਪੀ (ਰਾਸ਼ਟਰੀ ਇਸਪਾਤ ਨੀਤੀ) 2017 ਵਿੱਚ ਦਰਸਾਇਆ ਗਿਆ ਹੈ।

 

ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਬੁਨਿਆਦੀ ਸੁਵਿਧਾਵਾਂ ਦੇ ਵਿਕਾਸ ਦੇ ਲਈ ਅਕਤੂਬਰ 2021 ਵਿੱਚ ਗਤੀ ਸ਼ਕਤੀ- ਰਾਸ਼ਟਰੀ ਮਾਸਟਰ ਪਲਾਨ ਦੀ ਸ਼ੁਰੂਆਤ ਕੀਤੀ ਗਈ ਸੀ। ਵਿਭਿੰਨ ਮੰਤਰਾਲਿਆਂ ਨੂੰ ਇਕੱਠੇ ਲਿਆ ਕੇ ਬੁਨਿਆਦੀ ਢਾਂਚਾ ਕਨੈਕਟੀਵਿਟੀ ਪ੍ਰੋਜੈਕਟਾਂ ਦੇ ਲਈ ਏਕੀਕ੍ਰਿਤ ਯੋਜਨਾ ਤਿਆਰ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਤਾਲਮੇਲ ਲਾਗੂ ਕਰਨਾ ਇਸ ਦਾ ਉਦੇਸ਼ ਸੀ। ਇਹ ਵਿਭਿੰਨ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੀ ਬੁਨਿਆਦੀ ਢਾਂਚਾ ਯੋਜਨਾਵਾਂ ਨੂੰ ਸ਼ਾਮਲ ਕਰੇਗਾ ਅਤੇ ਸਥਾਨਕ ਯੋਜਨਾ ਸੰਬੰਧੀ ਉਪਾਵਾਂ ਸਹਿਤ ਵਿਆਪਕ ਤੌਰ ‘ਤੇ ਟੈਕਨੋਲੋਜੀ ਦਾ ਲਾਭ ਉਠਾਵੇਗਾ।

******

ਏਕੇਐੱਨ/ਐੱਸਕੇਐੱਸ



(Release ID: 1837748) Visitor Counter : 110