ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
"ਰਾਸ਼ਟਰੀ ਰਾਜਮਾਰਗ ਉਤਕ੍ਰਿਸ਼ਟਤਾ ਪੁਰਸਕਾਰ" 2021
Posted On:
27 JUN 2022 1:02PM by PIB Chandigarh
ਦੇਸ਼ ਵਿੱਚ ਸੜਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਉਸ ਵਿੱਚ ਵਾਧਾ ਕਰਨ ਦੇ ਦ੍ਰਿਸ਼ਟੀਕੋਣ ਨਾਲ ਸੜਕ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਨੇ ਰਾਜਮਾਰਗ ਨਿਰਮਾਣ ਅਤੇ ਰੱਖ-ਰਖਾਵ ਪ੍ਰਕਿਰਿਆ ਵਿੱਚ ਹਿਤਧਾਰਕਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਉਸ ਵਿੱਚ ਸਵਸਥ ਮੁਕਾਬਲੇ ਦੀ ਭਾਵਨਾ ਦਾ ਸਿਰਜਣ ਕਰਨ ਦੇ ਲਈ ਵਰ੍ਹੇ 2018 ਵਿੱਚ "ਰਾਸ਼ਟਰੀ ਰਾਜਮਾਰਗ ਉਤਕ੍ਰਿਸ਼ਟਤਾ ਪੁਰਸਕਾਰ" (ਐੱਨਐੱਚਈਏ) ਦੀ ਸ਼ੁਰੂਆਤ ਕੀਤੀ ਸੀ।
ਇਸ ਦਾ ਟੀਚਾ ਦੇਸ਼ ਵਿੱਚ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੀ ਸੜਕ ਅਸਾਸਿਆਂ ਅਤੇ ਟੋਲ ਪਲਾਜ਼ਿਆਂ ਦੇ ਲਈ ਕੰਪਨੀਆਂ ਦੀ ਪਹਿਚਾਣ ਕਰਨਾ ਤੇ ਉਨ੍ਹਾਂ ਨੂੰ ਪੁਰਸਕਾਰ ਪ੍ਰਦਾਨ ਕਰਨਾ ਹੈ। ਸੜਕ ਨਿਰਮਾਣ, ਪਰਿਚਾਲਨ ਅਤੇ ਰੱਖ-ਰਖਾਵ, ਇਨੋਵੇਸ਼ਨ, ਹਰਿਆਲੀ, ਰਾਜਮਾਰਗ ਵਿਕਾਸ ਦੇ ਟੋਲਿੰਗ ਚਰਣਾਂ ਦੇ ਨਾਲ-ਨਾਲ ਸੜਕ ਸੁਰੱਖਿਆ ਦੇ ਖੇਤਰ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀ ਅਤੇ ਚੰਗੀ ਗੁਣਵੱਤਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਮਾਨਤਾ ਦੇਣਾ ਹੈ। ਪੁਰਸਕਾਰਾਂ ਦਾ ਉਦੇਸ਼ ਵਿਸ਼ਵ ਪੱਧਰ ਦੀ ਵਾਤਾਵਰਣ ਸਥਿਰਤਾ ਅਤੇ ਸਵੱਛਤਾ ਦੇ ਕਾਰਕਾਂ ‘ਤੇ ਅਧਿਕ ਧਿਆਨ ਦਿੰਦੇ ਹੋਈ ਨਵੀਆਂ ਅਤੇ ਨਵਾਚਾਰੀ ਨਿਰਮਾਣ ਪ੍ਰਕਿਰਿਆਵਾਂ ਦੇ ਮਾਧਿਅਮ ਨਾਲ ਪ੍ਰਤੀ ਦਿਨ ਵਿਸ਼ਵ ਪੱਧਰੀ ਸੜਕ ਬੁਨਿਆਦੀ ਢਾਂਚਾ, ਰਾਜਮਾਰਗਾਂ, ਟੋਲ ਪਲਾਜ਼ਾ, ਐਕਸਪ੍ਰੈੱਸ-ਵੇਅ, ਪੁਲ਼ਾਂ, ਸੁਰੰਗਾਂ ਦਾ ਨਿਰਮਾਣ ਕਰਨਾ ਹੈ।
ਇਹ ਪੁਰਸਕਾਰ ਕਈ ਸ਼੍ਰੇਣੀਆਂ ਵਿੱਚ ਡਿਜ਼ਾਈਨ ਕੀਤੇ ਗਏ ਹਨ। ਇਹ ਉਨ੍ਹਾਂ ਦਿੱਗਜਾਂ ਦੀ ਪਹਿਚਾਣ ਕਰਦੇ ਹਨ ਜਿਨ੍ਹਾਂ ਨੇ ਆਪਣੇ ਕਾਰਜਾਂ ਵਿੱਚ ਨਿਰਮਾਣ ਅਤੇ ਪਰਿਚਾਲਨ ਦਿਸ਼ਾ-ਨਿਰਦੇਸ਼ਾਂ ਦਾ ਉੱਚਿਤ ਪਾਲਨ ਕੀਤਾ ਹੈ ਅਤੇ ਗੁਣਵੱਤਾ, ਸੁਰੱਖਿਆ ਮਾਨਕਾਂ ਅਤੇ ਇਨੋਵੇਸ਼ਨਾਂ ਤੇ ਸਥਾਈ ਪ੍ਰਕਿਰਿਆਵਾਂ ਨੂੰ ਵੀ ਨਿਯੋਜਿਤ ਕੀਤਾ ਹੈ। ਇਸ ਉਦੇਸ਼ ਦੇ ਲਈ ਵਿਸਤ੍ਰਿਤ, ਸ਼੍ਰੇਣੀ-ਨਿਰਦਿਸ਼ਟ ਮੁਲਾਂਕਨ ਢਾਂਚੇ ਵਿਕਸਿਤ ਕੀਤੇ ਗਏ ਹਨ। ਕੰਪਨੀਆਂ ਪੁਰਸਕਾਰ ਸ਼੍ਰੇਣੀ ਦੇ ਲਈ ਵਿਸ਼ੇਸ਼ ਪ੍ਰੋਜੈਕਟ ਜਾਣਕਾਰੀ ਅਤੇ ਦਸਤਾਵੇਜ਼ ਅਪਲੋਡ ਕਰਕੇ ਇੱਕ ਔਨਲਾਈਨ ਪੋਰਟਲ https://bhoomirashi.gov.in/awards ‘ਤੇ ਖੁਦ ਨੂੰ ਨਾਮਜਦ ਕਰਦੀ ਹੈ। ਪਹਿਲੇ ਰਾਉਂਡ ਵਿੱਚ ਡੈਸਕਟੌਪ ਅਸੈੱਸਮੈਂਟ (ਡੀਏ) ਹਨ, ਜਿਸ ਵਿੱਚ ਟ੍ਰੇਂਡ ਅਧਿਕਾਰੀਆਂ ਦੁਆਰਾ ਗੁਣਵੱਤਾ ਜਾਂਚੇ ਦੇ 4 ਸਬ ਰਾਉਂਡ ਵਿੱਚ ਕੰਪਨੀ ਦੁਆਰਾ ਜਮਾਂ ਕੀਤੇ ਗਏ ਡੇਟਾ ਦੀ ਵੈਧਤਾ ਅਤੇ ਸਵਾਮਿਤਵ ਦਾ ਸਤਿਯਾਪਨ ਤੇ ਮੁਲਾਂਕਨ ਕੀਤਾ ਜਾਂਦਾ ਹੈ। ਇਸ ਦੇ ਬਾਅਦ ਮੁਲਾਂਕਨ ਦਾ ਦੂਸਰਾ ਦੌਰ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਡੈਸਕਟੌਪ ਅਸੈੱਸਮੈਂਟ (ਡੀਏ) ਦੇ ਦੌਰਾਨ ਕੀਤੇ ਗਏ ਦਾਅਵਿਆਂ ਦੇ ਸਤਿਯਾਪਨ ਦੇ ਲਈ ਛਾਂਟੇ ਗਏ ਪ੍ਰੋਜੈਕਟਾਂ ਦਾ ਖੇਤਰ ਮੁਲਾਂਕਨ ਕੀਤਾ ਜਾਂਦਾ ਹੈ। ਤੀਸਰੇ ਰਾਉਂਡ ਵਿੱਚ ਇੱਕ ਮਾਹਿਰ ਜੂਰੀ ਪੈਨਲ ਚੋਣ ਕੀਤੇ ਗਏ ਪ੍ਰੋਜੈਕਟਾਂ ਦੀ ਸਮੀਖਿਆ ਕਰਦਾ ਹੈ ਅਤੇ ਵਿਸਤ੍ਰਿਤ ਵਿਚਾਰ-ਵਟਾਂਦਰੇ ਦੇ ਬਾਅਦ ਜੇਤੂਆਂ ਦੀ ਪਹਿਚਾਣ ਕਰਦਾ ਹੈ।
ਵਰ੍ਹੇ 2018 ਵਿੱਚ ਪਹਿਲੇ ਪੁਰਸਕਾਰ ਚਕ੍ਰ ਵਿੱਚ, 5 ਸ਼੍ਰੇਣੀਆਂ (ਨਿਰਮਾਣ ਪ੍ਰਬੰਧਨ ਵਿੱਚ ਉਤਕ੍ਰਿਸ਼ਟਤਾ, ਪਰਿਚਾਲਨ ਅਤੇ ਰੱਖ-ਰਖਾਵ ਵਿੱਚ ਉਤਕ੍ਰਿਸ਼ਟਤਾ, ਰਾਜਮਾਰਗ ਸੁਰੱਖਿਆ ਵਿੱਚ ਉਤਕ੍ਰਿਸ਼ਟਤਾ, ਟੋਲ ਪਲਾਜ਼ਾ ਪ੍ਰਬੰਧਨ ਅਤੇ ਇਨੋਵੇਸ਼ਨ ਵਿੱਚ ਉਤਕ੍ਰਿਸ਼ਟਤਾ) ਵਿੱਚ ਕੁੱਲ 107 ਨਾਮਾਂਕਨ ਪ੍ਰਾਪਤ ਹੋਏ ਸਨ। ਅੰਤਿਮ ਰੂਪ ਨਾਲ ਚੁਣੇ 11 ਜੇਤੂਆਂ ਨੂੰ 8 ਜਨਵਰੀ 2019 ਨੂੰ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਸਨਮਾਨਤ ਕੀਤਾ ਸੀ।
ਵਰ੍ਹੇ 2019 ਵਿੱਚ ਦੂਸਰੇ ਪੁਰਸਕਾਰ ਚਕ੍ਰ ਵਿੱਚ, ਦੋ ਨਵੀਆਂ ਸ਼੍ਰੇਣੀਆਂ- ਗ੍ਰੀਨ ਹਾਈਵੇਅਜ਼ ਅਤੇ ਚੁਣੌਤੀਪੂਰਨ ਸਥਿਤੀਆਂ ਵਿੱਚ ਉਤਕ੍ਰਿਸ਼ਟ ਕਾਰਜ ਸ਼ਾਮਲ ਕੀਤੇ ਗਏ। 7 ਸ਼੍ਰੇਣੀਆਂ ਵਿੱਚ 104 ਨਾਮਾਂਕਨ ਪ੍ਰਾਪਤ ਹੋਏ ਸਨ, ਅੰਤਿਮ ਰੂਪ ਨਾਲ ਚੁਣੇ 12 ਜੇਤੂਆਂ ਨੂੰ 14 ਜਨਵਰੀ 2020 ਨੂੰ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਦੁਆਰਾ ਸਨਮਾਨਤ ਕੀਤਾ ਗਿਆ ਸੀ।
ਵਰ੍ਹੇ 2020 ਵਿੱਚ ਸਾਰੇ ਸ਼੍ਰੇਣੀਆਂ ਵਿੱਚ ਕੁੱਲ 157 ਨਾਮਾਂਕਨ ਪ੍ਰਾਪਤ ਹੋਏ ਸਨ ਅਤੇ ਇੱਕ ਐਡੀਸ਼ਨਲ ਵਿਸ਼ੇਸ਼ ਪੁਰਸਕਾਰ ਸ਼੍ਰੇਣੀ, ਪੁਲ਼ ਤੇ ਸੁਰੰਗ (ਬ੍ਰਿਜ ਐਂਡ ਟਨਲ) ਨੂੰ 2019 ਤੋਂ ਸ਼੍ਰੇਣੀਆਂ ਦੇ ਪੁਲ਼ ਵਿੱਚ ਸਾਮਲ ਕੀਤਾ ਗਿਆ ਸੀ। ਕੇਂਦਰੀ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਸ਼੍ਰੀ ਨਿਤਿਨ ਗਡਕਰੀ ਨੇ 18 ਜਨਵਰੀ 2021 ਨੂੰ ਵਿਗਿਆਨ ਭਵਨ ਵਿੱਚ ਆਯੋਜਿਤ ਇੱਕ ਪੁਰਸਕਾਰ ਸਮਾਰੋਹ ਵਿੱਚ ਜੇਤੂਆਂ ਨੂੰ ਸਨਮਾਨਤ ਕੀਤਾ ਸੀ।
ਇਸ ਵਰ੍ਹੇ ਮੰਤਰਾਲੇ 28 ਜੂਨ ਨੂੰ ਪੁਰਸਕਾਰ ਸਮਾਰੋਹ ਦਾ ਆਯੋਜਨ ਕਰ ਰਿਹਾ ਹੈ, ਜਿਸ ਵਿੱਚ ਪੂਰੇ ਦੇਸ਼ ਵਿੱਚ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੀ ਸੜਕ ਅਸਾਸਿਆਂ ਅਤੇ ਟੋਲ ਪਲਾਜ਼ਿਆਂ ਦੇ ਲਈ ਕੰਪਨੀਆਂ/ਹਿਤਧਾਰਕਾਂ ਨੂੰ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੀ ਮੌਜੂਦਗੀ ਵਿੱਚ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਚੌਥੇ ਪੁਰਸਕਾਰ ਚਕ੍ਰ ਦੇ ਲਈ ਦੋ ਨਵੀਆਂ ਸ਼੍ਰੇਣੀਆਂ - ਪੁਲ਼ ਨਿਰਮਾਣ ਅਤੇ ਸੁਰੰਗ ਨਿਰਮਾਣ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਵਰ੍ਹੇ 2021 ਪੁਰਸਕਾਰ ਚਕ੍ਰ ਦੇ ਲਈ ਵਿਭਿੰਨ ਸ਼੍ਰੇਣੀਆਂ ਇਸ ਪ੍ਰਕਾਰ ਹਨ:
• ਪ੍ਰੋਜੈਕਟ ਪ੍ਰਬੰਧਨ ਵਿੱਚ ਉਤਕ੍ਰਿਸ਼ਟਤਾ: ਇਸ ਵਿੱਚ ਪ੍ਰੋਜੈਕਟ ਦੇ ਲਾਗੂਕਰਨ ਨੂੰ ਦੋ ਉਪਸ਼੍ਰੇਣੀਆਂ (ਈਪੀਸੀ ਅਤੇ ਪੀਪੀਪੀ) ਦੇ ਨਾਲ ਸਮੇਂ ‘ਤੇ ਉਪਲਬਧੀ, ਸੰਤੁਲਿਤ ਬਜਟ ਅਤੇ ਗੁਣਵੱਤਾ ਮਾਨਕਾਂ ਨਾਲ ਕੋਈ ਸਮਝੌਤਾ ਨਾ ਕਰਦੇ ਹੋਏ ਸਾਰੇ ਪ੍ਰੋਜੈਕਟ ਲਕਸ਼ਾਂ ਦੇ ਕੁਸ਼ਲ ਨਿਸ਼ਪਾਦਨ ਨੂੰ ਮਾਨਤਾ ਦਿੱਤੀ ਗਈ ਹੈ।
• ਚੁਣੌਤੀਪੂਰਣ ਸਥਿਤੀ ਵਿੱਚ ਉਤਕ੍ਰਿਸ਼ਟ ਕਾਰਜ: ਇਸ ਵਿੱਚ ਚੁਣੌਤੀਪੂਰਣ ਮਾਹੌਲ ਵਿੱਚ ਕੰਮ ਕਰਨ ਵਾਲੇ ਛੂਟਗ੍ਰਾਹੀ/ਠੇਕੇਦਾਰ ਦੇ ਪ੍ਰਯਤਨਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ।
• ਪੁਲ਼ ਨਿਰਮਾਣ: ਇਸ ਵਿੱਚ ਇਸ ਗੱਲ ਨੂੰ ਮਹੱਤਵ ਦਿੱਤਾ ਜਾਂਦਾ ਹੈ ਕੀ ਗੁਣਵੱਤਾ, ਸੁਰੱਖਿਆ, ਵਾਧਾ, ਸਮੇਂ ਸਿਰ ਅਤੇ ਲਾਗਤ ਪ੍ਰਭਾਵੀ ਕਾਰਜ ਵਿੱਚ ਢਾਂਚਾਗਤ ਵਿਕਾਸ ਦੇ ਲਈ ਕਿਸੇ ਪ੍ਰਕਾਰ ਦੇ ਅਨੂਠੇ ਉਪਾਅ ਕੀਤੇ ਗਏ ਹਨ।
-
ਸੁਰੰਗ ਨਿਰਮਾਣ: ਇਸ ਵਿੱਚ ਉਨ੍ਹਾਂ ਪ੍ਰੋਜੈਕਟਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਨਿਰਮਾਣ ਵਿੱਚ ਅਜਿਹੀ ਵਿਸ਼ਿਸ਼ਟ ਤਕਨੀਕੀ ਅਪਣਾਈ ਗਈ ਹੈ ਜਿਸ ਨਾਲ ਪ੍ਰੋਜੈਕਟ ਦੀ ਗੁਣਵੱਤਾ, ਸਮੇਂ ਸਿਰ, ਲਾਗਤ-ਪ੍ਰਭਾਵਸ਼ੀਲਤਾ, ਸੁਰੱਖਿਆ ਅਤੇ/ਜਾਂ ਕੁਸ਼ਲਤਾ ਵਿੱਚ ਵਾਧਾ ਹੁੰਦਾ ਹੈ।
********
ਐੱਮਜੇਪੀਐੱਸ
(Release ID: 1837481)