ਇਸਪਾਤ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਕਾਮਗਾਰ ਦੇ ਨਾਲ 'ਸਨੇਹ ਮਿਲਨ' ਦੇ ਲਈ ਮੌਇਲ (MOIL) ਭਵਨ, ਨਾਗਪੁਰ ਪਹੁੰਚੇ
Posted On:
26 JUN 2022 8:05PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਅੱਜ ਕਾਮਗਾਰ ਸਨੇਹ ਮਿਲਨ ਦੇ ਲਈ ਮੌਇਲ ਭਵਨ, ਨਾਗਪੁਰ ਪਹੁੰਚੇ। ਆਪਣੇ ਸੰਬੋਧਨ ਵਿੱਚ, ਸ਼੍ਰੀ ਗਡਕਰੀ ਨੇ ਮੌਇਲ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਇਹ ਵੀ ਕਿਹਾ ਕਿ ਕੰਪਨੀ ਨੂੰ ਦੇਸ਼ ਵਿੱਚ ਮੈਂਗਨੀਜ਼ ਦੇ ਆਯਾਤ ਨੂੰ ਘੱਟ ਕਰਨ ਦੇ ਲਈ ਉੱਚ ਉਤਪਾਦਨ ਤੇ ਪ੍ਰਗਤੀ ਦੇ ਲਈ ਪ੍ਰਯਤਨ ਕਰਨਾ ਚਾਹੀਦਾ ਹੈ।
ਸ਼੍ਰੀ ਗਡਕਰੀ ਨੂੰ ਸਾਰੇ ਯੂਨੀਅਨਾਂ ਦੁਆਰਾ ਮੌਇਲ ਦੇ ਵੇਜ ਸੰਸ਼ੋਧਨ ਨੂੰ ਲੈ ਕੇ ਧੰਨਵਾਦ ਕਰਨ ਲਈ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਭਾਰਤ ਸਰਕਾਰ ਨੇ 1 ਨਵੰਬਰ, 2021 ਨੂੰ ਮੌਇਲ ਦੇ ਵੇਤਨ ਸੰਸ਼ੋਧਨ ਨੂੰ ਪ੍ਰਵਾਨਗੀ ਦਿੱਤੀ ਸੀ, ਜਿਸ ਨਾਲ 5000 ਤੋਂ ਵੱਧ ਸ਼੍ਰਮਿਕਾਂ ਨੂੰ ਲਾਭ ਹੋਇਆ ਸੀ।
ਇਸ ਪ੍ਰੋਗਰਾਮ ਵਿੱਚ ਕੰਪਨੀ ਨੇ ਸੀਐੱਮਡੀ ਅਤੇ ਕਾਰਜ ਖੇਤਰ ਦੇ ਨਿਰਦੇਸ਼ਕਾਂ ਨੇ ਹਿੱਸਾ ਲਿਆ। ਸੀਐੱਮਡੀ ਨੇ ਆਪਣੇ ਸੰਬੋਧਨ ਵਿੱਚ ਸ਼੍ਰੀ ਗਡਕਰੀ ਨੂੰ ਹਮੇਸ਼ਾ ਕੰਪਨੀ ਦਾ ਸਾਥ ਦੇਣ ਦੇ ਲਈ ਧੰਨਵਾਦ ਕੀਤਾ।
ਕੰਪਨੀ ਦੀ ਨਿਦੇਸ਼ਕ (ਐੱਚਆਰ) ਸ਼੍ਰੀਮਤੀ ਉਸ਼ਾ ਸਿੰਘ ਦੇ ਧੰਨਵਾਦ ਦੇ ਨਾਲ ਪ੍ਰੋਗਰਾਮ ਦਾ ਸਮਾਪਨ ਹੋਇਆ। ਸ਼੍ਰੀਮਤੀ ਉਸ਼ਾ ਸਿੰਘ ਨੇ ਕਿਹਾ ਕਿ ਇਹ ਸਮਾਰੋਹ ਹੋਰ ਵੀ ਖਾਸ ਹੈ, ਕਿਉਂਕਿ ਕੰਪਨੀ ਨੇ ਕੁਝ ਦਿਨ ਪਹਿਲਾਂ 22 ਜੂਨ, 2022 ਨੂੰ ਆਪਣੀ ਸਥਾਪਨਾ ਦੇ 60ਵੇਂ ਵਰ੍ਹੇ ਦਾ ਉਤਸਵ ਮਨਾਇਆ ਹੈ।
*** *** *** ***
ਏਕੇਐੱਨ/ਐੱਸਕੇਐੱਸ
(Release ID: 1837483)
Visitor Counter : 114